Оди на содржината

ਕਹਾਉਤਾਂ 27

27
1ਕੱਲ੍ਹ ਬਾਰੇ ਸ਼ੇਖੀ ਨਾ ਮਾਰੋ,
ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਇੱਕੋ ਦਿਨ ਵਿੱਚ ਕੀ ਹੋ ਜਾਵੇ।
2ਕੋਈ ਹੋਰ ਤੁਹਾਡੀ ਉਸਤਤ ਕਰੇ, ਪਰ ਤੁਹਾਡਾ ਆਪਣਾ ਮੂੰਹੋਂ ਨਾ ਕਰੇ,
ਨਾ ਹੀ ਬਾਹਰਲਾ, ਨਾ ਤੁਹਾਡੇ ਆਪਣੇ ਬੁੱਲ੍ਹ।
3ਪੱਥਰ ਭਾਰਾ ਹੈ ਅਤੇ ਰੇਤ ਇੱਕ ਬੋਝ ਹੈ,
ਪਰ ਮੂਰਖ ਦਾ ਉਕਸਾਉਣਾ ਦੋਹਾਂ ਨਾਲੋਂ ਭਾਰਾ ਹੈ।
4ਗੁੱਸਾ ਬੇਰਹਿਮ ਅਤੇ ਕ੍ਰੋਧ ਇੱਕ ਹੜ੍ਹ ਹੈ,
ਪਰ ਈਰਖਾ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ?
5ਲੁਕਵੇਂ ਪਿਆਰ ਨਾਲੋਂ
ਖੁੱਲ੍ਹੀ ਝਿੜਕ ਚੰਗੀ ਹੈ।
6ਦੋਸਤ ਦੇ ਜ਼ਖਮਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ,
ਪਰ ਦੁਸ਼ਮਣਾਂ ਦਾ ਚੁੰਮਣਾ ਅਣਗਿਣਤ ਹੁੰਦਾ ਹੈ।
7ਜਿਹੜਾ ਰੱਜਿਆ ਹੋਇਆ ਹੁੰਦਾ ਹੈ ਉਸਨੂੰ ਸ਼ਹਿਦ ਦਾ ਛੱਤਾ ਵੀ ਬੁਰਾ ਲੱਗਦਾ ਹੈ,
ਪਰ ਭੁੱਖੇ ਨੂੰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ।
8ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ,
ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਲ੍ਹਣੇ ਤੋਂ ਖੁੰਝ ਜਾਵੇ।
9ਅਤਰ ਅਤੇ ਧੂਪ ਦਿਲ ਨੂੰ ਅਨੰਦ ਦਿੰਦੇ ਹਨ,
ਅਤੇ ਇੱਕ ਮਿੱਤਰ ਦੀ ਖੁਸ਼ੀ
ਉਨ੍ਹਾਂ ਦੀ ਦਿਲੀ ਸਲਾਹ ਤੋਂ ਉੱਗਦੀ ਹੈ।
10ਆਪਣੇ ਮਿੱਤਰ ਜਾਂ ਆਪਣੇ ਪਰਿਵਾਰ ਦੇ ਮਿੱਤਰ ਨੂੰ ਨਾ ਛੱਡੋ,
ਅਤੇ ਜਦੋਂ ਤੁਹਾਡੇ ਉੱਤੇ ਕੋਈ ਬਿਪਤਾ ਆਵੇ ਤਾਂ ਆਪਣੇ ਰਿਸ਼ਤੇਦਾਰ ਦੇ ਘਰ ਨਾ ਜਾਓ,
ਦੂਰ ਦੇ ਰਿਸ਼ਤੇਦਾਰ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।
11ਹੇ ਮੇਰੇ ਪੁੱਤਰ, ਬੁੱਧਵਾਨ ਬਣ, ਅਤੇ ਮੇਰੇ ਦਿਲ ਵਿੱਚ ਅਨੰਦ ਲਿਆ,
ਤਾਂ ਮੈਂ ਉਸ ਨੂੰ ਜਵਾਬ ਦੇ ਸਕਦਾ ਹਾਂ ਜੋ ਮੇਰੇ ਨਾਲ ਨਫ਼ਰਤ ਨਾਲ ਪੇਸ਼ ਆਉਂਦਾ ਹੈ।
12ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ,
ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।
13ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ,
ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ।
14ਜੇ ਕੋਈ ਸਵੇਰੇ ਉੱਠ ਕੇ ਉੱਚੀ ਆਵਾਜ਼ ਵਿੱਚ ਆਪਣੇ ਗੁਆਂਢੀ ਨੂੰ ਅਸੀਸ ਦਿੰਦਾ ਹੈ,
ਤਾਂ ਇਹ ਸਰਾਪ ਮੰਨਿਆ ਜਾਵੇਗਾ।
15ਝਗੜਾਲੂ ਪਤਨੀ ਤੂਫ਼ਾਨ ਵਿੱਚ
ਟਪਕਦੀ ਹੋਈ ਛੱਤ ਵਰਗੀ ਹੈ।
16ਉਸ ਨੂੰ ਰੋਕਣਾ ਹਵਾ ਨੂੰ ਰੋਕਣਾ ਹੈ,
ਜਾਂ ਹੱਥ ਨਾਲ ਤੇਲ ਫੜਨ ਵਰਗਾ ਹੈ।
17ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,
ਉਸੇ ਤਰ੍ਹਾਂ ਇੱਕ ਵਿਅਕਤੀ ਦੂਜੇ ਨੂੰ ਤਿੱਖਾ ਕਰਦਾ ਹੈ।
18ਜਿਹੜਾ ਹੰਜੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਦਾ ਫਲ ਖਾਵੇਗਾ,
ਅਤੇ ਜਿਹੜਾ ਆਪਣੇ ਮਾਲਕ ਦੀ ਰਾਖੀ ਕਰਦਾ ਹੈ ਉਹ ਦਾ ਆਦਰ ਕੀਤਾ ਜਾਵੇਗਾ।
19ਜਿਵੇਂ ਪਾਣੀ ਵਿੱਚ ਚਿਹਰਾ ਚਿਹਰੇ ਨਾਲ ਮਿਲਦਾ ਹੈ,
ਓਵੇਂ ਮਨੁੱਖ ਦਾ ਦਿਲ ਮਨੁੱਖ ਨਾਲ।
20ਮੌਤ ਅਤੇ ਵਿਨਾਸ਼ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ,
ਅਤੇ ਨਾ ਹੀ ਮਨੁੱਖ ਦੀਆਂ ਅੱਖਾਂ।
21ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ,
ਉਸੇ ਤਰ੍ਹਾਂ ਲੋਕ ਉਨ੍ਹਾਂ ਦੀ ਉਸਤਤ ਨਾਲ ਪਰਖੇ ਜਾਂਦੇ ਹਨ।
22ਭਾਵੇਂ ਤੂੰ ਮੂਰਖ ਨੂੰ ਓਖਲੀ ਵਿੱਚ
ਦਾਣਿਆਂ ਸਮੇਤ ਮੋਹਲੇ ਨਾਲ ਕੁੱਟੇਂ,
ਤਾਂ ਵੀ ਤੁਸੀਂ ਉਨ੍ਹਾਂ ਦੀ ਮੂਰਖਤਾਈ ਨੂੰ ਉਨ੍ਹਾਂ ਤੋਂ ਦੂਰ ਨਹੀਂ ਕਰ ਸਕਦੇ।
23ਯਕੀਨ ਬਣਾਓ ਕਿ ਤੁਸੀਂ ਆਪਣੇ ਇੱਜੜਾਂ ਦੀ ਹਾਲਤ ਜਾਣਦੇ ਹੋ,
ਆਪਣੇ ਇੱਜੜਾਂ ਵੱਲ ਧਿਆਨ ਦਿਓ।
24ਕਿਉਂ ਜੋ ਧਨ ਸਦਾ ਨਹੀਂ ਟਿਕਦਾ,
ਅਤੇ ਤਾਜ ਸਾਰੀਆਂ ਪੀੜ੍ਹੀਆਂ ਲਈ ਸੁਰੱਖਿਅਤ ਨਹੀਂ ਹੈ।
25ਜਦੋਂ ਘਾਹ ਚੁੱਕਿਆ ਗਿਆ ਤਾਂ ਨਵਾਂ ਘਾਹ ਦਿਖਾਈ ਦਿੰਦਾ ਹੈ,
ਅਤੇ ਪਹਾੜਾਂ ਤੋਂ ਘਾਹ ਇਕੱਠਾ ਹੋ ਜਾਂਦਾ ਹੈ।
26ਤਾਂ ਲੇਲੇ ਤੁਹਾਨੂੰ ਕੱਪੜੇ ਦੇਣਗੇ,
ਅਤੇ ਬੱਕਰੀਆਂ ਇੱਕ ਖੇਤ ਦੀ ਕੀਮਤ ਦੇਣਗੇ।
27ਤੁਹਾਡੇ ਕੋਲ ਬੱਕਰੀਆਂ ਦਾ ਦੁੱਧ ਤੁਹਾਡੇ ਪਰਿਵਾਰ ਦਾ ਢਿੱਡ ਭਰਨ ਲਈ,
ਅਤੇ ਆਪਣੀਆਂ ਨੌਕਰਾਂ ਦਾ ਪਾਲਣ ਪੋਸ਼ਣ ਕਰਨ ਲਈ ਬਹੁਤ ਸਾਰਾ ਹੋਵੇਗਾ।