1 ਕੁਰਿੰਥੀਆਂ 13
13
ਪ੍ਰੇਮ: ਸਭ ਤੋਂ ਉੱਤਮ ਰਾਹ
1ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਠਣ-ਠਣ ਕਰਨ ਵਾਲਾ ਪਿੱਤਲ ਅਤੇ ਛਣ-ਛਣ ਕਰਨ ਵਾਲਾ ਛੈਣਾ ਹਾਂ; 2ਅਤੇ ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ ਹੋਵੇ ਅਤੇ ਮੈਂ ਸਾਰੇ ਭੇਤ ਅਤੇ ਸਾਰਾ ਗਿਆਨ ਜਾਣਦਾ ਹੋਵਾਂ ਅਤੇ ਮੇਰੇ ਅੰਦਰ ਅਜਿਹਾ ਵਿਸ਼ਵਾਸ ਹੋਵੇ ਕਿ ਮੈਂ ਪਹਾੜਾਂ ਨੂੰ ਹਟਾ ਦੇਵਾਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਕੁਝ ਵੀ ਨਹੀਂ। 3ਭਾਵੇਂ ਮੈਂ ਆਪਣੀ ਸਾਰੀ ਸੰਪਤੀ ਕੰਗਾਲਾਂ ਨੂੰ ਭੋਜਨ ਖੁਆਉਣ ਲਈ ਦਾਨ ਕਰ ਦਿਆਂ ਜਾਂ ਆਪਣਾ ਸਰੀਰ ਵੀ ਸਾੜੇ ਜਾਣ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਨੂੰ ਕੁਝ ਲਾਭ ਨਹੀਂ।
4ਪ੍ਰੇਮ ਧੀਰਜ ਰੱਖਦਾ ਹੈ, ਪ੍ਰੇਮ ਦਿਆਲੂ ਹੈ ਅਤੇ ਈਰਖਾ ਨਹੀਂ ਕਰਦਾ, ਪ੍ਰੇਮ ਫੜ੍ਹ ਨਹੀਂ ਮਾਰਦਾ, ਪ੍ਰੇਮ ਫੁੱਲਦਾ ਨਹੀਂ, 5ਅਪਮਾਨਜਨਕ ਵਿਹਾਰ ਨਹੀਂ ਕਰਦਾ, ਆਪਣਾ ਹੀ ਫਾਇਦਾ ਨਹੀਂ ਚਾਹੁੰਦਾ, ਖਿਝਦਾ ਨਹੀਂ, ਬੁਰਾਈ ਦਾ ਲੇਖਾ ਨਹੀਂ ਰੱਖਦਾ, 6ਕੁਧਰਮ ਤੋਂ ਪ੍ਰਸੰਨ ਨਹੀਂ ਹੁੰਦਾ, ਸਗੋਂ ਸਚਾਈ ਤੋਂ ਪ੍ਰਸੰਨ ਹੁੰਦਾ ਹੈ, 7ਸਭ ਕੁਝ ਸਹਿ ਲੈਂਦਾ ਹੈ, ਸਭਨਾਂ ਗੱਲਾਂ ਦਾ ਵਿਸ਼ਵਾਸ ਕਰਦਾ ਹੈ, ਸਭਨਾਂ ਗੱਲਾਂ ਦੀ ਆਸ ਰੱਖਦਾ ਹੈ, ਸਭਨਾਂ ਗੱਲਾਂ ਵਿੱਚ ਧੀਰਜ ਰੱਖਦਾ ਹੈ।
8ਪ੍ਰੇਮ ਦਾ ਕਦੇ ਅੰਤ ਨਹੀਂ ਹੁੰਦਾ; ਭਾਵੇਂ ਭਵਿੱਖਬਾਣੀਆਂ ਹੋਣ ਉਹ ਖ਼ਤਮ ਹੋ ਜਾਣਗੀਆਂ, ਭਾਵੇਂ ਬੋਲੀਆਂ ਹੋਣ ਉਹ ਮੁੱਕ ਜਾਣਗੀਆਂ, ਭਾਵੇਂ ਗਿਆਨ ਹੋਵੇ ਉਹ ਖ਼ਤਮ ਹੋ ਜਾਵੇਗਾ। 9ਕਿਉਂਕਿ ਅਸੀਂ ਅਧੂਰਾ ਜਾਣਦੇ ਹਾਂ ਅਤੇ ਅਧੂਰੀ ਭਵਿੱਖਬਾਣੀ ਕਰਦੇ ਹਾਂ, 10ਪਰ ਜਦੋਂ ਸੰਪੂਰਨਤਾ ਆਵੇਗੀ ਤਾਂ ਅਧੂਰਾ ਖ਼ਤਮ ਹੋ ਜਾਵੇਗਾ। 11ਜਦੋਂ ਮੈਂ ਬੱਚਾ ਸੀ ਤਾਂ ਬੱਚੇ ਵਾਂਗ ਬੋਲਦਾ ਸੀ, ਬੱਚੇ ਵਾਂਗ ਸੋਚਦਾ ਸੀ ਅਤੇ ਬੱਚੇ ਵਾਂਗ ਸਮਝਦਾ ਸੀ। ਪਰ ਜਦੋਂ ਮੈਂ ਵੱਡਾ ਹੋ ਗਿਆ ਤਾਂ ਬਚਪਨੇ ਦੀਆਂ ਗੱਲਾਂ ਨੂੰ ਛੱਡ ਦਿੱਤਾ। 12ਅਜੇ ਅਸੀਂ ਸੀਸ਼ੇ ਵਿੱਚ ਧੁੰਦਲਾ ਵੇਖਦੇ ਹਾਂ ਪਰ ਉਦੋਂ ਆਹਮੋ-ਸਾਹਮਣੇ ਵੇਖਾਂਗੇ; ਇਸ ਸਮੇਂ ਮੈਂ ਅਧੂਰਾ ਜਾਣਦਾ ਹਾਂ ਪਰ ਉਦੋਂ ਪੂਰੀ ਤਰ੍ਹਾਂ ਜਾਣਾਂਗਾ ਜਿਵੇਂ ਮੈਂ ਵੀ ਪੂਰੀ ਤਰ੍ਹਾਂ ਜਾਣਿਆ ਗਿਆ। 13ਹੁਣ ਵਿਸ਼ਵਾਸ, ਆਸ, ਪ੍ਰੇਮ ਇਹ ਤਿੰਨੇ ਕਾਇਮ ਹਨ, ਪਰ ਪ੍ਰੇਮ ਇਨ੍ਹਾਂ ਵਿੱਚੋਂ ਸ੍ਰੇਸ਼ਠ ਹੈ।
നിലവിൽ തിരഞ്ഞെടുത്തിരിക്കുന്നു:
1 ਕੁਰਿੰਥੀਆਂ 13: PSB
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PUNJABI STANDARD BIBLE©
Copyright © 2023 by Global Bible Initiative