ਇਬਰਾਨੀਆਂ 7
7
ਮਲਕਿਸਿਦਕ ਦੀ ਮਹਾਨਤਾ
1ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ਰ ਦਾ ਯਾਜਕ ਹੈ। ਜਦੋਂ ਅਬਰਾਹਾਮ ਰਾਜਿਆਂ ਦਾ ਖਾਤਮਾ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਅਬਰਾਹਾਮ ਨੂੰ ਮਿਲ ਕੇ ਉਸ ਨੂੰ ਬਰਕਤ ਦਿੱਤੀ#ਉਤਪਤ 14:17-19 2ਅਤੇ ਅਬਰਾਹਾਮ ਨੇ ਉਸ ਨੂੰ ਸਭ ਵਸਤਾਂ ਦਾ ਦਸਵੰਧ ਦਿੱਤਾ। ਉਹ ਆਪਣੇ ਨਾਮ ਦੇ ਅਰਥ ਅਨੁਸਾਰ ਪਹਿਲਾਂ ਤਾਂ ਧਾਰਮਿਕਤਾ ਦਾ ਰਾਜਾ ਹੈ ਅਤੇ ਫਿਰ ਸਾਲੇਮ ਦਾ ਰਾਜਾ ਅਰਥਾਤ ਸ਼ਾਂਤੀ ਦਾ ਰਾਜਾ।#ਉਤਪਤ 14:20 3ਉਸ ਦਾ ਨਾ ਪਿਤਾ, ਨਾ ਮਾਤਾ ਅਤੇ ਨਾ ਕੁਲ-ਪੱਤਰੀ ਹੈ ਅਤੇ ਨਾ ਉਸ ਦੇ ਦਿਨਾਂ ਦਾ ਅਰੰਭ ਅਤੇ ਨਾ ਹੀ ਜੀਵਨ ਦਾ ਅੰਤ ਹੈ। ਪਰ ਉਹ ਪਰਮੇਸ਼ਰ ਦੇ ਪੁੱਤਰ ਦੇ ਸਮਾਨ ਅਨੰਤ ਕਾਲ ਤੱਕ ਯਾਜਕ ਬਣਿਆ ਰਹਿੰਦਾ ਹੈ।
4ਹੁਣ ਧਿਆਨ ਦਿਓ ਕਿ ਉਹ ਕਿੰਨਾ ਮਹਾਨ ਸੀ ਜਿਸ ਨੂੰ ਕੁਲਪਤੀ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਦਸਵੰਧ ਦਿੱਤਾ। 5ਲੇਵੀ ਦੇ ਉਹ ਪੁੱਤਰ ਜਿਨ੍ਹਾਂ ਨੂੰ ਯਾਜਕਾਈ ਦੀ ਜ਼ਿੰਮੇਵਾਰੀ ਮਿਲੀ ਹੈ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਬਿਵਸਥਾ ਦੇ ਅਨੁਸਾਰ ਲੋਕਾਂ ਤੋਂ ਅਰਥਾਤ ਆਪਣੇ ਭਾਈਆਂ ਤੋਂ ਦਸਵੰਧ ਲੈਣ ਭਾਵੇਂ ਉਹ ਵੀ ਅਬਰਾਹਾਮ ਦੇ ਵੰਸ਼ ਵਿੱਚੋਂ ਆਏ ਹਨ। 6ਪਰ ਮਲਕਿਸਿਦਕ ਜਿਸ ਦੀ ਕੁਲ-ਪੱਤਰੀ ਲੇਵੀਆਂ ਵਿੱਚੋਂ ਨਹੀਂ ਸੀ, ਉਸ ਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ ਅਤੇ ਜਿਸ ਨੂੰ ਵਾਇਦੇ ਮਿਲੇ ਸਨ, ਉਸ ਨੂੰ ਬਰਕਤ ਦਿੱਤੀ। 7ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਛੋਟਾ ਵੱਡੇ ਤੋਂ ਬਰਕਤ ਪਾਉਂਦਾ ਹੈ। 8ਹੁਣ ਇੱਥੇ ਮਰਨਹਾਰ ਮਨੁੱਖ ਦਸਵੰਧ ਪ੍ਰਾਪਤ ਕਰਦੇ ਹਨ, ਪਰ ਉੱਥੇ ਉਸ ਨੇ ਪ੍ਰਾਪਤ ਕੀਤਾ ਜਿਸ ਦੇ ਵਿਖੇ ਗਵਾਹੀ ਦਿੱਤੀ ਜਾਂਦੀ ਹੈ ਕਿ ਉਹ ਜੀਉਂਦਾ ਹੈ। 9ਸੋ ਇਹ ਵੀ ਕਿਹਾ ਜਾ ਸਕਦਾ ਹੈ ਕਿ ਦਸਵੰਧ ਲੈਣ ਵਾਲੇ ਲੇਵੀ ਨੇ ਵੀ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ, 10ਕਿਉਂਕਿ ਜਦੋਂ ਮਲਕਿਸਿਦਕ ਅਬਰਾਹਾਮ ਨੂੰ ਮਿਲਿਆ ਤਾਂ ਲੇਵੀ ਅਜੇ ਆਪਣੇ ਪਿਤਾ ਅਬਰਾਹਾਮ ਦੇ ਤੁਖ਼ਮ ਵਿੱਚ ਹੀ ਸੀ।
ਮਲਕਿਸਿਦਕ ਦੇ ਸਮਾਨ ਯਾਜਕ
11ਹੁਣ ਜੇ ਸਿੱਧਤਾ ਲੇਵੀ ਯਾਜਕਾਈ ਦੇ ਰਾਹੀਂ ਆਈ ਹੁੰਦੀ ਕਿਉਂਕਿ ਲੋਕਾਂ ਨੇ ਇਸੇ ਦੇ ਅਧਾਰ 'ਤੇ ਬਿਵਸਥਾ ਨੂੰ ਪ੍ਰਾਪਤ ਕੀਤਾ, ਤਾਂ ਕਿਸੇ ਹੋਰ ਯਾਜਕ ਦੇ ਨਿਯੁਕਤ ਕੀਤੇ ਜਾਣ ਦੀ ਕੀ ਜ਼ਰੂਰਤ ਸੀ ਜਿਹੜਾ ਮਲਕਿਸਿਦਕ ਦੀ ਰੀਤ ਅਨੁਸਾਰ ਸਦਾਇਆ ਜਾਵੇ ਨਾ ਕਿ ਹਾਰੂਨ ਦੀ ਰੀਤ ਅਨੁਸਾਰ? 12ਜਦੋਂ ਯਾਜਕਾਈ ਵਿੱਚ ਬਦਲਾਵ ਹੁੰਦਾ ਹੈ ਤਾਂ ਬਿਵਸਥਾ ਵਿੱਚ ਵੀ ਬਦਲਾਵ ਜ਼ਰੂਰੀ ਹੈ। 13ਕਿਉਂਕਿ ਜਿਸ ਦੇ ਵਿਖੇ ਇਹ ਸਭ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਕਿਸੇ ਹੋਰ ਗੋਤ ਦਾ ਹੈ ਜਿਸ ਵਿੱਚੋਂ ਕਿਸੇ ਨੇ ਜਗਵੇਦੀ ਦੀ ਸੇਵਾ ਨਹੀਂ ਕੀਤੀ। 14ਇਹ ਤਾਂ ਪਰਗਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਹੋਇਆ ਅਤੇ ਉਸ ਗੋਤ ਦੇ ਸੰਬੰਧ ਵਿੱਚ ਮੂਸਾ ਨੇ ਯਾਜਕਾਂ ਦੇ ਵਿਖੇ#7:14 ਕੁਝ ਹਸਤਲੇਖਾਂ ਵਿੱਚ “ਯਾਜਕਾਂ ਦੇ ਵਿਖੇ” ਦੇ ਸਥਾਨ 'ਤੇ “ਯਾਜਕਾਈ ਦੇ ਵਿਖੇ” ਲਿਖਿਆ ਹੈ। ਕੁਝ ਨਹੀਂ ਕਿਹਾ।
15ਹੁਣ ਇਹ ਗੱਲ ਉਦੋਂ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਮਲਕਿਸਿਦਕ ਵਾਂਗ ਕੋਈ ਦੂਜਾ ਯਾਜਕ ਉੱਠਦਾ ਹੈ 16ਜਿਹੜਾ ਸਰੀਰਕ ਵੰਸ਼ ਨਾਲ ਸੰਬੰਧਤ ਬਿਵਸਥਾ ਦੇ ਹੁਕਮ ਅਨੁਸਾਰ ਯਾਜਕ ਨਹੀਂ ਬਣਿਆ, ਸਗੋਂ ਅਵਿਨਾਸੀ ਜੀਵਨ ਦੀ ਸਮਰੱਥਾ ਦੇ ਅਨੁਸਾਰ ਬਣਿਆ ਹੈ। 17ਕਿਉਂਕਿ ਉਸ ਦੇ ਵਿਖੇ ਇਹ ਗਵਾਹੀ ਦਿੱਤੀ ਗਈ ਹੈ:
ਤੂੰ ਮਲਕਿਸਿਦਕ ਦੀ ਰੀਤ ਅਨੁਸਾਰ
ਸਦਾ ਲਈ ਯਾਜਕ ਹੈਂ। #
ਜ਼ਬੂਰ 110:4
18ਇਸ ਤਰ੍ਹਾਂ ਪਹਿਲਾ ਹੁਕਮ ਨਿਰਬਲ ਅਤੇ ਅਕਾਰਥ ਹੋਣ ਕਰਕੇ ਰੱਦ ਹੋ ਗਿਆ, 19ਕਿਉਂਕਿ ਬਿਵਸਥਾ ਨੇ ਕਿਸੇ ਗੱਲ ਨੂੰ ਸਿੱਧ ਨਹੀਂ ਕੀਤਾ; ਪਰ ਇਸ ਤੋਂ ਵੀ ਇੱਕ ਚੰਗੀ ਆਸ ਦਿੱਤੀ ਗਈ ਜਿਸ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਨੇੜੇ ਆਉਂਦੇ ਹਾਂ।
20ਮਸੀਹ ਦੀ ਨਿਯੁਕਤੀ ਸੌਂਹ ਦੇ ਬਿਨਾਂ ਨਹੀਂ ਹੋਈ, ਜਦਕਿ ਯਾਜਕ ਸੌਂਹ ਦੇ ਬਿਨਾਂ ਨਿਯੁਕਤ ਹੁੰਦੇ ਸਨ। 21ਪਰ ਉਸ ਨੂੰ ਸੌਂਹ ਦੇ ਦੁਆਰਾ ਪਰਮੇਸ਼ਰ ਨੇ ਨਿਯੁਕਤ ਕੀਤਾ ਜਿਸ ਨੇ ਉਸ ਨੂੰ ਕਿਹਾ:
ਪ੍ਰਭੂ ਨੇ ਇਹ ਸੌਂਹ ਖਾਧੀ ਹੈ
ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,
“ਤੂੰ # 7:21 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਲਕਿਸਿਦਕ ਦੀ ਰੀਤ ਅਨੁਸਾਰ” ਲਿਖਿਆ ਹੈ। ਸਦਾ ਲਈ ਯਾਜਕ ਹੈਂ।” #
ਜ਼ਬੂਰ 110:4
22ਸੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ ਹੈ।
23ਪਹਿਲਾਂ ਤਾਂ ਵੱਡੀ ਗਿਣਤੀ ਵਿੱਚ ਯਾਜਕ ਹੁੰਦੇ ਸਨ, ਕਿਉਂਕਿ ਮੌਤ ਉਨ੍ਹਾਂ ਨੂੰ ਰਹਿਣ ਨਹੀਂ ਦਿੰਦੀ ਸੀ। 24ਪਰ ਯਿਸੂ ਸਦਾ ਲਈ ਯਾਜਕ ਹੈ, ਇਸ ਲਈ ਉਸ ਦੀ ਯਾਜਕਾਈ ਅਟੱਲ ਹੈ। 25ਇਸੇ ਕਰਕੇ ਜਿਹੜੇ ਉਸ ਦੇ ਦੁਆਰਾ ਪਰਮੇਸ਼ਰ ਕੋਲ ਆਉਂਦੇ ਹਨ ਉਹ ਉਨ੍ਹਾਂ ਨੂੰ ਸਦਾ ਲਈ ਮੁਕਤੀ ਦੇ ਸਕਦਾ ਹੈ, ਕਿਉਂਕਿ ਉਹ ਉਨ੍ਹਾਂ ਲਈ ਬੇਨਤੀ ਕਰਨ ਨੂੰ ਸਦਾ ਜੀਉਂਦਾ ਹੈ।
26ਸਾਡੇ ਲਈ ਅਜਿਹਾ ਹੀ ਮਹਾਂਯਾਜਕ ਉਚਿਤ ਸੀ ਜਿਹੜਾ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ ਅਤੇ ਅਕਾਸ਼ਾਂ ਤੋਂ ਵੀ ਉੱਚਾ ਕੀਤਾ ਗਿਆ ਹੋਵੇ। 27ਉਸ ਨੂੰ ਦੂਜੇ ਮਹਾਂਯਾਜਕਾਂ ਵਾਂਗ ਹਰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਦੂਜਿਆਂ ਦੇ ਪਾਪਾਂ ਲਈ ਬਲੀਦਾਨ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਸ ਨੇ ਆਪਣੇ ਆਪ ਨੂੰ ਬਲੀਦਾਨ ਚੜ੍ਹਾ ਕੇ ਇਹ ਕੰਮ ਇੱਕੋ ਵਾਰ ਪੂਰਾ ਕਰ ਦਿੱਤਾ। 28ਬਿਵਸਥਾ ਤਾਂ ਨਿਰਬਲਤਾਈਆਂ ਵਾਲੇ ਮਨੁੱਖਾਂ ਨੂੰ ਮਹਾਂਯਾਜਕ ਨਿਯੁਕਤ ਕਰਦੀ ਹੈ, ਪਰ ਸੌਂਹ ਦਾ ਵਚਨ ਜੋ ਬਿਵਸਥਾ ਤੋਂ ਬਾਅਦ ਆਇਆ ਪੁੱਤਰ ਨੂੰ ਨਿਯੁਕਤ ਕਰਦਾ ਹੈ ਜਿਹੜਾ ਸਦਾ ਲਈ ਸਿੱਧ ਕੀਤਾ ਗਿਆ ਹੈ।
Právě zvoleno:
ਇਬਰਾਨੀਆਂ 7: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative