ਇੱਕ ਉਦੇਸ਼ਪੂਰਨ ਜੀਵਨ ਜੀਓ!预览

ਇੱਕ ਉਦੇਸ਼ਪੂਰਨ ਜੀਵਨ ਜੀਓ!

7天中的第6天

“ਦੂਜਿਆਂ ਦੀ ਸੇਵਾ ਕਰੋ”

ਸੇਵਾ ਕਰਨ ਦੀ ਪਰਿਭਾਸ਼ਾ ਕਿਸੇ ਦੀ ਲੋੜ ਨੂੰ ਪੂਰਾ ਕਰਨ ਲਈ ਬਸ ਉਪਲਬਧ ਹੋਣਾ ਹੈ। ਉਸ ਪ੍ਰਤੀਉੱਤਰ ਲਈ ਸਾਡੇ ਸਮੇਂ, ਪ੍ਰਤਿਭਾ, ਸਾਧਨਾਂ ਅਤੇ ਮਿਹਨਤ ਦੀ ਲੋੜ ਹੋ ਸਕਦੀ ਹੈ; ਪਰ ਪਰਮੇਸ਼ੁਰ ਅਤੇ ਦੂਜਿਆਂ ਪ੍ਰਤੀ ਪਿਆਰ ਦੇ ਕਾਰਨ ਸੇਵਾ ਕਰਨਾ ਸਭ ਤੋਂ ਅਨੰਦਦਾਇਕ ਅਤੇ ਫਲਦਾਇਕ ਅਨੁਭਵ ਹੋ ਸਕਦਾ ਹੈ।

"ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ ਕਰੋ ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।" 1 ਪਤਰਸ 4:10

“ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਪੁੱਜ ਕੇ ਕਰੋ।” ਰੋਮੀਆਂ 12:13

ਦੂਜਿਆਂ ਦੀਆਂ ਜ਼ਰੂਰਤਾਂ ਦਾ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਹੈ ਅਤੇ ਵਿਸ਼ਵਾਸੀਆਂ ਅਤੇ ਗੈਰ ਵਿਸ਼ਵਾਸੀਆਂ ਦੀਆਂ ਜ਼ਰੂਰਤਾਂ ਉੱਤੇ ਸਮਾਨ ਰੂਪ ਵਿੱਚ ਧਿਆਨ ਕੇਂਦਰਤ ਕੀਤਾ ਜਾ ਸਕਦਾ ਹੈ। ਸਥਾਨਕ ਕਲੀਸੀਆ ਵਿੱਚ ਵਿਅਕਤੀਗਤ ਤੌਰ ਤੇ ਜਾਂ ਟੀਮ ਦੇ ਹਿੱਸੇ ਵਜੋਂ ਸੇਵਾ ਕਰਨ ਦੇ ਹਮੇਸ਼ਾ ਮੌਕੇ ਹੁੰਦੇ ਹਨ। ਤੁਹਾਡੇ ਕੋਲ ਦੇਣ ਲਈ ਬਹੁਤ ਕੀਮਤੀ ਚੀਜ਼ ਹੈ!

ਅਜਿਹੇ ਮੌਕੇ ਵੀ ਹੁੰਦੇ ਹਨ ਜੋ ਲੋਕਾਂ ਦੇ ਨਾਲ ਆਹਮਣੇ-ਸਾਹਮਣੇ ਦੇ ਸੰਪਰਕ ਤੋਂ ਪੈਦਾ ਹੁੰਦੇ ਹਨ, ਜਾਂ ਸਿਰਫ਼ ਕਿਸੇ ਦੀ ਜ਼ਰੂਰਤ ਉੱਤੇ ਧਿਆਨ ਦੇਣ ਅਤੇ ਅਣਚਾਹੀ ਸਹਾਇਤਾ ਨਾਲ ਪ੍ਰਤੀਉੱਤਰ ਦੇਣ ਤੋਂ ਪੈਦਾ ਹੁੰਦੇ ਹਨ।

ਕੋਈ ਵੀ ਪ੍ਰਤੀਉੱਤਰ ਜੋ ਤੁਸੀਂ ਦਿੰਦੇ ਹੋ, ਭਾਵੇਂ ਸਮਾਂ, ਸਾਧਨ, ਪ੍ਰਤਿਭਾ ਜਾਂ ਸਿਰਫ਼ ਇੱਕ ਉਤਸ਼ਾਹਜਨਕ ਸ਼ਬਦ, ਸੇਵਾ ਕਰਨ ਦਾ ਕੰਮ ਹੈ। ਪਰ ਪਰਮੇਸ਼ੁਰ ਇਹ ਵੀ ਸਮਝਦਾ ਹੈ ਕਿ ਜੋ ਅਸੀਂ ਦੇ ਸਕਦੇ ਹਾਂ ਉਸ ਵਿੱਚ ਸਾਡੀ ਇੱਕ ਸੀਮਤ ਸਮਰੱਥਾ ਹੈ, ਇਸ ਲਈ ਉਹ ਸਮਰਪਣ ਕਰਦੇ ਸਮੇਂ ਸਾਡੇ ਤੋਂ ਜ਼ਿੰਮੇਵਾਰੀ ਅਤੇ ਚੰਗਾ ਮੁਖਤਿਆਰਪੁਣਾ ਵਿਖਾਉਣ ਦੀ ਉਮੀਦ ਕਰਦਾ ਹੈ।

"ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।" 2 ਕੁਰਿੰਥੀਆਂ 9:7

ਪਰਮੇਸ਼ੁਰ ਦੀ ਇੱਛਾ ਹੈ ਕਿ ਅਸੀਂ ਖੁਸ਼ੀ ਨਾਲ ਆਪਣੇ ਆਪ ਨੂੰ ਦੇ ਦੇਈਏ। ਹਾਲਾਂਕਿ ਕਦੇ-ਕਦੇ ਸਾਡੇ ਵਿੱਚੋਂ ਕੁਝ ਲੋਕਾਂ ਲਈ ਨਾਂਹ ਕਹਿਣਾ ਮੁਸ਼ਕਲ ਹੁੰਦਾ ਹੈ, ਸੱਚਾਈ ਇਹ ਹੈ ਕਿ ਆਪਣੇ ਆਪ ਨੂੰ ਦੂਜਿਆਂ ਲਈ ਹੱਦੋਂ ਜ਼ਿਆਦਾ ਉਪਲਬਧ ਰੱਖਣਾ ਆਖ਼ਰਕਾਰ ਸਾਡੇ ਤੋਂ ਉਸ ਖੁਸ਼ੀ ਅਤੇ ਅਨੰਦ ਨੂੰ ਖੋਹ ਸਕਦਾ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਸੇਵਾ ਕਰਦਿਆਂ ਸਾਨੂੰ ਮਿਲੇ।

读经计划介绍

ਇੱਕ ਉਦੇਸ਼ਪੂਰਨ ਜੀਵਨ ਜੀਓ!

ਅਨੰਦਮਈ, ਉਦੇਸ਼ਪੂਰਨ ਜੀਵਨ ਰਿਸ਼ਤਿਆਂ, ਪਿਆਰ ਅਤੇ ਵਿਸ਼ਵਾਸ ਤੇ ਅਧਾਰਤ ਹੈ। ਜੇਕਰ ਤੁਸੀਂ ਆਪਣੇ ਜੀਵਨ ਲਈ ਪਰਮੇਸ਼ੁਰ ਦੀ ਯੋਜਨਾ ਬਾਰੇ ਵਧੇਰੇ ਸਪੱਸ਼ਟਤਾ ਦੀ ਭਾਲ ਕਰ ਰਹੇ ਹੋ, ਤਾਂ ਆਪਣੀ ਭਾਲ ਅਤੇ ਖੋਜ ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਲਈ ਇਸ ਯੋਜਨਾ ਨੂੰ ਸ਼ਾਮਲ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More