ਇੱਕ ਉਦੇਸ਼ਪੂਰਨ ਜੀਵਨ ਜੀਓ!预览

“ਪਰਮੇਸ਼ੁਰ ਦੇ ਲਈ ਆਪਣੇ ਪਿਆਰ ਨੂੰ ਵਧਾਉਣਾ”
ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਦੀ ਤੁਲਨਾ ਵਿੱਚ ਪਰਮੇਸ਼ੁਰ ਦੇ ਲਈ ਪਿਆਰ ਵਿਕਸਤ ਕਰਨਾ ਸ਼ਾਇਦ ਥੋੜ੍ਹਾ ਜ਼ਿਆਦਾ ਚੁਣੌਤੀਪੂਰਨ ਹੈ। ਇਸ ਦਾ ਇੱਕ ਮੁੱਖ ਕਾਰਣ ਇਹ ਹੈ ਕਿ ਅਸੀਂ ਸਰੀਰਕ ਰੂਪ ਵਿੱਚ ਪਰਮੇਸ਼ੁਰ ਨੂੰ ਨਹੀਂ ਵੇਖ ਸਕਦੇ। ਇਸ ਲਈ, ਪਰਮੇਸ਼ੁਰ ਲਈ ਪਿਆਰ ਬਣਾਈ ਰੱਖਣ ਅਤੇ ਵਧਾਉਣ ਲਈ ਨਿਹਚਾ ਦੀ ਲੋੜ ਹੈ।
"ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।" ਇਬਰਾਨੀਆਂ 11:1
ਨਿਹਚਾ ਸਾਨੂੰ ਆਪਣੇ ਦਿਲਾਂ ਵਿੱਚੋਂ ਸੱਚੇ ਪਿਆਰ ਨੂੰ ਸਿੱਧਾ ਪਰਮੇਸ਼ੁਰ ਦੀ ਵੱਲ ਲੈ ਜਾਣ ਦੀ ਆਗਿਆ ਦਿੰਦੀ ਹੈ, ਭਾਵੇਂ ਅਸੀਂ ਉਸ ਨੂੰ ਆਪਣੀਆਂ ਸਰੀਰਕ ਅੱਖਾਂ ਨਾਲ ਨਹੀਂ ਵੇਖ ਸਕਦੇ। ਪਰਮੇਸ਼ੁਰ ਲਈ ਆਪਣਾ ਪਿਆਰ ਵਧਾਉਣ ਲਈ, ਸਾਡੇ ਮਸੀਹੀ ਜੀਵਨਾਂ ਵਿੱਚ ਨਿਹਚਾ ਦਾ ਸਰਗਰਮ ਹੋਣਾ ਜ਼ਰੂਰੀ ਹੈ।
ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਹਾਂ, ਉਸ ਦੇ ਪਿਆਰ ਅਤੇ ਸ਼ਮੂਲੀਅਤ ਨੂੰ ਸਾਡੇ ਅਤੇ ਦੂਜਿਆਂ ਦੇ ਜੀਵਨਾਂ ਵਿੱਚ ਵੇਖਦੇ ਹਾਂ ਅਤੇ ਪ੍ਰਾਰਥਨਾ ਵਿੱਚ ਉਸ ਨਾਲ ਸੰਗਤੀ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਨੂੰ ਹੋਰ ਵੀ ਜ਼ਿਆਦਾ ਜਾਣਨ ਲੱਗਦੇ ਹਾਂ। ਸਮੇਂ ਦੇ ਨਾਲ ਉਸ ਨੂੰ ਹੋਰ ਜ਼ਿਆਦਾ ਜਾਣਨ ਨਾਲ ਸਾਡੇ ਜੀਵਨਾਂ ਵਿੱਚ ਉਸ ਲਈ ਇੱਕ ਸੱਚਾ ਪਰਿਪੱਕ ਪਿਆਰ ਵਿਕਸਤ ਹੁੰਦਾ ਹੈ।
ਉਸ ਵਿੱਚ ਸਾਡੀ ਨਿਹਚਾ ਤੋਂ ਪਰਮੇਸ਼ੁਰ ਲਈ ਉਸ ਪਿਆਰ ਨੂੰ ਵਧਾਉਣਾ ਵੀ ਅਮਲ ਦੁਆਰਾ ਉਸ ਪਿਆਰ ਦਾ ਪ੍ਰਦਰਸ਼ਨ ਕਰਨ ਤੇ ਨਿਰਭਰ ਕਰਦਾ ਹੈ:
"ਇਸੇ ਪਰਕਾਰ ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ।" ਯਾਕੂਬ 2:17
ਨਿਹਚਾ ਰਾਹੀਂ ਪਰਮੇਸ਼ੁਰ ਦੇ ਲਈ ਸਾਡਾ ਪਿਆਰ, ਜਿਸ ਦੇ ਨਾਲ ਅਮਲ ਦੁਆਰਾ ਪਰਮੇਸ਼ੁਰ ਦੇ ਪ੍ਰਤੀ ਸਾਡੀ ਵਚਨਬੱਧਤਾ ਸ਼ਾਮਲ ਹੈ, ਉਸ ਨਾਲ ਇੱਕ ਸਫ਼ਲ, ਵਧਦੇ ਹੋਏ ਰਿਸ਼ਤੇ ਲਈ ਲੋੜੀਂਦਾ ਤਾਲਮੇਲ ਹੈ।
ਜਦ ਕਿ ਸਾਡੀ ਨਿਹਚਾ ਨੂੰ ਅਮਲ ਵਿੱਚ ਲਿਆਉਣ ਦੇ ਨਤੀਜੇ ਵਜੋਂ ਪਰਮੇਸ਼ੁਰ ਲਈ ਸਾਡਾ ਪਿਆਰ ਨਿਸ਼ਚਤ ਤੌਰ ਤੇ ਵਧੇਗਾ, ਇਹ ਸਮਝਣਾ ਵੀ ਮਹੱਤਵਪੂਰਣ ਹੈ ਕਿ ਇਹ ਅਮਲ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਅਤੇ ਕਿਰਪਾ ਨੂੰ ਕਮਾਉਂਦੇ ਨਹੀਂ ਹਨ।
ਸੱਚਾਈ ਇਹ ਹੈ ਕਿ ਪਰਮੇਸ਼ੁਰ ਨੇ ਸਾਨੂੰ ਉਸ ਨੂੰ ਜਾਣਨ ਤੋਂ ਬਹੁਤ ਪਹਿਲਾਂ ਹੀ ਗੂੜ੍ਹਾ ਅਤੇ ਬਿਨਾਂ ਕਿਸੇ ਸ਼ਰਤ ਦੇ ਪਿਆਰ ਕੀਤਾ ਸੀ। ਪਰਮੇਸ਼ੁਰ ਦਾ ਪਿਆਰ ਸਾਡੇ ਪਿਆਰ ਦਾ ਸੱਚਾ ਸਰੋਤ ਹੈ: ਪਰਮੇਸ਼ੁਰ ਦੇ ਲਈ ਅਤੇ ਦੂਜਿਆਂ ਦੇ ਲਈ ਸਾਡਾ ਪਿਆਰ।
"ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।" 1 ਯੂਹੰਨਾ 4:19
读经计划介绍

ਅਨੰਦਮਈ, ਉਦੇਸ਼ਪੂਰਨ ਜੀਵਨ ਰਿਸ਼ਤਿਆਂ, ਪਿਆਰ ਅਤੇ ਵਿਸ਼ਵਾਸ ਤੇ ਅਧਾਰਤ ਹੈ। ਜੇਕਰ ਤੁਸੀਂ ਆਪਣੇ ਜੀਵਨ ਲਈ ਪਰਮੇਸ਼ੁਰ ਦੀ ਯੋਜਨਾ ਬਾਰੇ ਵਧੇਰੇ ਸਪੱਸ਼ਟਤਾ ਦੀ ਭਾਲ ਕਰ ਰਹੇ ਹੋ, ਤਾਂ ਆਪਣੀ ਭਾਲ ਅਤੇ ਖੋਜ ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਲਈ ਇਸ ਯੋਜਨਾ ਨੂੰ ਸ਼ਾਮਲ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।
More