Chapa ya Youversion
Ikoni ya Utafutaji

1 ਕੁਰਿੰਥੀਆਂ 3

3
ਕਲੀਸਿਆ ਅਤੇ ਆਗੂ
1ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਨਾਲ ਉਸ ਤਰ੍ਹਾਂ ਗੱਲ ਨਾ ਕਰ ਸਕਿਆ ਜਿਵੇਂ ਆਤਮਿਕ ਲੋਕਾਂ ਨਾਲ ਕੀਤੀ ਜਾਂਦੀ ਹੈ, ਪਰ ਮੈ ਤੁਹਾਡੇ ਨਾਲ ਇਵੇਂ ਗੱਲ ਕਰਦਾ ਹਾਂ ਜਿਵੇਂ ਸਰੀਰਕ ਲੋਕਾਂ ਨਾਲ ਕੀਤੀ ਜਾਂਦੀ ਹੈ ਜੋ ਅਜੇ ਮਸੀਹ ਵਿੱਚ ਨਿਆਣੇ ਹਨ। 2ਮੈਂ ਤੁਹਾਨੂੰ ਦੁੱਧ ਦਿੱਤਾ, ਨਾ ਕਿ ਠੋਸ ਭੋਜਨ ਕਿਉਂਕਿ ਤੁਸੀਂ ਅਜੇ ਇਸ ਦੇ ਯੋਗ ਨਹੀਂ ਸੀ। ਦਰਅਸਲ, ਤੁਸੀਂ ਅਜੇ ਵੀ ਇਸ ਲਈ ਤਿਆਰ ਨਹੀਂ ਹੋ। 3ਤੁਸੀਂ ਹੁਣ ਤੱਕ ਸਰੀਰਕ ਹੋ। ਕਿਉਂਕਿ ਤੁਹਾਡੇ ਵਿੱਚ ਜਲਣ ਅਤੇ ਝਗੜੇ ਹਨ, ਤਾਂ ਕੀ ਤੁਸੀਂ ਸੰਸਾਰਿਕ ਨਹੀਂ ਹੋ? ਅਤੇ ਕੀ ਤੁਸੀਂ ਸਰੀਰਕ ਚਾਲ ਨਹੀਂ ਚਲਦੇ? 4ਕਿਉਂਕਿ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ ਕਿ, “ਮੈਂ ਪੌਲੁਸ ਦਾ ਹਾਂ,” ਅਤੇ ਦੂਸਰਾ ਕਹਿੰਦਾ ਹੈ, “ਮੈ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਸਰੀਰਕ ਨਹੀਂ ਹੋ?
5ਫਿਰ, ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਸਿਰਫ ਸੇਵਾਦਾਰ ਹੈ, ਜਿਸ ਦੇ ਦੁਆਰਾ ਤੁਸੀਂ ਸਾਰੇ ਵਿਸ਼ਵਾਸ ਵਿੱਚ ਆਏ, ਜਿਵੇਂ ਕਿ ਪ੍ਰਭੂ ਨੇ ਹਰੇਕ ਨੂੰ ਆਪਣਾ ਕੰਮ ਸੌਂਪਿਆ। 6ਮੈਂ ਤਾਂ ਬੀਜ ਬੀਜਿਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਸਿਰਫ ਪਰਮੇਸ਼ਵਰ ਨੇ ਇਸ ਨੂੰ ਵਧਾਇਆ।#3:6 ਰਸੂ 18:1-17 7ਸੋ ਨਾ ਤਾਂ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਪਰ ਸਿਰਫ ਪਰਮੇਸ਼ਵਰ ਹੀ ਹੈ ਜੋ ਵਧਾਉਣ ਵਾਲਾ ਹੈ। 8ਬੀਜਣ ਵਾਲਾ ਅਤੇ ਪਾਣੀ ਦੇਣ ਵਾਲਾ ਦੋਵੇਂ ਇੱਕ ਉਦੇਸ਼ ਲਈ ਕੰਮ ਕਰਦੇ ਹਨ, ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਫ਼ਲ ਪ੍ਰਾਪਤ ਕਰੇਗਾ। 9ਕਿਉਂਕਿ ਅਸੀਂ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮੀ ਹਾਂ; ਅਤੇ ਤੁਸੀਂ ਪਰਮੇਸ਼ਵਰ ਦੇ ਖੇਤ, ਅਤੇ ਪਰਮੇਸ਼ਵਰ ਦੇ ਭਵਨ ਹੋ।
10ਪਰਮੇਸ਼ਵਰ ਦੀ ਉਸ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਿੱਤੀ ਗਈ, ਮੈਂ ਸਿਆਣੇ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ, ਅਤੇ ਦੂਸਰਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਜੋ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ। 11ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੈ ਕੋਈ ਦੂਸਰੀ ਨਹੀਂ ਰੱਖ ਸਕਦਾ ਅਤੇ ਇਹ ਯਿਸ਼ੂ ਮਸੀਹ ਹੈ। 12ਅਗਰ ਕੋਈ ਇਸ ਨੀਂਹ ਉੱਤੇ ਸੋਨੇ, ਚਾਂਦੀ ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ-ਫੂਸ ਦੀ ਉਸਾਰੀ ਕਰੇ। 13ਹਰੇਕ ਦੇ ਕੰਮ ਪ੍ਰਗਟ ਹੋਣਗੇ ਕਿਉਂਕਿ ਉਹ ਨਿਆਂ ਦੇ ਦਿਨ ਉਸ ਨੂੰ ਪ੍ਰਕਾਸ਼ ਵਿੱਚ ਲਿਆਵੇਗਾ। ਇਹ ਅੱਗ ਨਾਲ ਉਸ ਨੂੰ ਸਾਬਤ ਕਰੇਗਾ, ਅਤੇ ਅੱਗ ਆਪ ਹਰੇਕ ਆਦਮੀ ਦੇ ਕੰਮ ਪਰਖ ਦੇਵੇਗੀ ਕਿ ਉਹ ਕਿਸ ਪ੍ਰਕਾਰ ਦੇ ਹਨ। 14ਜੇਕਰ ਕਿਸੇ ਦੁਆਰਾ ਬਣਾਈ ਗਈ ਇਮਾਰਤ ਇਸ ਨੀਂਹ ਉੱਤੇ ਸਥਿਰ ਰਹਿੰਦੀ ਹੈ, ਤਾਂ ਉਸ ਨੂੰ ਇਨਾਮ ਮਿਲੇਗਾ। 15ਜੇ ਕਿਸੇ ਦੀ ਇਮਾਰਤ ਸੜ ਜਾਵੇ, ਤਾਂ ਉਸ ਦੀ ਹਾਨੀ ਹੋ ਜਾਵੇਗੀ ਪਰ ਉਹ ਆਪ ਬਚਾਇਆ ਜਾਵੇਗਾ ਜਿਵੇਂ ਕਿ ਉਹ ਅੱਗ ਦੁਆਰਾ ਬਚਾਇਆ ਗਿਆ ਹੋਵੇ।
16ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ? 17ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ ਕਰਦਾ ਹੈ, ਤਾਂ ਪਰਮੇਸ਼ਵਰ ਵੀ ਉਸ ਵਿਅਕਤੀ ਦਾ ਨਾਸ ਕਰੇਗਾ; ਕਿਉਂਕਿ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ, ਅਤੇ ਇਹ ਹੈਕਲ ਤੁਸੀਂ ਹੋ।
18ਆਪਣੇ ਆਪ ਨੂੰ ਧੋਖਾ ਨਾ ਦਿਓ। ਜੇ ਕੋਈ ਤੁਹਾਡੇ ਵਿੱਚ ਇਹ ਸੋਚਦਾ ਹੈ ਕਿ ਮੈਂ ਇਸ ਯੁੱਗ ਦੀਆ ਗੱਲਾਂ ਦੇ ਵਿਖੇ ਬੁੱਧਵਾਨ ਹਾਂ, ਤਾਂ ਤੁਹਾਨੂੰ, “ਮੂਰਖ” ਬਣਨਾ ਚਾਹੀਦਾ ਹੈ ਤਾਂਕਿ ਤੁਸੀਂ ਬੁੱਧਵਾਨ ਬਣ ਸਕੋਂ। 19ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਵਰ ਦੇ ਸਾਮ੍ਹਣੇ ਮੂਰਖਤਾ ਹੈ। ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ,”#3:19 ਅੱਯੋ 5:13 20ਅਤੇ ਫਿਰ, “ਪਰਮੇਸ਼ਵਰ ਗਿਆਨਵਾਨ ਮਨੁੱਖਾਂ ਦੀਆ ਸੋਚਾਂ ਨੂੰ ਜਾਣਦਾ ਹੈ ਜੋ ਉਹ ਵਿਅਰਥ ਹਨ।”#3:20 ਜ਼ਬੂ 94:11 21ਇਸ ਲਈ ਕੋਈ ਵੀ ਮਨੁੱਖਾਂ ਉੱਤੇ ਅਭਮਾਨ ਨਾ ਕਰੇ! ਕਿਉਂਕਿ ਸਾਰੀਆਂ ਵਸਤਾਂ ਤੁਹਾਡੀਆਂ ਹਨ। 22ਚਾਹੇ ਪੌਲੁਸ ਜਾਂ ਅਪੁੱਲੋਸ ਜਾ ਕੈਫ਼ਾਸ#3:22 ਕੈਫ਼ਾਸ ਪਤਰਸ ਜਾਂ ਸੰਸਾਰਕ ਜੀਵਨ ਜਾਂ ਮੌਤ ਜਾਂ ਵਰਤਮਾਨ ਅਤੇ ਭਵਿੱਖ ਸਭ ਕੁਝ ਤੁਹਾਡਾ ਹੈ 23ਅਤੇ ਤੁਸੀਂ ਮਸੀਹ ਦੇ ਹੋ, ਅਤੇ ਮਸੀਹ ਪਰਮੇਸ਼ਵਰ ਦਾ ਹੈ।

Kuonyesha

Shirikisha

Nakili

None

Je, ungependa vivutio vyako vihifadhiwe kwenye vifaa vyako vyote? Jisajili au ingia