Logo YouVersion
Ikona vyhledávání

ਹਿਜ਼ਕੀਏਲ 48

48
ਗੋਤਾਂ ਦੇ ਵਿੱਚ ਭੂਮੀ ਦੀ ਵੰਡ
1“ਇਹ ਨਾਮ ਦੁਆਰਾ ਸੂਚੀਬੱਧ ਕਬੀਲੇ ਹਨ:
“ਉੱਤਰੀ ਸਰਹੱਦ ਤੇ, ਦਾਨ ਦਾ ਇੱਕ ਹਿੱਸਾ ਹੋਵੇਗਾ; ਇਹ ਲੇਬੋ ਹਮਾਥ ਲਈ ਹੇਥਲੋਨ ਸੜਕ ਦਾ ਅਨੁਸਰਣ ਕਰੇਗਾ; ਹਜ਼ਰ-ਏਨਾਨ ਅਤੇ ਹਮਾਥ ਦੇ ਅੱਗੇ ਦੰਮਿਸ਼ਕ ਦੀ ਉੱਤਰੀ ਸਰਹੱਦ ਪੂਰਬ ਤੋਂ ਪੱਛਮ ਵਾਲੇ ਪਾਸੇ ਦੀ ਸਰਹੱਦ ਦਾ ਹਿੱਸਾ ਹੋਵੇਗੀ।
2ਆਸ਼ੇਰ ਦਾ ਇੱਕ ਹਿੱਸਾ ਹੋਵੇਗਾ; ਇਹ ਦਾਨ ਦੇ ਇਲਾਕੇ ਨੂੰ ਪੂਰਬ ਤੋਂ ਪੱਛਮ ਤੱਕ ਲੱਗਦਾ ਹੋਵੇਗਾ।
3ਨਫ਼ਤਾਲੀ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਆਸ਼ੇਰ ਦੇ ਇਲਾਕੇ ਨਾਲ ਲੱਗਦੀ ਹੈ।
4ਮਨੱਸ਼ੇਹ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਨਫ਼ਤਾਲੀ ਦੇ ਇਲਾਕੇ ਨਾਲ ਲੱਗਦਾ ਹੈ।
5ਇਫ਼ਰਾਈਮ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਮਨੱਸ਼ੇਹ ਦੇ ਇਲਾਕੇ ਨਾਲ ਲੱਗਦਾ ਹੈ।
6ਰਊਬੇਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਇਫ਼ਰਾਈਮ ਦੇ ਇਲਾਕੇ ਨਾਲ ਲੱਗਦਾ ਹੈ।
7ਯਹੂਦਾਹ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਰਊਬੇਨ ਦੇ ਇਲਾਕੇ ਨਾਲ ਲੱਗਦਾ ਹੈ।
8“ਪੂਰਬ ਤੋਂ ਪੱਛਮ ਤੱਕ ਯਹੂਦਾਹ ਦੇ ਇਲਾਕੇ ਦੇ ਨਾਲ ਲੱਗਦੇ ਹਿੱਸੇ ਨੂੰ ਤੁਸੀਂ ਖਾਸ ਤੋਹਫ਼ੇ ਵਜੋਂ ਪੇਸ਼ ਕਰੋਗੇ। ਇਹ ਪੂਰਬ ਤੋਂ ਪੱਛਮ ਤੱਕ ਇਸਦੀ ਲੰਬਾਈ ਤੇਰ੍ਹਾ ਕਿਲੋਮੀਟਰ ਦੇ ਬਰਾਬਰ ਹੋਵੇਗੀ; ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।
9“ਜਿਹੜਾ ਖਾਸ ਹਿੱਸਾ ਤੁਸੀਂ ਯਾਹਵੇਹ ਨੂੰ ਭੇਟ ਕਰਨਾ ਹੈ ਉਹ ਦੀ ਲੰਬਾਈ ਲਗਭਗ ਤੇਰ੍ਹਾ ਕਿਲੋਮੀਟਰ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ ਹੋਵੇ। 10ਇਹ ਜਾਜਕਾਂ ਲਈ ਪਵਿੱਤਰ ਹਿੱਸਾ ਹੋਵੇਗਾ। ਇਹ ਉੱਤਰ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ, ਪੱਛਮ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ, ਪੂਰਬ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ ਅਤੇ ਦੱਖਣ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਕੇਂਦਰ ਵਿੱਚ ਯਾਹਵੇਹ ਦਾ ਪਵਿੱਤਰ ਅਸਥਾਨ ਹੋਵੇਗਾ। 11ਇਹ ਪਵਿੱਤਰ ਕੀਤੇ ਹੋਏ ਜਾਜਕਾਂ, ਸਾਦੋਕੀਆਂ ਲਈ ਹੋਵੇਗਾ, ਜੋ ਮੇਰੀ ਸੇਵਾ ਕਰਨ ਵਿੱਚ ਵਫ਼ਾਦਾਰ ਸਨ ਅਤੇ ਲੇਵੀਆਂ ਦੇ ਵਾਂਗ ਕੁਰਾਹੇ ਨਹੀਂ ਪਏ ਜਦੋਂ ਇਸਰਾਏਲੀ ਭਟਕ ਗਏ ਸਨ। 12ਇਹ ਉਨ੍ਹਾਂ ਲਈ ਧਰਤੀ ਦੇ ਪਵਿੱਤਰ ਹਿੱਸੇ ਵਿੱਚੋਂ ਇੱਕ ਖਾਸ ਤੋਹਫ਼ਾ ਹੋਵੇਗਾ, ਇੱਕ ਅੱਤ ਪਵਿੱਤਰ ਹਿੱਸਾ, ਲੇਵੀਆਂ ਦੇ ਇਲਾਕੇ ਦੇ ਨਾਲ ਲੱਗਦਾ ਹੈ।
13“ਜਾਜਕਾਂ ਦੇ ਇਲਾਕੇ ਦੇ ਨਾਲ-ਨਾਲ, ਲੇਵੀਆਂ ਨੂੰ ਤੇਰ੍ਹਾ ਕਿਲੋਮੀਟਰ ਲੰਬਾ ਅਤੇ ਪੰਜ/ਤਿੰਨ ਕਿਲੋਮੀਟਰ ਚੌੜਾ ਹਿੱਸਾ ਦਿੱਤਾ ਜਾਵੇਗਾ। ਇਸਦੀ ਕੁੱਲ ਲੰਬਾਈ ਤੇਰ੍ਹਾ ਕਿਲੋਮੀਟਰ ਅਤੇ ਚੌੜਾਈ ਪੰਜ/ਤਿੰਨ ਕਿਲੋਮੀਟਰ ਹੋਵੇਗੀ। 14ਉਹ ਇਸ ਵਿੱਚੋਂ ਕਿਸੇ ਨੂੰ ਵੀ ਵੇਚ ਨਹੀਂ ਸੱਕਦੇ ਅਤੇ ਨਾ ਹੀ ਬਦਲ ਸੱਕਦੇ ਹਨ। ਇਹ ਧਰਤੀ ਦਾ ਸਭ ਤੋਂ ਉੱਤਮ ਭਾਗ ਹੈ ਅਤੇ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਯਾਹਵੇਹ ਲਈ ਪਵਿੱਤਰ ਹੈ।
15“ਬਾਕੀ ਖੇਤਰ, ਲਗਭਗ ਢਾਈ ਕਿਲੋਮੀਟਰ ਚੌੜਾ ਅਤੇ ਤੇਰ੍ਹਾਂ ਕਿਲੋਮੀਟਰ ਲੰਬਾ, ਸ਼ਹਿਰ ਦੀ ਆਮ ਵਰਤੋਂ, ਘਰਾਂ ਅਤੇ ਚਰਾਗਾਹ ਲਈ ਹੋਵੇਗਾ। ਸ਼ਹਿਰ ਇਸ ਦੇ ਕੇਂਦਰ ਵਿੱਚ ਹੋਵੇਗਾ 16ਅਤੇ ਇਹ ਮਾਪਾਂ ਹੋਣਗੀਆਂ: ਉੱਤਰ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਦੱਖਣ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਪੂਰਬ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ ਅਤੇ ਪੱਛਮ ਵਾਲਾ ਪਾਸਾ ਵੀ ਲਗਭਗ ਸਵਾ ਦੋ ਕਿਲੋਮੀਟਰ। 17ਸ਼ਹਿਰ ਲਈ ਚਰਾਗਾਹ ਉੱਤਰ ਵੱਲ ਲਗਭਗ ਸਵਾ ਦੋ ਮੀਟਰ, ਦੱਖਣ ਵੱਲ ਲਗਭਗ ਸਵਾ ਦੋ ਮੀਟਰ, ਪੂਰਬ ਵੱਲ ਲਗਭਗ ਸਵਾ ਦੋ ਮੀਟਰ ਅਤੇ ਪੱਛਮ ਵੱਲ ਲਗਭਗ ਸਵਾ ਦੋ ਮੀਟਰ ਹੋਵੇਗੀ। 18ਇਸ ਖੇਤਰ ਦਾ ਜੋ ਬਚਿਆ ਹੋਇਆ ਹੈ, ਪਵਿੱਤਰ ਹਿੱਸੇ ਦੇ ਨਾਲ ਲੱਗਦੀ ਹੈ ਅਤੇ ਇਸਦੀ ਲੰਬਾਈ ਪੂਰਬ ਵਾਲੇ ਪਾਸੇ ਲਗਭਗ ਪੰਜ ਕਿਲੋਮੀਟਰ ਅਤੇ ਪੱਛਮ ਵਾਲੇ ਪਾਸੇ ਲਗਭਗ ਪੰਜ ਕਿਲੋਮੀਟਰ ਹੋਵੇਗੀ। ਇਸ ਦੀ ਪੈਦਾਵਾਰ ਸ਼ਹਿਰ ਦੇ ਮਜ਼ਦੂਰਾਂ ਲਈ ਭੋਜਨ ਦੀ ਪੂਰਤੀ ਕਰੇਗੀ। 19ਸ਼ਹਿਰ ਦੇ ਮਜ਼ਦੂਰ ਜਿਹੜੇ ਇਸਦੀ ਖੇਤੀ ਕਰਦੇ ਹਨ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਆਉਣਗੇ। 20ਭੇਟਾਂ ਦੇ ਸਾਰੇ ਭਾਗ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਪੱਚੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤਰ ਭੇਟਾਂ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਛੱਡੋਗੇ।
21“ਪਵਿੱਤਰ ਹਿੱਸੇ ਅਤੇ ਸ਼ਹਿਰ ਦੀ ਜਾਇਦਾਦ ਦੁਆਰਾ ਬਣਾਏ ਗਏ ਖੇਤਰ ਦੇ ਦੋਵੇਂ ਪਾਸੇ ਜੋ ਬਚਿਆ ਹੈ, ਉਹ ਰਾਜਕੁਮਾਰ ਦੀ ਹੋਵੇਗੀ। ਇਹ ਪਵਿੱਤਰ ਹਿੱਸੇ ਦੇ ਲਗਭਗ ਤੇਰ੍ਹਾ ਕਿਲੋਮੀਟਰ ਤੋਂ ਪੂਰਬੀ ਸਰਹੱਦ ਤੱਕ ਪੂਰਬ ਵੱਲ ਅਤੇ ਲਗਭਗ ਤੇਰ੍ਹਾ ਕਿਲੋਮੀਟਰ ਤੋਂ ਪੱਛਮੀ ਸਰਹੱਦ ਤੱਕ ਪੱਛਮ ਵੱਲ ਵਧੇਗਾ। ਕਬਾਇਲੀ ਹਿੱਸਿਆਂ ਦੀ ਲੰਬਾਈ ਨੂੰ ਚਲਾਉਣ ਵਾਲੇ ਇਹ ਦੋਵੇਂ ਖੇਤਰ ਰਾਜਕੁਮਾਰ ਦੇ ਹੋਣਗੇ ਅਤੇ ਮੰਦਰ ਦੇ ਅਸਥਾਨ ਦੇ ਨਾਲ ਪਵਿੱਤਰ ਹਿੱਸਾ ਇਨ੍ਹਾਂ ਦੇ ਕੇਂਦਰ ਵਿੱਚ ਹੋਵੇਗਾ। 22ਇਸ ਲਈ ਲੇਵੀਆਂ ਦੀ ਜਾਇਦਾਦ ਅਤੇ ਸ਼ਹਿਰ ਦੀ ਸੰਪਤੀ ਉਸ ਖੇਤਰ ਦੇ ਕੇਂਦਰ ਵਿੱਚ ਹੋਵੇਗੀ ਜੋ ਰਾਜਕੁਮਾਰ ਦੀ ਹੈ। ਰਾਜਕੁਮਾਰ ਦਾ ਇਲਾਕਾ ਯਹੂਦਾਹ ਦੀ ਸਰਹੱਦ ਅਤੇ ਬਿਨਯਾਮੀਨ ਦੀ ਸਰਹੱਦ ਦੇ ਵਿਚਕਾਰ ਹੋਵੇਗਾ।
23“ਜਿਵੇਂ ਕਿ ਬਾਕੀ ਗੋਤਾਂ ਲਈ:
“ਬਿਨਯਾਮੀਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਵਾਲੇ ਪਾਸੇ ਤੋਂ ਪੱਛਮ ਵਾਲੇ ਪਾਸੇ ਤੱਕ ਫੈਲਿਆ ਹੋਵੇਗਾ।
24ਸ਼ਿਮਓਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਬਿਨਯਾਮੀਨ ਦੇ ਇਲਾਕੇ ਨਾਲ ਲੱਗਦੀ ਹੈ।
25ਯਿੱਸਾਕਾਰ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਸ਼ਿਮਓਨ ਦੇ ਖੇਤਰ ਨਾਲ ਲੱਗਦਾ ਹੈ।
26ਜ਼ਬੂਲੁਨ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਯਿੱਸਾਕਾਰ ਦੇ ਇਲਾਕੇ ਨਾਲ ਲੱਗਦਾ ਹੈ।
27ਗਾਦ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਜ਼ਬੂਲੁਨ ਦੇ ਇਲਾਕੇ ਨਾਲ ਲੱਗਦਾ ਹੈ।
28ਗਾਦ ਦੀ ਦੱਖਣੀ ਸੀਮਾ ਤਾਮਾਰ ਤੋਂ ਦੱਖਣ ਵੱਲ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ ਜਾਵੇਗੀ।
29“ਇਹ ਉਹ ਧਰਤੀ ਹੈ ਜੋ ਤੁਸੀਂ ਇਸਰਾਏਲ ਦੇ ਗੋਤਾਂ ਨੂੰ ਵਿਰਾਸਤ ਵਜੋਂ ਦੇਣੀ ਹੈ ਅਤੇ ਇਹ ਉਨ੍ਹਾਂ ਦੇ ਹਿੱਸੇ ਹੋਣਗੇ,” ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
ਨਗਰ ਦੇ ਫਾਟਕ
30“ਇਹ ਸ਼ਹਿਰ ਦੇ ਬਾਹਰ ਨਿਕਲਣ ਦੇ ਰਸਤੇ ਹੋਣਗੇ:
“ਉੱਤਰ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ, ਜੋ ਲਗਭਗ ਢਾਈ ਕਿਲੋਮੀਟਰ ਲੰਬਾ ਹੈ, 31ਸ਼ਹਿਰ ਦੇ ਦਰਵਾਜ਼ਿਆਂ ਦਾ ਨਾਮ ਇਸਰਾਏਲ ਦੇ ਗੋਤਾਂ ਦੇ ਨਾਮ ਉੱਤੇ ਰੱਖਿਆ ਜਾਵੇਗਾ। ਉੱਤਰ ਵਾਲੇ ਪਾਸੇ ਦੇ ਤਿੰਨ ਦਰਵਾਜ਼ੇ ਰਊਬੇਨ ਦਾ ਫ਼ਾਟਕ, ਯਹੂਦਾਹ ਦਾ ਫ਼ਾਟਕ ਅਤੇ ਲੇਵੀ ਦਾ ਫ਼ਾਟਕ ਹੋਣਗੇ।
32ਪੂਰਬ ਵਾਲੇ ਪਾਸੇ, ਜੋ ਕਿ ਲਗਭਗ ਢਾਈ ਕਿਲੋਮੀਟਰ ਲੰਬਾ ਹੈ, ਤਿੰਨ ਦਰਵਾਜ਼ੇ ਹੋਣਗੇ: ਯੋਸੇਫ਼ ਦਾ ਫ਼ਾਟਕ, ਬਿਨਯਾਮੀਨ ਦਾ ਫ਼ਾਟਕ ਅਤੇ ਦਾਨ ਦਾ ਫ਼ਾਟਕ।
33ਦੱਖਣ ਵਾਲੇ ਪਾਸੇ, ਜੋ ਲਗਭਗ ਢਾਈ ਕਿਲੋਮੀਟਰ ਹੈ, ਤਿੰਨ ਦਰਵਾਜ਼ੇ ਹੋਣਗੇ: ਸ਼ਿਮਓਨ ਦਾ ਫਾਟਕ, ਯਿੱਸਾਕਾਰ ਦਾ ਫਾਟਕ ਅਤੇ ਜ਼ਬੂਲੁਨ ਦਾ ਫਾਟਕ।
34ਪੱਛਮ ਵਾਲੇ ਪਾਸੇ, ਜੋ ਕਿ ਲਗਭਗ ਢਾਈ ਕਿਲੋਮੀਟਰ ਲੰਬਾ ਹੈ, ਤਿੰਨ ਦਰਵਾਜ਼ੇ ਹੋਣਗੇ: ਗਾਦ ਦਾ ਫਾਟਕ, ਆਸ਼ੇਰ ਦਾ ਫਾਟਕ ਅਤੇ ਨਫ਼ਤਾਲੀ ਦਾ ਫਾਟਕ।
35“ਚਾਰੇ ਪਾਸੇ ਦੀ ਦੂਰੀ ਦੱਸ ਕਿਲੋਮੀਟਰ ਹੋਵੇਗੀ।
“ਅਤੇ ਉਸ ਸਮੇਂ ਤੋਂ ਸ਼ਹਿਰ ਦਾ ਨਾਮ ਹੋਵੇਗਾ, ‘ਯਾਹਵੇਹ ਉੱਥੇ ਹੈ।’ ”

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas