ਯਿਸ਼ੂ ਦੇ ਨਾਲ ਰੂਬਰੂ 预览

ਯਿਸ਼ੂ ਦੇ ਨਾਲ ਰੂਬਰੂ

40天中的第29天

“ਮੈਂ ਵਿਸ਼ਵਾਸ ਕਰਦਾ ਹਾਂ;ਮੇਰੇ ਅਵਿਸ਼ਵਾਸ ਨੂੰ ਦੂਰ ਕਰਨ ਵਿੱਚ ਮੇਰੀ ਮਦਦ ਕਰੋ” ਬਾਈਬਲ ਦੀਆਂ ਸਭ ਤੋਂ ਛੋਟੀਆਂ ਅਤੇ ਇੱਕ ਆਮ ਵਿਅਕਤੀ ਦੁਆਰਾ ਪ੍ਰਾਰਥਨਾ ਕੀਤੀ ਸਭ ਤੋਂ ਵੱਧ ਇਮਾਨਦਾਰ ਪ੍ਰਾਰਥਨਾਵਾਂ ਵਿੱਚੋਂ ਇੱਕ ਹੋ ਸਕਦੀ ਹੈ। ਇਸ ਆਦਮੀ ਨੇ ਆਪਣੇ ਪੁੱਤਰ ਨੂੰ ਕਈ ਸਾਲਾਂ ਤੋਂ ਦੁਸ਼ਟ ਆਤਮਾ ਦੇ ਜ਼ੁਲਮ ਕਾਰਨ ਤੜਫਦੇ ਦੇਖਿਆ ਸੀ। ਉਹ ਇੱਕ ਚਮਤਕਾਰ ਲਈ ਬੇਤਾਬ ਸੀ ਅਤੇ ਫਿਰ ਵੀ ਸਾਡੇ ਵਾਂਗ,ਉਸਦੇ ਸ਼ੱਕ ਸਨ ਕਿ ਕੀ ਯਿਸੂ ਇੱਕ ਵਾਰ ਅਤੇ ਹਮੇਸ਼ਾ ਲਈ ਉਸਦੇ ਬੱਚੇ ਨੂੰ ਮੁਕਤ ਕਰ ਦੇਵੇਗਾ ਯਿਸੂ ਦਰੁਸਤ ਕੰਮ ਕਰਦਾ ਹੈ ਜਦੋਂ ਉਹ ਅਸ਼ੁੱਧ ਆਤਮਾ ਨੂੰ ਝਿੜਕਦਾ ਹੈ ਅਤੇ ਇਸਨੂੰ ਹੁਕਮ ਦਿੰਦਾ ਹੈ ਕਿ "ਉਸ ਵਿੱਚ ਦੁਬਾਰਾ ਕਦੇ ਦਾਖ਼ਲ ਨਾ ਹੋਣਾ"।ਕਿੰਨਾ ਅਧਿਕਾਰ ਅਤੇ ਕਿੰਨੀ ਸ਼ਕਤੀ ਹੈ!ਇਹ ਸਾਡਾ ਪਰਮੇਸ਼ੁਰ ਹੈ। ਉਹ ਅਜੇ ਵੀ ਉਹੀ ਹੈ! ਅਸੀਂ ਅਕਸਰ ਜਾਣਦੇ ਹਾਂ ਕਿ ਪਰਮੇਸ਼ੁਰ ਕੁਝ ਵੀ ਕਰ ਸਕਦਾ ਹੈ ਪਰ ਸਾਡਾ ਅਵਿਸ਼ਵਾਸ ਰਾਹ ਵਿੱਚ ਆਉਂਦਾ ਹੈ। ਇਹ ਅਵਿਸ਼ਵਾਸ ਸਾਲਾਂ ਸਫਲਤਾ ਦੀ ਉਡੀਕ ਤੋਂ ਜਾਂ ਲੰਬੇ ਸਮੇਂ ਦੇ ਦੁੱਖਾਂ ਕਾਰਨ ਪੈਦਾ ਹੋ ਸਕਦਾ ਹੈ।ਸਾਡੇ ਲਈ ਇਹ ਮਹੱਤਵਪੂਰਣ ਹੋ ਸਕਦਾ ਹੈ ਕਿ ਅਸੀਂ ਆਪਣੇ ਵਿਸ਼ਵਾਸ ਦੇ ਕਰਤਾ ਕੋਲ ਆਈਏ ਅਤੇ ਨਿਮਰਤਾ ਨਾਲ ਉਸ ਨੂੰ ਆਪਣੇ ਅਵਿਸ਼ਵਾਸ ਵਿੱਚ ਮਦਦ ਕਰਨ ਲਈ ਕਹੀਏ। ਕੇਵਲ ਉਹ ਹੀ ਸਮਿਆਂ ਦੁਆਰਾ ਕੁੱਟੇ ਹੋਏ ਵਿਸ਼ਵਾਸ ਨੂੰ ਨਵਾਂ ਅਤੇ ਬਹਾਲ ਕਰ ਸਕਦਾ ਹੈ।

ਆਪਣੇ ਆਪ ਨੂੰ ਪੁੱਛਣ ਲਈ ਸਵਾਲ:
ਕੀ ਮੇਰਾ ਵਿਸ਼ਵਾਸ ਡਾਵਾਂਡੋਲ ਜ਼ਮੀਨ'ਤੇ ਹੈ?
ਕੀ ਮੇਰੇ ਚਮਤਕਾਰ ਲਈ ਮੈਨੂੰ ਇਸ ਸਥਿਤੀ ਲਈ ਚੇਲਿਆਂ ਵਾਂਗ ਆਪਣੇ ਪ੍ਰਾਰਥਨਾ ਜੀਵਨ ਨੂੰ ਅੱਗੇ ਵਧਾਉਣ ਦੀ ਲੋੜ ਹੋ ਸਕਦੀ ਹੈ?

读经计划介绍

ਯਿਸ਼ੂ ਦੇ ਨਾਲ ਰੂਬਰੂ

ਲੇਂਟ ਦਾ ਸਮਾਂ ਸਦੀਪਕ ਪਰਮੇਸ਼ੁਰ ਬਾਰੇ ਜਾਣਕਰ ਸੱਚਾਈਆਂ ਨਾਲ ਆਪਣੇ ਆਪ ਨੂੰ ਤਾਜ਼ਗੀ ਦੇਣ ਦਾ ਇੱਕ ਵਧੀਆ ਸਮਾਂ ਹੈ ਜਿਸ ਨੇ ਸਾਡੇ ਨਾਲ ਅਤੇ ਸਾਡੇ ਵਿੱਚ ਆਪਣਾ ਘਰ ਬਣਾਇਆ। ਸਾਡੀ ਉਮੀਦ ਹੈ ਕਿ ਇਸ ਬਾਈਬਲ ਯੋਜਨਾ ਦੁਆਰਾ, ਤੁਸੀਂ ਹਰ ਰੋਜ਼ 40 ਦਿਨਾਂ ਲਈ ਕੁਝ ਮਿੰਟ ਇੱਕ ਕੰਪਾਸ ਦੇ ਰੂਪ ਵਿੱਚ ਪ੍ਰਮੇਸ਼ੁਰ ਦੇ ਵਚਨ ਨਾਲ ਬਿਤਾਓਗੇ ਜੋ ਤੁਹਾਨੂੰ ਯਿਸੂ ਦੀ ਇੱਕ ਨਵੇਂ ਪੱਧਰ 'ਤੇ ਅਨੁਭਵ ਕਰਨ ਦੀ ਅਗਵਾਈ ਕਰੇਗਾ।

More