9
ਦਾਨੀਏਲ ਦੀ ਪ੍ਰਾਰਥਨਾ
1ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਸਾਲ ਵਿੱਚ ਜੋ ਮਾਦੀ ਵੰਸ਼ ਦਾ ਸੀ, ਜਿਸ ਨੂੰ ਬਾਬੇਲ ਦੇ ਰਾਜ ਦਾ ਸ਼ਾਸਕ ਬਣਾਇਆ ਗਿਆ ਸੀ, 2ਉਸਦੇ ਰਾਜ ਦੇ ਪਹਿਲੇ ਸਾਲ ਵਿੱਚ, ਮੈਂ, ਦਾਨੀਏਲ ਨੇ, ਧਰਮ-ਗ੍ਰੰਥਾਂ ਤੋਂ ਸਮਝਿਆ, ਕਿ ਯਾਹਵੇਹ ਦੇ ਵਚਨ ਅਨੁਸਾਰ ਜੋ ਯਿਰਮਿਯਾਹ ਨਬੀ ਨੂੰ ਦਿੱਤੇ ਗਿਆ ਸੀ, ਕਿ ਯੇਰੂਸ਼ਲੇਮ ਦੀ ਬਰਬਾਦੀ ਸੱਤਰ ਸਾਲਾਂ ਤੱਕ ਰਹੇਗੀ। 3ਇਸ ਲਈ ਮੈਂ ਯਾਹਵੇਹ ਪਰਮੇਸ਼ਵਰ ਵੱਲ ਮੁੜਿਆ ਅਤੇ ਪ੍ਰਾਰਥਨਾ ਅਤੇ ਬੇਨਤੀ ਵਿੱਚ, ਵਰਤ ਰੱਖ ਕੇ, ਤੱਪੜ ਅਤੇ ਸੁਆਹ ਵਿੱਚ ਉਹ ਨੂੰ ਬੇਨਤੀ ਕੀਤੀ।
4ਮੈਂ ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਇਕਰਾਰ ਕੀਤਾ:
“ਮੈਂ ਯਾਹਵੇਹ, ਆਪਣੇ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ, 5ਅਸੀਂ ਪਾਪ ਕੀਤਾ ਅਤੇ ਗਲਤੀ ਕੀਤੀ ਹੈ। ਅਸੀਂ ਦੁਸ਼ਟ ਹੋ ਗਏ ਹਾਂ ਅਤੇ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਹੁਕਮਾਂ ਅਤੇ ਕਾਨੂੰਨਾਂ ਤੋਂ ਮੂੰਹ ਮੋੜ ਲਿਆ ਹੈ। 6ਅਸੀਂ ਤੇਰੇ ਸੇਵਕਾਂ ਨਬੀਆਂ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਤੇਰੇ ਨਾਮ ਉੱਤੇ ਸਾਡੇ ਰਾਜਿਆਂ, ਸਾਡੇ ਸਰਦਾਰਾਂ ਅਤੇ ਸਾਡੇ ਪੁਰਖਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਤੇਰਾ ਬਚਨ ਸੁਣਾਇਆ।
7“ਯਾਹਵੇਹ, ਤੂੰ ਧਰਮੀ ਹੈ, ਪਰ ਅੱਜ ਦੇ ਦਿਨ ਇਹ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕ ਅਤੇ ਯੇਰੂਸ਼ਲੇਮ ਦੇ ਵਾਸੀ ਅਤੇ ਸਾਰੇ ਇਸਰਾਏਲ, ਨੇੜੇ ਅਤੇ ਦੂਰ, ਉਹਨਾਂ ਸਾਰੇ ਦੇਸ਼ਾਂ ਵਿੱਚ ਜਿੱਥੇ ਤੂੰ ਸਾਡੀ ਬੇਵਫ਼ਾਈ ਦੇ ਕਾਰਨ ਸਾਨੂੰ ਖਿੰਡਾ ਦਿੱਤਾ ਹੈ। 