Оди на содржината

ਕਹਾਉਤਾਂ 31

31
ਰਾਜਾ ਲਮੂਏਲ ਦੀਆਂ ਗੱਲਾਂ
1ਰਾਜਾ ਲਮੂਏਲ ਦੀਆਂ ਗੱਲਾਂ, ਇੱਕ ਪ੍ਰੇਰਿਤ ਸ਼ਬਦ ਜੋ ਉਸਦੀ ਮਾਂ ਨੇ ਉਸਨੂੰ ਸਿਖਾਏ ਸੀ।
2ਸੁਣ, ਹੇ ਮੇਰੇ ਪੁੱਤਰ! ਸੁਣ, ਮੇਰੀ ਕੁੱਖ ਦੇ ਪੁੱਤਰ!
ਮੇਰੇ ਪੁੱਤਰ, ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਸੁਣ!
3ਆਪਣੀ ਤਾਕਤ#31:3 ਤਾਕਤ ਅਰਥਾਤ: ਦੌਲਤ ਇਸਤਰੀਆਂ ਉੱਤੇ ਖਰਚ ਨਾ ਕਰੋ,
ਨਾ ਆਪਣਾ ਜੀਵਨ ਰਾਜਿਆ ਨੂੰ ਨਾਸ ਕਰਨ ਵਾਲੀਆਂ ਨੂੰ।
4ਲਮੂਏਲ, ਇਹ ਰਾਜਿਆਂ ਲਈ ਨਹੀਂ ਹੈ,
ਰਾਜਿਆਂ ਲਈ ਸ਼ਰਾਬ ਪੀਣਾ ਯੋਗ ਨਹੀਂ,
ਨਾ ਹਾਕਮ ਆਖਣ ਸ਼ਰਾਬ ਕਿੱਥੇ ਹੈ,
5ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ,
ਅਤੇ ਦੁਖਿਆਰਾਂ ਦਾ ਹੱਕ ਮਾਰਨ।
6ਸ਼ਰਾਬ ਉਨ੍ਹਾਂ ਲਈ ਹੋਵੇ ਜਿਹੜੇ ਨਾਸ ਹੋ ਰਹੇ ਹਨ,
ਅਤੇ ਦਾਖ਼ਰਸ ਉਹਨਾਂ ਲਈ ਜੋ ਦੁੱਖ ਵਿੱਚ ਹਨ!
7ਉਨ੍ਹਾਂ ਨੂੰ ਪੀਣ ਦਿਓ ਤਾਂ ਜੋ ਗਰੀਬੀ ਨੂੰ ਭੁੱਲ ਜਾਣ
ਅਤੇ ਆਪਣੇ ਦੁੱਖ ਨੂੰ ਯਾਦ ਨਾ ਕਰਨ।
8ਉਹਨਾਂ ਲਈ ਬੋਲੋ ਜੋ ਆਪਣੇ ਲਈ ਨਹੀਂ ਬੋਲ ਸਕਦੇ,
ਉਨ੍ਹਾਂ ਸਾਰਿਆਂ ਦੇ ਹੱਕ ਲਈ ਜੋ ਬੇਸਹਾਰਾ ਹਨ।
9ਬੋਲੋ ਅਤੇ ਨਿਰਪੱਖਤਾ ਨਾਲ ਨਿਆਂ ਕਰ,
ਗਰੀਬਾਂ ਅਤੇ ਲੋੜਵੰਦਾਂ ਦੇ ਅਧਿਕਾਰਾਂ ਦੀ ਰੱਖਿਆ ਕਰ।
ਸਾਰ: ਆਦਰਸ਼ ਚਰਿੱਤਰ ਦੀ ਪਤਨੀ
10ਨੇਕ ਸੁਭਾਅ ਵਾਲੀ ਪਤਨੀ ਕੌਣ ਲੱਭ ਸਕਦਾ ਹੈ?
ਉਹ ਹੀਰੇ ਮੋਤੀਆਂ ਨਾਲੋਂ ਕਿਤੇ ਵੱਧ ਕੀਮਤੀ ਹੈ।
11ਉਸ ਦੇ ਪਤੀ ਨੂੰ ਉਸ ਉੱਤੇ ਪੂਰਾ ਭਰੋਸਾ ਹੈ,
ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।
12ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਨਾਲ ਭਲਿਆਈ ਹੀ ਕਰੇਗੀ,
ਨਾ ਕਿ ਬੁਰਿਆਈ।
13ਉਹ ਉੱਨ ਅਤੇ ਕਤਾਨ ਭਾਲ ਕੇ,
ਅਤੇ ਉਤਸੁਕ ਹੱਥਾਂ ਨਾਲ ਕੰਮ ਕਰਦੀ ਹੈ।
14ਉਹ ਵਪਾਰੀਆਂ ਦੇ ਜਹਾਜ਼ਾਂ ਵਰਗੀ ਹੈ,
ਉਹ ਦੂਰੋਂ ਆਪਣਾ ਭੋਜਨ ਲਿਆਉਂਦੀ ਹੈ।
15ਰਾਤ ਰਹਿੰਦਿਆਂ ਉਹ ਉੱਠ ਕੇ
ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰਦੀ ਹੈ,
ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ।
16ਉਹ ਸੋਚ-ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ,
ਆਪਣੇ ਹੱਥਾਂ ਦੀ ਕਮਾਈ ਨਾਲ ਅੰਗੂਰਾਂ ਦੇ ਬਾਗ ਲਾਉਂਦੀ ਹੈ।
17ਉਹ ਆਪਣਾ ਕੰਮ ਜ਼ੋਰ-ਸ਼ੋਰ ਨਾਲ ਕਰਦੀ ਹੈ,
ਅਤੇ ਆਪਣੀਆਂ ਬਾਹਾਂ ਨੂੰ ਤੱਗੜਿਆਂ ਕਰਦੀ ਹੈ।
18ਉਹ ਵੇਖਦੀ ਹੈ ਕਿ ਉਸਦਾ ਵਪਾਰ ਲਾਭਦਾਇਕ ਹੈ,
ਅਤੇ ਰਾਤ ਨੂੰ ਉਸਦਾ ਦੀਵਾ ਨਹੀਂ ਬੁਝਦਾ।
19ਉਹ ਤੱਕਲੇ ਨੂੰ ਹੱਥ ਲਾਉਂਦੀ ਹੈ,
ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜ੍ਹਦੇ ਹਨ।
20ਉਹ ਗਰੀਬਾਂ ਲਈ ਆਪਣੀਆਂ ਬਾਹਾਂ ਖੋਲ੍ਹਦੀ ਹੈ
ਅਤੇ ਲੋੜਵੰਦਾਂ ਵੱਲ ਆਪਣਾ ਹੱਥ ਵਧਾਉਂਦੀ ਹੈ।
21ਜਦੋਂ ਬਰਫ਼ ਪੈਂਦੀ ਹੈ ਤਾਂ ਉਸ ਨੂੰ ਆਪਣੇ ਘਰ ਦਾ ਕੋਈ ਡਰ ਨਹੀਂ ਹੁੰਦਾ,
ਕਿਉਂਕਿ ਉਨ੍ਹਾਂ ਸਾਰਿਆਂ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਹਨ।
22ਉਹ ਆਪਣੇ ਲਈ ਸਿਰਹਾਣੇ ਬਣਾਉਂਦੀ ਹੈ,
ਉਸਦੇ ਬਸਤਰ ਕਤਾਨੀ ਤੇ ਬੈਂਗਣੀ ਹਨ।
23ਉਸ ਦੇ ਪਤੀ ਦਾ ਸ਼ਹਿਰ ਦੇ ਦਰਵਾਜ਼ੇ ਉੱਤੇ ਆਦਰ ਕੀਤਾ ਜਾਂਦਾ ਹੈ,
ਜਿੱਥੇ ਉਹ ਦੇਸ਼ ਦੇ ਬਜ਼ੁਰਗਾਂ ਵਿੱਚ ਬੈਠਦਾ ਹੈ।
24ਉਹ ਵਧੀਆ ਸੂਤੀ ਦੇ ਕੱਪੜੇ ਬਣਾ ਕੇ ਵੇਚਦੀ ਹੈ,
ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ।
25ਉਸ ਨੇ ਤਾਕਤ ਅਤੇ ਇੱਜ਼ਤ ਦਾ ਲਿਬਾਸ ਪਹਿਨਿਆ ਹੋਇਆ ਹੈ,
ਅਤੇ ਆਉਣ ਵਾਲੇ ਦਿਨਾਂ ਤੇ ਹੱਸਦੀ ਹੈ।
26ਉਹ ਸਿਆਣਪ ਨਾਲ ਬੋਲਦੀ ਹੈ,
ਅਤੇ ਉਹ ਦੀ ਜ਼ਬਾਨ ਉੱਤੇ ਵਫ਼ਾਦਾਰ ਉਪਦੇਸ਼ ਹੈ।
27ਉਹ ਆਪਣੇ ਘਰ ਦਾ ਕੰਮ ਵੇਖਦੀ ਹੈ,
ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।
28ਉਸ ਦੇ ਬੱਚੇ ਉੱਠੇ ਕੇ ਉਸ ਨੂੰ ਮੁਬਾਰਕ ਆਖਦੇ ਹਨ,
ਉਸਦਾ ਪਤੀ ਵੀ, ਅਤੇ ਉਸਦੀ ਪ੍ਰਸ਼ੰਸਾ ਕਰਦਾ ਹੈ।
29ਬਹੁਤ ਸਾਰੀਆਂ ਔਰਤਾਂ ਨੇਕ ਕੰਮ ਕਰਦੀਆਂ ਹਨ,
ਪਰ ਤੂੰ ਉਹਨਾਂ ਸਾਰੀਆਂ ਨਾਲੋਂ ਉੱਤਮ ਹੈ।
30ਆਕਰਸ਼ਤ ਧੋਖਾ ਦੇਣਾ ਹੈ ਅਤੇ ਸੁੰਦਰਤਾ ਵਿਅਰਥ ਹੈ,
ਪਰ ਇੱਕ ਔਰਤ ਜੋ ਯਾਹਵੇਹ ਤੋਂ ਡਰਦੀ ਹੈ, ਉਸਤਤ ਦੇ ਯੋਗ ਹੈ।
31ਜੋ ਕੁਝ ਉਹ ਦੇ ਹੱਥਾਂ ਨੇ ਕੀਤਾ ਹੈ ਉਸ ਲਈ ਉਹ ਦਾ ਆਦਰ ਕਰੋ,
ਅਤੇ ਉਹ ਦੇ ਕੰਮ ਸ਼ਹਿਰ ਦੇ ਅਨੁਸਾਰ ਸਭਾ ਵਿੱਚ ਉਸਦੀ ਵਡਿਆਈ ਹੋਵੇ।