Агуулга руу шилжих

ਹੋਸ਼ੇਆ 4

4
ਇਸਰਾਏਲ ਦੇ ਵਿਰੁੱਧ ਦੋਸ਼
1ਹੇ ਇਸਰਾਏਲੀਓ, ਯਾਹਵੇਹ ਦਾ ਬਚਨ ਸੁਣੋ,
ਕਿਉਂਕਿ ਯਾਹਵੇਹ ਨੇ ਤੁਹਾਡੇ ਵਿਰੁੱਧ ਜਿਹੜੇ ਦੇਸ਼ ਵਿੱਚ ਰਹਿੰਦੇ ਹਨ,
ਲਿਆਉਣ ਦਾ ਦੋਸ਼ ਲਾਇਆ ਹੈ।
“ਧਰਤੀ ਵਿੱਚ ਕੋਈ ਵਫ਼ਾਦਾਰੀ, ਕੋਈ ਪਿਆਰ ਨਹੀਂ,
ਪਰਮੇਸ਼ਵਰ ਦੀ ਕੋਈ ਮਾਨਤਾ ਨਹੀਂ ਹੈ।
2ਇੱਥੇ ਸਿਰਫ ਸਰਾਪ, ਝੂਠ, ਕਤਲ,
ਚੋਰੀ ਅਤੇ ਵਿਭਚਾਰ ਹੈ।
ਉਹ ਸਾਰੀਆਂ ਹੱਦਾਂ ਨੂੰ ਤੋੜ ਦਿੰਦੇ ਹਨ,
ਅਤੇ ਖੂਨ-ਖਰਾਬੇ ਦੇ ਬਾਅਦ ਖੂਨ-ਖਰਾਬਾ ਹੁੰਦਾ ਹੈ।
3ਇਸ ਕਾਰਨ ਧਰਤੀ ਸੁੱਕ ਜਾਂਦੀ ਹੈ,
ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਬਰਬਾਦ ਹੋ ਜਾਣਗੇ।
ਖੇਤ ਦੇ ਜਾਨਵਰ, ਅਕਾਸ਼ ਦੇ ਪੰਛੀ
ਅਤੇ ਸਮੁੰਦਰ ਵਿਚਲੀਆਂ ਮੱਛੀਆਂ ਰੁੜ੍ਹ ਜਾਣਗੀਆਂ!
4“ਪਰ ਕੋਈ ਦੋਸ਼ ਨਾ ਲਵੇ,
ਕੋਈ ਦੂਸਰੇ ਤੇ ਦੋਸ਼ ਨਾ ਲਵੇ,
ਕਿਉਂਕਿ ਤੁਹਾਡੇ ਲੋਕ ਉਨ੍ਹਾਂ ਵਰਗੇ ਹਨ
ਜੋ ਜਾਜਕ ਦੇ ਵਿਰੁੱਧ ਦੋਸ਼ ਲਾਉਂਦੇ ਹਨ।
5ਤੁਸੀਂ ਦਿਨ-ਰਾਤ ਠੋਕਰ ਖਾਂਦੇ ਹੋ,
ਅਤੇ ਨਬੀ ਵੀ ਤੁਹਾਡੇ ਨਾਲ ਠੋਕਰ ਖਾਂਦੇ ਹਨ।
ਇਸ ਲਈ ਮੈਂ ਤੇਰੀ ਮਾਂ ਨੂੰ ਤਬਾਹ ਕਰ ਦਿਆਂਗਾ।
6ਮੇਰੇ ਲੋਕ ਗਿਆਨ ਦੀ ਘਾਟ ਹੋਣ ਦੇ ਕਾਰਨ ਤਬਾਹ ਹੁੰਦੇ ਹਨ।
“ਕਿਉਂ ਜੋ ਤੁਸੀਂ ਗਿਆਨ ਨੂੰ ਰੱਦ ਕੀਤਾ ਹੈ,
ਮੈਂ ਵੀ ਤੁਹਾਨੂੰ ਆਪਣੇ ਜਾਜਕ ਮੰਨਣ ਤੋਂ ਇਨਕਾਰ ਕਰਦਾ ਹਾਂ।
ਕਿਉਂ ਜੋ ਤੁਸੀਂ ਆਪਣੇ ਪਰਮੇਸ਼ਵਰ ਦੇ ਕਾਨੂੰਨ ਨੂੰ ਅਣਦੇਖਿਆ ਕੀਤਾ ਹੈ,
ਮੈਂ ਤੁਹਾਡੇ ਬੱਚਿਆਂ ਨੂੰ ਵੀ ਅਣਦੇਖਿਆ ਕਰਾਂਗਾ।
7ਜਿੰਨੇ ਜ਼ਿਆਦਾ ਜਾਜਕ ਸਨ,
ਉੱਨਾ ਹੀ ਉਨ੍ਹਾਂ ਨੇ ਮੇਰੇ ਵਿਰੁੱਧ ਪਾਪ ਕੀਤਾ।
ਉਨ੍ਹਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ ਸ਼ਰਮਨਾਕ ਚੀਜ਼ ਨਾਲ ਬਦਲ ਦਿੱਤਾ।
8ਮੇਰੇ ਲੋਕਾਂ ਦੇ ਪਾਪ ਉਹਨਾਂ ਦਾ ਭੋਜਨ ਬਣ ਗਏ ਹਨ,
ਅਤੇ ਉਹ ਉਨ੍ਹਾਂ ਦੀ ਬਦੀ ਦਾ ਸੁਆਦ ਲੈਂਦੇ ਹਨ।
9ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਜਾਜਕ ਕਰਦੇ ਹਨ, ਤਿਵੇਂ ਲੋਕ ਵੀ ਕਰਨਗੇ।
ਮੈਂ ਦੋਹਾਂ ਨੂੰ ਉਨ੍ਹਾਂ ਦੇ ਚਾਲ-ਚਲਣ ਲਈ ਸਜ਼ਾ ਦਿਆਂਗਾ,
ਅਤੇ ਉਨ੍ਹਾਂ ਦੇ ਕੰਮਾਂ ਦਾ ਬਦਲਾ ਦਿਆਂਗਾ।
10“ਉਹ ਖਾਣਗੇ ਪਰ ਉਨ੍ਹਾਂ ਕੋਲ ਕਾਫ਼ੀ ਨਹੀਂ ਹੋਵੇਗਾ;
ਉਹ ਵੇਸਵਾਪੁਣੇ ਵਿੱਚ ਲੱਗੇ ਰਹਿਣਗੇ ਪਰ ਵਧਣ-ਫੁੱਲਣਗੇ ਨਹੀਂ,
ਕਿਉਂਕਿ ਉਨ੍ਹਾਂ ਨੇ ਯਾਹਵੇਹ ਨੂੰ ਛੱਡ ਕੇ ਆਪਣੇ ਆਪ ਨੂੰ ਵੇਸਵਾਪੁਣੇ ਨੂੰ ਸੌਂਪ ਦਿੱਤਾ।
11ਪੁਰਾਣੀ ਦਾਖ਼ਰਸ ਅਤੇ ਨਵੀਂ ਦਾਖ਼ਰਸ
ਉਹਨਾਂ ਦੀ ਸਮਝ ਨੂੰ ਦੂਰ ਕਰ ਦਿੰਦੀ ਹੈ।
12ਮੇਰੇ ਲੋਕ ਲੱਕੜੀ ਦੀ ਮੂਰਤੀ ਦੀ ਸਲਾਹ ਲੈਂਦੇ ਹਨ,
ਅਤੇ ਇੱਕ ਦੇਵਤਾ ਦੀ ਸੋਟੀ ਉਨ੍ਹਾਂ ਨਾਲ ਗੱਲ ਕਰਦੀ ਹੈ।
ਵਿਭਚਾਰ ਦੀ ਰੂਹ ਨੇ ਉਨ੍ਹਾਂ ਨੂੰ ਭਟਕਾਇਆ ਹੋਇਆ ਹੈ;
ਉਹ ਆਪਣੇ ਪਰਮੇਸ਼ਵਰ ਪ੍ਰਤੀ ਬੇਵਫ਼ਾ ਹਨ।
13ਉਹ ਪਹਾੜਾਂ ਉੱਤੇ ਬਲੀਆਂ ਚੜ੍ਹਾਉਂਦੇ ਹਨ
ਅਤੇ ਪਹਾੜੀਆਂ ਉੱਤੇ ਬਲੂਤ, ਪਿੱਪਲ
ਅਤੇ ਚੀਲ ਦੇ ਰੁੱਖਾਂ ਦੇ ਹੇਠਾਂ ਬਲੀਆਂ ਚੜ੍ਹਾਉਂਦੇ ਹਨ,
ਜਿੱਥੇ ਛਾਂ ਸੁਹਾਵਣੀ ਹੁੰਦੀ ਹੈ।
ਇਸ ਲਈ ਤੁਹਾਡੀਆਂ ਧੀਆਂ ਵੇਸਵਾ ਵੱਲ ਮੁੜਦੀਆਂ ਹਨ,
ਅਤੇ ਤੁਹਾਡੀਆਂ ਨੂੰਹਾਂ ਵਿਭਚਾਰ ਵੱਲ ਮੁੜਦੀਆਂ ਹਨ।
14“ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਹੀਂ ਦਿਆਂਗਾ,
ਜਦੋਂ ਉਹ ਵਿਭਚਾਰ ਵੱਲ ਮੁੜਨ,
ਨਾ ਤੁਹਾਡੀਆਂ ਨੂੰਹਾਂ,
ਜਦੋਂ ਉਹ ਵਿਭਚਾਰ ਕਰਨ,
ਕਿਉਂਕਿ ਮਨੁੱਖ ਆਪ ਕੰਜਰੀਆਂ ਨਾਲ ਸੰਗ ਕਰਦੇ ਹਨ,
ਅਤੇ ਮੰਦਰ ਦੀਆਂ ਵੇਸਵਾਵਾਂ ਦੇ ਨਾਲ ਬਲੀਆਂ ਚੜ੍ਹਾਉਂਦੇ ਹਨ
ਨਾਸਮਝ ਲੋਕ ਤਬਾਹ ਹੋ ਜਾਣਗੇ!#4:14 ਇਹ ਲੋਕ ਕਨਾਨੀਆਂ ਦੇ ਮੰਦਰਾਂ ਵਿੱਚ ਮੂਰਤੀ ਪੂਜਾ ਕਰਨ ਵਾਲੇ ਸਨ, ਲੋਕਾਂ ਦਾ ਇਹ ਮੰਨਣਾ ਸੀ ਕਿ ਇਹਨਾਂ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਨਾਲ ਉਹਨਾਂ ਦੇ ਮਾਲ ਡੰਗਰਾਂ ਅਤੇ ਖੇਤ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ
15“ਹੇ ਇਸਰਾਏਲ, ਭਾਵੇਂ ਤੁਸੀਂ ਵਿਭਚਾਰ ਕਰਦੇ ਹੋ,
ਯਹੂਦਾਹ ਨੂੰ ਦੋਸ਼ੀ ਨਾ ਠਹਿਰਾਓ।
“ਨਾ ਗਿਲਗਾਲ ਵਿੱਚ ਜਾਓ;
ਨਾ ਬੇਥ ਐਵਨ#4:15 ਬੇਥ ਐਵਨ: ਇਬਰਾਨੀ ਭਾਸ਼ਾ ਦਾ ਇੱਕ ਨਾਮ ਜਿਸਦਾ ਅਰਥ ਹੈ, “ਦੁਸ਼ਟਤਾ ਦਾ ਘਰ” ਜਾਂ “ਵਿਅਰਥ ਦਾ ਘਰ”; ਇਹ ਨਾਮ ਅਕਸਰ “ਬੈਤਏਲ” (ਪਰਮੇਸ਼ਵਰ ਦਾ ਘਰ) ਲਈ ਇੱਕ ਤਾਅਨੇ ਵਜੋਂ ਵਰਤਿਆ ਜਾਂਦਾ ਸੀ ਜਦੋਂ ਉੱਥੇ ਮੂਰਤੀ ਪੂਜਾ ਹੋਣ ਲੱਗ ਪਈ ਸੀ ਨੂੰ ਜਾਓ
ਅਤੇ ਨਾ ਹੀ ਜਿਉਂਦਾ ਯਾਹਵੇਹ ਦੀ ਸਹੁੰ ਖਾਓ!
16ਇਸਰਾਏਲੀ ਜ਼ਿੱਦੀ ਹਨ,
ਜਿਵੇਂ ਇੱਕ ਜ਼ਿੱਦੀ ਵੱਛੀ ਹੁੰਦੀ ਹੈ।
ਤਾਂ ਫਿਰ ਯਾਹਵੇਹ ਉਨ੍ਹਾਂ ਨੂੰ ਘਾਹ ਦੇ ਮੈਦਾਨ ਵਿੱਚ ਲੇਲਿਆਂ ਵਾਂਗ ਕਿਵੇਂ ਚਾਰਾ ਸਕਦਾ ਹੈ?
17ਇਫ਼ਰਾਈਮ ਮੂਰਤੀਆਂ ਨਾਲ ਜੁੜਿਆ ਹੋਇਆ ਹੈ;
ਉਸਨੂੰ ਇਕੱਲਾ ਛੱਡ ਦਿਓ!
18ਭਾਵੇਂ ਉਨ੍ਹਾਂ ਦੀ ਸ਼ਰਾਬ ਖਤਮ ਹੋ ਜਾਵੇ,
ਉਹ ਆਪਣਾ ਵਿਭਚਾਰ ਜਾਰੀ ਰੱਖਦੇ ਹਨ।
ਉਨ੍ਹਾਂ ਦੇ ਹਾਕਮ ਸ਼ਰਮਨਾਕ ਤਰੀਕਿਆਂ ਨੂੰ ਪਿਆਰ ਕਰਦੇ ਹਨ।
19ਇੱਕ ਹਨੇਰੀ ਉਨ੍ਹਾਂ ਨੂੰ ਚਪੇਟ ਵਿੱਚ ਲੈ ਲਵੇਗੀ,
ਅਤੇ ਉਨ੍ਹਾਂ ਦੀਆਂ ਬਲੀਆਂ ਉਨ੍ਹਾਂ ਨੂੰ ਸ਼ਰਮਸਾਰ ਕਰ ਦੇਣਗੀਆਂ।