8ਅਸੀਂ ਅਤੇ ਸਾਡੇ ਰਾਜੇ, ਸਾਡੇ ਸਰਦਾਰ ਅਤੇ ਸਾਡੇ ਪੁਰਖੇ ਸ਼ਰਮਿੰਦਾ ਹਾਂ, ਹੇ ਯਾਹਵੇਹ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ। 9ਯਾਹਵੇਹ ਸਾਡਾ ਪਰਮੇਸ਼ਵਰ ਦਿਆਲੂ ਅਤੇ ਮਾਫ਼ ਕਰਨ ਵਾਲਾ ਹੈ, ਭਾਵੇਂ ਅਸੀਂ ਉਸ ਦੇ ਵਿਰੁੱਧ ਬਗਾਵਤ ਕੀਤੀ ਹੈ; 10ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਅਤੇ ਨਾ ਹੀ ਉਹਨਾਂ ਬਿਧੀਆਂ ਦੀ ਪਾਲਣਾ ਕੀਤੀ ਜੋ ਉਸਨੇ ਆਪਣੇ ਸੇਵਕਾਂ ਨਬੀਆਂ ਦੇ ਰਾਹੀਂ ਸਾਨੂੰ ਦਿੱਤੀਆਂ ਸਨ। 11ਸਾਰੇ ਇਸਰਾਏਲ ਨੇ ਤੇਰੀ ਬਿਵਸਥਾ ਦੀ ਉਲੰਘਣਾ ਕੀਤੀ ਅਤੇ ਤੇਰੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।
“ਇਸ ਲਈ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਦੀ ਬਿਵਸਥਾ ਵਿੱਚ ਲਿਖੇ ਸਰਾਪ ਅਤੇ ਸਹੁੰ ਵਾਲੇ ਨਿਆਂ ਸਾਡੇ ਉੱਤੇ ਲਾਗੂ ਕੀਤੇ ਗਏ ਹਨ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ। 12ਉਹ ਨੇ ਆਪਣੀਆਂ ਉਹ ਗੱਲਾਂ ਜੋ ਉਸ ਨੇ ਸਾਡੇ ਲੋਕਾਂ ਦੇ ਨਾਲ ਅਤੇ ਸਾਡੇ ਨਿਆਂਈਆਂ ਦੇ ਨਾਲ ਜਿਹੜੇ ਸਾਡਾ ਨਿਆਂ ਕਰਦੇ ਸਨ ਆਖੀਆਂ ਸਨ, ਸੋ ਪੂਰੀਆਂ ਕੀਤੀਆਂ ਜੋ ਉਹ ਨੇ ਸਾਡੇ ਉੱਤੇ ਵੱਡੀ ਬਿਪਤਾ ਪਾਈ ਕਿਉਂ ਜੋ ਸਾਰੇ ਅਕਾਸ਼ ਦੇ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯੇਰੂਸ਼ਲੇਮ ਨਾਲ ਹੋਈ ਹੈ। 13ਜਿਵੇਂ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਇਹ ਸਾਰੀ ਬਿਪਤਾ ਸਾਡੇ ਉੱਤੇ ਆਈ ਹੈ, ਫਿਰ ਵੀ ਅਸੀਂ ਆਪਣੇ ਪਾਪਾਂ ਤੋਂ ਮੁੜ ਕੇ ਅਤੇ ਤੁਹਾਡੀ ਸੱਚਾਈ ਵੱਲ ਧਿਆਨ ਦੇ ਕੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਿਹਰ ਨਹੀਂ ਮੰਗੀ ਹੈ। 14ਯਾਹਵੇਹ ਸਾਡੇ ਉੱਤੇ ਬਿਪਤਾ ਲਿਆਉਣ ਤੋਂ ਝਿਜਕਿਆ ਨਹੀਂ, ਕਿਉਂਕਿ ਯਾਹਵੇਹ ਸਾਡਾ ਪਰਮੇਸ਼ਵਰ ਆਪਣੇ ਹਰ ਕੰਮ ਵਿੱਚ ਧਰਮੀ ਹੈ; ਪਰ ਅਸੀਂ ਉਸਦੀ ਗੱਲ ਨਹੀਂ ਮੰਨੀ।
15“ਹੁਣ, ਯਾਹਵੇਹ ਸਾਡਾ ਪਰਮੇਸ਼ਵਰ, ਜਿਸ ਨੇ ਆਪਣੇ ਲੋਕਾਂ ਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ ਅਤੇ ਆਪਣੇ ਲਈ ਇੱਕ ਅਜਿਹਾ ਨਾਮ ਬਣਾਇਆ ਜੋ ਅੱਜ ਤੱਕ ਕਾਇਮ ਹੈ, ਅਸੀਂ ਪਾਪ ਕੀਤਾ ਹੈ, ਅਸੀਂ ਗਲਤ ਕੰਮ ਕੀਤੇ ਹਨ। 16ਹੇ ਪ੍ਰਭੂ, ਆਪਣੇ ਸਾਰੇ ਧਰਮੀ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਨੂੰ ਯੇਰੂਸ਼ਲੇਮ, ਆਪਣੇ ਸ਼ਹਿਰ, ਆਪਣੀ ਪਵਿੱਤਰ ਪਹਾੜੀ ਤੋਂ ਦੂਰ ਕਰ। ਸਾਡੇ ਪਾਪਾਂ ਅਤੇ ਸਾਡੇ ਪੁਰਖਿਆਂ ਦੀਆਂ ਬਦੀਆਂ ਨੇ ਯੇਰੂਸ਼ਲੇਮ ਅਤੇ ਤੁਹਾਡੇ ਲੋਕਾਂ ਨੂੰ ਸਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਨਫ਼ਰਤ ਦਾ ਪਾਤਰ ਬਣਾ ਦਿੱਤਾ ਹੈ।
17“ਹੁਣ, ਹੇ ਸਾਡੇ ਪਰਮੇਸ਼ਵਰ, ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਸੁਣ। ਤੇਰੀ ਖ਼ਾਤਰ, ਹੇ ਪ੍ਰਭੂ, ਆਪਣੇ ਵਿਰਾਨ ਅਸਥਾਨ ਨੂੰ ਮਿਹਰ ਨਾਲ ਵੇਖ। 18ਹੇ ਮੇਰੇ ਪਰਮੇਸ਼ਵਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ। 19ਹੇ ਪ੍ਰਭੂ, ਸੁਣੋ! ਪ੍ਰਭੂ, ਮਾਫ਼ ਕਰੋ! ਹੇ ਪ੍ਰਭੂ, ਸੁਣੋ ਅਤੇ ਅਮਲ ਕਰੋ! ਹੇ ਮੇਰੇ ਪਰਮੇਸ਼ਵਰ, ਤੇਰੀ ਖ਼ਾਤਰ, ਦੇਰ ਨਾ ਕਰੋ, ਕਿਉਂਕਿ ਤੇਰਾ ਸ਼ਹਿਰ ਅਤੇ ਤੇਰੇ ਲੋਕ ਤੇਰਾ ਨਾਮ ਲੈਂਦੇ ਹਨ।”
ਸੱਤਰ “ਸਾਤੇ”
20ਜਦੋਂ ਮੈਂ ਬੋਲ ਰਿਹਾ ਸੀ ਅਤੇ ਪ੍ਰਾਰਥਨਾ ਕਰ ਰਿਹਾ ਸੀ, ਆਪਣੇ ਪਾਪ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਦਾ ਇਕਰਾਰ ਕਰ ਰਿਹਾ ਸੀ ਅਤੇ ਆਪਣੇ ਪਵਿੱਤਰ ਪਹਾੜੀ ਲਈ ਮੇਰੇ ਪਰਮੇਸ਼ਵਰ ਨੂੰ ਬੇਨਤੀ ਕਰ ਰਿਹਾ ਸੀ— 21ਜਦੋਂ ਮੈਂ ਅਜੇ ਪ੍ਰਾਰਥਨਾ ਕਰ ਰਿਹਾ ਸੀ, ਜਬਾਰਏਲ, ਜਿਸ ਆਦਮੀ ਨੂੰ ਮੈਂ ਪਹਿਲਾਂ ਦੇ ਦਰਸ਼ਨ ਵਿੱਚ ਵੇਖਿਆ ਸੀ, ਸ਼ਾਮ ਦੇ ਬਲੀਦਾਨ ਦੇ ਸਮੇਂ ਬਾਰੇ ਤੇਜ਼ ਉਡਾਣ ਵਿੱਚ ਮੇਰੇ ਕੋਲ ਆਇਆ ਸੀ। 