Logo YouVersion
Ikona vyhledávání

ਦਾਨੀਏਲ 1

1
ਬਾਬੇਲ ਵਿੱਚ ਦਾਨੀਏਲ ਦੀ ਸਿਖਲਾਈ
1ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਸਾਲ ਵਿੱਚ, ਬਾਬੇਲ ਦਾ ਰਾਜਾ ਨਬੂਕਦਨੇਜ਼ਰ ਯੇਰੂਸ਼ਲੇਮ ਵਿੱਚ ਆਇਆ ਅਤੇ ਉਸਨੂੰ ਘੇਰ ਲਿਆ। 2ਤਦ ਪਰਮੇਸ਼ਵਰ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ਵਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਅਧਿਕਾਰ ਵਿੱਚ ਕਰ ਦਿੱਤਾ। ਉਹ ਉਹਨਾਂ ਨੂੰ ਸ਼ਿਨਾਰ ਦੀ ਧਰਤੀ ਵਿੱਚ ਆਪਣੇ ਦੇਵਤੇ ਦੇ ਘਰ ਵਿੱਚ ਲੈ ਗਿਆ ਅਤੇ ਉਹਨਾਂ ਭਾਂਡਿਆਂ ਨੂੰ ਆਪਣੇ ਦੇਵਤਿਆਂ ਦੇ ਭੰਡਾਰ ਵਿੱਚ ਰੱਖ ਦਿੱਤਾ।
3ਤਦ ਰਾਜੇ ਨੇ ਆਪਣੇ ਦਰਬਾਰ ਦੇ ਅਧਿਕਾਰੀਆਂ ਦੇ ਮੁਖੀ ਅਸ਼ਪੇਨਾਜ਼ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਘਰਾਣੇ ਅਤੇ ਕੁਲੀਨ ਲੋਕਾਂ ਵਿੱਚੋਂ ਕੁਝ ਇਸਰਾਏਲੀਆਂ ਨੂੰ ਰਾਜੇ ਦੀ ਸੇਵਾ ਵਿੱਚ ਲਿਆਵੇ। 4ਉਹ ਨੌਜਵਾਨ ਜੋ ਬਿਨਾਂ ਕਿਸੇ ਸਰੀਰਕ ਨੁਕਸ ਦੇ, ਸੁੰਦਰ ਅਤੇ ਹਰ ਕਿਸਮ ਦੀ ਸਿੱਖਿਆ ਦੇ ਯੋਗ ਹੋਣ, ਚੰਗੀ ਤਰ੍ਹਾਂ ਜਾਣੂ, ਜਲਦੀ ਸਮਝਣ ਵਾਲੇ ਅਤੇ ਰਾਜੇ ਦੇ ਮਹਿਲ ਵਿੱਚ ਸੇਵਾ ਕਰਨ ਦੇ ਯੋਗ ਹੋਣ। ਉਸ ਨੇ ਉਹਨਾਂ ਨੂੰ ਬਾਬੇਲੀਆਂ ਦੀ ਭਾਸ਼ਾ ਅਤੇ ਸਾਹਿਤ ਸਿਖਾਉਣਾ ਸੀ। 5ਰਾਜੇ ਨੇ ਉਹਨਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਦਾਖਰਸ ਵਿੱਚੋਂ ਰੋਜ਼ਾਨਾ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਸਾਲਾਂ ਤੱਕ ਉਹਨਾਂ ਦਾ ਪਾਲਣ ਪੋਸ਼ਣ ਹੋਵੇ, ਤਾਂ ਜੋ ਅਖ਼ੀਰ ਨੂੰ ਉਹ ਰਾਜੇ ਦੇ ਸਨਮੁਖ ਪੇਸ਼ ਕੀਤੇ ਜਾਣ।
6ਜਿਨ੍ਹਾਂ ਨੂੰ ਚੁਣਿਆ ਗਿਆ ਸੀ ਉਹਨਾਂ ਵਿੱਚੋਂ ਕੁਝ ਯਹੂਦਾਹ ਤੋਂ ਸਨ: ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ। 7ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਾਮ ਦਿੱਤੇ: ਦਾਨੀਏਲ ਦਾ ਨਾਮ ਬੇਲਟਸ਼ੱਸਰ; ਹਨਨਯਾਹ ਨੂੰ ਸ਼ਦਰਕ; ਮੀਸ਼ਾਏਲ ਨੂੰ ਮੇਸ਼ਕ; ਅਤੇ ਅਜ਼ਰਿਯਾਹ ਨੂੰ ਅਬਦ-ਨਗੋ ਆਖਿਆ।
8ਪਰ ਦਾਨੀਏਲ ਨੇ ਸ਼ਾਹੀ ਭੋਜਨ ਅਤੇ ਦਾਖਰਸ ਨਾਲ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਉਸਨੇ ਮੁੱਖ ਅਧਿਕਾਰੀ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦੀ ਆਗਿਆ ਮੰਗੀ। 9ਹੁਣ ਪਰਮੇਸ਼ਵਰ ਨੇ ਅਧਿਕਾਰੀ ਨੂੰ ਦਾਨੀਏਲ ਉੱਤੇ ਮਿਹਰਬਾਨੀ ਅਤੇ ਤਰਸ ਕਰਨ ਲਈ ਕਿਹਾ ਸੀ, 10ਪਰ ਅਧਿਕਾਰੀ ਨੇ ਦਾਨੀਏਲ ਨੂੰ ਕਿਹਾ, “ਮੈਂ ਆਪਣੇ ਮਹਾਰਾਜ ਪਾਤਸ਼ਾਹ ਤੋਂ ਡਰਦਾ ਹਾਂ, ਜਿਸ ਨੇ ਤੁਹਾਡੇ ਖਾਣ ਪੀਣ ਦਾ ਕੰਮ ਸੌਂਪਿਆ ਹੈ। ਉਹ ਤੁਹਾਨੂੰ ਤੁਹਾਡੀ ਉਮਰ ਦੇ ਦੂਜੇ ਨੌਜਵਾਨਾਂ ਨਾਲੋਂ ਭੈੜਾ ਕਿਉਂ ਦੇਖੇਗਾ? ਤਾਂ ਰਾਜਾ ਤੁਹਾਡੇ ਕਰਕੇ ਮੈਨੂੰ ਮਾਰ ਦੇਵੇਗਾ।”
11ਤਦ ਦਾਨੀਏਲ ਨੇ ਉਸ ਪਹਿਰੇਦਾਰ ਨੂੰ ਜਿਸ ਨੂੰ ਮੁੱਖ ਅਧਿਕਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਉੱਤੇ ਨਿਯੁਕਤ ਕੀਤਾ ਸੀ, ਆਖਿਆ, 12“ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਦਸ ਦਿਨਾਂ ਲਈ ਪਰਖੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ। 13ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ।” 14ਇਸ ਲਈ ਉਹ ਇਸ ਗੱਲ ਲਈ ਸਹਿਮਤ ਹੋ ਗਿਆ ਅਤੇ ਦਸ ਦਿਨਾਂ ਲਈ ਉਹਨਾਂ ਦੀ ਜਾਂਚ ਕੀਤੀ।
15ਦਸਾਂ ਦਿਨਾਂ ਦੇ ਅੰਤ ਵਿੱਚ ਉਹ ਸ਼ਾਹੀ ਭੋਜਨ ਖਾਣ ਵਾਲੇ ਕਿਸੇ ਵੀ ਜੁਆਨ ਨਾਲੋਂ ਸਿਹਤਮੰਦ ਅਤੇ ਚੰਗੇ ਪੋਸ਼ਣ ਵਾਲੇ ਦਿਖਾਈ ਦਿੱਤੇ ਸੀ। 16ਤਦ ਦਰੋਗੇ ਨੇ ਉਹਨਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਹਨਾਂ ਦੇ ਪੀਣ ਲਈ ਠਹਿਰਾਈ ਹੋਈ ਸੀ, ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਸਾਗ ਪਤ ਹੀ ਖਾਣ ਨੂੰ ਦਿੱਤਾ।
17ਇਹਨਾਂ ਚਾਰ ਨੌਜਵਾਨਾਂ ਨੂੰ ਪਰਮੇਸ਼ਵਰ ਨੇ ਹਰ ਕਿਸਮ ਦੇ ਸਾਹਿਤ ਅਤੇ ਵਿਦਿਆ ਦਾ ਗਿਆਨ ਅਤੇ ਸਮਝ ਪ੍ਰਦਾਨ ਕੀਤੀ। ਅਤੇ ਦਾਨੀਏਲ ਹਰ ਕਿਸਮ ਦੇ ਦਰਸ਼ਣਾਂ ਅਤੇ ਸੁਪਨਿਆਂ ਨੂੰ ਸਮਝ ਸਕਦਾ ਸੀ।
18ਰਾਜੇ ਦੁਆਰਾ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਿਆਉਣ ਲਈ ਨਿਰਧਾਰਤ ਕੀਤੇ ਗਏ ਸਮੇਂ ਦੇ ਅੰਤ ਵਿੱਚ, ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਬੂਕਦਨੇਜ਼ਰ ਦੇ ਸਾਹਮਣੇ ਪੇਸ਼ ਕੀਤਾ। 19ਰਾਜੇ ਨੇ ਉਹਨਾਂ ਨਾਲ ਗੱਲ ਕੀਤੀ, ਅਤੇ ਉਸਨੂੰ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਦੇ ਬਰਾਬਰ ਕੋਈ ਨਹੀਂ ਮਿਲਿਆ। ਇਸ ਲਈ ਉਹ ਰਾਜੇ ਦੀ ਸੇਵਾ ਵਿੱਚ ਦਾਖਲ ਹੋਏ। 20ਬਾਦਸ਼ਾਹ ਨੇ ਉਹਨਾਂ ਨੂੰ ਜਿਸ ਵੀ ਬੁੱਧੀ ਅਤੇ ਸਮਝ ਦੇ ਮਾਮਲੇ ਵਿੱਚ ਸਵਾਲ ਕੀਤਾ, ਉਸ ਨੇ ਉਹਨਾਂ ਨੂੰ ਆਪਣੇ ਰਾਜ ਦੇ ਸਾਰੇ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਦਸ ਗੁਣਾ ਵਧੀਆ ਪਾਇਆ।
21ਅਤੇ ਦਾਨੀਏਲ ਰਾਜਾ ਕੋਰੇਸ਼ ਦੇ ਪਹਿਲੇ ਸਾਲ ਤੱਕ ਉੱਥੇ ਰਿਹਾ।

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas