1 ਥੱਸਲੁਨੀਕੀਆਂ 2

2
ਪੌਲੁਸ ਦੀ ਥੱਸਲੁਨੀਕੀਆਂ ਵਿੱਚ ਸੇਵਕਾਈ
1ਹੇ ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਸਾਡੀ ਤੁਹਾਡੇ ਨਾਲ ਮੁਲਾਕਾਤ ਕਰਨੀ ਵਿਅਰਥ ਵਿੱਚ ਨਹੀਂ ਗਈ। 2ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਪਹਿਲਾਂ ਫ਼ਿਲਿੱਪੀ ਸ਼ਹਿਰ ਵਿੱਚ ਦੁੱਖ ਝੱਲੇ ਸੀ ਅਤੇ ਸਾਡੇ ਉੱਤੇ ਅੱਤਿਆਚਾਰ ਹੋਇਆ, ਪਰ ਸਾਡੇ ਪਰਮੇਸ਼ਵਰ ਦੀ ਸਹਾਇਤਾ ਨਾਲ ਅਸੀਂ ਸਖ਼ਤ ਵਿਰੋਧ ਦੇ ਬਾਵਜੂਦ ਵੀ ਤੁਹਾਨੂੰ ਉਸ ਦੀ ਖੁਸ਼ਖ਼ਬਰੀ ਦੱਸਣ ਦੀ ਹਿੰਮਤ ਕੀਤੀ। 3ਅਸੀਂ ਜੋ ਅਪੀਲ ਕਰਦੇ ਹਾਂ ਉਹ ਗਲਤੀ ਜਾਂ ਅਸ਼ੁੱਧ ਇਰਾਦਿਆਂ ਤੋਂ ਉਤਪੰਨ ਨਹੀਂ ਹੋਈ, ਨਾ ਹੀ ਅਸੀਂ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। 4ਇਸ ਦੇ ਉਲਟ, ਅਸੀਂ ਉਨ੍ਹਾਂ ਲੋਕਾਂ ਵਜੋਂ ਬੋਲਦੇ ਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਦੁਆਰਾ ਖੁਸ਼ਖ਼ਬਰੀ ਸੌਂਪੀ ਗਈ ਹੈ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਪਰ ਪਰਮੇਸ਼ਵਰ ਜੋ ਸਾਡੇ ਦਿਲਾਂ ਨੂੰ ਜਾਂਚਦਾ ਹੈ।#2:4 ਤੀਤੁ 1:3; ਅਫ਼ 6:6 5ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਚਾਪਲੂਸੀ ਦੀ ਵਰਤੋਂ ਨਹੀਂ ਕੀਤੀ, ਨਾ ਹੀ ਅਸੀਂ ਲਾਲਚ ਨੂੰ ਲੁਕਾਉਣ ਲਈ ਪਰਦਾ ਪਾਇਆ, ਪਰਮੇਸ਼ਵਰ ਸਾਡਾ ਗਵਾਹ ਹੈ। 6ਅਸੀਂ ਲੋਕਾਂ ਤੋਂ ਪ੍ਰਸ਼ੰਸਾ ਲੈਣ ਦੀ ਭਾਲ ਨਹੀਂ ਕੀਤੀ, ਨਾ ਹੀ ਤੁਹਾਡੇ ਕੋਲੋਂ ਜਾਂ ਕਿਸੇ ਹੋਰ ਕੋਲੋਂ, ਭਾਵੇਂ ਕਿ ਮਸੀਹ ਦੇ ਰਸੂਲ ਹੋਣ ਕਰਕੇ ਤੁਹਾਡੇ ਉੱਤੇ ਅਸੀਂ ਆਪਣੇ ਅਧਿਕਾਰ ਦਾ ਦਾਅਵਾ ਕਰ ਸਕਦੇ ਸੀ। 7ਇਸ ਦੀ ਬਜਾਏ, ਅਸੀਂ ਸੰਦੇਸ਼ਵਾਹਕ ਤੁਹਾਡੇ ਵਿਚਕਾਰ ਛੋਟੇ ਬੱਚਿਆਂ ਵਰਗੇ ਸੀ।
ਜਿਵੇਂ ਇੱਕ ਮਾਂ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ, ਉਹ ਖੁਦ ਆਪਣੇ ਬੱਚਿਆਂ ਨੂੰ ਬਹੁਤ ਹੀ ਕੋਮਲਤਾ ਨਾਲ ਪਾਲਦੀ ਹੈ, 8ਇਸ ਲਈ ਅਸੀਂ ਤੁਹਾਡੀ ਦੇਖਭਾਲ ਕੀਤੀ। ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਨਾ ਸਿਰਫ ਤੁਹਾਡੇ ਨਾਲ ਪਰਮੇਸ਼ਵਰ ਦੀ ਖੁਸ਼ਖ਼ਬਰੀ ਸਾਂਝੀ ਕੀਤੀ, ਬਲਕਿ ਸਾਡੀ ਜ਼ਿੰਦਗੀ ਵੀ ਤੁਹਾਡੇ ਨਾਲ ਸਾਂਝੀ ਕਰਦਿਆਂ ਖੁਸ਼ ਹੋਏ। 9ਹੇ ਭਰਾਵੋ ਅਤੇ ਭੈਣੋ, ਯਕੀਨਨ ਤੁਹਾਨੂੰ ਯਾਦ ਹੋਵੇਗਾ, ਸਾਡੀ ਮਿਹਨਤ ਅਤੇ ਮੁਸ਼ਕਲ; ਅਸੀਂ ਤੁਹਾਡੇ ਲਈ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਕਿਸੇ ਉੱਤੇ ਬੋਝ ਨਾ ਬਣਨ ਲਈ ਦਿਨ-ਰਾਤ ਮਿਹਨਤ ਕੀਤੀ। 10ਤੁਸੀਂ ਗਵਾਹ ਹੋ, ਅਤੇ ਪਰਮੇਸ਼ਵਰ ਵੀ, ਕਿ ਅਸੀਂ ਤੁਹਾਡੇ ਸਾਰੇ ਵਿਸ਼ਵਾਸੀਆਂ ਦੇ ਪ੍ਰਤੀ ਕਿੰਨ੍ਹੇ ਪਵਿੱਤਰ, ਧਰਮੀ ਅਤੇ ਨਿਰਦੋਸ਼ ਰਹਿਤ ਸੀ। 11ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚੋਂ ਹਰ ਇੱਕ ਨਾਲ ਉਸੇ ਤਰ੍ਹਾਂ ਪੇਸ਼ ਆਏ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਪੇਸ਼ ਆਉਂਦਾ ਹੈ, 12ਅਸੀਂ ਤੁਹਾਨੂੰ ਉਤਸ਼ਾਹਿਤ, ਦਿਲਾਸਾ ਅਤੇ ਪਰਮੇਸ਼ਵਰ ਦੇ ਯੋਗ ਜੀਵਨ ਬਤੀਤ ਕਰਨ ਦੀ ਬੇਨਤੀ ਕਰਦੇ ਹਾਂ, ਜੋ ਤੁਹਾਨੂੰ ਉਸ ਦੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ।
13ਅਤੇ ਅਸੀਂ ਵੀ ਪਰਮੇਸ਼ਵਰ ਦਾ ਨਿਰੰਤਰ ਧੰਨਵਾਦ ਕਰਦੇ ਹਾਂ ਕਿਉਂਕਿ, ਜਦੋਂ ਤੁਹਾਨੂੰ ਪਰਮੇਸ਼ਵਰ ਦਾ ਬਚਨ ਸਾਡੇ ਕੋਲੋਂ ਮਿਲਿਆ, ਜੋ ਤੁਸੀਂ ਸਾਡੇ ਤੋਂ ਸੁਣਿਆ, ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ਵਰ ਦਾ ਬਚਨ ਹੈ ਮੰਨ ਕੇ ਸਵੀਕਾਰ ਕੀਤਾ, ਜੋ ਸੱਚ-ਮੁੱਚ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰਦਾ ਹੈ। 14ਹੇ ਭਰਾਵੋ ਅਤੇ ਭੈਣੋ, ਤੁਸੀਂ ਪਰਮੇਸ਼ਵਰ ਦੀਆਂ ਉਹਨਾਂ ਕਲੀਸਿਆਵਾਂ ਵਰਗੇ ਹੋਏ ਹੋ, ਜਿਹੜੀਆਂ ਮਸੀਹ ਯਿਸ਼ੂ ਦੀਆਂ ਯਹੂਦਿਯਾ ਪ੍ਰਾਂਤ ਵਿੱਚ ਹਨ: ਇਸ ਲਈ ਜੋ ਉਹਨਾਂ ਵਾਂਗੂੰ ਤੁਸੀਂ ਵੀ ਆਪਣੀ ਕੌਮ ਵਾਲਿਆਂ ਦੇ ਹੱਥੋਂ ਉਸੇ ਤਰ੍ਹਾਂ ਦੁੱਖ ਝੱਲੇ ਸਨ, ਜਿਵੇਂ ਉਹਨਾਂ ਨੇ ਯਹੂਦੀਆਂ ਕੋਲੋਂ ਝੱਲੇ ਸਨ। 15ਜਿਹਨਾਂ ਯਹੂਦੀਆਂ ਨੇ ਪ੍ਰਭੂ ਯਿਸ਼ੂ ਅਤੇ ਨਬੀਆਂ ਨੂੰ ਮਾਰਿਆ ਅਤੇ ਸਾਨੂੰ ਬਾਹਰ ਕੱਢ ਦਿੱਤਾ। ਉਹ ਪਰਮੇਸ਼ਵਰ ਨੂੰ ਨਾਰਾਜ਼ ਕਰਦੇ ਹਨ ਅਤੇ ਹਰ ਕਿਸੇ ਨਾਲ ਵੈਰ ਰੱਖਦੇ ਹਨ। 16ਉਹ ਸਾਨੂੰ ਗ਼ੈਰ-ਯਹੂਦੀਆਂ ਨਾਲ ਉਨ੍ਹਾਂ ਦੀ ਮੁਕਤੀ ਬਾਰੇ ਗੱਲ ਕਰਨ ਤੋਂ ਰੋਕਦੇ ਹਨ, ਕਿ ਕਿਤੇ ਉਹ ਬਚਾਏ ਨਾ ਜਾਣ। ਤਾਂ ਜੋ ਉਹਨਾਂ ਦੇ ਪਾਪਾਂ ਦਾ ਭਾਂਡਾ ਸਦਾ ਭਰਿਆ ਰਹੇ ਆਖਰਕਾਰ ਉਨ੍ਹਾਂ ਉੱਤੇ ਪਰਮੇਸ਼ਵਰ ਦਾ ਕ੍ਰੋਧ ਆ ਗਿਆ ਹੈ।
ਪੌਲੁਸ ਥੱਸਲੁਨੀਕੀਆਂ ਨੂੰ ਵੇਖਣ ਦੀ ਇੱਛਾ ਰੱਖਦਾ ਹੈ
17ਪਰ, ਹੇ ਭਰਾਵੋ ਅਤੇ ਭੈਣੋ, ਜਦੋਂ ਅਸੀਂ ਥੋੜੇ ਸਮੇਂ ਲਈ (ਵਿਅਕਤੀਗਤ ਰੂਪ ਵਿੱਚ, ਸੋਚ ਵਿੱਚ ਨਹੀਂ), ਤੁਹਾਡੇ ਤੋਂ ਵਿਛੜ ਕੇ ਅਨਾਥ ਹੋ ਗਏ ਸੀ, ਸਾਡੀ ਤੀਬਰ ਇੱਛਾ ਦੇ ਕਾਰਨ ਅਸੀਂ ਤੁਹਾਨੂੰ ਮਿਲਣ ਦੀ ਹਰ ਕੋਸ਼ਿਸ਼ ਕੀਤੀ। 18ਕਿਉਂਕਿ ਅਸੀਂ ਤੁਹਾਡੇ ਕੋਲ ਵਾਪਸ ਆਉਣਾ ਚਾਹੁੰਦੇ ਸੀ, ਯਕੀਨਨ ਮੈਂ, ਪੌਲੁਸ ਨੇ, ਬਾਰ-ਬਾਰ ਆਉਣ ਦਾ ਯਤਨ ਕੀਤਾ। ਪਰ ਸ਼ੈਤਾਨ ਨੇ ਸਾਡਾ ਰਸਤਾ ਰੋਕ ਰੱਖਿਆ ਸੀ। 19ਕਿਉਂਕਿ ਸਾਡੀ ਉਮੀਦ, ਸਾਡਾ ਅਨੰਦ, ਜਾਂ ਉਹ ਤਾਜ ਕੀ ਹੈ ਜਿਸ ਵਿੱਚ ਅਸੀਂ ਆਪਣੇ ਪ੍ਰਭੂ ਯਿਸ਼ੂ ਦੇ ਵਾਪਸ ਆਉਣ ਤੇ ਉਸ ਦੀ ਹਜ਼ੂਰੀ ਵਿੱਚ ਮਹਿਮਾ ਕਰਾਂਗੇ? ਕੀ ਇਹ ਤੁਸੀਂ ਨਹੀਂ? 20ਦਰਅਸਲ, ਤੁਸੀਂ ਸਾਡੀ ਮਹਿਮਾ#2:20 ਮਹਿਮਾ ਘਮੰਡ ਅਤੇ ਅਨੰਦ ਹੋ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió