1 ਯੋਹਨ 1
1
ਜੀਵਨ ਦੇ ਬਚਨ ਦਾ ਅਵਤਾਰ
1ਉਹ ਜੋ ਰਚਨਾ ਦੇ ਮੁੱਢ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣਿਆਂ ਹੱਥਾਂ ਨਾਲ ਛੂਹਿਆ ਇਹ ਅਸੀਂ ਜੀਵਨ ਦੇ ਬਚਨ ਦੇ ਬਾਰੇ ਐਲਾਨ ਕਰਦੇ ਹਾਂ। 2ਜੀਵਨ ਪ੍ਰਗਟ ਹੋਇਆ; ਅਸੀਂ ਉਸ ਨੂੰ ਵੇਖਿਆ ਹੈ ਅਤੇ ਇਸ ਦੀ ਗਵਾਹੀ ਦਿੰਦੇ ਹਾਂ ਅਤੇ ਅਸੀਂ ਤੁਹਾਨੂੰ ਸਦੀਵੀ ਜੀਵਨ ਦੀ ਘੋਸ਼ਣਾ ਕਰਦੇ ਹਾਂ, ਜੋ ਪਿਤਾ ਦੇ ਨਾਲ ਸੀ ਅਤੇ ਸਾਨੂੰ ਪ੍ਰਗਟ ਹੋਇਆ ਹੈ। 3ਅਸੀਂ ਤੁਹਾਨੂੰ ਉਹ ਕੁਝ ਦੱਸਦੇ ਹਾਂ ਜੋ ਅਸੀਂ ਵੇਖਿਆ ਅਤੇ ਸੁਣਿਆ ਹੈ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸੰਗਤੀ ਕਰ ਸਕੋ ਅਤੇ ਸਾਡੀ ਸੰਗਤੀ ਪਿਤਾ ਅਤੇ ਉਸ ਦੇ ਪੁੱਤਰ, ਯਿਸ਼ੂ ਮਸੀਹ ਦੇ ਨਾਲ ਹੈ। 4ਅਸੀਂ ਇੰਨ੍ਹਾਂ ਗੱਲਾਂ ਨੂੰ ਸਾਡੀ ਖੁਸ਼ੀ ਸੰਪੂਰਨ ਬਣਾਉਣ ਲਈ ਲਿਖਦੇ ਹਾਂ।
ਚਾਨਣ ਅਤੇ ਹਨੇਰਾ, ਪਾਪ ਅਤੇ ਮਾਫ਼ੀ
5ਇਹ ਉਹ ਸੰਦੇਸ਼ ਹੈ ਜੋ ਅਸੀਂ ਪਰਮੇਸ਼ਵਰ ਦੇ ਪੁੱਤਰ ਯਿਸ਼ੂ ਮਸੀਹ ਤੋਂ ਸੁਣਿਆ ਹੈ ਅਤੇ ਤੁਹਾਨੂੰ ਦੱਸਦੇ ਹਾਂ: ਪਰਮੇਸ਼ਵਰ ਚਾਨਣ ਹੈ; ਉਸ ਵਿੱਚ ਬਿਲਕੁਲ ਹਨ੍ਹੇਰਾ ਨਹੀਂ ਹੈ। 6ਜੇ ਅਸੀਂ ਉਸ ਨਾਲ ਸੰਗਤੀ ਰੱਖਣ ਦਾ ਦਾਅਵਾ ਕਰੀਏ ਅਤੇ ਫਿਰ ਵੀ ਹਨੇਰੇ ਵਿੱਚ ਚੱਲਦੇ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚਾਈ ਉੱਤੇ ਨਹੀਂ ਚੱਲਦੇ। 7ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ, ਜਿਵੇਂ ਉਹ ਚਾਨਣ ਵਿੱਚ ਹੈ, ਸਾਡੀ ਇੱਕ-ਦੂਜੇ ਨਾਲ ਸੰਗਤੀ ਹੈ, ਅਤੇ ਯਿਸ਼ੂ, ਉਸ ਦੇ ਪੁੱਤਰ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ।
8ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਨਹੀਂ ਹੈ। 9ਜੇ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਅੱਗੇ ਇਕਰਾਰ ਕਰਦੇ ਹਾਂ, ਉਹ ਵਫ਼ਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਅਧਾਰਮਿਕਤਾ ਤੋਂ ਸ਼ੁੱਧ ਕਰੇਗਾ।#1:9 ਜ਼ਬੂ 32:5; ਕਹਾ 28:13 10ਜੇ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਕੋਈ ਪਾਪ ਨਹੀਂ ਕੀਤਾ ਹੈ, ਤਾਂ ਅਸੀਂ ਪਰਮੇਸ਼ਵਰ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਸ ਦਾ ਬਚਨ ਸਾਡੇ ਵਿੱਚ ਨਹੀਂ ਹੈ।
S'ha seleccionat:
1 ਯੋਹਨ 1: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.