ਪ੍ਰਕਾਸ਼ ਪੱਤਰ 4

4
ਸਵਰਗ ਵਿੱਚ ਸਿੰਘਾਸਣ
1ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਸਵਰਗ ਵਿੱਚ ਇੱਕ ਦਰਵਾਜ਼ਾ ਖੁੱਲ੍ਹਾ ਸੀ। ਅਤੇ ਉਹੀ ਜਿਸ ਨੂੰ ਮੈਂ ਪਹਿਲਾਂ ਤੁਰ੍ਹੀ ਦੀ ਆਵਾਜ਼ ਤੋਂ ਮੇਰੇ ਨਾਲ ਗੱਲ ਕਰਦਿਆਂ ਸੁਣਿਆ ਸੀ, ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ, “ਇੱਥੇ ਉੱਪਰ ਆ, ਅਤੇ ਮੈਂ ਤੁਹਾਨੂੰ ਉਹ ਗੱਲਾਂ ਦਿਖਾਵਾਂਗਾ ਜੋ ਇਸ ਤੋਂ ਬਾਅਦ ਹੋਣ ਵਾਲੀਆਂ ਹਨ।” 2ਉਸੇ ਵੇਲੇ ਪਰਮੇਸ਼ਵਰ ਦੇ ਆਤਮਾ ਨੇ ਮੇਰੇ ਉੱਪਰ ਅਧਿਕਾਰ ਲੈ ਲਿਆ, ਅਤੇ ਸਵਰਗ ਵਿੱਚ ਮੇਰੇ ਸਾਹਮਣੇ ਇੱਕ ਸਿੰਘਾਸਣ ਸੀ ਜਿਸ ਦੇ ਉੱਤੇ ਕੋਈ ਬੈਠਾ ਸੀ।#4:2 1 ਰਾਜਾ 22:19 3ਅਤੇ ਜੋ ਉਸ ਸਿੰਘਾਸਣ ਤੇ ਬੈਠਾ ਸੀ ਉਹ ਵੇਖਣ ਵਿੱਚ ਹੀਰੇ ਅਤੇ ਲਾਲ ਅਕੀਕ ਵਰਗਾ ਸੀ ਅਤੇ ਉਹ ਦੀ ਚਮਕ ਸਿੰਘਾਸਣ ਦੇ ਦੁਆਲੇ ਇੱਕ ਸਤਰੰਗੀ ਪੀਂਘ ਦੀ ਤਰ੍ਹਾਂ ਚਮਕ ਰਹੀ ਸੀ।#4:3 ਹਿਜ਼ 1:28 4ਸਿੰਘਾਸਣ ਦੇ ਦੁਆਲੇ ਚੌਵੀਂ ਹੋਰ ਸਿੰਘਾਸਣ ਸਨ, ਅਤੇ ਉਹਨਾਂ ਉੱਤੇ ਚੌਵੀਂ ਬਜ਼ੁਰਗ ਬੈਠੇ ਸਨ। ਉਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਸਨ। 5ਸਿੰਘਾਸਣ ਤੋਂ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟ ਅਤੇ ਬੱਦਲ ਦੇ ਗਰਜਣ ਦੀ ਆਵਾਜ਼ ਆ ਰਹੀ ਸੀ। ਸਿੰਘਾਸਣ ਦੇ ਸਾਹਮਣੇ, ਸੱਤ ਦੀਵੇ ਬਲ ਰਹੇ ਸਨ। ਇਹ ਪਰਮੇਸ਼ਵਰ ਦੀਆਂ ਸੱਤ ਆਤਮਾਵਾਂ ਹਨ।#4:5 ਜ਼ਕ 4:2 6ਸਿੰਘਾਸਣ ਦੇ ਸਾਹਮਣੇ ਇੱਕ ਸਮੁੰਦਰ ਜੋ ਸ਼ੀਸ਼ੇ ਵਰਗਾ ਦਿਖਾਈ ਦਿੰਦਾ ਸੀ, ਜੋ ਕਿ ਬਲੌਰ ਵਰਗਾ ਸਾਫ਼ ਸੀ।
