ਇੱਕ ਉਦੇਸ਼ਪੂਰਨ ਜੀਵਨ ਜੀਓ!预览

“ਸੁਨਹਿਰੀ ਨਿਯਮ”
ਭਾਵੇਂ ਕੋਈ ਸਿਆਸਤਦਾਨ ਹੋਵੇ, ਇੱਕ ਵਪਾਰਕ ਆਗੂ, ਇੱਕ ਪ੍ਰੇਰਣਾਦਾਇਕ ਬੁਲਾਰਾ, ਜਾਂ ਸਿਰਫ਼ ਇੱਕ ਸਧਾਰਨ ਵਿਅਕਤੀ ਹੋਵੇ, ਜੀਵਨ ਦੇ ਹਰ ਖੇਤਰ ਦੇ ਲੋਕ ਕਦੇ-ਕਦੇ ਸੁਨਹਿਰੀ ਨਿਯਮ ਦੇ ਗੁਣਾਂ ਦਾ ਹਵਾਲਾ ਦਿੰਦੇ ਹਨ। ਅਸਲ ਵਿੱਚ, ਲਗਭਗ ਹਰ ਕਿਸੇ ਨੇ ਇਸ ਬਾਰੇ ਸੁਣਿਆ ਹੈ ਅਤੇ ਇਸ ਦਾ ਅਰਥ ਜਾਣਦਾ ਹੈ।
ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ "ਦੂਜਿਆਂ ਨਾਲ ਓਵੇਂ ਹੀ ਕਰਨਾ ਜੋ ਕੁਝ ਅਸੀਂ ਚਾਹੁੰਦੇ ਹਾਂ ਜੋ ਉਹ ਸਾਡੇ ਨਾਲ ਕਰਨ" ਸਮਾਜ ਦਾ ਜ਼ਰੂਰੀ ਹਿੱਸਾ ਹੈ। ਕਈ ਮਾਇਨੇ ਵਿੱਚ, ਇਹ ਉਹ ਤਾਣਾ-ਬਾਣਾ ਹੈ ਜੋ ਸਾਡੇ ਸੱਭਿਆਚਾਰ, ਪਰਿਵਾਰਾਂ ਅਤੇ ਦੋਸਤੀਆਂ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਹੈ। ਸੁਨਹਿਰੀ ਨਿਯਮ ਦੂਜਿਆਂ ਦੀ ਸੇਵਾ ਕਰਨ, ਉਦਾਰਤਾ ਵਧਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਗੁਣਾਂ ਨੂੰ ਦਰਸਾਉਂਦਾ ਹੈ।
ਯਿਸੂ ਉਸ ਸੁਨਹਿਰੀ ਨਿਯਮ ਦਾ ਲੇਖਕ ਸੀ ਜੋ ਸਫ਼ਲ ਮਸੀਹੀ ਜੀਵਨ ਲਈ ਲੋੜੀਂਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਯਿਸੂ ਨੇ ਕਿਹਾ:
"ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।" ਮੱਤੀ 7:12
ਮਸੀਹੀ ਹੋਣ ਦੇ ਨਾਤੇ, ਪਰਮੇਸ਼ੁਰ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਨਿਹਚਾ ਨੂੰ ਉਸ ਪੱਧਰ ਤੱਕ ਲਿਜਾਣ ਲਈ ਕਹਿੰਦਾ ਹੈ ਜੋ ਸਿਰਫ਼ ਪਰਮੇਸ਼ੁਰ ਵਿੱਚ ਨਿਹਚਾ ਕਰਨ ਤੋਂ ਪਰੇ ਹੈ। ਉਸ ਦੀ ਇੱਛਾ ਹੈ ਕਿ ਸਾਡੇ ਵਿੱਚੋਂ ਹਰ ਇੱਕ ਜਣਾ ਦੂਜਿਆਂ ਦੇ ਜੀਵਨ ਨੂੰ ਛੂਹ ਕੇ ਆਪਣੀ ਨਿਹਚਾ ਨੂੰ ਅਮਲ ਵਿੱਚ ਲਿਆਏ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਆਪਣਾ ਪਿਆਰ ਅਤੇ ਕਿਰਪਾ ਵਿਖਾ ਕੇ ਪਰਮੇਸ਼ੁਰ ਦੀ ਵਡਿਆਈ ਕਰੇ। ਇਹ ਸੱਚਮੁੱਚ ਸੁਨਹਿਰੀ ਨਿਯਮ ਦੁਆਰਾ ਜੀਉਣਾ ਹੈ।
读经计划介绍

ਅਨੰਦਮਈ, ਉਦੇਸ਼ਪੂਰਨ ਜੀਵਨ ਰਿਸ਼ਤਿਆਂ, ਪਿਆਰ ਅਤੇ ਵਿਸ਼ਵਾਸ ਤੇ ਅਧਾਰਤ ਹੈ। ਜੇਕਰ ਤੁਸੀਂ ਆਪਣੇ ਜੀਵਨ ਲਈ ਪਰਮੇਸ਼ੁਰ ਦੀ ਯੋਜਨਾ ਬਾਰੇ ਵਧੇਰੇ ਸਪੱਸ਼ਟਤਾ ਦੀ ਭਾਲ ਕਰ ਰਹੇ ਹੋ, ਤਾਂ ਆਪਣੀ ਭਾਲ ਅਤੇ ਖੋਜ ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਲਈ ਇਸ ਯੋਜਨਾ ਨੂੰ ਸ਼ਾਮਲ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More