ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਜਦੋਂ ਪੌਲੁਸ ਕੈਸਰਿਯਾ ਪਹੁੰਚਿਆ, ਤਾਂ ਉਸਤੇ ਰਾਜਪਾਲ ਫ਼ੇਲਿਕਸ ਦੇ ਅੱਗੇ ਮੁਕੱਦਮਾ ਚਲਾਇਆ ਗਿਆ। ਪੌਲੁਸ ਉਸਦਾ ਕੇਸ ਬਣਾਉਂਦਾ ਹੈ, ਇਹ ਗਵਾਹੀ ਦਿੰਦੇ ਹੋਏ ਕਿ ਉਹ ਇਜ਼ਰਾਏਲ ਦੇ ਪਰਮੇਸ਼ਵਰ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਆਪਣੇ ਦੋਸ਼ੀਆਂ ਵਾਂਗ ਪੁਨਰ ਉਥਾਨ ਦੀਆਂ ਸਮਾਨ ਉਮੀਦਾਂ ਸਾਂਝੀਆਂ ਕਰਦਾ ਹੈ। ਫੈਲਿਕਸ ਕੋਲ਼ ਉਸ ਆਦਮੀ ਦੀ ਨਿੰਦਾ ਕਰਨ ਲਈ ਕੋਈ ਕਾਰਣ ਨਹੀਂ ਸੀ, ਪਰ ਉਸਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਨਾਲ਼ ਕੀ ਕਰਨਾ ਹੈ, ਇਸ ਲਈ ਉਹ ਉਸਨੂੰ ਬਿਨ੍ਹਾਂ ਕਿਸੇ ਕਾਨੂੰਨੀ ਕਾਰਨ ਤੋਂ ਦੋ ਸਾਲਾਂ ਲਈ ਨਜ਼ਰਬੰਦ ਕਰ ਦਿੰਦਾ ਹੈ। ਪੌਲੁਸ ਦੀ ਪੂਰੀ ਹਿਰਾਸਤ ਦੌਰਾਨ,ਫੈਲਿਕਸ ਦੀ ਪਤਨੀ ਪੌਲੁਸ ਅਤੇ ਯਿਸੂ ਤੋਂ ਸੁਣਨ ਦੀ ਬੇਨਤੀ ਕਰਦੀ ਹੈ। ਫੈਲਿਕਸ ਵੀ ਸੁਣਨ ਲਈ ਆਉਂਦਾ ਹੈ ਅਤੇ ਯਿਸੂ’ ਰਾਜ ਦੇ ਪ੍ਰਭਾਵਾਂ ਤੋਂ ਡਰ ਜਾਂਦਾ ਹੈ। ਉਹ ਚਰਚਾ ਤੋਂ ਪਰਹੇਜ਼ ਕਰਦਾ ਹੈ ਪਰ ਫੇਰ ਵੀ ਪੌਲੁਸ ਨੂੰ ਹਰ ਦਿਨ ਇਸ ਉਮੀਦ ਨਾਲ ਸੰਮਨ ਕਰਦਾ ਹੈ ਕਿ ਉਸਤੋਂ ਰਿਸ਼ਵਤ ਮਿਲ ਜਾਵੇਗੀ। ਅੰਤ ਤੇ ਫੈਲਿਕਸ ਨੂੰ ਪੋਰਸੀਅਸ ਫੇਸਟਸ ਨਾਲ ਤਬਦੀਲ ਕਰ ਦਿੱਤਾ ਗਿਆ, ਅਤੇ ਪੌਲੁਸ ਦੇ ਕੇਸ ਨੂੰ ਫੇਰ ਤੋਂ ਯਹੂਦੀਆਂ ਅੱਗੇ ਵਿਚਾਰਿਆ ਗਿਆ ਜੋ ਹਲੇ ਵੀ ਉਸਦੀ ਮੌਤ ਦੀ ਮੰਗ ਕਰ ਰਹੇ ਹਨ। ਪੌਲੁਸ ਨੇ ਫੇਰ ਤੋਂ ਬੇਨਤੀ ਕਰਦਿਆਂ ਕਿਹਾ ਕਿ ਉਹ ਬੇਕਸੂਰ ਹੈ, ਅਤੇ ਜਵਾਬ ਵਿੱਚ, ਫੇਸਟਸ ਨੇ ਪੁੱਛਿਆ ਕਿ ਉਹ ਪੇਸ਼ੀ ਨੂੰ ਯਰੂਸ਼ਲੇਮ ਲਿਜਾਉਣ ਲਈ ਤਿਆਰ ਹੈ। ਪਰ ਪੌਲੁਸ ਸਹਿਮਤ ਨਹੀਂ ਹੋਇਆ ਅਤੇ ਕੈਸਰ ਤੋਂ ਪਹਿਲਾਂ ਰੋਮ ਵਿੱਚ ਅਪੀਲ ਕਰਨ ਦੀ ਕੋਸ਼ਿਸ ਕੀਤੀ। ਫੇਸਟਸ ਨੇ ਉਸਦੀ ਬੇਨਤੀ ਮਨਜ਼ੂਰ ਕਰ ਲਈ। ਹੁਣ ਜਿਵੇਂ ਯਿਸੂ ਨੇ ਕਿਹਾ ਸੀ (ਆਯਤਾਂ 23:11), ਪੌਲੁਸ ਯਿਸੂ’ ਦੇ ਉਦੇਸ਼ ਨੂੰ ਰੋਮ ਵਿੱਚ ਲਿਆਵੇਗਾ।
读经计划介绍

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More