1 ਤਿਮੋਥਿਉਸ 2

2
ਅਰਾਧਨਾ ਕਰਨ ਦਾ ਢੰਗ
1ਸੋ ਮੈਂ ਸਭ ਤੋਂ ਪਹਿਲਾਂ ਇਹ ਬੇਨਤੀ ਕਰਦਾ ਹਾਂ ਕਿ ਪਰਮੇਸ਼ਵਰ ਅੱਗੇ ਸਭ ਲੋਕਾਂ ਲਈ ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਤੇ ਧੰਨਵਾਦ ਕੀਤੇ ਜਾਣ। 2ਰਾਜਿਆਂ ਅਤੇ ਉਹਨਾਂ ਸਾਰੇ ਅਧਿਕਾਰੀਆਂ ਲਈ, ਤਾਂ ਜੋ ਅਸੀਂ ਪੂਰੀ ਭਗਤੀ ਅਤੇ ਪਵਿੱਤਰਤਾ ਵਿੱਚ ਸ਼ਾਂਤੀ ਅਤੇ ਚੈਨ ਨਾਲ ਜੀਵਨ ਜੀ ਸਕੀਏ। 3ਇਸ ਤਰ੍ਹਾਂ ਦੀ ਪ੍ਰਾਰਥਨਾ ਸਾਡੇ ਮੁਕਤੀਦਾਤਾ ਪਰਮੇਸ਼ਵਰ ਨੂੰ ਭਲੀ ਅਤੇ ਚੰਗੀ ਲੱਗਦੀ ਹੈ, 4ਪਰਮੇਸ਼ਵਰ ਚਾਹੁੰਦੇ ਹਨ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਉਹ ਸਭ ਸੱਚ ਦੇ ਗਿਆਨ ਤੱਕ ਪਹੁੰਚ ਜਾਣ। 5ਕਿਉਂ ਜੋ ਪਰਮੇਸ਼ਵਰ ਇੱਕੋ ਹੈ ਅਤੇ ਪਰਮੇਸ਼ਵਰ ਤੇ ਮਨੁੱਖ ਦੇ ਵਿੱਚਕਾਰ ਇੱਕੋ ਵਿਚੋਲਾ ਹੈ, ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸ਼ੂ, 6ਜਿਸ ਨੇ ਆਪਣੇ ਆਪ ਨੂੰ ਸਾਰੇ ਲੋਕਾਂ ਲਈ ਰਿਹਾਈ ਦੀ ਕੀਮਤ ਵਜੋਂ ਦੇ ਦਿੱਤਾ। ਹੁਣ ਉਸ ਦੀ ਗਵਾਹੀ ਆਪਣੇ ਸਹੀ ਸਮੇਂ ਤੇ ਵੇਖੀ ਗਈ ਹੈ। 7ਇਸ ਮਕਸਦ ਲਈ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਜੋ ਗ਼ੈਰ-ਯਹੂਦੀਆਂ ਦਾ ਇੱਕ ਸੱਚਾ ਅਤੇ ਵਫ਼ਾਦਾਰ ਉਪਦੇਸ਼ਕ ਨਿਯੁਕਤ ਕੀਤਾ ਗਿਆ ਅਤੇ ਇਹ ਮੈਂ ਸੱਚ ਬੋਲ ਰਿਹਾ ਹਾਂ ਝੂਠ ਨਹੀਂ।
8ਇਸ ਲਈ ਮੈਂ ਚਾਹੁੰਦਾ ਹਾਂ ਕਿ ਆਦਮੀ ਅਰਾਧਨਾ ਦੀ ਹਰ ਜਗ੍ਹਾ ਬਿਨ੍ਹਾਂ ਗੁੱਸੇ ਜਾਂ ਵਿਵਾਦ ਦੇ ਆਪਣੇ ਪਵਿੱਤਰ ਹੱਥਾਂ ਨੂੰ ਉਠਾਵੇ ਤੇ ਪ੍ਰਾਰਥਨਾ ਕਰੇ। 9ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਔਰਤਾਂ ਸੱਭਿਅਤਾ ਨਾਲ ਅਤੇ ਮਰਯਾਦਾ ਵਿੱਚ ਆਪਣੇ ਆਪ ਨੂੰ ਸੋਹਣੀ ਪੁਸ਼ਾਕ ਨਾਲ ਸੁਆਰਨ, ਨਾ ਕਿ ਸਿਰਫ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਕੱਪੜਿਆਂ ਨਾਲ, 10ਸਗੋਂ ਚੰਗੇ ਕੰਮਾਂ ਨਾਲ, ਕਿਉਂਕਿ ਉਹਨਾਂ ਔਰਤਾਂ ਨੂੰ ਇਹ ਫੱਬਦਾ ਹੈ ਜੋ ਪਰਮੇਸ਼ਵਰ ਦੀ ਭਗਤੀ ਕਰਨ ਦਾ ਦਾਅਵਾ ਕਰਦੀਆਂ ਹਨ।
11ਇੱਕ ਔਰਤ ਨੂੰ ਚੁੱਪ ਰਹਿ ਕੇ ਅਤੇ ਪੂਰੀ ਅਧੀਨਗੀ ਵਿੱਚ ਸਿੱਖਣਾ ਚਾਹੀਦਾ ਹੈ। 12ਮੈਂ ਔਰਤ ਨੂੰ ਸਿੱਖਿਆ ਦੇਣ ਜਾਂ ਆਦਮੀ ਉੱਤੇ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਸਗੋਂ ਉਹ ਅਰਾਧਨਾ ਵਿੱਚ ਚੁੱਪ ਰਹੇ। 13ਕਿਉਂਕਿ ਪਹਿਲਾਂ ਆਦਮ ਨੂੰ ਬਣਾਇਆ ਗਿਆ, ਫਿਰ ਹੱਵਾਹ ਨੂੰ।#2:13 ਉਤ 2:7; 18:24 14ਅਤੇ ਆਦਮ ਨੇ ਧੋਖਾ ਨਹੀਂ ਖਾਧਾ ਬਲਕਿ ਔਰਤ ਸ਼ੈਤਾਨ ਦੁਆਰਾ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ।#2:14 ਉਤ 3:1-7 15ਤਾਂ ਵੀ ਔਰਤ ਬੱਚੇ ਪੈਦਾ ਕਰਨ ਦੁਆਰਾ ਬਚਾਈ ਜਾਵੇਗੀ ਜੇ ਉਹ ਵਿਸ਼ਵਾਸ, ਪਿਆਰ ਅਤੇ ਪਵਿੱਤਰਤਾਈ ਵਿੱਚ ਬਣੀ ਰਹੇ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió