1 ਥੱਸਲੁਨੀਕੀਆਂ 1
1
1ਪੌਲੁਸ, ਸਿਲਵਾਨੁਸ#1:1 ਸਿਲਵਾਨੁਸ ਯੁਨਾਨੀ ਭਾਸ਼ਾ ਵਿੱਚ ਸਿਲਾਸ ਅਤੇ ਤਿਮੋਥਿਉਸ ਵੱਲੋਂ,
ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਵਿੱਚ ਥੱਸਲੁਨੀਕੀਆਂ ਸ਼ਹਿਰ ਦੀ ਕਲੀਸਿਆ ਨੂੰ:
ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।#1:1 ਇਹ ਪੱਤਰ ਪੌਲੁਸ ਦੁਆਰਾ ਲਿਖਿਆ ਗਿਆ ਹੈ। ਸਿਲਵਾਨੁਸ ਅਤੇ ਤਿਮੋਥਿਉਸ ਨੇ ਸਿਰਫ ਸ਼ੁਭਕਾਮਨਾਵਾਂ ਵਿੱਚ ਉਸ ਦਾ ਸਾਥ ਦਿੱਤਾ ਹੈ।
ਥੱਸਲੁਨੀਕੀਆਂ ਦੇ ਲੋਕਾਂ ਦੇ ਵਿਸ਼ਵਾਸ ਲਈ ਧੰਨਵਾਦ
2ਅਸੀਂ ਲਗਾਤਾਰ ਤੁਹਾਡੇ ਸਾਰਿਆਂ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ। 3ਅਤੇ ਤੁਹਾਡੇ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਉੱਤੇ ਤੁਹਾਡੀ ਆਸ ਦਾ ਧੀਰਜ ਆਪਣੇ ਪਿਤਾ ਪਰਮੇਸ਼ਵਰ ਦੇ ਅੱਗੇ ਪ੍ਰਰਾਥਨਾ ਵਿੱਚ ਲਗਾਤਾਰ ਯਾਦ ਕਰਦੇ ਹਾਂ।
4ਹੇ ਭਰਾਵੋ ਅਤੇ ਭੈਣੋ, ਪਰਮੇਸ਼ਵਰ ਦੇ ਪਿਆਰਿਓ, ਕਿਉਂਕਿ ਅਸੀਂ ਜਾਣਦੇ ਹਾਂ, ਕਿ ਉਸ ਨੇ ਤੁਹਾਨੂੰ ਚੁਣਿਆ ਹੋਇਆ ਹੈ,#1:4 ਅਫ਼ 1:4 5ਕਿਉਂਕਿ ਅਸੀਂ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸਿਰਫ ਸ਼ਬਦਾਂ ਨਾਲ ਨਹੀਂ ਬਲਕਿ ਸ਼ਕਤੀ, ਪਵਿੱਤਰ ਆਤਮਾ ਅਤੇ ਪੂਰੇ ਵਿਸ਼ਵਾਸ ਨਾਲ ਕੀਤਾ। ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਲਈ ਤੁਹਾਡੇ ਵਿੱਚ ਕਿਵੇਂ ਰਹੇ। 6ਤੁਸੀਂ ਸਾਡੀ ਅਤੇ ਪ੍ਰਭੂ ਦੀ ਰੀਸ ਕਰਦੇ ਹੋ, ਕਿਉਂਕਿ ਤੁਸੀਂ ਪਵਿੱਤਰ ਆਤਮਾ ਦੁਆਰਾ ਦਿੱਤੀ ਖੁਸ਼ੀ ਦੇ ਨਾਲ ਗੰਭੀਰ ਦੁੱਖਾਂ ਦੇ ਵਿੱਚ ਸੰਦੇਸ਼ ਦਾ ਸਵਾਗਤ ਕੀਤਾ ਹੈ। 7ਅਤੇ ਇਸ ਲਈ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਲਈ ਇੱਕ ਨਮੂਨਾ ਬਣ ਗਏ। 8ਪ੍ਰਭੂ ਦਾ ਸੰਦੇਸ਼ ਤੁਹਾਡੇ ਦੁਆਰਾ ਸਿਰਫ ਮਕਦੂਨਿਯਾ ਅਤੇ ਅਖਾਯਾ ਵਿੱਚ ਹੀ ਨਹੀਂ ਆਇਆ, ਪਰਮੇਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਹਰ ਜਗ੍ਹਾ ਜਾਣਿਆ ਗਿਆ। ਇਸ ਲਈ ਸਾਨੂੰ ਇਸ ਬਾਰੇ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ, 9ਕਿਉਂਕਿ ਉਹਨਾਂ ਖੁਦ ਸਾਨੂੰ ਦੱਸਿਆ ਕਿ ਤੁਸੀਂ ਸਾਡਾ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਸੀ। ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ਵਰ ਦੇ ਵੱਲ ਮੁੜੇ ਕਿ ਜਿਉਂਦੇ ਤੇ ਸੱਚੇ ਪਰਮੇਸ਼ਵਰ ਦੀ ਸੇਵਾ ਕਰੋ। 10ਅਤੇ ਸਵਰਗ ਤੋਂ ਪਰਮੇਸ਼ਵਰ ਦੇ ਪੁੱਤਰ ਦੀ ਉਡੀਕ ਕਰਦੇ ਰਹੋ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਰਥਾਤ ਪ੍ਰਭੂ ਯਿਸ਼ੂ ਨੂੰ, ਜੋ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ।
S'ha seleccionat:
1 ਥੱਸਲੁਨੀਕੀਆਂ 1: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.