YouVersion Logo
Search Icon

1 ਕੁਰਿੰਥੁਸ 15

15
ਮਸੀਹ ਦਾ ਜੀਅ ਉੱਠਣਾ
1ਹੁਣ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਸ ਸ਼ੁਭ ਸਮਾਚਾਰ ਦੀ ਯਾਦ ਕਰਾਉਂਦਾ ਹਾਂ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ । ਤੁਸੀਂ ਇਸ ਨੂੰ ਸਵੀਕਾਰ ਕੀਤਾ ਅਤੇ ਇਸ ਉੱਤੇ ਤੁਹਾਡਾ ਵਿਸ਼ਵਾਸ ਸਥਿਰ ਹੈ । 2ਜੇਕਰ ਤੁਸੀਂ ਇਸ ਸ਼ੁਭ ਸਮਾਚਾਰ ਉੱਤੇ ਪੱਕੇ ਰਹੋਗੇ ਤਾਂ ਤੁਸੀਂ ਮੁਕਤੀ ਪਾਵੋਗੇ, ਨਹੀਂ ਤਾਂ ਤੁਹਾਡਾ ਵਿਸ਼ਵਾਸ ਕਰਨਾ ਵਿਅਰਥ ਹੈ ।
3 # ਯਸਾ 53:5-12 ਸਭ ਤੋਂ ਪਹਿਲਾਂ ਮੈਂ ਤੁਹਾਡੇ ਤੱਕ ਉਹ ਮੁੱਖ ਗੱਲ ਪਹੁੰਚਾਈ ਜਿਹੜੀ ਮੈਨੂੰ ਮਿਲੀ ਸੀ ਕਿ ਪਵਿੱਤਰ-ਗ੍ਰੰਥ ਵਿੱਚ ਲਿਖੇ ਅਨੁਸਾਰ ਮਸੀਹ ਸਾਡੇ ਪਾਪਾਂ ਦੇ ਲਈ ਮਾਰੇ ਗਏ, 4#ਭਜਨ 16:8-10, ਮੱਤੀ 12:40, ਰਸੂਲਾਂ 2:24-32ਦਫ਼ਨਾਏ ਗਏ ਅਤੇ ਫਿਰ ਪਵਿੱਤਰ-ਗ੍ਰੰਥ ਵਿੱਚ ਲਿਖੇ ਅਨੁਸਾਰ ਤੀਸਰੇ ਦਿਨ ਜਿਊਂਦੇ ਵੀ ਕੀਤੇ ਗਏ । 5ਜੀਅ ਉੱਠਣ ਦੇ ਬਾਅਦ ਮਸੀਹ ਨੇ ਪਤਰਸ ਨੂੰ ਦਰਸ਼ਨ ਦਿੱਤੇ ਅਤੇ ਫਿਰ ਬਾਰ੍ਹਾਂ ਪ੍ਰਮੁੱਖ ਚੇਲਿਆਂ ਨੂੰ ਵੀ#ਲੂਕਾ 24:34, ਮੱਤੀ 28:16-17, ਮਰ 16:14, ਲੂਕਾ 24:34-36, ਯੂਹ 20:196ਫਿਰ ਉਹਨਾਂ ਨੇ ਇੱਕ ਹੀ ਸਮੇਂ ਪੰਜ ਸੌ ਤੋਂ ਵੀ ਵੱਧ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ, ਜਿਹਨਾਂ ਵਿੱਚੋਂ ਬਹੁਤ ਸਾਰੇ ਅੱਜ ਤੱਕ ਜਿਊਂਦੇ ਹਨ ਅਤੇ ਕੁਝ ਮਰ ਚੁੱਕੇ ਹਨ । 7ਇਸ ਦੇ ਬਾਅਦ ਉਹਨਾਂ ਨੇ ਯਾਕੂਬ ਨੂੰ ਦਰਸ਼ਨ ਦਿੱਤੇ ਅਤੇ ਫਿਰ ਸਭ ਰਸੂਲਾਂ ਨੂੰ ।
