Logo YouVersion
Ikona vyhledávání

ਕੂਚ 1

1
ਮਿਸਰ ਵਿੱਚੋਂ ਇਸਰਾਏਲੀਆਂ ਦਾ ਨਿਕਲਣਾ
1ਇਹ ਇਸਰਾਏਲ ਦੇ ਪੁੱਤਰਾਂ ਦੇ ਨਾਮ ਹਨ ਜੋ ਆਪਣੇ ਪਰਿਵਾਰ ਸਮੇਤ ਯਾਕੋਬ ਦੇ ਨਾਲ ਮਿਸਰ ਦੇਸ਼ ਨੂੰ ਗਏ ਸਨ:
2ਰਊਬੇਨ, ਸ਼ਿਮਓਨ, ਲੇਵੀ ਅਤੇ ਯਹੂਦਾਹ
3ਯਿੱਸਾਕਾਰ, ਜ਼ਬੂਲੁਨ ਅਤੇ ਬਿਨਯਾਮੀਨ
4ਦਾਨ ਅਤੇ ਨਫ਼ਤਾਲੀ
ਗਾਦ ਅਤੇ ਆਸ਼ੇਰ।
5ਯਾਕੋਬ ਦੇ ਵੰਸ਼ਜ ਦੀ ਗਿਣਤੀ ਸੱਤਰ#1:5 ਸੱਤਰ ਕੁਝ ਲਿਖਤਾਂ ਦੇ ਵਿੱਚ ਪੰਝੱਤਰ ਹਨ ਸੀ ਅਤੇ ਯੋਸੇਫ਼ ਪਹਿਲਾਂ ਹੀ ਮਿਸਰ ਵਿੱਚ ਸੀ।
6ਹੁਣ ਯੋਸੇਫ਼ ਅਤੇ ਉਸਦੇ ਸਾਰੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਗਈ ਸੀ। 7ਪਰ ਇਸਰਾਏਲੀ ਬਹੁਤ ਫਲਦਾਰ ਸਨ ਉਹ ਗਿਣਤੀ ਵਿੱਚ ਬਹੁਤ ਵੱਧੇ, ਅਤੇ ਇੰਨੇ ਵੱਧ ਗਏ ਕਿ ਧਰਤੀ ਉਹਨਾਂ ਨਾਲ ਭਰ ਗਈ।
8ਤਦ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਰਾਜ ਕਰਨ ਲੱਗਾ। 9ਵੇਖੋ, ਉਸਨੇ ਆਪਣੇ ਲੋਕਾਂ ਨੂੰ ਕਿਹਾ ਕਿ ਇਸਰਾਏਲੀ ਸਾਡੇ ਲਈ ਬਹੁਤ ਜ਼ਿਆਦਾ ਹੋ ਗਏ ਹਨ। 10ਸਾਨੂੰ ਉਹਨਾਂ ਨਾਲ ਸੂਝ-ਬੂਝ ਨਾਲ ਪੇਸ਼ ਆਉਣਾ ਚਾਹੀਦਾ ਹੈ ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ, ਤਾਂ ਸਾਡੇ ਦੁਸ਼ਮਣਾਂ ਨਾਲ ਮਿਲ ਕੇ ਸਾਡੇ ਵਿਰੁੱਧ ਲੜਨ ਅਤੇ ਦੇਸ਼ ਛੱਡ ਕੇ ਚਲੇ ਜਾਣ।
11ਇਸ ਲਈ ਮਿਸਰ ਦੇ ਸਰਦਾਰਾਂ ਨੇ ਇਸਰਾਏਲੀਆਂ ਉੱਤੇ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਜ਼ੁਲਮ ਕਰਨ ਲਈ ਗ਼ੁਲਾਮਾਂ ਉੱਤੇ ਮਾਲਕਾਂ ਨੂੰ ਬਿਠਾਇਆ ਅਤੇ ਉਹਨਾਂ ਨੇ ਫ਼ਿਰਾਊਨ ਲਈ ਭੰਡਾਰ ਦੇ ਸ਼ਹਿਰਾਂ ਵਜੋਂ ਪਿਥੋਮ ਅਤੇ ਰਾਮਸੇਸ ਨਗਰ ਬਣਾਏ। 12ਪਰ ਜਿੰਨਾ ਜ਼ਿਆਦਾ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ, ਉੱਨਾ ਹੀ ਉਹ ਵੱਧਦੇ ਅਤੇ ਫੈਲਦੇ ਗਏ ਇਸ ਲਈ ਮਿਸਰੀ ਇਸਰਾਏਲੀਆਂ ਤੋਂ ਅੱਕ ਗਏ। 13ਅਤੇ ਮਿਸਰੀ ਬੇਰਹਿਮੀ ਨਾਲ ਇਸਰਾਏਲੀ ਗੁਲਾਮਾਂ ਤੋਂ ਕੰਮ ਕਰਵਾਉਂਦੇ ਰਹੇ। 14ਉਹਨਾਂ ਨੇ ਇੱਟਾਂ ਬਣਾਉਂਣ ਵਿੱਚ ਸਖ਼ਤ ਮਿਹਨਤ ਅਤੇ ਖੇਤਾਂ ਵਿੱਚ ਹਰ ਕਿਸਮ ਦੇ ਕੰਮ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ। ਮਿਸਰੀਆਂ ਨੇ ਆਪਣੀ ਸਾਰੀ ਕਠੋਰ ਮਿਹਨਤ ਵਿੱਚ ਉਹਨਾਂ ਤੋਂ ਬੇਰਹਿਮੀ ਨਾਲ ਕੰਮ ਕਰਵਾਇਆ।
15ਮਿਸਰ ਦੇ ਰਾਜੇ ਨੇ ਉਹਨਾਂ ਇਬਰਾਨੀ ਦਾਈਆਂ ਜਿਨ੍ਹਾਂ ਦੇ ਨਾਮ ਸ਼ਿਫਰਾਹ ਅਤੇ ਪੁਆਹ ਨੂੰ ਆਖਿਆ, 16“ਜਦੋਂ ਤੁਸੀਂ ਇਬਰਾਨੀ ਔਰਤਾਂ ਦੀ ਬੱਚਾ ਪੈਦਾ ਕਰਨ ਸਮੇਂ ਮਦਦ ਕਰੋ ਤਾਂ ਜੇ ਤੁਸੀਂ ਦੇਖੋ ਕਿ ਲੜਕਾ ਹੈ, ਤਾਂ ਉਸਨੂੰ ਮਾਰ ਦਿਓ ਪਰ ਜੇ ਕੁੜੀ ਹੋਵੇ, ਤਾਂ ਉਸਨੂੰ ਜੀਣ ਦਿਓ।” 17ਪਰ ਦਾਈਆਂ, ਪਰਮੇਸ਼ਵਰ ਤੋਂ ਡਰਦੀਆਂ ਸਨ ਅਤੇ ਉਹ ਜੋ ਮਿਸਰ ਦੇ ਰਾਜੇ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ ਉਹ ਨਹੀਂ ਕਰਦੀਆਂ ਸਨ, ਉਹ ਮੁੰਡਿਆਂ ਨੂੰ ਰਹਿਣ ਦਿੰਦੀਆਂ ਸਨ। 18ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ ਹੈ? ਤੁਸੀਂ ਮੁੰਡਿਆਂ ਨੂੰ ਕਿਉਂ ਰਹਿਣ ਦਿੱਤਾ ਹੈ?”
19ਦਾਈਆਂ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਵਰਗੀਆਂ ਨਹੀਂ ਹਨ; ਉਹ ਮਜ਼ਬੂਤ ਅਤੇ ਸਿਹਤਮੰਦ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।”
20ਇਸ ਲਈ ਪਰਮੇਸ਼ਵਰ ਦਾਈਆਂ ਉੱਤੇ ਮਿਹਰਬਾਨ ਸੀ ਅਤੇ ਲੋਕ ਵੱਧਦੇ ਗਏ ਅਤੇ ਹੋਰ ਵੀ ਵੱਧ ਗਏ। 21ਕਿਉਂਕਿ ਦਾਈਆਂ ਪਰਮੇਸ਼ਵਰ ਤੋਂ ਡਰਦੀਆਂ ਸਨ, ਇਸ ਲਈ ਪਰਮੇਸ਼ਵਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦਿੱਤੇ।
22ਫਿਰ ਫ਼ਿਰਾਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ: “ਹਰੇਕ ਇਬਰਾਨੀ ਮੁੰਡਾ ਜੋ ਜੰਮੇ ਤੁਹਾਨੂੰ ਨੀਲ ਨਦੀ ਵਿੱਚ ਸੁੱਟ ਦੇਣਾ ਚਾਹੀਦਾ ਹੈ, ਪਰ ਹਰ ਕੁੜੀ ਨੂੰ ਜਿਉਂਦਾ ਰਹਿਣ ਦਿਓ।”

Právě zvoleno:

ਕੂਚ 1: OPCV

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas