ਅਫ਼ਸੀਆਂ 4
4
ਮਸੀਹ ਦੇ ਸਰੀਰ ਵਿੱਚ ਏਕਤਾ ਅਤੇ ਸਿਆਣਪੁਣਾ
1ਪ੍ਰਭੂ ਲਈ ਕੈਦੀ ਹੋਣ ਦੇ ਨਾਤੇ, ਫਿਰ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪ੍ਰਾਪਤ ਹੋਈ ਬੁਲਾਹਟ ਦੇ ਯੋਗ ਜੀਵਨ ਜੀਓ। 2ਪੂਰੀ ਤਰ੍ਹਾਂ ਨਿਮਰ ਅਤੇ ਕੋਮਲ ਬਣੋ; ਧੀਰਜ ਰੱਖੋ, ਪਿਆਰ ਵਿੱਚ ਇੱਕ-ਦੂਜੇ ਨਾਲ ਸਹਿਣ ਕਰੋ। 3ਸ਼ਾਂਤੀ ਦੇ ਬੰਧਨ ਦੁਆਰਾ ਆਤਮਾ ਦੀ ਏਕਤਾ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰੋ। 4ਇੱਕ ਸਰੀਰ ਅਤੇ ਇੱਕ ਆਤਮਾ ਹੈ, ਇਸ ਲਈ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ ਤਾਂ ਇੱਕੋ ਆਸ ਲਈ ਬੁਲਾਇਆ ਗਿਆ ਸੀ; 5ਇੱਕ ਪ੍ਰਭੂ, ਇੱਕ ਵਿਸ਼ਵਾਸ, ਇੱਕ ਬਪਤਿਸਮਾ; 6ਇੱਕ ਪਰਮੇਸ਼ਵਰ ਜੋ ਸਾਰਿਆਂ ਦਾ ਪਿਤਾ, ਸਾਰਿਆਂ ਉੱਤੇ ਅਤੇ ਸਾਰਿਆਂ ਦੇ ਦੁਆਰਾ ਅਤੇ ਸਾਰਿਆਂ ਵਿੱਚ ਹੈ।
7ਪਰ ਸਾਡੇ ਵਿੱਚੋਂ ਹਰ ਇੱਕ ਨੂੰ ਕਿਰਪਾ ਦਿੱਤੀ ਗਈ ਹੈ ਜਿਵੇਂ ਕਿ ਮਸੀਹ ਨੇ ਇਸ ਨੂੰ ਵੰਡਿਆ ਹੈ। 8ਇਹੀ ਕਾਰਨ ਹੈ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਕਹਿ ਗਿਆ ਸੀ:
“ਜਦੋਂ ਉਹ ਉਤਾਹ ਉਠਾਇਆ ਗਿਆ,
ਉਸ ਨੇ ਬਹੁਤ ਸਾਰੇ ਬੰਦੀਆਂ ਨੂੰ ਲਿਆ ਅਤੇ
ਆਪਣੇ ਲੋਕਾਂ ਨੂੰ ਤੋਹਫ਼ੇ ਦਿੱਤੇ।”
9“ਉਹ ਚੜ੍ਹਿਆ” ਦਾ ਕੀ ਮਤਲਬ ਹੈ, ਇਸ ਤੋਂ ਇਲਾਵਾ ਮਸੀਹ ਧਰਤੀ ਦੇ ਹੇਠਲੇ, ਥਾਵਾਂ ਵਿੱਚ ਵੀ ਉੱਤਰਿਆ ਸੀ?#4:9 ਯੋਹ 3:13 10ਉਹ, ਜੋ ਉਤਰਦਾ ਹੈ, ਉਹ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਭਰਨ ਲਈ ਅਕਾਸ਼ ਤੋਂ ਉੱਚੇ ਸਥਾਨ ਤੇ ਚੜ੍ਹਦਾ ਹੈ। 11ਇਸ ਲਈ ਮਸੀਹ ਨੇ ਖੁਦ ਰਸੂਲ, ਨਬੀ, ਪ੍ਰਚਾਰਕ, ਪਾਦਰੀ ਅਤੇ ਅਧਿਆਪਕ ਦਿੱਤੇ,#4:11 1 ਕੁਰਿੰ 12:28-29 12ਤਾਂ ਜੋ ਆਪਣੇ ਸੰਤਾਂ ਨੂੰ ਸੇਵਾ ਦੇ ਕੰਮਾਂ ਲਈ ਤਿਆਰ ਕਰਨ, ਤਾਂ ਜੋ ਮਸੀਹ ਦਾ ਸਰੀਰ ਤਿਆਰ ਕੀਤਾ ਜਾ ਸਕੇ। 13ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਅਤੇ ਪਰਮੇਸ਼ਵਰ ਦੇ ਪੁੱਤਰ ਦੇ ਗਿਆਨ ਵਿੱਚ ਏਕਤਾ ਪ੍ਰਾਪਤ ਨਹੀਂ ਕਰਦੇ ਅਤੇ ਸਿਆਣੇ ਨਹੀਂ ਹੋ ਜਾਂਦੇ ਹਾਂ, ਮਸੀਹ ਦੀ ਸੰਪੂਰਨਤਾ ਵਿੱਚ ਪੂਰੇ ਨਾ ਹੋ ਜਾਈਏ।
14ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ, ਜੋ ਸਮੁੰਦਰ ਦੀ ਲਹਿਰਾਂ ਵਾਂਗ ਇੱਧਰ-ਉੱਧਰ ਉਛਾਲੇ ਜਾਣ ਅਤੇ ਮਨੁੱਖ ਦੀ ਧੋਖੇਬਾਜ਼ ਬੁੱਧੀ ਅਤੇ ਮਨੁੱਖ ਦੀ ਚਲਾਕੀ ਦੇ ਤੂਫ਼ਾਨ ਤੋਂ ਦੂਰ ਰਹਿ ਸਕੀਏ। 15ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ। 16ਜਿਸ ਦੁਆਰਾ ਪੂਰਾ ਸਰੀਰ ਜੁੜਦਾ ਅਤੇ ਬਣਦਾ ਹੈ ਅਤੇ ਪਿਆਰ ਨਾਲ ਵਧਦਾ ਹੈ ਕਿਉਂਕਿ ਹਰੇਕ ਅੰਗ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਰਹਿੰਦਾ ਹੈ।
ਮਸੀਹ ਜੀਵਨ ਦੇ ਲਈ ਨਿਰਦੇਸ਼
17ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਅਤੇ ਪ੍ਰਭੂ ਵਿੱਚ ਇਸ ਉੱਤੇ ਜ਼ੋਰ ਦੇ ਕਿ ਬੇਨਤੀ ਕਰਦਾ ਹਾਂ, ਕਿ ਤੁਹਾਡਾ ਸੁਭਾਉ ਹੁਣ ਗ਼ੈਰ-ਯਹੂਦੀਆਂ ਦੀ ਤਰ੍ਹਾਂ ਨਾ ਹੋਵੇ ਜਿਨ੍ਹਾਂ ਦੀ ਸੋਚ ਵਿਅਰਥਤ ਹੈ। 18ਉਹ ਆਪਣੀ ਸਮਝ ਵਿੱਚ ਹਨੇਰਾ ਹੋ ਗਏ ਹਨ ਅਤੇ ਉਨ੍ਹਾਂ ਦੇ ਦਿਲ ਕਠੋਰ ਹੋਣ ਕਾਰਨ, ਉਹ ਅਗਿਆਨਤਾ ਵਿੱਚ ਪਰਮੇਸ਼ਵਰ ਦੇ ਜੀਵਨ ਤੋਂ ਦੂਰ ਹੋ ਗਏ ਹਨ। 19ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚ-ਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ-ਮੰਦੇ ਕੰਮ ਕਰਨ।
20ਤੁਹਾਨੂੰ ਇਸ ਤਰ੍ਹਾਂ ਮਸੀਹ ਬਾਰੇ ਨਹੀਂ ਸਿਖਾਇਆ ਗਿਆ ਸੀ।#4:20 ਕੁਲੁੱ 3:10; 2 ਕੁਰਿੰ 5:17 21ਜੇ ਤੁਸੀਂ ਸੱਚ-ਮੁੱਚ ਉਸ ਬਾਰੇ ਸੁਣਿਆ ਹੈ ਅਤੇ ਉਸ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ ਹੈ, ਜੋ ਮਸੀਹ ਯਿਸ਼ੂ ਵਿੱਚ ਸੱਚਾਈ ਦੇ ਅਨੁਸਾਰ ਹੈ। 22ਇਸ ਲਈ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਦਿਓ, ਜੋ ਧੋਖੇ ਦੀ ਲਾਲਸਾ ਦੁਆਰਾ ਭ੍ਰਿਸ਼ਟ ਹੋ ਰਿਹਾ ਹੈ। 23ਆਪਣੇ ਮਨਾਂ ਦੇ ਵਰਤਾਓ ਵਿੱਚ ਨਵੇਂ ਬਣੋ; 24ਅਤੇ ਨਵੇਂ ਸੁਭਾਓ ਨੂੰ ਪਹਿਨ ਲਵੋ, ਜੋ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਹੈ।
25ਇਸ ਲਈ ਤੁਹਾਡੇ ਵਿੱਚੋਂ ਹਰੇਕ ਝੂਠ ਨੂੰ ਤਿਆਗੇ ਅਤੇ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਸਾਰੇ ਇੱਕ ਸਰੀਰ ਦੇ ਅੰਗ ਹਾਂ।#4:25 ਕੁਲੁੱ 3:9; ਰੋਮਿ 12:5; ਜ਼ਕ 8:16 26“ਤੁਸੀਂ ਗੁੱਸਾ ਕਰੋ ਪਰ ਪਾਪ ਨਾ ਕਰੋ,” ਅਤੇ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਖਤਮ ਕਰੋ,#4:26 ਜ਼ਬੂ 4:4 (ਸੈਪਟੁਜਿੰਟ ਦੇਖੋ) 27ਦੁਸ਼ਟ ਨੂੰ ਕੋਈ ਮੌਕਾ ਨਾ ਦਿਓ। 28ਜਿਹੜਾ ਵਿਅਕਤੀ ਚੋਰੀ ਕਰਦਾ ਆ ਰਿਹਾ ਹੈ, ਉਸ ਨੂੰ ਹੁਣ ਚੋਰੀ ਨਹੀਂ ਸਗੋਂ ਭਲਿਆਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਹੱਥਾਂ ਨਾਲ ਕੀਤੇ ਲਾਭਦਾਇਕ ਕੰਮ ਦੁਆਰਾ ਹੋਰ ਲੋੜਵੰਦ ਲੋਕਾਂ ਦੀ ਵੀ ਮਦਦ ਕਰ ਸਕੇ।
29ਆਪਣੇ ਮੂੰਹੋਂ ਕੋਈ ਵੀ ਗੰਦੀ ਗੱਲ ਨਾ ਨਿਕਲਣ ਦਿਓ, ਸਗੋਂ ਦੂਜਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਕਿਰਪਾ ਦੇ ਕਾਰਨ ਉਸਾਰਨ ਵਿੱਚ ਮਦਦਗਾਰ ਬਣੋ ਤਾਂ ਜੋ ਸੁਣਨ ਵਾਲਿਆਂ ਨੂੰ ਲਾਭ ਹੋ ਸਕੇ। 30ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਸ ਦੁਆਰਾ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਲਈ ਮੋਹਰ ਲਗਾਈ ਗਈ ਹੈ।#4:30 ਅਫ਼ 1:13-14; ਯਸ਼ਾ 63:10 31ਆਪਣੇ ਅੰਦਰੋਂ ਕੁੜੱਤਣ, ਕ੍ਰੋਧ, ਕੋਪ, ਝਗੜਾ, ਨਿੰਦਾ, ਨਰਾਜ਼ਗੀ ਅਤੇ ਦੁਸ਼ਮਣੀ ਵਰਗੀਆਂ ਸਾਰੀਆਂ ਗੱਲਾਂ ਤੋਂ ਦੂਰ ਰਹੋ। 32ਇੱਕ-ਦੂਜੇ ਨਾਲ ਦਿਆਲੂ ਅਤੇ ਤਰਸਵਾਨ ਬਣੋ ਅਤੇ ਇੱਕ-ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਵਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਹੈ।
Trenutno odabrano:
ਅਫ਼ਸੀਆਂ 4: PCB
Istaknuto
Kopiraj
Usporedi
Podijeli
Želiš li svoje istaknute stihove spremiti na sve svoje uređaje? Prijavi se ili registriraj
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.