ਇਬਰਾਨੀਆਂ 2
2
ਮੁਕਤੀ ਸੰਬੰਧੀ ਚਿਤਾਵਨੀ
1ਇਸ ਲਈ ਜ਼ਰੂਰੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਹਨ ਉਨ੍ਹਾਂ 'ਤੇ ਹੋਰ ਵੀ ਜ਼ਿਆਦਾ ਧਿਆਨ ਦੇਈਏ ਤਾਂਕਿ ਅਸੀਂ ਭਟਕ ਕੇ ਦੂਰ ਨਾ ਚਲੇ ਜਾਈਏ। 2ਕਿਉਂਕਿ ਜੇ ਉਹ ਸੰਦੇਸ਼ ਜਿਹੜਾ ਦੂਤਾਂ ਦੁਆਰਾ ਦਿੱਤਾ ਗਿਆ ਸੀ, ਦ੍ਰਿੜ੍ਹ ਰਿਹਾ ਅਤੇ ਹਰੇਕ ਅਣਆਗਿਆਕਾਰੀ ਅਤੇ ਅਪਰਾਧ ਨੂੰ ਉਚਿਤ ਦੰਡ ਮਿਲਿਆ 3ਤਾਂ ਉਸ ਮਹਾਨ ਮੁਕਤੀ ਦੀ ਅਣਦੇਖੀ ਕਰਕੇ ਅਸੀਂ ਕਿਵੇਂ ਬਚ ਸਕਾਂਗੇ ਜਿਸ ਦਾ ਵਰਣਨ ਸਭ ਤੋਂ ਪਹਿਲਾਂ ਪ੍ਰਭੂ ਦੇ ਦੁਆਰਾ ਕੀਤਾ ਗਿਆ ਅਤੇ ਸੁਣਨ ਵਾਲਿਆਂ ਨੇ ਸਾਡੇ ਸਾਹਮਣੇ ਇਸ ਦੀ ਪੁਸ਼ਟੀ ਕੀਤੀ? 4ਇਸ ਤੋਂ ਇਲਾਵਾ ਪਰਮੇਸ਼ਰ ਨੇ ਵੀ ਚਿੰਨ੍ਹਾਂ, ਅਚੰਭਿਆਂ ਅਤੇ ਵੱਖ-ਵੱਖ ਤਰ੍ਹਾਂ ਦੇ ਚਮਤਕਾਰਾਂ ਦੇ ਦੁਆਰਾ ਅਤੇ ਆਪਣੀ ਇੱਛਾ ਦੇ ਅਨੁਸਾਰ ਪਵਿੱਤਰ ਆਤਮਾ ਦੇ ਵਰਦਾਨ ਵੰਡਣ ਦੁਆਰਾ ਇਸ ਦੀ ਗਵਾਹੀ ਦਿੱਤੀ।
ਦੇਹਧਾਰੀ ਮੁਕਤੀਦਾਤਾ
5ਪਰਮੇਸ਼ਰ ਨੇ ਉਸ ਆਉਣ ਵਾਲੇ ਸੰਸਾਰ ਨੂੰ ਜਿਸ ਦੀ ਗੱਲ ਅਸੀਂ ਕਰ ਰਹੇ ਹਾਂ, ਦੂਤਾਂ ਦੇ ਅਧੀਨ ਨਹੀਂ ਕੀਤਾ, 6ਪਰ ਕਿਸੇ ਨੇ ਇੱਕ ਥਾਂ ਇਹ ਕਹਿ ਕੇ ਗਵਾਹੀ ਦਿੱਤੀ ਹੈ:
ਮਨੁੱਖ ਕੀ ਹੈ ਜੋ ਤੂੰ ਉਸ ਨੂੰ ਯਾਦ ਰੱਖੇਂ,
ਜਾਂ ਮਨੁੱਖ ਦੀ ਸੰਤਾਨ ਕੀ ਹੈ ਜੋ ਤੂੰ ਉਸ ਦੀ ਸੁੱਧ ਲਵੇਂ?
7 ਤੂੰ ਥੋੜ੍ਹੇ ਸਮੇਂ ਲਈ ਉਸ # 2:7 ਅਰਥਾਤ ਮਸੀਹ ਨੂੰ ਸਵਰਗਦੂਤਾਂ ਨਾਲੋਂ ਨੀਵਾਂ ਕੀਤਾ;
ਤੂੰ ਉਸ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ
ਅਤੇ ਉਸ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਅਧਿਕਾਰ ਦਿੱਤਾ # 2:7 ਕੁਝ ਹਸਤਲੇਖਾਂ ਵਿੱਚ “ਅਤੇ ਉਸ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਅਧਿਕਾਰ ਦਿੱਤਾ” ਨਹੀਂ ਹੈ। ।
8 ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ। #
ਜ਼ਬੂਰ 8:4-6
ਕਿਉਂਕਿ ਜਦੋਂ ਉਸ ਨੇ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਤਾਂ ਅਜਿਹਾ ਕੁਝ ਵੀ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਕੀਤਾ ਹੋਵੇ, ਪਰ ਅਜੇ ਅਸੀਂ ਸਭ ਕੁਝ ਉਸ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ। 9ਪਰ ਅਸੀਂ ਯਿਸੂ ਨੂੰ, ਜਿਹੜਾ ਥੋੜ੍ਹੇ ਸਮੇਂ ਲਈ ਸਵਰਗਦੂਤਾਂ ਤੋਂ ਨੀਵਾਂ ਕੀਤਾ ਗਿਆ ਤਾਂਕਿ ਉਹ ਪਰਮੇਸ਼ਰ ਦੀ ਕਿਰਪਾ ਨਾਲ ਸਭਨਾਂ ਦੇ ਲਈ ਮੌਤ ਦਾ ਸੁਆਦ ਚੱਖੇ, ਮੌਤ ਦੇ ਦੁੱਖ ਦੇ ਕਾਰਨ ਆਦਰ ਅਤੇ ਮਹਿਮਾ ਦਾ ਤਾਜ ਪਹਿਨਿਆ ਹੋਇਆ ਵੇਖਦੇ ਹਾਂ।
10ਕਿਉਂਕਿ ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸਭ ਵਸਤਾਂ ਹੋਂਦ ਵਿੱਚ ਹਨ, ਉਸ ਪਰਮੇਸ਼ਰ ਦੇ ਲਈ ਇਹ ਉਚਿਤ ਸੀ ਕਿ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਵੇ ਅਤੇ ਉਨ੍ਹਾਂ ਦੀ ਮੁਕਤੀ ਦੇ ਕਰਤਾ ਨੂੰ ਦੁੱਖਾਂ ਦੇ ਦੁਆਰਾ ਸਿੱਧ ਪ੍ਰਮਾਣਿਤ ਕਰੇ। 11ਕਿਉਂ ਜੋ ਪਵਿੱਤਰ ਕਰਨ ਵਾਲਾ ਅਤੇ ਪਵਿੱਤਰ ਕੀਤੇ ਜਾਣ ਵਾਲੇ ਸਭ ਇੱਕੋ ਤੋਂ ਹਨ। ਇਸੇ ਕਾਰਨ ਉਹ ਉਨ੍ਹਾਂ ਨੂੰ ਭਾਈ ਕਹਿਣ ਤੋਂ ਨਹੀਂ ਸ਼ਰਮਾਉਂਦਾ 12ਅਤੇ ਕਹਿੰਦਾ ਹੈ:
ਮੈਂ ਆਪਣੇ ਭਾਈਆਂ ਨੂੰ ਤੇਰੇ ਨਾਮ ਦਾ ਪ੍ਰਚਾਰ ਕਰਾਂਗਾ;
ਸਭਾ ਦੇ ਵਿਚਕਾਰ ਮੈਂ ਤੇਰੇ ਲਈ ਭਜਨ ਗਾਵਾਂਗਾ #
ਜ਼ਬੂਰ 22:22
13ਅਤੇ ਫੇਰ ਕਹਿੰਦਾ ਹੈ:
ਮੈਂ ਉਸ ਉੱਤੇ ਭਰੋਸਾ ਰੱਖਾਂਗਾ, #
ਯਸਾਯਾਹ 8:17
ਅਤੇ ਫੇਰ,
ਵੇਖ, ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ਰ ਨੇ ਮੈਨੂੰ ਦਿੱਤੇ ਹਨ। #
ਯਸਾਯਾਹ 8:18
14ਇਸ ਲਈ ਜਿਸ ਤਰ੍ਹਾਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹਨ ਉਸੇ ਤਰ੍ਹਾਂ ਯਿਸੂ ਵੀ ਇਨ੍ਹਾਂ ਵਿੱਚ ਸਾਂਝੀ ਹੋਇਆ ਤਾਂਕਿ ਆਪਣੀ ਮੌਤ ਦੇ ਦੁਆਰਾ ਉਸ ਦਾ ਅਰਥਾਤ ਸ਼ੈਤਾਨ ਦਾ ਨਾਸ ਕਰੇ ਜਿਹੜਾ ਮੌਤ ਉੱਤੇ ਵੱਸ ਰੱਖਦਾ ਹੈ 15ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਦੇ ਕਾਰਨ ਸਾਰੀ ਜ਼ਿੰਦਗੀ ਗੁਲਾਮੀ ਵਿੱਚ ਜਕੜੇ ਹੋਏ ਸਨ, ਅਜ਼ਾਦ ਕਰਾਵੇ। 16ਕਿਉਂਕਿ ਨਿਰਸੰਦੇਹ ਉਹ ਸਵਰਗਦੂਤਾਂ ਦੀ ਨਹੀਂ, ਪਰ ਅਬਰਾਹਾਮ ਦੀ ਅੰਸ ਦੀ ਸਹਾਇਤਾ ਕਰਦਾ ਹੈ। 17ਇਸ ਲਈ ਇਹ ਜ਼ਰੂਰੀ ਸੀ ਕਿ ਉਹ ਹਰ ਤਰ੍ਹਾਂ ਨਾਲ ਆਪਣੇ ਭਾਈਆਂ ਜਿਹਾ ਬਣੇ ਤਾਂਕਿ ਉਹ ਪਰਮੇਸ਼ਰ ਨਾਲ ਸੰਬੰਧਤ ਗੱਲਾਂ ਵਿੱਚ ਦਇਆਵਾਨ ਅਤੇ ਵਫ਼ਾਦਾਰ ਮਹਾਂਯਾਜਕ ਬਣ ਕੇ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ; 18ਕਿਉਂਕਿ ਜਦੋਂ ਉਸ ਨੇ ਆਪ ਪਰਖੇ ਜਾ ਕੇ ਦੁੱਖ ਝੱਲਿਆ ਤਾਂ ਉਹ ਪਰਖੇ ਜਾਣ ਵਾਲਿਆਂ ਦੀ ਸਹਾਇਤਾ ਕਰ ਸਕਦਾ ਹੈ।
Právě zvoleno:
ਇਬਰਾਨੀਆਂ 2: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative