1 ਕੁਰਿੰਥੀਆਂ 12

12
ਆਤਮਕ ਵਰਦਾਨ
1ਹੁਣ ਹੇ ਭਾਈਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਤਮਕ ਵਰਦਾਨਾਂ ਬਾਰੇ ਅਣਜਾਣ ਰਹੋ। 2ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅਵਿਸ਼ਵਾਸੀ#12:2 ਮੂਲ ਸ਼ਬਦ: ਪਰਾਈ ਕੌਮ ਸੀ ਤਾਂ ਗੂੰਗੀਆਂ ਮੂਰਤੀਆਂ ਦੇ ਪਿੱਛੇ ਜਿਵੇਂ ਚਲਾਏ ਜਾਂਦੇ ਸੀ, ਚੱਲਦੇ ਸੀ। 3ਇਸ ਲਈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਿਹੜਾ ਪਰਮੇਸ਼ਰ ਦੇ ਆਤਮਾ ਰਾਹੀਂ ਬੋਲਦਾ ਹੈ ਉਹ ਕਦੇ ਨਹੀਂ ਕਹਿੰਦਾ, “ਯਿਸੂ ਸਰਾਪੀ ਹੈ,” ਅਤੇ ਨਾ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਇਹ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ।”
4ਵਰਦਾਨ ਕਈ ਪ੍ਰਕਾਰ ਦੇ ਹਨ, ਪਰ ਆਤਮਾ ਇੱਕੋ ਹੈ; 5ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ; 6ਕਾਰਜ ਕਈ ਪ੍ਰਕਾਰ ਦੇ ਹਨ, ਪਰ ਪਰਮੇਸ਼ਰ ਇੱਕੋ ਹੈ ਜਿਹੜਾ ਸਭਨਾਂ ਵਿੱਚ ਸਭ ਕੁਝ ਕਰਦਾ ਹੈ। 7ਪਰ ਹਰੇਕ ਨੂੰ ਆਤਮਾ ਦਾ ਪ੍ਰਕਾਸ਼ਨ ਸਭਨਾਂ ਦੇ ਲਾਭ ਲਈ ਦਿੱਤਾ ਜਾਂਦਾ ਹੈ। 8ਇੱਕ ਨੂੰ ਆਤਮਾ ਦੇ ਰਾਹੀਂ ਬੁੱਧ ਦੀ ਗੱਲ ਅਤੇ ਦੂਜੇ ਨੂੰ ਉਸੇ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ; 9ਕਿਸੇ ਨੂੰ ਉਸੇ ਆਤਮਾ ਦੇ ਰਾਹੀਂ ਵਿਸ਼ਵਾਸ ਅਤੇ ਕਿਸੇ ਨੂੰ ਉਸੇ ਇੱਕੋ ਆਤਮਾ ਦੇ ਰਾਹੀਂ ਚੰਗਾਈ ਦੇ ਵਰਦਾਨ; 10ਕਿਸੇ ਨੂੰ ਚਮਤਕਾਰ ਕਰਨ, ਕਿਸੇ ਨੂੰ ਭਵਿੱਖਬਾਣੀ, ਕਿਸੇ ਨੂੰ ਆਤਮਾਵਾਂ ਦੀ ਪਰਖ, ਕਿਸੇ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਕਿਸੇ ਨੂੰ ਭਾਸ਼ਾਵਾਂ ਦਾ ਅਰਥ ਕਰਨ ਦਾ ਵਰਦਾਨ; 11ਉਹੀ ਇੱਕੋ ਆਤਮਾ ਇਹ ਸਭ ਕੁਝ ਕਰਦਾ ਹੈ ਅਤੇ ਆਪਣੀ ਇੱਛਾ ਅਨੁਸਾਰ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।
ਅੰਗ ਬਹੁਤ ਸਾਰੇ ਹਨ ਪਰ ਸਰੀਰ ਇੱਕੋ ਹੈ
12ਕਿਉਂਕਿ ਜਿਸ ਤਰ੍ਹਾਂ ਸਰੀਰ ਇੱਕ ਹੈ, ਪਰ ਅੰਗ ਬਹੁਤ ਸਾਰੇ ਹਨ ਅਤੇ#12:12 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਇੱਕ” ਲਿਖਿਆ ਹੈ। ਸਰੀਰ ਦੇ ਅੰਗ ਬਹੁਤ ਸਾਰੇ ਹੋਣ 'ਤੇ ਵੀ ਸਰੀਰ ਇੱਕੋ ਹੈ, ਉਸੇ ਤਰ੍ਹਾਂ ਮਸੀਹ ਵੀ ਹੈ। 13ਕਿਉਂਕਿ ਸਾਨੂੰ ਸਭਨਾਂ ਨੂੰ ਭਾਵੇਂ ਯਹੂਦੀ ਜਾਂ ਯੂਨਾਨੀ, ਭਾਵੇਂ ਗੁਲਾਮ ਜਾਂ ਅਜ਼ਾਦ, ਇੱਕੋ ਆਤਮਾ ਰਾਹੀਂ ਇੱਕੋ ਸਰੀਰ ਹੋਣ ਲਈ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਭਨਾਂ ਨੂੰ ਇੱਕੋ ਆਤਮਾ#12:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵਿੱਚੋਂ” ਲਿਖਿਆ ਹੈ। ਪਿਆਇਆ ਗਿਆ। 14ਸੋ ਸਰੀਰ ਇੱਕ ਤੋਂ ਨਹੀਂ, ਸਗੋਂ ਬਹੁਤ ਸਾਰੇ ਅੰਗਾਂ ਤੋਂ ਬਣਿਆ ਹੈ। 15ਜੇ ਪੈਰ ਕਹੇ, “ਮੈਂ ਹੱਥ ਨਹੀਂ, ਇਸ ਲਈ ਮੈਂ ਸਰੀਰ ਦਾ ਨਹੀਂ,” ਤਾਂ ਕੀ ਇਸ ਕਾਰਨ ਉਹ ਸਰੀਰ ਦਾ ਨਹੀਂ? 16ਜੇ ਕੰਨ ਕਹੇ, “ਕਿਉਂਕਿ ਮੈਂ ਅੱਖ ਨਹੀਂ, ਇਸ ਲਈ ਮੈਂ ਸਰੀਰ ਦਾ ਨਹੀਂ,” ਤਾਂ ਕੀ ਇਸ ਕਾਰਨ ਉਹ ਸਰੀਰ ਦਾ ਨਹੀਂ? 17ਜੇ ਸਾਰਾ ਸਰੀਰ ਅੱਖ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ? ਜੇ ਸਾਰਾ ਸਰੀਰ ਕੰਨ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ? 18ਪਰ ਪਰਮੇਸ਼ਰ ਨੇ ਆਪਣੀ ਇੱਛਾ ਦੇ ਅਨੁਸਾਰ ਹਰੇਕ ਅੰਗ ਨੂੰ ਸਰੀਰ ਵਿੱਚ ਰੱਖਿਆ ਹੈ। 19ਜੇ ਉਹ ਸਾਰੇ ਇੱਕ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ? 20ਹੁਣ ਅੰਗ ਤਾਂ ਬਹੁਤ ਸਾਰੇ ਹਨ, ਪਰ ਸਰੀਰ ਇੱਕੋ ਹੈ। 21ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਮੈਨੂੰ ਤੇਰੀ ਜ਼ਰੂਰਤ ਨਹੀਂ,” ਅਤੇ ਨਾ ਹੀ ਸਿਰ ਪੈਰਾਂ ਨੂੰ ਕਹਿ ਸਕਦਾ ਹੈ, “ਮੈਨੂੰ ਤੁਹਾਡੀ ਜ਼ਰੂਰਤ ਨਹੀਂ।” 22ਪਰ ਸਰੀਰ ਦੇ ਜਿਹੜੇ ਅੰਗ ਦੂਜਿਆਂ ਨਾਲੋਂ ਨਿਰਬਲ ਜਾਪਦੇ ਹਨ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਹਨ। 23ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਅਸੀਂ ਘੱਟ ਆਦਰਯੋਗ ਸਮਝਦੇ ਹਾਂ ਉਨ੍ਹਾਂ ਨੂੰ ਹੀ ਅਸੀਂ ਜ਼ਿਆਦਾ ਆਦਰ ਦਿੰਦੇ ਹਾਂ ਅਤੇ ਸਾਡੇ ਸੋਭਾਹੀਣ ਅੰਗਾਂ ਦੀ ਸੋਭਾ ਹੋਰ ਵੱਧ ਜਾਂਦੀ ਹੈ। 24ਪਰ ਸਾਡੇ ਆਦਰਯੋਗ ਅੰਗਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ, ਸਗੋਂ ਪਰਮੇਸ਼ਰ ਨੇ ਸਰੀਰ ਨੂੰ ਇਸ ਤਰ੍ਹਾਂ ਜੋੜਿਆ ਹੈ ਕਿ ਜਿਸ ਅੰਗ ਨੂੰ ਆਦਰ ਦੀ ਕਮੀ ਸੀ ਉਸ ਨੂੰ ਹੋਰ ਵੀ ਜ਼ਿਆਦਾ ਆਦਰ ਮਿਲੇ, 25ਤਾਂਕਿ ਸਰੀਰ ਵਿੱਚ ਕੋਈ ਫੁੱਟ ਨਾ ਹੋਵੇ, ਸਗੋਂ ਸਾਰੇ ਅੰਗ ਇੱਕ ਦੂਜੇ ਦੀ ਇੱਕੋ ਜਿਹੀ ਚਿੰਤਾ ਕਰਨ। 26ਜੇ ਇੱਕ ਅੰਗ ਦੁੱਖ ਝੱਲਦਾ ਹੈ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖ ਝੱਲਦੇ ਹਨ; ਜੇ ਇੱਕ ਅੰਗ ਨੂੰ ਆਦਰ ਮਿਲਦਾ ਹੈ ਤਾਂ ਸਾਰੇ ਅੰਗ ਉਸ ਦੇ ਨਾਲ ਅਨੰਦ ਹੁੰਦੇ ਹਨ।
27ਤੁਸੀਂ ਮਸੀਹ ਦਾ ਸਰੀਰ ਹੋ ਅਤੇ ਇੱਕ-ਇੱਕ ਕਰਕੇ ਇਸ ਦੇ ਅੰਗ ਹੋ। 28ਪਰਮੇਸ਼ਰ ਨੇ ਕਲੀਸਿਯਾ ਨੂੰ ਕਈ ਕੁਝ ਬਖਸ਼ਿਆ ਹੈ; ਪਹਿਲਾਂ ਰਸੂਲ, ਦੂਜੇ ਨਬੀ, ਤੀਜੇ ਸਿੱਖਿਅਕ; ਫਿਰ ਚਮਤਕਾਰ ਹਨ ਅਤੇ ਫਿਰ ਚੰਗਾਈ, ਸਹਾਇਤਾ, ਪ੍ਰਬੰਧਨ ਅਤੇ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਦੇ ਵਰਦਾਨ। 29ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਸਿੱਖਿਅਕ ਹਨ? ਕੀ ਸਭ ਚਮਤਕਾਰ ਕਰਨ ਵਾਲੇ ਹਨ? 30ਕੀ ਸਾਰਿਆਂ ਕੋਲ ਚੰਗਾਈ ਦੇ ਵਰਦਾਨ ਹਨ? ਕੀ ਸਾਰੇ ਗੈਰ-ਭਾਸ਼ਾਵਾਂ ਬੋਲਦੇ ਹਨ? ਕੀ ਸਾਰੇ ਅਰਥ ਕਰਦੇ ਹਨ? 31ਤੁਸੀਂ ਇਨ੍ਹਾਂ ਤੋਂ ਵੀ ਵੱਡੇ ਵਰਦਾਨਾਂ ਦੀ ਇੱਛਾ ਰੱਖੋ। ਮੈਂ ਤੁਹਾਨੂੰ ਸਭ ਤੋਂ ਉੱਤਮ ਰਾਹ ਵਿਖਾਉਂਦਾ ਹਾਂ।

നിലവിൽ തിരഞ്ഞെടുത്തിരിക്കുന്നു:

1 ਕੁਰਿੰਥੀਆਂ 12: PSB

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക