8
ਦਾਨੀਏਲ ਦਾ ਇੱਕ ਮੇਢੇ ਅਤੇ ਇੱਕ ਬੱਕਰੇ ਦਾ ਦਰਸ਼ਣ
1ਰਾਜਾ ਬੇਲਸ਼ੱਸਰ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ, ਦਾਨੀਏਲ, ਨੂੰ ਇੱਕ ਦਰਸ਼ਣ ਮਿਲਿਆ, ਜੋ ਮੈਨੂੰ ਪਹਿਲਾਂ ਹੀ ਪ੍ਰਗਟ ਹੋਇਆ ਸੀ। 2ਮੇਰੇ ਦਰਸ਼ਣ ਵਿੱਚ ਮੈਂ ਆਪਣੇ ਆਪ ਨੂੰ ਏਲਾਮ ਪ੍ਰਾਂਤ ਵਿੱਚ ਸ਼ੂਸ਼ਨ ਦੇ ਗੜ੍ਹ ਵਿੱਚ ਦੇਖਿਆ; ਦਰਸ਼ਨ ਵਿੱਚ ਮੈਂ ਉਲਾਈ ਨਦੀ ਦੇ ਕੰਢੇ ਦੇ ਕੋਲ ਸੀ। 3ਮੈਂ ਉੱਪਰ ਤੱਕਿਆ, ਅਤੇ ਮੇਰੇ ਸਾਹਮਣੇ ਇੱਕ ਮੇਂਢਾ ਸੀ ਜਿਸ ਦੇ ਦੋ ਸਿੰਙ ਸਨ, ਨਦੀ ਦੇ ਕੰਢੇ ਖੜ੍ਹਾ ਸੀ ਅਤੇ ਦੋਵੇਂ ਇੱਕ ਦੂਸਰੇ ਨਾਲੋਂ ਲੰਬੇ ਸਨ। ਪਰ ਇੱਕ-ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ। 4ਮੈਂ ਉਸ ਮੇਂਢੇ ਨੂੰ ਦੇਖਿਆ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੱਕ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਕਰ ਸਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ।
5ਮੈਂ ਇਸ ਸੋਚ ਵਿੱਚ ਸੀ ਅਤੇ ਵੇਖੋ ਇੱਕ ਬੱਕਰਾ ਪੱਛਮ ਦੇ ਵੱਲੋਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਉੱਤੇ ਉਸ ਦਾ ਪੈਰ ਨਾ ਛੂਹਿਆ ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ਼ ਸਿੰਙ ਸੀ। 6ਇਹ ਦੋ ਸਿੰਗਾਂ ਵਾਲੇ ਮੇਂਢੇ ਵੱਲ ਆਇਆ ਜਿਸਨੂੰ ਮੈਂ ਨਦੀ ਦੇ ਕੰਢੇ ਖੜਾ ਵੇਖਿਆ ਸੀ ਅਤੇ ਬੜੇ ਗੁੱਸੇ ਵਿੱਚ ਇਸ ਉੱਤੇ ਹਮਲਾ ਕੀਤਾ। 7ਮੈਂ ਉਹ ਨੂੰ ਵੇਖਿਆ ਕਿ ਉਹ ਮੇਂਢੇ ਦੇ ਨੇੜੇ ਪੁੱਜਾ ਅਤੇ ਉਹ ਦਾ ਕ੍ਰੋਧ ਉਸ ਦੇ ਉੱਤੇ ਜਾਗਿਆ, ਮੇਂਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਙ ਭੰਨ ਸੁੱਟੇ। ਉਸ ਮੇਂਢੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ, ਇਸ ਲਈ ਉਹ ਨੇ ਉਸ ਨੂੰ ਧਰਤੀ ਉੱਤੇ ਢਾਹ ਲਿਆ ਅਤੇ ਉਸ ਨੂੰ ਕੁਚਲ ਸੁੱਟਿਆ ਅਤੇ ਕੋਈ ਨਹੀਂ ਸੀ ਜੋ ਮੇਂਢੇ ਨੂੰ ਉਹ ਦੇ ਹੱਥੋਂ ਛੁਡਾ ਸਕੇ। 8ਬੱਕਰਾ ਬਹੁਤ ਵੱਡਾ ਹੋ ਗਿਆ, ਪਰ ਉਹ ਦੀ ਸ਼ਕਤੀ ਦੇ ਸਿਖਰ ਤੇ ਵੱਡਾ ਸਿੰਙ ਟੁੱਟ ਗਿਆ, ਅਤੇ ਉਸ ਦੇ ਸਥਾਨ ਤੇ ਚਾਰ ਪ੍ਰਮੁੱਖ ਸਿੰਗ ਅਕਾਸ਼ ਦੀਆਂ ਚਾਰ ਹਵਾਵਾਂ ਵੱਲ ਵਧੇ।
9ਉਹਨਾਂ ਵਿੱਚੋਂ ਇੱਕ ਤੋਂ ਇੱਕ ਹੋਰ ਸਿੰਙ ਨਿਕਲਿਆ, ਜੋ ਛੋਟਾ ਸੀ ਪਰ ਦੱਖਣ, ਪੂਰਬ ਅਤੇ ਸੁੰਦਰ ਧਰਤੀ ਵੱਲ ਵਧਿਆ। 10ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ। 11ਸਗੋਂ ਉਸ ਨੇ ਸੈਨਾਂ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਸਥਾਨ ਢਾਇਆ ਗਿਆ। 12ਬਗਾਵਤ ਦੇ ਕਾਰਨ, ਯਾਹਵੇਹ ਦੇ ਲੋਕ ਅਤੇ ਰੋਜ਼ਾਨਾ ਬਲੀਦਾਨ ਇਸ ਨੂੰ ਸੌਂਪ ਦਿੱਤੇ ਗਏ ਸਨ। ਇਹ ਹਰ ਕੰਮ ਵਿੱਚ ਖੁਸ਼ਹਾਲ ਹੋਇਆ, ਅਤੇ ਸੱਚਾਈ ਨੂੰ ਜ਼ਮੀਨ ਤੇ ਸੁੱਟ ਦਿੱਤਾ ਗਿਆ।
13ਫਿਰ ਮੈਂ ਇੱਕ ਪਵਿੱਤਰ ਜਨ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਪਵਿੱਤਰ ਜਨ ਨੇ ਉਸ ਨੂੰ ਜੋ ਗੱਲਾਂ, “ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਣ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਸਥਾਨ ਅਤੇ ਸੈਨਾਂ ਦੋਵੇਂ ਦਿੱਤੇ ਗਏ ਉਹਨਾਂ ਦਾ ਕੁਚਲਿਆ ਜਾਣਾ ਕਦੋਂ ਤੱਕ ਰਹੇ?”
14ਉਸ ਨੇ ਮੈਨੂੰ, “ਆਖਿਆ ਕਿ 2,300 ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ।”
ਦਰਸ਼ਨ ਦੀ ਵਿਆਖਿਆ
15ਜਦੋਂ ਮੈਂ ਦਾਨੀਏਲ ਨੇ, ਦਰਸ਼ਣ ਵੇਖਿਆ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਮੇਰੇ ਸਾਹਮਣੇ ਇੱਕ ਆਦਮੀ ਖੜ੍ਹਾ ਸੀ ਜੋ ਇੱਕ ਆਦਮੀ ਵਰਗਾ ਸੀ। 16ਅਤੇ ਮੈਂ ਉਲਾਈ ਤੋਂ ਇੱਕ ਆਦਮੀ ਦੀ ਆਵਾਜ਼ ਸੁਣੀ ਜੋ ਪੁਕਾਰਦੀ ਹੈ, “ਜਬਾਰਏਲ, ਇਸ ਆਦਮੀ ਨੂੰ ਦਰਸ਼ਣ ਦਾ ਅਰਥ ਦੱਸ।”
17ਜਦੋਂ ਉਹ ਉਸ ਥਾਂ ਦੇ ਨੇੜੇ ਆਇਆ ਜਿੱਥੇ ਮੈਂ ਖੜ੍ਹਾ ਸੀ, ਮੈਂ ਘਬਰਾ ਗਿਆ ਅਤੇ ਮੱਥਾ ਟੇਕਿਆ। ਉਸਨੇ ਮੈਨੂੰ ਕਿਹਾ, “ਆਦਮੀ ਦੇ ਪੁੱਤਰ, ਸਮਝ ਲਵੋ ਕਿ ਦਰਸ਼ਣ ਅੰਤ ਦੇ ਸਮੇਂ ਨਾਲ ਸਬੰਧਤ ਹੈ।”
18ਜਦੋਂ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ, ਮੈਂ ਡੂੰਘੀ ਨੀਂਦ ਵਿੱਚ ਸੀ, ਮੇਰਾ ਚਿਹਰਾ ਜ਼ਮੀਨ ਨਾਲ ਸੀ। ਫਿਰ ਉਸਨੇ ਮੈਨੂੰ ਛੂਹਿਆ ਅਤੇ ਮੈਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ।
19ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ। 20ਦੋ ਸਿੰਗਾਂ ਵਾਲਾ ਮੇਂਢਾ ਜੋ ਤੁਸੀਂ ਦੇਖਿਆ ਹੈ ਉਹ ਮਾਦੀ ਅਤੇ ਫ਼ਾਰਸ ਦੇ ਰਾਜਿਆਂ ਨੂੰ ਦਰਸਾਉਂਦਾ ਹੈ। 21ਬਲਵਾਨ ਬੱਕਰਾ ਯੂਨਾਨ ਦਾ ਰਾਜਾ ਹੈ ਅਤੇ ਉਸ ਦੀਆਂ ਅੱਖਾਂ ਦੇ ਵਿਚਕਾਰ ਵੱਡਾ ਸਿੰਙ ਪਹਿਲਾ ਰਾਜਾ ਹੈ। 22ਚਾਰ ਸਿੰਙ ਜਿਨ੍ਹਾਂ ਨੇ ਤੋੜੇ ਹੋਏ ਦੀ ਥਾਂ ਲੈ ਲਈ ਹੈ, ਉਹ ਚਾਰ ਰਾਜਾਂ ਨੂੰ ਦਰਸਾਉਂਦੇ ਹਨ ਜੋ ਉਸ ਦੀ ਕੌਮ ਵਿੱਚੋਂ ਉਭਰਨਗੀਆਂ ਪਰ ਉਹਨਾਂ ਕੋਲ ਇੱਕੋ ਜਿਹੀ ਸ਼ਕਤੀ ਨਹੀਂ ਹੋਵੇਗੀ।
23“ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ। 24ਉਹ ਬਹੁਤ ਤਾਕਤਵਰ ਬਣ ਜਾਵੇਗਾ, ਪਰ ਆਪਣੀ ਸ਼ਕਤੀ ਨਾਲ ਨਹੀਂ। ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ। 25ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ।
26“ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੁਹਾਨੂੰ ਦਿੱਤਾ ਗਿਆ ਹੈ, ਉਹ ਸੱਚ ਹੈ, ਪਰ ਉਸ ਦਰਸ਼ਣ ਨੂੰ ਬੰਦ ਕਰ ਛੱਡ, ਕਿਉਂਕਿ ਇਸਨੂੰ ਪੂਰਾ ਹੋਣ ਵਿੱਚ ਅਜੇ ਬਹੁਤ ਸਮਾਂ ਬਾਕੀ ਹੈ।”
27ਮੈਂ, ਦਾਨੀਏਲ, ਟੁੱਟ ਗਿਆ ਸੀ। ਮੈਂ ਕਈ ਦਿਨਾਂ ਤੱਕ ਬਿਮਾਰ ਪਿਆ ਰਿਹਾ। ਫਿਰ ਮੈਂ ਉੱਠ ਕੇ ਰਾਜੇ ਦੇ ਕੰਮ-ਧੰਦੇ ਵਿੱਚ ਲੱਗ ਗਿਆ। ਮੈਂ ਦਰਸ਼ਨ ਦੇ ਕਾਰਨ ਘਬਰਾ ਗਿਆ ਸੀ; ਇਹ ਸਮਝ ਤੋਂ ਬਾਹਰ ਸੀ।