1
1 ਪਤਰਸ 1:3-4
ਪੰਜਾਬੀ ਮੌਜੂਦਾ ਤਰਜਮਾ
PCB
ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦੀ ਉਸਤਤ ਹੋਵੇ! ਜਿਸ ਨੇ ਆਪਣੀ ਮਹਾਨ ਦਯਾ ਨਾਲ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਨ ਦੇ ਦੁਆਰਾ ਇੱਕ ਜੀਵਤ ਉਮੀਦ ਵਿੱਚ ਨਵਾਂ ਜਨਮ ਦਿੱਤਾ ਹੈ, ਇਹ ਉਹ ਇੱਕ ਵਿਰਾਸਤ ਵਿਖੇ ਜਿਹੜੀ ਅਵਿਨਾਸ਼ੀ, ਅਪਵਿੱਤਰ, ਜਾਂ ਮੁਰਝਾ ਨਹੀਂ ਸਕਦੀ। ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿੱਚ ਰੱਖੀ ਗਈ ਹੈ
Compara
Explorar 1 ਪਤਰਸ 1:3-4
2
1 ਪਤਰਸ 1:6-7
ਇਸ ਸਭ ਵਿੱਚ ਤੁਸੀਂ ਬਹੁਤ ਖੁਸ਼ ਹੋਵੋ, ਹਾਲਾਂਕਿ ਹੁਣ ਥੋੜੇ ਸਮੇਂ ਲਈ ਤੁਹਾਨੂੰ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਵਿੱਚ ਸੋਗ ਸਹਿਣਾ ਪੈ ਸਕਦਾ ਹੈ। ਇਹ ਇਸ ਲਈ ਆਉਂਦੀਆਂ ਹਨ ਤਾਂ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਸਾਬਤ ਹੋ ਸਕੇ। ਜੋ ਸੋਨੇ ਨਾਲੋਂ ਕਿਤੇ ਵੱਧ ਮੁੱਲ ਦਾ ਹੈ, ਇੱਥੋਂ ਤੱਕ ਕਿ ਜਿਹੜਾ ਅੱਗ ਨਾਲ ਸ਼ੁੱਧ ਹੋਣ ਤੇ ਵੀ ਨਸ਼ਟ ਹੋ ਜਾਂਦਾ ਹੈ, ਪਰਖਿਆ ਹੋਇਆ ਵਿਸ਼ਵਾਸ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ ਯੋਗ ਨਿੱਕਲੇ।
Explorar 1 ਪਤਰਸ 1:6-7
3
1 ਪਤਰਸ 1:15-16
ਪਰ ਜਿਸ ਤਰ੍ਹਾਂ ਤੁਹਾਡਾ ਬੁਲਾਉਣ ਵਾਲਾ ਪਰਮੇਸ਼ਵਰ ਪਵਿੱਤਰ ਹੈ, ਉਸੇ ਤਰ੍ਹਾਂ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ। ਕਿਉਂਕਿ ਇਹ ਪਵਿੱਤਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: “ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।”
Explorar 1 ਪਤਰਸ 1:15-16
4
1 ਪਤਰਸ 1:14
ਪਰਮੇਸ਼ਵਰ ਦੇ ਆਗਿਆਕਾਰੀ ਬੱਚੇ ਹੋਣ ਦੇ ਨਾਤੇ, ਬੁਰੀਆਂ ਇੱਛਾਵਾਂ ਦੇ ਅਨੁਸਾਰ ਨਾ ਬਣੋ ਜਿਵੇਂ ਤੁਸੀਂ ਪਹਿਲਾਂ ਅਗਿਆਨਤਾ ਵਿੱਚ ਰਹਿੰਦੇ ਸੀ।
Explorar 1 ਪਤਰਸ 1:14
5
1 ਪਤਰਸ 1:13
ਇਸ ਲਈ, ਬੁੱਧ ਨਾਲ ਜੋ ਸੁਚੇਤ ਅਤੇ ਪੂਰੀ ਤਰ੍ਹਾਂ ਸੂਝਵਾਨ ਹਨ, ਕਿਰਪਾ ਤੇ ਉਮੀਦ ਰੱਖੋ ਜੋ ਤੁਹਾਡੇ ਉੱਤੇ ਆਵੇਗੀ ਜਦੋਂ ਯਿਸ਼ੂ ਮਸੀਹ ਆਪਣੀ ਆਮਦ ਤੇ ਪ੍ਰਗਟ ਹੋਵੇਗਾ।
Explorar 1 ਪਤਰਸ 1:13
6
1 ਪਤਰਸ 1:24-25
ਕਿਉਂਕਿ ਜਿਵੇਂ ਪਵਿੱਤਰ ਸ਼ਾਸਤਰ ਆਖਦਾ ਹੈ, ਕਿ, “ਸਾਰੇ ਲੋਕ ਘਾਹ ਦੇ ਸਮਾਨ ਹਨ, ਅਤੇ ਉਨ੍ਹਾਂ ਦੀ ਸਾਰੀ ਮਹਿਮਾ ਖੇਤ ਦੇ ਫੁੱਲਾਂ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ, ਪਰ ਪ੍ਰਭੂ ਦਾ ਬਚਨ ਸਦਾ ਕਾਇਮ ਰਹਿੰਦਾ ਹੈ।” ਅਤੇ ਇਹ ਉਹ ਬਚਨ ਹੈ ਜਿਸ ਦਾ ਤੁਹਾਨੂੰ ਪ੍ਰਚਾਰ ਕੀਤਾ ਗਿਆ ਸੀ।
Explorar 1 ਪਤਰਸ 1:24-25