8 # ਰਸੂਲਾਂ 9:3-6 ਸਭ ਤੋਂ ਬਾਅਦ ਵਿੱਚ ਮਸੀਹ ਨੇ ਮੈਨੂੰ ਦਰਸ਼ਨ ਦਿੱਤੇ, ਜਿਸ ਦਾ ਜਨਮ ਅਸਾਧਾਰਣ ਤੌਰ ਤੇ ਹੋਇਆ ਸੀ । 9#ਰਸੂਲਾਂ 8:3ਮੈਂ ਤਾਂ ਸਾਰਿਆਂ ਤੋਂ ਛੋਟਾ ਰਸੂਲ ਹਾਂ ਅਤੇ ਰਸੂਲ ਅਖਵਾਉਣ ਦੇ ਯੋਗ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਦੀ ਕਲੀਸੀਯਾ ਉੱਤੇ ਅਤਿਆਚਾਰ ਕੀਤੇ ਸਨ । 10ਪਰ ਅੱਜ ਮੈਂ ਜੋ ਕੁਝ ਵੀ ਹਾਂ, ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹਾਂ ਅਤੇ ਉਹਨਾਂ ਦੀ ਕਿਰਪਾ ਮੇਰੇ ਉੱਤੇ ਵਿਅਰਥ ਨਹੀਂ ਗਈ ਹੈ ਕਿਉਂਕਿ ਮੈਂ ਬਾਕੀ ਸਾਰਿਆਂ ਤੋਂ ਵੱਧ ਮਿਹਨਤ ਕੀਤੀ, ਬੇਸ਼ਕ ਜੋ ਕੁਝ ਮੈਂ ਕੀਤਾ ਇਹ ਮੈਂ ਨਹੀਂ ਸਗੋਂ ਪਰਮੇਸ਼ਰ ਦੀ ਕਿਰਪਾ ਹੈ, ਜਿਹਨਾਂ ਦੇ ਦੁਆਰਾ ਇਹ ਸਭ ਕੁਝ ਹੋਇਆ । 11ਇਸ ਲਈ ਭਾਵੇਂ ਇਹ ਮੈਂ ਹਾਂ ਜਾਂ ਉਹ ਹਨ, ਸਾਰੇ ਇਸੇ ਦਾ ਪ੍ਰਚਾਰ ਕਰਦੇ ਹਨ ਅਤੇ ਤੁਸੀਂ ਇਸ ਉੱਤੇ ਵਿਸ਼ਵਾਸ ਕਰਦੇ ਹੋ ।
ਸਾਡਾ ਪੁਨਰ-ਉਥਾਨ
12ਹੁਣ, ਜੇਕਰ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ, ਤਾਂ ਫਿਰ ਤੁਹਾਡੇ ਵਿੱਚੋਂ ਕੁਝ ਲੋਕ ਕਿਸ ਤਰ੍ਹਾਂ ਕਹਿੰਦੇ ਹਨ ਕਿ ਮੁਰਦਿਆਂ ਦਾ ਪੁਨਰ-ਉਥਾਨ ਨਹੀਂ ਹੈ ? 13ਜੇਕਰ ਇਹ ਸੱਚ ਹੈ ਤਾਂ ਫਿਰ ਮਸੀਹ ਵੀ ਜਿਊਂਦੇ ਨਹੀਂ ਕੀਤੇ ਗਏ ਹਨ । 14ਅਤੇ ਜੇਕਰ ਮਸੀਹ ਜਿਊਂਦੇ ਨਹੀਂ ਕੀਤੇ ਗਏ ਹਨ ਤਾਂ ਫਿਰ ਸਾਡਾ ਪ੍ਰਚਾਰ ਵਿਅਰਥ ਹੋਇਆ ਅਤੇ ਤੁਹਾਡਾ ਵਿਸ਼ਵਾਸ ਵੀ । 15ਫਿਰ ਜੇਕਰ ਇਹ ਸੱਚ ਹੈ, ਤਾਂ ਇਸ ਦਾ ਇਹ ਵੀ ਅਰਥ ਹੋਇਆ ਕਿ ਅਸੀਂ ਪਰਮੇਸ਼ਰ ਦੇ ਬਾਰੇ ਝੂਠੀ ਗਵਾਹੀ ਦਿੱਤੀ ਹੈ ਕਿਉਂਕਿ ਸਾਡੀ ਗਵਾਹੀ ਹੈ ਕਿ ਉਹਨਾਂ ਨੇ ਮਸੀਹ ਨੂੰ ਜਿਊਂਦਾ ਕੀਤਾ ਪਰ ਜੇਕਰ ਇਹ ਸੱਚ ਹੈ ਕਿ ਮੁਰਦੇ ਜਿਊਂਦੇ ਨਹੀਂ ਕੀਤੇ ਜਾਣਗੇ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਉਹਨਾਂ ਨੇ ਮਸੀਹ ਨੂੰ ਜਿਊਂਦੇ ਨਹੀਂ ਕੀਤਾ । 16ਇਸ ਲਈ ਜੇਕਰ ਮੁਰਦੇ ਜਿਊਂਦੇ ਨਹੀਂ ਕੀਤੇ ਜਾਣਗੇ ਤਾਂ ਇਸ ਦਾ ਅਰਥ ਹੈ ਕਿ ਮਸੀਹ ਵੀ ਜਿਊਂਦੇ ਨਹੀਂ ਕੀਤੇ ਗਏ ਸਨ । 17ਫਿਰ ਜੇਕਰ ਮਸੀਹ ਜਿਊਂਦੇ ਨਹੀਂ ਕੀਤੇ ਗਏ ਸਨ ਤਾਂ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ ਅਤੇ ਤੁਸੀਂ ਅਜੇ ਵੀ ਪਾਪੀ ਹਾਲਤ ਵਿੱਚ ਹੋ । 18ਵਿਸ਼ਵਾਸੀ ਜਿਹਨਾਂ ਨੇ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਮਰ ਗਏ ਸਨ, ਉਹ ਨਾਸ਼ ਹੋ ਗਏ ਹਨ । 19ਜੇਕਰ ਸਾਡੀ ਆਸ ਇਸੇ ਜੀਵਨ ਤੱਕ ਹੈ, ਅਗਲੇ ਤੱਕ ਨਹੀਂ, ਤਾਂ ਸਾਡੀ ਹਾਲਤ ਇਸ ਸੰਸਾਰ ਵਿੱਚ ਸਭ ਤੋਂ ਵੱਧ ਤਰਸ ਯੋਗ ਹੈ ।
20ਪਰ ਸੱਚਾਈ ਇਹ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ ਹਨ । ਉਹ ਉਹਨਾਂ ਸਾਰਿਆਂ ਵਿੱਚੋਂ ਜਿਹੜੇ ਮਰ ਗਏ ਹਨ, ਪਹਿਲੇ ਫਲ ਹਨ । 21ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੇ ਕਾਰਨ ਮੌਤ ਇਸ ਸੰਸਾਰ ਵਿੱਚ ਆਈ, ਇਸੇ ਤਰ੍ਹਾਂ ਇੱਕ ਮਨੁੱਖ ਦੁਆਰਾ ਹੀ ਮਰੇ ਹੋਇਆਂ ਦਾ ਪੁਨਰ-ਉਥਾਨ ਹੋਇਆ । 22ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਫਿਰ ਜੀਅ ਉੱਠਣਗੇ । 23ਪਰ ਸਭ ਆਪਣੀ ਵਾਰੀ ਤੇ, ਸਭ ਤੋਂ ਪਹਿਲਾਂ ਮਸੀਹ, ਫਿਰ ਉਹਨਾਂ ਦੇ ਆਉਣ ਤੇ ਉਹਨਾਂ ਦੇ ਸਾਰੇ ਲੋਕ । 24ਫਿਰ ਅੰਤ ਆ ਜਾਵੇਗਾ, ਜਦੋਂ ਮਸੀਹ ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਨਾਸ਼ ਕਰ ਕੇ, ਰਾਜ ਨੂੰ ਪਰਮੇਸ਼ਰ ਪਿਤਾ ਦੇ ਹੱਥ ਵਿੱਚ ਸੌਂਪ ਦੇਣਗੇ । 25#ਭਜਨ 110:1ਕਿਉਂਕਿ ਜਦੋਂ ਤੱਕ ਪਰਮੇਸ਼ਰ ਸਾਰੇ ਵੈਰੀਆਂ ਨੂੰ ਮਸੀਹ ਦੇ ਪੈਰਾਂ ਹੇਠ ਨਾ ਕਰ ਦੇਣ, ਉਸ ਸਮੇਂ ਤੱਕ ਮਸੀਹ ਦਾ ਰਾਜ ਕਰਨਾ ਜ਼ਰੂਰੀ ਹੈ । 26ਆਖ਼ਰੀ ਵੈਰੀ ਜਿਸ ਦਾ ਨਾਸ਼ ਹੋਣਾ ਜ਼ਰੂਰੀ ਹੈ, ਮੌਤ ਹੈ । 27#ਭਜਨ 8:6ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਉਹਨਾਂ ਦੇ ਪੈਰਾਂ ਹੇਠ ਕਰ ਦਿੱਤੀਆਂ ਹਨ ।” ਪਰ ਇਹ ਸਾਫ਼ ਹੈ ਕਿ ਸਾਰੀਆਂ ਚੀਜ਼ਾਂ ਵਿੱਚ ਪਰਮੇਸ਼ਰ ਆਪ ਨਹੀਂ ਹਨ ਕਿਉਂਕਿ ਇਹ ਤਾਂ ਪਰਮੇਸ਼ਰ ਹੀ ਹਨ ਜਿਹੜੇ ਸਾਰੀਆਂ ਚੀਜ਼ਾਂ ਨੂੰ ਮਸੀਹ ਦੇ ਅਧਿਕਾਰ ਵਿੱਚ ਕਰਦੇ ਹਨ । 28ਫਿਰ ਜਦੋਂ ਸਭ ਕੁਝ ਪੁੱਤਰ ਦੇ ਅਧਿਕਾਰ ਵਿੱਚ ਹੋ ਜਾਵੇਗਾ ਤਾਂ ਪੁੱਤਰ ਆਪਣੇ ਆਪ ਨੂੰ ਪਰਮੇਸ਼ਰ ਦੇ ਅਧਿਕਾਰ ਵਿੱਚ ਦੇਣਗੇ ਕਿ ਪਰਮੇਸ਼ਰ ਸਾਰਿਆਂ ਦੇ ਉੱਤੇ ਰਾਜ ਕਰਨ ।
29ਫਿਰ ਜੇਕਰ ਪੁਨਰ-ਉਥਾਨ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਕੀ ਲਾਭ ਹੈ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ? ਜੇਕਰ ਮੁਰਦੇ ਜਿਊਂਦਾ ਨਹੀਂ ਕੀਤੇ ਜਾਣਗੇ ਤਾਂ ਫਿਰ ਉਹ ਉਹਨਾਂ ਦੇ ਲਈ ਬਪਤਿਸਮਾ ਕਿਉਂ ਲੈਂਦੇ ਹਨ ? 30ਫਿਰ ਅਸੀਂ ਕਿਉਂ ? ਹਰ ਸਮੇਂ ਆਪਣੀ ਜਾਨ ਹਥੇਲੀ ਉੱਤੇ ਰੱਖ ਕੇ ਫਿਰਦੇ ਹਾਂ । 31ਮੈਂ ਤੁਹਾਨੂੰ ਬਿਨਾਂ ਕਿਸੇ ਸ਼ੱਕ ਦੇ ਅਤੇ ਉਸ ਮਾਣ ਦੇ ਕਾਰਨ ਜਿਹੜਾ ਮੈਨੂੰ ਤੁਹਾਡੇ ਉੱਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਕਾਰਨ ਹੈ, ਦੱਸਦਾ ਹਾਂ ਕਿ ਮੈਂ ਹਰ ਰੋਜ਼ ਮਰਦਾ ਹਾਂ । 32#ਯਸਾ 22:13ਜੇਕਰ ਮਨੁੱਖੀ ਪ੍ਰੇਰਨਾ ਦਾ ਕਰ ਕੇ ਹੀ ਅਫ਼ਸੁਸ ਵਿੱਚ “ਜੰਗਲੀ ਜਾਨਵਰਾਂ” ਨਾਲ ਲੜਿਆ, ਤਾਂ ਮੈਨੂੰ ਇਸ ਤੋਂ ਕੀ ਲਾਭ ? ਜੇਕਰ ਮੁਰਦੇ ਜਿਊਂਦੇ ਨਹੀਂ ਕੀਤੇ ਜਾਂਦੇ ਤਾਂ, “ਆਓ, ਅਸੀਂ ਖਾਈਏ-ਪੀਏ ਕਿਉਂਕਿ ਕੱਲ੍ਹ ਤਾਂ ਅਸੀਂ ਮਰ ਹੀ ਜਾਣਾ ਹੈ ।”
33ਧੋਖਾ ਨਾ ਖਾਵੋ, “ਬੁਰੀ ਸੰਗਤ, ਚੰਗੇ ਚਰਿੱਤਰ ਨੂੰ ਨਾਸ਼ ਕਰ ਦਿੰਦੀ ਹੈ ।” 34ਠੀਕ ਢੰਗ ਨਾਲ ਹੋਸ਼ ਸੰਭਾਲੋ ਅਤੇ ਪਾਪ ਕਰਨੇ ਛੱਡ ਦਿਓ । ਤੁਹਾਡੇ ਵਿੱਚੋਂ ਕੁਝ ਨੂੰ ਤਾਂ ਪਰਮੇਸ਼ਰ ਦਾ ਕੋਈ ਗਿਆਨ ਨਹੀਂ ਹੈ । ਮੈਂ ਇਹ ਸਭ ਤੁਹਾਨੂੰ ਸ਼ਰਮਿੰਦਾ ਕਰਨ ਦੇ ਲਈ ਕਹਿ ਰਿਹਾ ਹਾਂ ।
ਸਰੀਰ ਦਾ ਪੁਨਰ-ਉਥਾਨ
35ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਪੁੱਛੇ, “ਮੁਰਦੇ ਕਿਸ ਹਾਲਤ ਵਿੱਚ ਜਿਊਂਦੇ ਕੀਤੇ ਜਾਂਦੇ ਹਨ ? ਜਾਂ ਉਹਨਾਂ ਦੇ ਸਰੀਰ ਕਿਸ ਤਰ੍ਹਾਂ ਦੇ ਹੋਣਗੇ ?” 36ਮੂਰਖ ! ਜੋ ਕੁਝ ਤੁਸੀਂ ਬੀਜਦੇ ਹੋ, ਜਦੋਂ ਤੱਕ ਉਹ ਮਰਦਾ ਨਹੀਂ ਜਿਊਂਦਾ ਨਹੀਂ ਕੀਤਾ ਜਾਂਦਾ । 37ਜੋ ਕੁਝ ਤੁਸੀਂ ਬੀਜਦੇ ਹੋ, ਉਹ ਕੇਵਲ ਬੀਜ ਹੀ ਹੁੰਦਾ ਹੈ । ਕਣਕ ਨੂੰ ਜਾਂ ਕਿਸੇ ਹੋਰ ਅਨਾਜ ਨੂੰ ਤੁਸੀਂ ਪੂਰੇ ਪੌਦੇ ਦੇ ਰੂਪ ਵਿੱਚ ਨਹੀਂ ਬੀਜਦੇ ਹੋ, ਜੋ ਬਾਅਦ ਵਿੱਚ ਉੱਗਦਾ ਹੈ । 38ਪਰਮੇਸ਼ਰ ਆਪਣੀ ਇੱਛਾ ਅਨੁਸਾਰ ਉਸ ਨੂੰ ਸਰੀਰ ਦਿੰਦੇ ਹਨ, ਹਰ ਬੀਜ ਨੂੰ ਉਸ ਦਾ ਆਪਣਾ ਸਰੀਰ ।
39ਸਾਰੇ ਸਰੀਰ ਇੱਕ ਹੀ ਤਰ੍ਹਾਂ ਦੇ ਨਹੀਂ ਹਨ, ਮਨੁੱਖਾਂ ਦੇ ਹੋਰ, ਪਸ਼ੂਆਂ ਦੇ ਹੋਰ ਅਤੇ ਪੰਛੀਆਂ ਦੇ ਹੋਰ । 40ਫਿਰ ਸਵਰਗੀ ਸਰੀਰ ਵੱਖ ਹਨ ਅਤੇ ਸੰਸਾਰਕ ਵੱਖ । ਇਸ ਤਰ੍ਹਾਂ ਇਹਨਾਂ ਦਾ ਪ੍ਰਤਾਪ ਵੀ ਵੱਖ-ਵੱਖ ਹੈ । 41ਸੂਰਜ ਦਾ ਪ੍ਰਤਾਪ ਆਪਣਾ, ਚੰਦ ਦਾ ਆਪਣਾ, ਤਾਰਿਆਂ ਦਾ ਆਪਣਾ, ਬੇਸ਼ਕ ਤਾਰਿਆਂ ਵਿੱਚ ਵੀ ਆਪਣੇ ਪ੍ਰਤਾਪ ਦੀ ਭਿੰਨਤਾ ਹੈ ।
42ਜਦੋਂ ਮੁਰਦੇ ਜਿਊਂਦੇ ਕੀਤੇ ਜਾਣਗੇ ਤਾਂ ਉਹ ਇਸ ਤਰ੍ਹਾਂ ਹੋਣਗੇ, ਬੀਜ ਦਾ ਸਰੀਰ ਵੀ ਮਰਨਹਾਰ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਅਮਰ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ । 43ਇਹ ਹੀਣ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਮਾਣ ਵਾਲੀ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ । ਇਹ ਨਿਰਬਲ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਸ਼ਕਤੀਸ਼ਾਲੀ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ । 44ਇਹ ਸੰਸਾਰਕ ਸਰੀਰ ਨਾਲ ਦੱਬਿਆ ਜਾਂਦਾ ਪਰ ਆਤਮਿਕ ਸਰੀਰ ਨਾਲ ਜਿਊਂਦਾ ਕੀਤਾ ਜਾਂਦਾ ਹੈ । ਸੰਸਾਰਕ ਸਰੀਰ ਵੀ ਹੈ ਅਤੇ ਆਤਮਿਕ ਸਰੀਰ ਵੀ ਹੈ । 45#ਉਤ 2:7ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਹਿਲਾ ਆਦਮੀ ਭਾਵ ਆਦਮ ਜਿਊਂਦਾ ਪ੍ਰਾਣੀ ਬਣਿਆ ਪਰ ਆਖ਼ਰੀ ਆਦਮ ਜੀਵਨ ਦਾਤਾ ਆਤਮਾ ਬਣਿਆ ।” 46ਫਿਰ ਵੀ ਆਤਮਿਕ ਪਹਿਲਾਂ ਨਹੀਂ ਆਇਆ ਸਗੋਂ ਪਹਿਲਾਂ ਸੰਸਾਰਕ ਸਰੀਰ ਅਤੇ ਫਿਰ ਆਤਮਿਕ । 47ਪਹਿਲਾਂ ਆਦਮੀ ਧਰਤੀ ਦਾ ਭਾਵ ਮਿੱਟੀ ਦਾ ਬਣਿਆ ਹੋਇਆ ਸੀ ਪਰ ਦੂਜਾ ਆਦਮੀ ਸਵਰਗ ਤੋਂ ਆਇਆ ਸੀ । 48ਇਸ ਲਈ ਮਿੱਟੀ ਤੋਂ ਬਣਿਆ ਆਦਮੀ, ਉਸ ਆਦਮੀ ਵਰਗਾ ਹੈ ਜਿਹੜਾ ਮਿੱਟੀ ਦਾ ਬਣਿਆ ਹੈ, ਪਰ ਸਵਰਗ ਦਾ ਆਦਮੀ ਉਸ ਆਦਮੀ ਵਰਗਾ ਹੈ, ਜਿਹੜੇ ਸਵਰਗ ਦੇ ਹਨ । 49ਜਿਸ ਤਰ੍ਹਾਂ ਸਾਨੂੰ ਮਿੱਟੀ ਦੇ ਆਦਮੀ ਦਾ ਰੂਪ ਮਿਲਿਆ ਹੈ, ਉਸੇ ਤਰ੍ਹਾਂ ਸਾਨੂੰ ਸਵਰਗ ਦੇ ਆਦਮੀ ਦਾ ਰੂਪ ਵੀ ਮਿਲੇਗਾ ।
50ਮੇਰੇ ਕਹਿਣ ਦਾ ਭਾਵ ਇਹ ਹੈ, ਮਾਸ ਅਤੇ ਖ਼ੂਨ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ ਅਤੇ ਨਾ ਹੀ ਮਰਨਹਾਰ ਅਮਰ ਹੋਣ ਦਾ ਅਧਿਕਾਰੀ ਹੋ ਸਕਦਾ ਹੈ ।
51 # 1 ਥੱਸ 4:15-17 ਸੁਣੋ, ਮੈਂ ਤੁਹਾਨੂੰ ਇੱਕ ਗੁਪਤ ਭੇਤ ਦੱਸਦਾ ਹਾਂ, ਅਸੀਂ ਸਾਰੇ ਮਰਾਂਗੇ ਨਹੀਂ ਸਗੋਂ ਅਸੀਂ ਸਾਰੇ ਬਦਲ ਜਾਵਾਂਗੇ । 52ਇਹ ਅੰਤਮ ਤੁਰ੍ਹੀ ਦੀ ਆਵਾਜ਼ ਨਿਕਲਦੇ ਹੀ ਇਕਦਮ ਅੱਖ ਦੇ ਝਮਕਦੇ ਹੀ ਹੋ ਜਾਵੇਗਾ । ਤੁਰ੍ਹੀ ਦੀ ਆਵਾਜ਼ ਆਉਂਦੇ ਹੀ ਮੁਰਦੇ ਅਵਿਨਾਸ਼ੀ ਹਾਲਤ ਵਿੱਚ ਜਿਊਂਦੇ ਕੀਤੇ ਜਾਣਗੇ ਅਤੇ ਅਸੀਂ ਸਾਰੇ ਬਦਲ ਜਾਵਾਂਗੇ । 53ਕਿਉਂਕਿ ਜਿਹੜਾ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲਣਾ ਜ਼ਰੂਰੀ ਹੈ । ਇਸੇ ਤਰ੍ਹਾਂ ਜਿਹੜਾ ਮਰਨਹਾਰ ਹੈ, ਉਸ ਦਾ ਅਮਰ ਹੋਣਾ ਜ਼ਰੂਰੀ ਹੈ । 54#ਯਸਾ 25:8ਜਦੋਂ ਉਸ ਨੂੰ ਜਿਹੜਾ ਮੌਤ ਦੇ ਬੰਧਨ ਵਿੱਚ ਹੈ ਮੌਤ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਜਿਹੜਾ ਮਰਨਹਾਰ ਹੈ ਉਹ ਅਮਰ ਹੋ ਜਾਵੇਗਾ ਤਾਂ ਪਵਿੱਤਰ-ਗ੍ਰੰਥ ਦਾ ਇਹ ਵਚਨ ਸੱਚਾ ਸਿੱਧ ਹੋਵੇਗਾ,
“ਮੌਤ ਜਿੱਤ ਵਿੱਚ ਬਦਲ ਗਈ !
55 # ਹੋਸ਼ੇ 13:14 ਹੇ ਮੌਤ, ਕਿੱਥੇ ਹੈ ਤੇਰੀ ਜਿੱਤ ?
ਹੇ ਮੌਤ, ਕਿੱਥੇ ਹੈ ਤੇਰਾ ਡੰਗ ?”
56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸਮਰੱਥਾ ਵਿਵਸਥਾ ਹੈ । 57ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿੱਤ ਦਿੰਦੇ ਹਨ ।
58ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪੱਕੇ ਅਤੇ ਅਟੱਲ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ, ਹਰ ਸਮੇਂ ਪ੍ਰਭੂ ਦੇ ਕੰਮ ਵਿੱਚ ਅੱਗੇ ਵੱਧਦੇ ਜਾਓ ।

Highlight

Share

ਕਾਪੀ।

None

Want to have your highlights saved across all your devices? Sign up or sign in