ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

40天中的第24天

ਜਿਵੇਂ ਕਿ ਅਸੀਂ ਪੜ੍ਹਨਾ ਜਾਰੀ ਰੱਖਦੇ ਹਾਂ, ਅਸੀਂ ਵੇਖਦੇ ਹਾਂ ਕਿ ਯਿਸੂ ਦੀ ਲਹਿਰ ਤੇਜ਼ੀ ਨਾਲ ਵਧਦੀ ਜਾਂਦੀ ਹੈ, ਜਿਵੇਂ ਕਿ ਦੂਸਰੇ ਦੇਸ਼ਾਂ ਦੇ ਯਹੂਦੀ ਲੋਕ ਯਿਸੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਰਹੇ ਹਨ। ਜਦੋਂ ਉਹ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪ੍ਰਾਪਤ ਕਰਦੇ ਹਨ, ਉਹਨਾਂ ਦੇ ਜੀਵਨ ਬਦਲ ਗਏ ਹਨ, ਅਤੇ ਸਮਾਜ ਬਿਲਕੁਲ ਨਵੇਂ ਤਰੀਕੇ ਨਾਲ ਜੀਣਾ ਸ਼ੁਰੂ ਕਰ ਰਿਹਾ ਹੈ, ਜੋ ਆਨੰਦ ਅਤੇ ਉਦਾਰਤਾ ਨਾਲ਼ ਭਰਪੂਰ ਹੈ। ਉਹ ਰੋਜ਼ ਦਾ ਖਾਣਾ ਸਾਂਝਾ ਕਰਦੇ ਹਨ, ਇੱਕ-ਦੂਜੇ ਦੇ ਨਾਲ ਪ੍ਰਾਰਥਨਾ ਕਰਦੇ ਹਨ, ਅਤੇ ਇੱਥੇ ਤੱਕ ਕਿ ਉਹ ਉਹਨਾਂ ਦੇ ਨਾਲ ਰਹਿਣ ਵਾਲੇ ਗਰੀਬਾਂ ਦੇ ਲਈ ਆਪਣੇ ਸਮਾਨ ਨੂੰ ਵੇਚ ਦਿੰਦੇ ਹਨ। ਨਵੇਂ ਪ੍ਰਬੰਧ ਦੇ ਤਹਿਤ ਰਹਿਣ ਦਾ ਕੀ ਮਤਲਬ ਹੁੰਦਾ ਹੈ ਉਹਨਾਂ ਨੇ ਸਿੱਖ ਲਿਆ ਹੈ, ਜਿੱਥੇ ਪਰਮੇਸ਼ਵਰ ਮੰਦਰਾਂ ਵਿੱਚ ਨਹੀਂ ਇਨਸਾਨਾਂ ਵਿਚ ਵਾਸ ਕਰਦਾ ਹੈ।

ਹੋ ਸਕਦਾ ਹੈ ਤੁਹਾਨੂੰ ਲੇਵੀਟਿਕਸ ਕਿਤਾਬ ਦੀ ਅਨੋਖੀ ਕਹਾਣੀ ਬਾਰੇ ਪਤਾ ਹੋਵੇ, ਜਿਹੜੀ ਕਿ ਦੋ ਪੁਜਾਰੀਆਂ ਦੇ ਉੱਪਰ ਹੈ ਜਿਹਨਾਂ ਨੇ ਮੰਦਰ ਵਿੱਚ ਪਰਮੇਸ਼ਵਰ ਦਾ ਨਿਰਾਦਰ ਕੀਤਾ ਸੀ ਅਤੇ ਉਪਰੰਤ ਅਚਾਨਕ ਮਰ ਗਏ ਸਨ। ਅੱਜ ਦੀ ਚੋਣ ਕੀਤੇ ਪਾਠ ਵਿੱਚ, ਲੁਕਾ ਇਹੋ ਜਿਹੀ ਹੀ ਕਹਾਣੀ ਸੁਣਾਉਂਦਾ ਹੈ ਜਿਸਦੇ ਵਿਚ ਦੋ ਲੋਕਾ ਨੇ ਪਵਿੱਤਰ ਆਤਮਾ ਦੇ ਨਵੇਂ ਮੰਦਰ ਦਾ ਅਨਾਦਰ ਕੀਤਾ ਅਤੇ ਮਰ ਗਏ। ਚੇਲੇ ਘਬਰਾਏ ਹੋਏ ਹਨ। ਉਹ ਇਸ ਨਵੇਂ ਪ੍ਰਬੰਧ ਦੀ ਗੰਭੀਰਤਾ ਨੂੰ ਸਮਝਦੇ ਹਨ ਅਤੇ ਚੇਤਾਵਨੀ ਪ੍ਰਾਪਤ ਕਰਦੇ ਹਨ, ਅਤੇ ਨਵੇਂ ਮੰਦਰ ਵਿਚ ਭ੍ਰਸ਼ਟਤਾ ਨੂੰ ਸਹੀ ਕਰ ਦਿੱਤਾ ਗਿਆ ਹੈ। ਪਰ ਪੁਰਾਣੇ ਮੰਦਰ ਦੀ ਇਮਾਰਤ ਵਿਚ ਭ੍ਰਸ਼ਟਤਾ ਹੁਣ ਵੀ ਮੋਜੂਦ ਹੈ ਜਿਵੇ ਕਿ ਉੱਥੇ ਧਾਰਮਿਕ ਮੰਦਰ ਦੇ ਆਗੂ, ਯਿਸੂ’ ਨੂੰ ਮੰਨ੍ਹਣ ਵਾਲਿਆਂ ਅਤੇ ਉਸਦੇ ਸੁਨੇਹੇ ਦੇ ਨਾਲ ਲਗਾਤਾਰ ਲੜਾਈ ਕਰਦੇ ਹਨ। ਪ੍ਰਧਾਨ ਪੁਜਾਰੀ ਅਤੇ ਉਸਦੇ ਅਧਿਕਾਰੀਆਂ ਨੂੰ ਰਸੂਲਾਂ ਨੇ ਇੰਨ੍ਹਾ ਧਮਕਾਇਆ ਕਿ ਉਹ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਵਿੱਚ ਸੁੱਟ ਦਿੰਦੇ ਹਨ, ਪਰ ਇੱਕ ਦੂਤ ਨੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਅਤੇ ਯਿਸੂ’ ਦੇ ਰਾਜ ਦੇ ਸੰਦੇਸ਼ ਨੂੰ ਜਾਰੀ ਰੱਖਣ ਲਈ ਮੰਦਰ ਵਿੱਚ ਜਾਣ ਲਈ ਕਿਹਾ। ਧਾਰਮਿਕ ਆਗੂਆਂ ਨੇ ਜ਼ੋਰ ਦਿੱਤਾ ਕਿ ਰਸੂਲ ਯਿਸੂ ਦੇ ਬਾਰੇ ਉਪਦੇਸ਼ ਦੇਣਾ ਬੰਦ ਕਰ ਦੇਣ, ਪਰ ਰਸੂਲ ਕਾਇਮ ਰਹੇ। ਇਸ ਤੇ, ਧਾਰਮਿਕ ਆਗੂ ਰਸੂਲਾਂ ਨੂੰ ਮਾਰਨ ਲਈ ਤਿਆਰ ਹਨ, ਪਰ ਇੱਕ ਇਨਸਾਨ ਜਿਸਦਾ ਨਾਂ ਗੇਮੇਲਿਅਲ ਸੀ ਉਸਨੇ ਉਹਨਾਂ ਦੇ ਨਾਲ ਇਹ ਬਹਸ ਕਰਕੇ ਰੋਕ ਲਿਆ ਕਿ ਜੇਕਰ ਇਹਨਾਂ ਦਾ ਸੁਨੇਹਾ ਪਰਮੇਸ਼ਵਰ ਦੀ ਤਰਫੋਂ ਹੈਂ ਤਾਂ, ਕੁਝ ਵੀ ਇਸਨੂੰ ਤਬਾਹ ਨਹੀਂ ਕਰ ਸਕਦਾ। .

读经计划介绍

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More