1 ਪਤਰਸ 1
1
1ਪਤਰਸ, ਯਿਸ਼ੂ ਮਸੀਹ ਦੇ ਇੱਕ ਰਸੂਲ ਦੀ ਵੱਲੋਂ,
ਇਹ ਪੱਤਰ ਉਹਨਾਂ ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਨੂੰ, ਜਿਹੜੇ ਪੁੰਤੁਸ, ਗਲਾਤੀਆਂ, ਕੱਪਦੁਕਿਯਾ, ਏਸ਼ੀਆ ਅਤੇ ਬਿਥੁਨਿਆ ਦੇ ਪ੍ਰਾਂਤਾਂ ਵਿੱਚ ਫੈਲੇ ਹੋਏ ਹਨ, 2ਜਿਹੜੇ ਪਿਤਾ ਪਰਮੇਸ਼ਵਰ ਦੇ ਪੂਰਵ-ਗਿਆਨ ਦੇ ਅਨੁਸਾਰ, ਪਵਿੱਤਰ ਆਤਮਾ ਦੇ ਕਾਰਜਾਂ ਦੁਆਰਾ ਪਵਿੱਤਰ ਹੋਣ ਲਈ ਚੁਣੇ ਗਏ, ਕਿ ਯਿਸ਼ੂ ਮਸੀਹ ਦੇ ਆਗਿਆਕਾਰ ਹੋਣ ਅਤੇ ਉਸ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ:
ਕਿਰਪਾ ਅਤੇ ਸ਼ਾਂਤੀ ਤੁਹਾਡੇ ਉੱਤੇ ਬਹੁਤਾਤ ਨਾਲ ਹੋਵੇ।
ਪਰਮੇਸ਼ਵਰ ਦੀ ਉਸਤਤ ਹੋਵੇ ਇੱਕ ਜਿਉਂਦੀ ਉਮੀਦ ਲਈ
3ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦੀ ਉਸਤਤ ਹੋਵੇ! ਜਿਸ ਨੇ ਆਪਣੀ ਮਹਾਨ ਦਯਾ ਨਾਲ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਨ ਦੇ ਦੁਆਰਾ ਇੱਕ ਜੀਵਤ ਉਮੀਦ ਵਿੱਚ ਨਵਾਂ ਜਨਮ ਦਿੱਤਾ ਹੈ, 4ਇਹ ਉਹ ਇੱਕ ਵਿਰਾਸਤ ਵਿਖੇ ਜਿਹੜੀ ਅਵਿਨਾਸ਼ੀ, ਅਪਵਿੱਤਰ, ਜਾਂ ਮੁਰਝਾ ਨਹੀਂ ਸਕਦੀ। ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿੱਚ ਰੱਖੀ ਗਈ ਹੈ, 5ਜਿਹੜੇ ਵਿਸ਼ਵਾਸ ਨਾਲ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਬਚਾਏ ਜਾਂਦੇ ਹਨ ਮੁਕਤੀ ਦੇ ਆਉਣ ਤੱਕ ਜੋ ਆਖਰੀ ਦਿਨਾਂ ਵਿੱਚ ਪ੍ਰਗਟ ਹੋਣ ਲਈ ਤਿਆਰ ਹੈ। 6ਇਸ ਸਭ ਵਿੱਚ ਤੁਸੀਂ ਬਹੁਤ ਖੁਸ਼ ਹੋਵੋ, ਹਾਲਾਂਕਿ ਹੁਣ ਥੋੜੇ ਸਮੇਂ ਲਈ ਤੁਹਾਨੂੰ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਵਿੱਚ ਸੋਗ ਸਹਿਣਾ ਪੈ ਸਕਦਾ ਹੈ। 7ਇਹ ਇਸ ਲਈ ਆਉਂਦੀਆਂ ਹਨ ਤਾਂ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਸਾਬਤ ਹੋ ਸਕੇ। ਜੋ ਸੋਨੇ ਨਾਲੋਂ ਕਿਤੇ ਵੱਧ ਮੁੱਲ ਦਾ ਹੈ, ਇੱਥੋਂ ਤੱਕ ਕਿ ਜਿਹੜਾ ਅੱਗ ਨਾਲ ਸ਼ੁੱਧ ਹੋਣ ਤੇ ਵੀ ਨਸ਼ਟ ਹੋ ਜਾਂਦਾ ਹੈ, ਪਰਖਿਆ ਹੋਇਆ ਵਿਸ਼ਵਾਸ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ ਯੋਗ ਨਿੱਕਲੇ। 8ਹਾਲਾਂਕਿ ਤੁਸੀਂ ਉਸ ਨੂੰ ਨਹੀਂ ਵੇਖਿਆ, ਤੁਸੀਂ ਉਸ ਨੂੰ ਪਿਆਰ ਕਰਦੇ ਹੋ; ਅਤੇ ਭਾਵੇਂ ਹੁਣ ਵੀ ਤੁਸੀਂ ਉਸ ਨੂੰ ਨਹੀਂ ਵੇਖਦੇ, ਤੁਸੀਂ ਉਸ ਉੱਤੇ ਵਿਸ਼ਵਾਸ ਕਰਦੇ ਹੋ ਅਤੇ ਤੁਸੀਂ ਵਰਣਨ ਤੋਂ ਬਾਹਰ ਅਤੇ ਮਹਿਮਾ ਦੇ ਅਨੰਦ ਨਾਲ ਭਰੇ ਹੋਏ ਹੋ, 9ਕਿਉਂ ਜੋ ਤੁਸੀਂ ਆਪਣੀ ਨਿਹਚਾ ਦਾ ਅਖੀਰੀ ਨਤੀਜਾ ਪ੍ਰਾਪਤ ਕਰ ਰਹੇ ਹੋ, ਅਰਥਾਤ ਜੋ ਤੁਹਾਡੀਆਂ ਪ੍ਰਾਣਾਂ ਦੀ ਮੁਕਤੀ ਹੈ।
10ਇਸ ਮੁਕਤੀ ਦੇ ਸੰਬੰਧ ਵਿੱਚ, ਨਬੀ ਉਸ ਕਿਰਪਾ ਦੀ ਭਵਿੱਖਬਾਣੀ ਕਰਦੇ ਸਨ ਜੋ ਤੁਹਾਡੇ ਤੇ ਆਉਣ ਵਾਲੀ ਸੀ, ਜਿਸ ਦੇ ਵਿਖੇ ਉਹ ਤੱਕਦੇ ਅਤੇ ਬਹੁਤ ਧਿਆਨ ਨਾਲ ਭਾਲ ਕਰਦੇ ਸਨ, 11ਉਹ ਸਮੇਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਸੀ ਜਦੋਂ ਮਸੀਹ ਦੇ ਦੁੱਖਾਂ ਅਤੇ ਉਸ ਦੇ ਬਾਅਦ ਦੀ ਮਹਿਮਾ ਬਾਰੇ ਪਹਿਲਾ ਹੀ ਗਵਾਹੀ ਦਿੰਦਾ ਸੀ।#1:11 2 ਪਤ 1:21; ਯਸ਼ਾ 52:13-14; ਲੂਕ 24:25-27 12ਪਰਮੇਸ਼ਵਰ ਦੁਆਰਾ ਉਨ੍ਹਾਂ ਨਬੀਆਂ ਉੱਤੇ ਇਹ ਪ੍ਰਗਟ ਕੀਤਾ ਗਿਆ ਸੀ ਕਿ ਉਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਬੋਲਦੇ ਸਨ, ਜੋ ਹੁਣ ਉਨ੍ਹਾਂ ਲੋਕਾਂ ਦੁਆਰਾ ਤੁਹਾਨੂੰ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਦੁਆਰਾ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਹੈ। ਇੱਥੋਂ ਤੱਕ ਕਿ ਦੂਤ ਇਨ੍ਹਾਂ ਘਟਨਾਵਾਂ ਨੂੰ ਵੇਖਣ ਲਈ ਤਰਸਦੇ ਹਨ।
ਪਵਿੱਤਰ ਬਣੋ
13ਇਸ ਲਈ, ਬੁੱਧ ਨਾਲ ਜੋ ਸੁਚੇਤ ਅਤੇ ਪੂਰੀ ਤਰ੍ਹਾਂ ਸੂਝਵਾਨ ਹਨ, ਕਿਰਪਾ ਤੇ ਉਮੀਦ ਰੱਖੋ ਜੋ ਤੁਹਾਡੇ ਉੱਤੇ ਆਵੇਗੀ ਜਦੋਂ ਯਿਸ਼ੂ ਮਸੀਹ ਆਪਣੀ ਆਮਦ ਤੇ ਪ੍ਰਗਟ ਹੋਵੇਗਾ। 14ਪਰਮੇਸ਼ਵਰ ਦੇ ਆਗਿਆਕਾਰੀ ਬੱਚੇ ਹੋਣ ਦੇ ਨਾਤੇ, ਬੁਰੀਆਂ ਇੱਛਾਵਾਂ ਦੇ ਅਨੁਸਾਰ ਨਾ ਬਣੋ ਜਿਵੇਂ ਤੁਸੀਂ ਪਹਿਲਾਂ ਅਗਿਆਨਤਾ ਵਿੱਚ ਰਹਿੰਦੇ ਸੀ। 15ਪਰ ਜਿਸ ਤਰ੍ਹਾਂ ਤੁਹਾਡਾ ਬੁਲਾਉਣ ਵਾਲਾ ਪਰਮੇਸ਼ਵਰ ਪਵਿੱਤਰ ਹੈ, ਉਸੇ ਤਰ੍ਹਾਂ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ। 16ਕਿਉਂਕਿ ਇਹ ਪਵਿੱਤਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: “ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।”#1:16 ਲੇਵਿ 11:44,45; 19:2
17ਕਿਉਂ ਜੋ ਤੁਸੀਂ ਹੇ ਪਿਤਾ ਪਰਮੇਸ਼ਵਰ ਕਰਕੇ ਉਸ ਨੂੰ ਪੁਕਾਰਦੇ ਹੋ ਜੋ ਹਰੇਕ ਵਿਅਕਤੀ ਕੰਮ ਦਾ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ।#1:17 2 ਇਤਿ 19:7; ਜ਼ਬੂ 28:4; ਯਸ਼ਾ 59:18; ਯਿਰ 3:19; 17:10 18ਤੁਸੀਂ ਜਾਣਦੇ ਹੋ ਕਿ ਇਹ ਚਾਂਦੀ ਜਾਂ ਸੋਨਾ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਸੀ ਜੋ ਤੁਹਾਨੂੰ ਤੁਹਾਡੇ ਪੂਰਵਜਾਂ ਦੁਆਰਾ ਰਵਾਇਤੀ ਜੀਵਨ ਦੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਦਿੱਤਾ ਗਿਆ, 19ਪਰ ਮਸੀਹ ਦੇ ਕੀਮਤੀ ਲਹੂ ਨਾਲ ਪਾਇਆ, ਜਿਹੜਾ ਬੇਦਾਗ ਲੇਲੇ ਦੇ ਵਰਗਾ ਸੀ। 20ਮਸੀਹ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਪਰਮੇਸ਼ਵਰ ਦੁਆਰਾ ਠਹਿਰਾਇਆ ਗਿਆ ਸੀ, ਪਰ ਇਹ ਤੁਹਾਡੇ ਲਈ ਅੰਤ ਸਮੇਂ ਵਿੱਚ ਪ੍ਰਗਟ ਹੋਇਆ ਸੀ। 21ਉਸ ਦੇ ਦੁਆਰਾ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਮਹਿਮਾ ਦਿੱਤੀ, ਅਤੇ ਇਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਅਤੇ ਉਮੀਦ ਪਰਮੇਸ਼ਵਰ ਉੱਤੇ ਹੋਵੇ।
22ਹੁਣ ਤੁਸੀਂ ਸੱਚ ਨੂੰ ਮੰਨ ਕੇ ਆਪਣੇ ਆਪ ਨੂੰ ਸ਼ੁੱਧ ਕਰ ਚੁੱਕੇ ਹੋ ਤਾਂ ਜੋ ਤੁਹਾਡੇ ਕੋਲ ਇੱਕ ਦੂਸਰੇ ਲਈ ਖ਼ਰਾ ਪਿਆਰ ਹੋਵੇ, ਇੱਕ ਦੂਸਰੇ ਨਾਲ ਤਨੋਂ ਮਨੋਂ ਗੂੜ੍ਹਾ ਪਿਆਰ ਕਰੋ। 23ਕਿਉਂ ਜੋ ਤੁਸੀਂ ਨਵਾਂ ਜਨਮ ਪਾਇਆ ਹੈ, ਨਾਸ਼ਵਾਨ ਬੀਜ ਤੋਂ ਨਹੀਂ, ਪਰ ਅਵਿਨਾਸ਼ੀ ਵਾਲਾ ਹੈ ਜਿਹੜਾ ਪਰਮੇਸ਼ਵਰ ਦੇ ਬਚਨ ਦੁਆਰਾ ਹੈ ਜੋ ਜਿਉਂਦਾ ਅਤੇ ਸਥਿਰ ਹੈ। 24ਕਿਉਂਕਿ ਜਿਵੇਂ ਪਵਿੱਤਰ ਸ਼ਾਸਤਰ ਆਖਦਾ ਹੈ,
ਕਿ, “ਸਾਰੇ ਲੋਕ ਘਾਹ ਦੇ ਸਮਾਨ ਹਨ,
ਅਤੇ ਉਨ੍ਹਾਂ ਦੀ ਸਾਰੀ ਮਹਿਮਾ ਖੇਤ ਦੇ ਫੁੱਲਾਂ ਵਰਗੀ ਹੈ;
ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,
25ਪਰ ਪ੍ਰਭੂ ਦਾ ਬਚਨ ਸਦਾ ਕਾਇਮ ਰਹਿੰਦਾ ਹੈ।”#1:25 ਯਸ਼ਾ 40:6-8 (ਸੈਪਟੁਜਿੰਟ ਦੇਖੋ)
ਅਤੇ ਇਹ ਉਹ ਬਚਨ ਹੈ ਜਿਸ ਦਾ ਤੁਹਾਨੂੰ ਪ੍ਰਚਾਰ ਕੀਤਾ ਗਿਆ ਸੀ।
S'ha seleccionat:
1 ਪਤਰਸ 1: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.