22ਉਸਨੇ ਮੈਨੂੰ ਹਿਦਾਇਤ ਦਿੱਤੀ ਅਤੇ ਮੈਨੂੰ ਕਿਹਾ, “ਹੇ ਦਾਨੀਏਲ, ਮੈਂ ਹੁਣ ਤੁਹਾਨੂੰ ਸੂਝ ਅਤੇ ਸਮਝ ਦੇਣ ਆਇਆ ਹਾਂ। 23ਜਿਵੇਂ ਹੀ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਇੱਕ ਸ਼ਬਦ ਨਿਕਲਿਆ, ਜੋ ਮੈਂ ਤੁਹਾਨੂੰ ਦੱਸਣ ਆਇਆ ਹਾਂ, ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਹੋ। ਇਸ ਲਈ, ਸ਼ਬਦਾਂ ਤੇ ਵਿਚਾਰ ਕਰਕੇ ਦਰਸ਼ਨ ਨੂੰ ਸਮਝੋ:
24“ਤੁਹਾਡੇ ਲੋਕਾਂ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ‘ਸਾਤੇ’ ਦਾ ਹੁਕਮ ਦਿੱਤਾ ਗਿਆ ਹੈ ਕਿ ਉਹ ਅਪਰਾਧ ਨੂੰ ਖਤਮ ਕਰਨ, ਪਾਪ ਦਾ ਅੰਤ ਕਰਨ, ਦੁਸ਼ਟਤਾ ਦਾ ਪ੍ਰਾਸਚਿਤ ਕਰਨ, ਸਦੀਵੀ ਧਾਰਮਿਕਤਾ ਲਿਆਉਣ, ਦਰਸ਼ਣ ਅਤੇ ਭਵਿੱਖਬਾਣੀ ਉੱਤੇ ਮੋਹਰ ਕਰਨ ਅਤੇ ਅੱਤ ਪਵਿੱਤਰ ਸਥਾਨ ਨੂੰ ਮਸਹ ਕਰਨ ਲਈ।
25“ਇਸ ਨੂੰ ਜਾਣੋ ਅਤੇ ਸਮਝੋ: ਜਦੋਂ ਤੱਕ ਇਹ ਸ਼ਬਦ ਯੇਰੂਸ਼ਲੇਮ ਨੂੰ ਬਹਾਲ ਕਰਨ ਅਤੇ ਦੁਬਾਰਾ ਬਣਾਉਣ ਲਈ ਨਿਕਲਦਾ ਹੈ, ਜਦੋਂ ਤੱਕ ਮਸਹ ਕੀਤਾ ਹੋਇਆ, ਸ਼ਾਸਕ ਨਹੀਂ ਆਉਂਦਾ, ਸੱਤਰ ‘ਸਾਤੇ’ ਅਤੇ ਬਾਹਠ ‘ਸਾਤੇ’ ਹੋਣਗੇ ਗਲੀਆਂ ਅਤੇ ਖਾਈ, ਪਰ ਮੁਸੀਬਤ ਦੇ ਸਮੇਂ। 26ਬਾਹਠਾਂ ‘ਸਾਤਿਆਂ’ ਤੋਂ ਬਾਅਦ, ਮਸਹ ਕੀਤੇ ਹੋਏ ਵਿਅਕਤੀ ਨੂੰ ਮਾਰ ਦਿੱਤਾ ਜਾਵੇਗਾ ਅਤੇ ਉਸ ਕੋਲ ਕੁਝ ਨਹੀਂ ਹੋਵੇਗਾ। ਅੰਤ ਹੜ੍ਹ ਵਾਂਗ ਆਵੇਗਾ: ਯੁੱਧ ਅੰਤ ਤੱਕ ਜਾਰੀ ਰਹੇਗਾ, ਅਤੇ ਬਰਬਾਦੀ ਦਾ ਫੈਸਲਾ ਕੀਤਾ ਗਿਆ ਹੈ। 27ਉਹ ਇੱਕ ‘ਸਾਤੇ’ ਲਈ ਬਹੁਤਿਆਂ ਨਾਲ ਇੱਕ ਨੇਮ ਦੀ ਪੁਸ਼ਟੀ ਕਰੇਗਾ। ‘ਸਾਤੇ’ ਦੇ ਮੱਧ ਵਿੱਚ ਉਹ ਬਲੀਦਾਨ ਅਤੇ ਭੇਟਾਂ ਨੂੰ ਖਤਮ ਕਰ ਦੇਵੇਗਾ। ਅਤੇ ਮੰਦਰ ਵਿੱਚ ਉਹ ਇੱਕ ਘਿਣਾਉਣੀ ਚੀਜ਼ ਸਥਾਪਿਤ ਕਰੇਗਾ ਜੋ ਵਿਰਾਨ ਦਾ ਕਾਰਨ ਬਣਦਾ ਹੈ, ਜਦ ਤੱਕ ਉਹ ਅੰਤ ਜੋ ਉਸ ਉੱਤੇ ਡੋਲ੍ਹਿਆ ਨਹੀਂ ਜਾਂਦਾ ਹੈ।”