Logo aplikace Bible
Ikona vyhledávání

ਇਬਰਾਨੀਆਂ 3

3
1ਇਸ ਲਈ, ਹੇ ਪਵਿੱਤਰ ਭਾਈਓ ਅਤੇ ਸਵਰਗੀ ਬੁਲਾਹਟ ਦੇ ਸਾਂਝੀਦਾਰੋ,#3:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ” ਲਿਖਿਆ ਹੈ। ਯਿਸੂ ਉੱਤੇ ਧਿਆਨ ਕਰੋ ਜਿਸ ਦਾ ਅਸੀਂ ਰਸੂਲ ਅਤੇ ਮਹਾਂਯਾਜਕ ਦੇ ਤੌਰ 'ਤੇ ਇਕਰਾਰ ਕਰਦੇ ਹਾਂ। 2ਉਹ ਆਪਣੇ ਨਿਯੁਕਤ ਕਰਨ ਵਾਲੇ ਪ੍ਰਤੀ ਵਫ਼ਾਦਾਰ ਰਿਹਾ, ਜਿਵੇਂ ਮੂਸਾ ਵੀ ਪਰਮੇਸ਼ਰ ਦੇ ਸਾਰੇ ਘਰਾਣੇ ਵਿੱਚ ਸੀ। 3ਪਰ ਉਹ ਮੂਸਾ ਨਾਲੋਂ ਵੱਧ ਮਹਿਮਾ ਦੇ ਯੋਗ ਗਿਣਿਆ ਗਿਆ, ਜਿਵੇਂ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜ਼ਿਆਦਾ ਆਦਰਯੋਗ ਹੁੰਦਾ ਹੈ। 4ਕਿਉਂ ਜੋ ਹਰੇਕ ਘਰ ਕਿਸੇ ਨਾ ਕਿਸੇ ਦੁਆਰਾ ਬਣਾਇਆ ਜਾਂਦਾ ਹੈ, ਪਰ ਸਭ ਕੁਝ ਬਣਾਉਣ ਵਾਲਾ ਪਰਮੇਸ਼ਰ ਹੀ ਹੈ। 5ਮੂਸਾ ਪਰਮੇਸ਼ਰ ਦੇ ਸਾਰੇ ਘਰਾਣੇ ਵਿੱਚ ਸੇਵਕ ਦੇ ਤੌਰ 'ਤੇ ਵਿਸ਼ਵਾਸਯੋਗ ਰਿਹਾ ਤਾਂਕਿ ਉਨ੍ਹਾਂ ਗੱਲਾਂ ਦੀ ਗਵਾਹੀ ਦੇਵੇ ਜਿਹੜੀਆਂ ਭਵਿੱਖ ਵਿੱਚ ਕਹੀਆਂ ਜਾਣੀਆਂ ਸਨ। 6ਪਰ ਮਸੀਹ ਪਰਮੇਸ਼ਰ ਦੇ ਸਾਰੇ ਘਰਾਣੇ ਉੱਤੇ ਇੱਕ ਪੁੱਤਰ ਦੇ ਤੌਰ 'ਤੇ ਵਫ਼ਾਦਾਰ ਰਿਹਾ; ਉਸ ਦਾ ਘਰਾਣਾ ਅਸੀਂ ਹਾਂ ਜੇ ਅਸੀਂ ਆਪਣੀ ਦਲੇਰੀ ਅਤੇ ਆਸ ਦੇ ਅਭਿਮਾਨ ਉੱਤੇ#3:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅੰਤ ਤੱਕ” ਲਿਖਿਆ ਹੈ। ਕਾਇਮ ਰਹੀਏ।
ਅਵਿਸ਼ਵਾਸ ਦੇ ਵਿਰੁੱਧ ਚਿਤਾਵਨੀ
7ਇਸ ਲਈ ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ:
ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ,
8ਤਾਂਆਪਣੇ ਦਿਲਾਂ ਨੂੰ ਕਠੋਰ ਨਾ ਕਰੋ
ਜਿਵੇਂ ਉਜਾੜ ਵਿੱਚ ਪਰਖੇ ਜਾਣ ਦੇ ਦਿਨ
ਉਸ ਨੂੰ ਕ੍ਰੋਧ ਦਿਵਾ ਕੇ ਕੀਤਾ,
9 ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਜਾਂਚ ਕੇ ਪਰਖਿਆ
ਅਤੇ ਚਾਲ੍ਹੀਆਂ ਸਾਲਾਂ ਤੱਕ ਮੇਰੇ ਕੰਮ ਵੇਖੇ।
10 ਇਸ ਲਈ ਮੈਂ ਇਸ ਪੀੜ੍ਹੀ ਨਾਲ ਗੁੱਸੇ ਹੋਇਆ
ਅਤੇ ਕਿਹਾ: “ਇਨ੍ਹਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ
ਅਤੇ ਇਨ੍ਹਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।”
11 ਇਸ ਕਰਕੇ ਮੈਂ ਕ੍ਰੋਧ ਵਿੱਚ ਆ ਕੇ ਸੌਂਹ ਖਾਧੀ ਕਿ
ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ। # ਜ਼ਬੂਰ 95:7-11
12ਹੇ ਭਾਈਓ, ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚੋਂ ਕਿਸੇ ਦਾ ਮਨ ਬੁਰਾ ਅਤੇ ਅਵਿਸ਼ਵਾਸੀ ਹੋਵੇ ਜੋ ਤੁਹਾਨੂੰ ਜੀਉਂਦੇ ਪਰਮੇਸ਼ਰ ਤੋਂ ਦੂਰ ਕਰ ਦੇਵੇ, 13ਸਗੋਂ ਜਦੋਂ ਤੱਕ “ਅੱਜ ਦਾ ਦਿਨ” ਕਿਹਾ ਜਾਂਦਾ ਹੈ, ਹਰ ਦਿਨ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ ਤਾਂਕਿ ਪਾਪ ਦੇ ਧੋਖੇ ਕਾਰਨ ਤੁਹਾਡੇ ਵਿੱਚੋਂ ਕੋਈ ਵੀ ਕਠੋਰ ਨਾ ਹੋ ਜਾਵੇ। 14ਕਿਉਂਕਿ ਜੇ ਅਸੀਂ ਆਪਣੇ ਸ਼ੁਰੂਆਤੀ ਵਿਸ਼ਵਾਸ ਉੱਤੇ ਅੰਤ ਤੱਕ ਕਾਇਮ ਰਹਿੰਦੇ ਹਾਂ ਤਾਂ ਅਸੀਂ ਮਸੀਹ ਦੇ ਸਾਂਝੀਦਾਰ ਬਣਦੇ ਹਾਂ। 15ਜਿਵੇਂ ਕਿਹਾ ਗਿਆ ਹੈ:
ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਉਸ ਨੂੰ ਕ੍ਰੋਧ ਦਿਵਾ ਕੇ ਕੀਤਾ ਸੀ। # ਜ਼ਬੂਰ 95:7-8
16ਕਿਉਂਕਿ ਕਿਨ੍ਹਾਂ ਨੇ ਸੁਣਿਆ ਅਤੇ ਕ੍ਰੋਧ ਦਿਵਾਇਆ? ਕੀ ਉਨ੍ਹਾਂ ਸਭਨਾਂ ਨੇ ਹੀ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰ ਵਿੱਚੋਂ ਨਿੱਕਲੇ ਸਨ? 17ਅਤੇ ਪਰਮੇਸ਼ਰ ਚਾਲ੍ਹੀਆਂ ਸਾਲਾਂ ਤੱਕ ਕਿਨ੍ਹਾਂ ਨਾਲ ਗੁੱਸੇ ਰਿਹਾ? ਕੀ ਉਨ੍ਹਾਂ ਨਾਲ ਹੀ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿੱਚ ਡਿੱਗੀਆਂ? 18ਅਤੇ ਉਸ ਨੇ ਕਿਨ੍ਹਾਂ ਨਾਲ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ? ਕੀ ਉਨ੍ਹਾਂ ਨਾਲ ਹੀ ਨਹੀਂ ਜਿਨ੍ਹਾਂ ਅਣਆਗਿਆਕਾਰੀ ਕੀਤੀ? 19ਇਸ ਲਈ ਅਸੀਂ ਵੇਖਦੇ ਹਾਂ ਕਿ ਉਹ ਅਵਿਸ਼ਵਾਸ ਦੇ ਕਾਰਨ ਪ੍ਰਵੇਸ਼ ਨਾ ਕਰ ਸਕੇ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas