ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

40天中的第39天

ਜਦੋਂ ਪੌਲੁਸ ਨੇ ਰੋਮ ਵਿੱਚ ਅਪੀਲ ਕਰਨ ਦੀ ਕੋਸ਼ਿਸ਼ ਕੀਤੀ,ਫੇਸਟਸ ਰਾਜਾ ਅਗ੍ਰਿੱਪਾ ਨੂੰ ਉਹ ਸਭ ਦੱਸਦਾ ਹੈ ਜੋ ਵੀ ਵਾਪਰਿਆ ਹੈ। ਇਹ ਰਾਜੇ ਨੂੰ ਦਿਲਚਸਪ ਕਰਦਾ ਹੈ, ਅਤੇ ਉਹ ਫੈਸਲਾ ਕਰਦਾ ਹੈ ਕਿ ਉਹ ਪੌਲੁਸ ਤੋਂ ਨਿਜੀ ਤੌਰ ਤੇ ਸੁਣਨਾ ਚਾਹੁੰਦਾ ਹੈ। ਇਸ ਲਈ ਅਗਲੇ ਦਿਨ, ਲੁਕਾ ਦੱਸਦਾ ਹੈ ਕਿ ਸਭ ਕੁਝ ਆਯੋਜਿਤ ਹੈ ਅਤੇ ਬਹੁਤ ਸਾਰੇ ਮਹੱਤਵਪੂਰਨ ਅਧਿਕਾਰੀ ਅਗ੍ਰਿੱਪਾ ਦੇ ਨਾਲ ਪੌਲੁਸ ਦੀ ਗਵਾਹੀ ਸੁਣਨ ਲਈ ਆਏ। ਲੁਕਾ ਫੇਰ ਪੌਲੁਸ ਦੀ ਕਹਾਣੀ ਅਤੇ ਰੱਖਿਆ ਦਾ ਤੀਜਾ ਲੇਖਾ ਲਿਖਦਾ ਹੈ। ਪਰ ਇਸ ਸਮੇਂ, ਲੁਕਾ ਦਾ ਰਿਕਾਰਡ ਇਹ ਦਿਖਾਉਂਦਾ ਹੈ ਕਿ ਪੌਲੁਸ ਨੇ ਹੋਰ ਵਧੇਰੇ ਜਾਣਕਾਰੀ ਦਿੱਤੀ ਕਿ ਜਦੋਂ ਉਹ ਉਭਰਦੇ ਹੋਏ ਯਿਸੂ ਨੂੰ ਮਿਲਿਆ ਤਾਂ ਕੀ ਹੋਇਆ। ਜਦੋਂ ਪੌਲੁਸ ਦੇ ਆਲੇ-ਦੁਆਲੇ ਅੰਨ੍ਹਾ ਕਰਨ ਵਾਲ਼ੀ ਰੋਸ਼ਨੀ ਚਮਕੀ ਅਤੇ ਉਸਨੇ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ, ਉਹ ਯਿਸੂ ਸੀ ਇਬਰਾਨੀ ਭਾਸ਼ਾ ਵਿੱਚ ਬੋਲਦਾ ਹੋਇਆ। ਯਿਸੂ ਨੇ ਉਸਨੂੰ ਗੈਰ-ਯਹੂਦੀਆਂ ਅਤੇ ਯਹੂਦੀਆਂ ਨਾਲ਼ ਤਬਦੀਲੀ ਵਾਲ਼ੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਬੁਲਾਇਆ, ਤਾਂ ਜੋ ਉਹ ਵੀ ਰੱਬ ਦੀ ਮਾਫ਼ੀ ਦੀ ਰੋਸ਼ਨੀ ਵੇਖ ਸਕਣ ਅਤੇ ਸ਼ੈਤਾਨ ਦੇ ਹਨੇਰੇ ਤੋਂ ਬੱਚ ਸਕਣ। ਪੌਲੁਸ ਨੇ ਯਿਸੂ’ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਹਰੇਕ ਉਸ ਨਾਲ਼ ਯਿਸੂ ਦੇ ਦੁੱਖਾਂ ਅਤੇ ਦੁਬਾਰਾ ਜੀ ਉੱਠਣ ਨੂੰ ਸਾਂਝਾ ਕੀਤਾ ਜੋ ਸੁਣਨਾ ਚਾਹੁੰਦੇ ਹਨ, ਉਹਨਾਂ ਨੂੰ ਇਬਰਾਨੀ ਪੋਥੀਆਂ ਤੋਂ ਦਿਖਾਇਆ ਕਿ ਦਰਅਸਲ ਯਿਸੂ ਹੀ ਉਹ ਮਸੀਹਾ ਹੈ ਜਿਸਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ, ਯਹੂਦੀਆਂ ਦਾ ਰਾਜਾ। ਫੇਸਟਸ ਨੂੰ ਪੌਲੁਸ ਦੀ ਕਹਾਣੀ ਉੱਤੇ ਵਿਸ਼ਵਾਸ ਨਹੀਂ ਹੁੰਦਾ, ਅਤੇ ਉਹ ਚੀਕਦਾ ਹੋਇਆ ਕਹਿੰਦਾ ਹੈ ਕਿ ਪੌਲੁਸ ਦੀ ਦਿਮਾਗ ਖ਼ਰਾਬ ਹੋ ਗਿਆ ਹੈ। ਪਰ ਅਗ੍ਰਿੱਪਾ ਨੇ ਪੌਲੁਸ ਦੇ ਸ਼ਬਦਾਂ ਦਾ ਮੇਲ ਦੇਖਿਆ ਅਤੇ ਮੰਨ੍ਹਿਆ ਕਿ ਉਹ ਈਸਾਈ ਬਣਨ ਦੇ ਕਰੀਬ ਹੈ। ਜਦਕਿ ਫੇਸਟਸ ਅਤੇ ਅਗ੍ਰੱਪਾ ਪੌਲੁਸ ਦੇ ਦਿਮਾਗੀ ਸੰਤੁਲਨ ਤੋਂ ਅਸਹਿਮਤ ਹੁੰਦਾ ਹਨ, ਉਹ ਦੋਵੇਂ ਸਹਿਮਤ ਹੁੰਦੇ ਹਨ ਕਿ ਪੌਲੁਸ ਨੇ ਮੌਤ ਜਾਂ ਕੈਦ ਦੇ ਯੋਗ ਕੁਝ ਨਹੀਂ ਕੀਤਾ।

读经计划介绍

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More