Агуулга руу шилжих

ਹੋਸ਼ੇਆ 2

2
1“ਆਪਣੇ ਭਰਾਵਾਂ ਨੂੰ ਕਹੋ, ‘ਮੇਰੇ ਲੋਕ,’ ਅਤੇ ਆਪਣੀਆਂ ਭੈਣਾਂ ਨੂੰ, ‘ਰਹਿਮ ਦੀਆਂ ਭਾਗਣਾਂ ਆਖੋ।’
ਇਸਰਾਏਲ ਦੀ ਸਜ਼ਾ ਅਤੇ ਬਹਾਲ ਕੀਤਾ ਜਾਣਾ
2“ਆਪਣੀ ਮਾਂ ਨੂੰ ਝਿੜਕ, ਉਸ ਨੂੰ ਝਿੜਕ,
ਕਿਉਂ ਉਹ ਮੇਰੀ ਪਤਨੀ ਨਹੀਂ ਹੈ,
ਅਤੇ ਨਾ ਮੈਂ ਉਸ ਦਾ ਪਤੀ ਹਾਂ।
ਉਸ ਦੇ ਚਿਹਰੇ ਤੋਂ ਵਿਭਚਾਰੀ ਰੂਪ
ਅਤੇ ਉਸ ਦੀਆਂ ਛਾਤੀਆਂ ਵਿੱਚੋਂ ਬੇਵਫ਼ਾਈ ਨੂੰ ਹਟਾ ਦਿਓ।
3ਨਹੀਂ ਤਾਂ ਮੈਂ ਉਸ ਨੂੰ ਨੰਗਾ ਕਰ ਦਿਆਂਗਾ,
ਅਤੇ ਉਸ ਨੂੰ ਉਵੇਂ ਹੀ ਨੰਗਾ ਕਰ ਦਿਆਂਗਾ ਜਿਸ ਦਿਨ ਉਹ ਜੰਮੀ ਸੀ।
ਮੈਂ ਉਸ ਨੂੰ ਮਾਰੂਥਲ ਵਰਗਾ ਬਣਾ ਦਿਆਂਗਾ,
ਉਹ ਨੂੰ ਸੁੱਕੀ ਧਰਤੀ ਵਿੱਚ ਬਦਲ ਦਿਆਂਗਾ,
ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂਗਾ।
4ਮੈਂ ਉਹ ਦੇ ਬੱਚਿਆਂ ਨੂੰ ਆਪਣਾ ਪਿਆਰ ਨਹੀਂ ਵਿਖਾਵਾਂਗਾ,
ਕਿਉਂਕਿ ਉਹ ਵਿਭਚਾਰ ਦੇ ਬੱਚੇ ਹਨ।
5ਉਨ੍ਹਾਂ ਦੀ ਮਾਤਾ ਬੇਵਫ਼ਾ ਹੈ
ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ,
ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਦੇ ਪਿੱਛੇ ਚੱਲਾਂਗੀ,
ਜੋ ਮੈਨੂੰ ਮੇਰਾ ਭੋਜਨ ਅਤੇ ਮੇਰਾ ਪਾਣੀ,
ਮੇਰੀ ਉੱਨ ਅਤੇ ਮੇਰਾ ਕਤਾਨ, ਮੇਰਾ ਜ਼ੈਤੂਨ ਦਾ ਤੇਲ ਅਤੇ ਮੇਰੇ ਪੀਣ ਨੂੰ ਦਾਖ਼ਰਸ#2:5 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਦਿੰਦੇ ਹਨ।’
6ਇਸ ਲਈ ਮੈਂ ਉਸ ਦਾ ਰਾਸਤਾ ਕੰਡਿਆਲੀ ਝਾੜੀਆਂ ਨਾਲ ਰੋਕਾਂਗੀ;
ਮੈਂ ਉਸ ਦੇ ਅੱਗੇ ਦੀਵਾਰ ਬਣਾ ਦਿਆਂਗਾ ਤਾਂ ਜੋ ਉਹ ਆਪਣਾ ਰਾਹ ਨਾ ਲੱਭ ਸਕੇ।
7ਉਹ ਆਪਣੇ ਪ੍ਰੇਮੀਆਂ ਦਾ ਪਿੱਛਾ ਕਰੇਗੀ ਪਰ ਉਹ ਉਨ੍ਹਾਂ ਨੂੰ ਨਾ ਫੜੇਗੀ।
ਉਹ ਉਨ੍ਹਾਂ ਨੂੰ ਲੱਭੇਗੀ ਪਰ ਉਹ ਉਸ ਨੂੰ ਲੱਭਣਗੇ ਨਹੀਂ।
ਤਦ ਉਹ ਆਖੇਗੀ,
‘ਮੈਂ ਪਹਿਲਾਂ ਵਾਂਗ ਆਪਣੇ ਪਤੀ ਕੋਲ ਵਾਪਸ ਜਾਵਾਂਗੀ,
ਕਿਉਂਕਿ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗੀ ਸੀ।’
8ਉਸ ਨੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਮੈਂ ਇੱਕ ਸੀ,
ਜਿਸ ਨੇ ਉਸ ਨੂੰ ਅਨਾਜ, ਨਵੀਂ ਦਾਖ਼ਰਸ ਅਤੇ ਤੇਲ ਦਿੱਤਾ,
ਜਿਸ ਨੇ ਉਸ ਨੂੰ ਚਾਂਦੀ ਅਤੇ ਸੋਨਾ ਦਿੱਤਾ,
ਜੋ ਉਹ ਬਆਲ ਲਈ ਵਰਤਦੇ ਸਨ।
9“ਇਸ ਲਈ ਮੈਂ ਆਪਣਾ ਅਨਾਜ ਉਦੋਂ ਵਾਪਸ ਲੈ ਲਵਾਂਗਾ ਜਦੋਂ ਇਹ ਪੱਕ ਜਾਵੇਗਾ,
ਅਤੇ ਜਦੋਂ ਨਵੀਂ ਦਾਖ਼ਰਸ ਤਿਆਰ ਹੋ ਜਾਵੇਗੀ, ਮੈਂ ਆਪਣੀ ਨਵੀਂ ਦਾਖ਼ਰਸ ਨੂੰ ਵਾਪਸ ਲੈ ਲਵਾਂਗਾ।
ਮੈਂ ਆਪਣੇ ਉੱਨ ਅਤੇ ਕਤਾਨ ਦੇ ਕੱਪੜੇ ਵਾਪਸ ਲੈ ਲਵਾਂਗਾ,
ਜੋ ਮੈਂ ਉਸ ਨੂੰ ਆਪਣਾ ਨੰਗਾ ਸਰੀਰ ਢੱਕਣ ਲਈ ਦਿੱਤਾ ਸੀ।
10ਇਸ ਲਈ ਹੁਣ ਮੈਂ ਉਹ ਦੇ ਪ੍ਰੇਮੀਆਂ ਦੀਆਂ
ਅੱਖਾਂ ਦੇ ਸਾਮ੍ਹਣੇ ਉਹ ਦੀ ਬਦਨੀਤੀ ਦਾ ਪਰਦਾਫਾਸ਼ ਕਰਾਂਗਾ;
ਕੋਈ ਵੀ ਉਸ ਨੂੰ ਮੇਰੇ ਹੱਥੋਂ ਨਹੀਂ ਛੁਡਾਵੇਗਾ।
11ਮੈਂ ਉਸ ਦੇ ਸਾਰੇ ਤਿਉਹਾਰਾਂ ਨੂੰ ਰੋਕ ਦਿਆਂਗਾ:
ਉਸ ਦੇ ਸਾਲਾਨਾ ਤਿਉਹਾਰ, ਉਸ ਦੇ ਨਵੇਂ ਚੰਦ,
ਉਸ ਦੇ ਸਬਤ#2:11 ਸਬਤ: ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੇ ਦਿਨ, ਉਸ ਦੇ ਸਾਰੇ ਨਿਯੁਕਤ ਤਿਉਹਾਰ।
12ਮੈਂ ਉਹ ਦੀਆਂ ਵੇਲਾਂ ਅਤੇ ਉਹ ਦੇ ਹੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿਆਂਗਾ,
ਜਿਸਦੇ ਬਾਰੇ ਉਸ ਨੇ ਆਖਿਆ ਇਹ ਮੇਰੀ ਤਨਖਾਹ ਹੈ ਜਿਸਨੂੰ ਮੇਰੇ ਪ੍ਰੇਮੀਆਂ ਮੈਨੂੰ ਦਿੱਤਾ ਹੈ।
ਮੈਂ ਉਨ੍ਹਾਂ ਨੂੰ ਝਾੜੀਆਂ ਬਣਾਵਾਂਗਾ,
ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾ ਜਾਣਗੇ।
13ਮੈਂ ਉਸ ਨੂੰ ਉਨ੍ਹਾਂ ਦਿਨਾਂ ਲਈ ਸਜ਼ਾ ਦਿਆਂਗਾ,
ਜਿਨ੍ਹਾਂ ਨੇ ਬਆਲਾਂ ਲਈ ਧੂਪ ਧੁਖਾਈ ਸੀ।
ਉਸ ਨੇ ਆਪਣੇ ਆਪ ਨੂੰ ਮੁੰਦਰੀਆਂ ਅਤੇ ਗਹਿਣਿਆਂ ਨਾਲ ਸਜਾਇਆ,
ਅਤੇ ਆਪਣੇ ਪ੍ਰੇਮੀਆਂ ਦੇ ਮਗਰ ਤੁਰ ਪਈ,
ਪਰ ਉਹ ਮੈਨੂੰ ਭੁੱਲ ਗਈ,” ਯਾਹਵੇਹ ਦਾ ਵਾਕ ਹੈ।
14“ਇਸ ਲਈ ਹੁਣ ਮੈਂ ਉਸ ਨੂੰ ਲਾਲਚ ਦੇ ਕੇ ਮੋਹ ਲਵਾਂਗਾ;
ਮੈਂ ਉਸ ਨੂੰ ਉਜਾੜ ਵਿੱਚ ਲੈ ਜਾਵਾਂਗਾ,
ਅਤੇ ਉਸ ਨਾਲ ਪਿਆਰ ਨਾਲ ਗੱਲ ਕਰਾਂਗਾ।
15ਉੱਥੇ ਮੈਂ ਉਹ ਨੂੰ ਉਸ ਦੇ ਅੰਗੂਰੀ ਬਾਗ ਵਾਪਸ ਦਿਆਂਗਾ,
ਅਤੇ ਆਕੋਰ#2:15 ਆਕੋਰ ਅਰਥਾਤ: ਮੁਸੀਬਤ ਦੀ ਵਾਦੀ ਨੂੰ ਆਸ ਦਾ ਦਰਵਾਜ਼ਾ ਬਣਾ ਦਿਆਂਗਾ।
ਉੱਥੇ ਉਹ ਉਸੇ ਤਰ੍ਹਾਂ ਉੱਤਰ ਦੇਵੇਗੀ,
ਜਿਵੇਂ ਆਪਣੀ ਜੁਆਨੀ ਦੇ ਦਿਨ ਵਿੱਚ ਦਿੰਦੀ ਸੀ,
ਜਿਸ ਦਿਨ ਉਹ ਮਿਸਰ ਤੋਂ ਬਾਹਰ ਆਈ ਸੀ।
16“ਉਸ ਦਿਨ ਇਸ ਤਰ੍ਹਾਂ ਹੋਵੇਗਾ,” ਯਾਹਵੇਹ ਦਾ ਵਾਕ ਹੈ,
“ਤੁਸੀਂ ਮੈਨੂੰ ‘ਮੇਰਾ ਪਤੀ’ ਕਹੋਗੇ;
ਤੁਸੀਂ ਹੁਣ ਮੈਨੂੰ ‘ਮੇਰਾ ਮਾਲਕ’ ਨਹੀਂ ਕਹੋਗੇ।
17ਮੈਂ ਉਸ ਦੇ ਬੁੱਲ੍ਹਾਂ ਤੋਂ ਬਆਲਾਂ ਦੇ ਨਾਮ ਹਟਾ ਦਿਆਂਗਾ,
ਅਤੇ ਹੁਣ ਉਹ ਫੇਰ ਆਪਣੇ ਨਾਮ ਦੇ ਨਾਲ ਯਾਦ ਨਾ ਕੀਤੇ ਜਾਣਗੇ।
18ਉਸ ਦਿਨ ਮੈਂ ਉਹਨਾਂ ਦੇ ਖੇਤ ਦੇ ਜਾਨਵਰਾਂ ਨਾਲ,
ਅਕਾਸ਼ ਵਿੱਚ ਪੰਛੀਆਂ ਨਾਲ ਅਤੇ ਧਰਤੀ ਉੱਤੇ ਚੱਲਣ ਵਾਲੇ ਜੀਵਾਂ ਨਾਲ ਇੱਕ ਨੇਮ ਬਣਾਵਾਂਗਾ।
ਧਣੁੱਖ, ਤਲਵਾਰ ਅਤੇ ਲੜਾਈ
ਮੈਂ ਧਰਤੀ ਤੋਂ ਮਿਟਾ ਦਿਆਂਗਾ,
ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਰਾਮ ਕਰ ਸਕਣ।
19ਮੈਂ ਤੈਨੂੰ ਸਦਾ ਲਈ ਆਪਣੇ ਨਾਲ ਜੋੜਾਂਗਾ।
ਮੈਂ ਤੁਹਾਨੂੰ ਧਾਰਮਿਕਤਾ, ਨਿਆਂ ਪਿਆਰ ਅਤੇ ਰਹਿਮ ਨਾਲ ਜੋੜਾਂਗਾ।
20ਮੈਂ ਤੁਹਾਨੂੰ ਵਫ਼ਾਦਾਰੀ ਨਾਲ ਵਿਆਹ ਦਿਆਂਗਾ,
ਅਤੇ ਤੁਸੀਂ ਯਾਹਵੇਹ ਨੂੰ ਮੰਨੋਗੇ।
21“ਉਸ ਦਿਨ ਮੈਂ ਜਵਾਬ ਦਿਆਂਗਾ,”
ਯਾਹਵੇਹ ਦਾ ਵਾਕ ਹੈ,
“ਮੈਂ ਅਕਾਸ਼ ਨੂੰ ਜਵਾਬ ਦਿਆਂਗਾ,
ਅਤੇ ਉਹ ਧਰਤੀ ਨੂੰ ਜਵਾਬ ਦੇਣਗੇ;
22ਅਤੇ ਧਰਤੀ ਅਨਾਜ ਨੂੰ ਜਵਾਬ ਦੇਵੇਗੀ,
ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ,
ਅਤੇ ਉਹ ਯਿਜ਼ਰਏਲ#2:22 ਯਿਜ਼ਰਏਲ ਅਰਥਾਤ: ਪਰਮੇਸ਼ਵਰ ਦੇ ਪੌਦੇ ਨੂੰ ਜਵਾਬ ਦੇਣਗੇ।
23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ।
ਮੈਂ ਉਸ ਨੂੰ ਆਪਣਾ ਪਿਆਰ ਦਿਖਾਵਾਂਗਾ ਜਿਸ ਨੂੰ ਮੈਂ ‘ਮੇਰਾ ਪਿਆਰਾ ਨਹੀਂ ਕਿਹਾ ਹੈ।’
ਮੈਂ ਉਨ੍ਹਾਂ ਨੂੰ ਕਹਾਂਗਾ ਜਿਨ੍ਹਾਂ ਨੂੰ ‘ਮੇਰੇ ਲੋਕ ਨਹੀਂ,’ ‘ਤੁਸੀਂ ਮੇਰੇ ਲੋਕ ਹੋ’;
ਅਤੇ ਉਹ ਆਖਣਗੇ, ‘ਤੂੰ ਮੇਰਾ ਪਰਮੇਸ਼ਵਰ ਹੈ।’ ”