ਸਿੰਘਾਸਣ ਦੇ ਵਿੱਚ ਅਤੇ ਆਲੇ-ਦੁਆਲੇ, ਚਾਰ ਜੀਵਤ ਪ੍ਰਾਣੀ ਸਨ, ਅਤੇ ਜਿਹੜੇ ਅੱਗੋਂ ਅਤੇ ਪਿੱਛੋਂ ਅੱਖਾਂ ਨਾਲ ਭਰੇ ਹੋਏ ਸਨ।#4:6 ਹਿਜ਼ 10:12 7ਪਹਿਲਾਂ ਪ੍ਰਾਣੀ ਸ਼ੇਰ ਵਰਗਾ ਸੀ, ਦੂਜਾ ਬਲਦ ਵਰਗਾ ਸੀ, ਤੀਜੇ ਦਾ ਚਿਹਰਾ ਮਨੁੱਖ ਵਰਗਾ ਸੀ, ਚੌਥਾ ਇੱਕ ਉੱਡਦੇ ਉਕਾਬ ਵਰਗਾ ਸੀ।#4:7 ਹਿਜ਼ 1:10; 10:14 8ਚਾਰਾਂ ਜੀਵਾਂ ਵਿੱਚੋਂ ਹਰੇਕ ਦੇ ਛੇ ਖੰਭ ਸਨ ਅਤੇ ਉਹ ਚਾਰੇ ਪਾਸੇ ਅੱਖਾਂ ਨਾਲ ਭਰੇ ਹੋਏ ਸੀ, ਇੱਥੋਂ ਤੱਕ ਕਿ ਖੰਭਾਂ ਦੇ ਹੇਠਾਂ ਵੀ ਅੱਖਾਂ ਸਨ। ਉਹ ਦਿਨ-ਰਾਤ ਇਹ ਕਹਿੰਦੇ ਨਹੀਂ ਥੱਕਦੇ ਸਨ:
“ ‘ਪਵਿੱਤਰ, ਪਵਿੱਤਰ, ਪਵਿੱਤਰ
ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ,’
ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”#4:8 ਯਸ਼ਾ 6:2-3
9ਜਦੋਂ ਵੀ ਜੀਵਤ ਪ੍ਰਾਣੀ ਉਹਨਾਂ ਨੂੰ ਮਹਿਮਾ, ਸਨਮਾਨ ਅਤੇ ਧੰਨਵਾਦ ਦਿੰਦੇ ਹਨ ਜੋ ਸਿੰਘਾਸਣ ਤੇ ਬੈਠਦੇ ਹਨ ਅਤੇ ਜੋ ਸਦਾ ਅਤੇ ਸਦਾ ਲਈ ਰਹਿੰਦੇ ਹਨ,#4:9 ਦਾਨੀ 12:7 10ਚੌਵੀ ਬਜ਼ੁਰਗ ਉਸ ਦੇ ਅੱਗੇ ਝੁਕਦੇ ਹਨ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਉਸ ਦੀ ਅਰਾਧਨਾ ਕਰਦੇ ਹਨ ਜੋ ਸਦਾ ਲਈ ਜੀਉਂਦਾ ਹੈ। ਉਹ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਰੱਖਦੇ ਹਨ ਅਤੇ ਕਹਿੰਦੇ ਹਨ:
11“ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਵਰ,
ਤੁਸੀਂ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੋ,
ਕਿਉਂਕਿ ਤੁਸੀਂ ਸਭ ਕੁਝ ਬਣਾਇਆ,
ਅਤੇ ਤੁਹਾਡੀ ਮਰਜ਼ੀ ਨਾਲ ਉਹ ਸਭ ਬਣਿਆ ਹੈ,
ਅਤੇ ਉਹ ਰਚੀਆਂ ਗਈਆਂ ਹਨ।”

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió