Logo aplikace Bible
Ikona vyhledávání

ਇਬਰਾਨੀਆਂ 6

6
1ਇਸ ਲਈ ਆਓ ਅਸੀਂ ਮਸੀਹ ਦੀ ਸਿੱਖਿਆ ਦੀਆਂ ਸ਼ੁਰੂਆਤੀ ਗੱਲਾਂ ਨੂੰ ਛੱਡ ਕੇ ਸੰਪੂਰਨਤਾ ਵੱਲ ਵਧੀਏ ਅਤੇ ਮੁਰਦੇ ਕੰਮਾਂ ਤੋਂ ਤੋਬਾ ਕਰਨ, ਪਰਮੇਸ਼ਰ ਉੱਤੇ ਵਿਸ਼ਵਾਸ ਕਰਨ, 2ਬਪਤਿਸਮਿਆਂ, ਹੱਥ ਰੱਖਣ, ਮੁਰਦਿਆਂ ਦੇ ਪੁਨਰ-ਉਥਾਨ ਅਤੇ ਸਦੀਪਕ ਦੰਡ ਦੀ ਸਿੱਖਿਆ ਦੀ ਨੀਂਹ ਦੁਬਾਰਾ ਨਾ ਰੱਖੀਏ। 3ਜੇ ਪਰਮੇਸ਼ਰ ਨੇ ਚਾਹਿਆ ਤਾਂ ਅਸੀਂ ਇਸੇ ਤਰ੍ਹਾਂ ਕਰਕੇ ਸੰਪੂਰਨਤਾ ਵੱਲ ਵਧਾਂਗੇ।
4ਕਿਉਂਕਿ ਜਿਨ੍ਹਾਂ ਨੂੰ ਚਾਨਣ ਹੋ ਗਿਆ ਹੈ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖ ਲਿਆ ਹੈ, ਜਿਹੜੇ ਪਵਿੱਤਰ ਆਤਮਾ ਦੇ ਸਾਂਝੀਦਾਰ ਬਣ ਗਏ ਹਨ, 5ਜਿਨ੍ਹਾਂ ਨੇ ਪਰਮੇਸ਼ਰ ਦੇ ਉੱਤਮ ਵਚਨ ਅਤੇ ਆਉਣ ਵਾਲੇ ਯੁਗ ਦੀ ਸਮਰੱਥਾ ਦਾ ਸੁਆਦ ਚੱਖ ਲਿਆ ਹੈ; 6ਜੇ ਉਹ ਫਿਰ ਵੀ ਭਟਕ ਜਾਣ ਤਾਂ ਉਨ੍ਹਾਂ ਨੂੰ ਦੁਬਾਰਾ ਤੋਬਾ ਵੱਲ ਲਿਆਉਣਾ ਅਸੰਭਵ ਹੈ, ਕਿਉਂ ਜੋ ਉਹ ਪਰਮੇਸ਼ਰ ਦੇ ਪੁੱਤਰ ਨੂੰ ਆਪਣੇ ਲਈ ਮੁੜ ਸਲੀਬ 'ਤੇ ਚੜ੍ਹਾਉਂਦੇ ਹਨ ਅਤੇ ਖੁੱਲ੍ਹੇਆਮ ਉਸ ਨੂੰ ਸ਼ਰਮਿੰਦਾ ਕਰਦੇ ਹਨ। 7ਕਿਉਂਕਿ ਜਿਹੜੀ ਜ਼ਮੀਨ ਆਪਣੇ ਉੱਤੇ ਬਾਰ-ਬਾਰ ਪੈਣ ਵਾਲੀ ਵਰਖਾ ਦੇ ਪਾਣੀ ਨੂੰ ਪੀਂਦੀ ਅਤੇ ਜਿਨ੍ਹਾਂ ਦੇ ਲਈ ਵਾਹੀ ਜਾਂਦੀ ਹੈ ਉਨ੍ਹਾਂ ਲਈ ਸਾਗ-ਪੱਤ ਉਗਾਉਂਦੀ ਹੈ, ਉਹ ਪਰਮੇਸ਼ਰ ਤੋਂ ਬਰਕਤ ਪਾਉਂਦੀ ਹੈ। 8ਪਰ ਜੇ ਇਹ ਕੰਡੇ ਅਤੇ ਭੱਖੜੇ ਉਗਾਉਂਦੀ ਹੈ ਤਾਂ ਇਹ ਨਿਕੰਮੀ ਹੈ ਅਤੇ ਸਰਾਪੀ ਜਾਣ ਵਾਲੀ ਹੈ; ਇਸ ਦਾ ਅੰਤ ਸਾੜ ਦਿੱਤੇ ਜਾਣਾ ਹੈ।
9ਹੇ ਪਿਆਰਿਓ, ਭਾਵੇਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਾਂ, ਫਿਰ ਵੀ ਅਸੀਂ ਤੁਹਾਡੇ ਵਿਖੇ ਇਸ ਤੋਂ ਵੀ ਉੱਤਮ ਗੱਲਾਂ ਦਾ ਭਰੋਸਾ ਰੱਖਦੇ ਹਾਂ ਜੋ ਮੁਕਤੀ ਨਾਲ ਸੰਬੰਧਤ ਹਨ। 10ਕਿਉਂਕਿ ਪਰਮੇਸ਼ਰ ਅਨਿਆਈਂ ਨਹੀਂ ਹੈ ਕਿ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ#6:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਦੀ ਮਿਹਨਤ” ਲਿਖਿਆ ਹੈ। ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਮ ਦੇ ਨਮਿੱਤ ਵਿਖਾਇਆ ਜਦੋਂ ਤੁਸੀਂ ਸੰਤਾਂ#6:10 ਅਰਥਾਤ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਅਤੇ ਕਰ ਵੀ ਰਹੇ ਹੋ। 11ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਆਪਣੀ ਆਸ ਦੇ ਪੂਰੇ ਭਰੋਸੇ ਲਈ ਅੰਤ ਤੱਕ ਅਜਿਹਾ ਹੀ ਉੱਦਮ ਵਿਖਾਵੇ, 12ਤਾਂਕਿ ਤੁਸੀਂ ਆਲਸੀ ਨਾ ਹੋ ਜਾਓ, ਸਗੋਂ ਉਨ੍ਹਾਂ ਦੀ ਰੀਸ ਕਰਨ ਵਾਲੇ ਹੋਵੋ ਜਿਹੜੇ ਵਿਸ਼ਵਾਸ ਅਤੇ ਧੀਰਜ ਦੁਆਰਾ ਵਾਇਦਿਆਂ ਦੇ ਵਾਰਸ ਬਣਦੇ ਹਨ।
ਪਰਮੇਸ਼ਰ ਦਾ ਅਟੱਲ ਵਾਇਦਾ
13ਜਦੋਂ ਪਰਮੇਸ਼ਰ ਨੇ ਅਬਰਾਹਾਮ ਨਾਲ ਵਾਇਦਾ ਕੀਤਾ ਤਾਂ ਸੌਂਹ ਖਾਣ ਲਈ ਉਸ ਨੂੰ ਆਪਣੇ ਤੋਂ ਵੱਡਾ ਹੋਰ ਕੋਈ ਨਾ ਮਿਲਿਆ, ਇਸ ਲਈ ਉਸ ਨੇ ਆਪਣੀ ਹੀ ਸੌਂਹ ਖਾਧੀ 14ਅਤੇ ਕਿਹਾ:
ਮੈਂ ਜ਼ਰੂਰ ਤੈਨੂੰ ਬਹੁਤ ਬਰਕਤ ਦਿਆਂਗਾ
ਅਤੇ ਤੈਨੂੰ ਬਹੁਤ ਵਧਾਵਾਂਗਾ। # ਉਤਪਤ 22:13
15ਸੋ ਇਸ ਤਰ੍ਹਾਂ ਅਬਰਾਹਾਮ ਨੇ ਧੀਰਜ ਰੱਖ ਕੇ ਵਾਇਦੇ ਨੂੰ ਪ੍ਰਾਪਤ ਕੀਤਾ। 16ਕਿਉਂਕਿ ਲੋਕ ਉਸ ਦੀ ਸੌਂਹ ਖਾਂਦੇ ਹਨ ਜੋ ਉਨ੍ਹਾਂ ਤੋਂ ਵੱਡਾ ਹੋਵੇ ਅਤੇ ਸੌਂਹ ਉਨ੍ਹਾਂ ਦੇ ਹਰੇਕ ਝਗੜੇ ਨੂੰ ਨਿਬੇੜ ਦਿੰਦੀ ਹੈ। 17ਇਸ ਲਈ ਜਦੋਂ ਪਰਮੇਸ਼ਰ ਨੇ ਚਾਹਿਆ ਕਿ ਉਹ ਆਪਣੇ ਵਾਇਦੇ ਦੇ ਵਾਰਸਾਂ ਉੱਤੇ ਆਪਣੇ ਨਾ ਬਦਲਣ ਵਾਲੇ ਉਦੇਸ਼ ਨੂੰ ਪਰਗਟ ਕਰੇ ਤਾਂ ਸੌਂਹ ਨਾਲ ਇਸ ਨੂੰ ਪੱਕਾ ਕੀਤਾ, 18ਤਾਂਕਿ ਦੋ ਨਾ ਬਦਲਣ ਵਾਲੀਆਂ ਗੱਲਾਂ#6:18 ਅਰਥਾਤ ਵਾਇਦਾ ਅਤੇ ਸੌਂਹ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਝੂਠ ਬੋਲਣਾ ਅਸੰਭਵ ਹੈ ਸਾਨੂੰ ਜਿਹੜੇ ਆਸਰਾ ਲੈਣ ਲਈ ਦੌੜ ਰਹੇ ਹਾਂ, ਸਾਹਮਣੇ ਰੱਖੀ ਹੋਈ ਆਸ ਨੂੰ ਪ੍ਰਾਪਤ ਕਰਨ ਲਈ ਦ੍ਰਿੜ੍ਹ ਉਤਸ਼ਾਹ ਮਿਲੇ। 19ਇਹ ਆਸ ਸਾਡੇ ਪ੍ਰਾਣ ਦੇ ਲਈ ਇੱਕ ਮਜ਼ਬੂਤ ਅਤੇ ਦ੍ਰਿੜ੍ਹ ਲੰਗਰ ਵਾਂਗ ਹੈ ਅਤੇ ਪਰਦੇ ਦੇ ਅੰਦਰ ਤੱਕ ਪਹੁੰਚਦੀ ਹੈ 20ਜਿੱਥੇ ਯਿਸੂ ਨੇ ਸਾਡੇ ਨਮਿੱਤ ਮੋਹਰੀ ਹੋ ਕੇ ਪ੍ਰਵੇਸ਼ ਕੀਤਾ ਅਤੇ ਮਲਕਿਸਿਦਕ ਦੀ ਰੀਤ ਅਨੁਸਾਰ ਸਦਾ ਲਈ ਮਹਾਂਯਾਜਕ ਬਣ ਗਿਆ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas