Logo aplikace Bible
Ikona vyhledávání

ਇਬਰਾਨੀਆਂ 11

11
ਵਿਸ਼ਵਾਸ ਦੇ ਯੋਧੇ
1ਵਿਸ਼ਵਾਸ ਤਾਂ ਆਸ ਕੀਤੀਆਂ ਵਸਤਾਂ ਦਾ ਭਰੋਸਾ ਅਤੇ ਅਣਡਿੱਠ ਵਸਤਾਂ ਦਾ ਸਬੂਤ ਹੈ, 2ਕਿਉਂਕਿ ਇਸੇ ਦੇ ਦੁਆਰਾ ਸਾਡੇ ਪੁਰਖਿਆਂ ਬਾਰੇ ਚੰਗੀ ਗਵਾਹੀ ਦਿੱਤੀ ਗਈ।
3ਵਿਸ਼ਵਾਸ ਦੁਆਰਾ ਹੀ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਦੇ ਵਚਨ ਦੁਆਰਾ ਸ੍ਰਿਸ਼ਟੀ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਗਈ ਕਿ ਜੋ ਵਸਤਾਂ ਵਿਖਾਈ ਦਿੰਦੀਆਂ ਹਨ ਉਹ ਉਨ੍ਹਾਂ ਤੋਂ ਸਿਰਜੀਆਂ ਗਈਆਂ ਜੋ ਵਿਖਾਈ ਨਹੀਂ ਦਿੰਦੀਆਂ।
4ਵਿਸ਼ਵਾਸ ਦੁਆਰਾ ਹੀ ਹਾਬਲ ਨੇ ਪਰਮੇਸ਼ਰ ਨੂੰ ਕਇਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ ਜਿਸ ਦੇ ਕਾਰਨ ਉਹ ਧਰਮੀ ਗਿਣਿਆ ਗਿਆ ਅਤੇ ਪਰਮੇਸ਼ਰ ਨੇ ਉਸ ਦੀਆਂ ਭੇਟਾਂ ਦੇ ਵਿਖੇ ਗਵਾਹੀ ਦਿੱਤੀ। ਭਾਵੇਂ ਹਾਬਲ ਮਰ ਗਿਆ, ਪਰ ਉਹ ਵਿਸ਼ਵਾਸ ਦੁਆਰਾ ਹੁਣ ਤੱਕ ਬੋਲਦਾ ਹੈ।
5ਵਿਸ਼ਵਾਸ ਦੁਆਰਾ ਹੀ ਹਨੋਕ ਉਤਾਂਹ ਉਠਾ ਲਿਆ ਗਿਆ ਤਾਂਕਿ ਮੌਤ ਨੂੰ ਨਾ ਵੇਖੇ ਅਤੇ ਉਸ ਦਾ ਕੁਝ ਪਤਾ ਨਾ ਲੱਗਾ, ਕਿਉਂਕਿ ਪਰਮੇਸ਼ਰ ਨੇ ਉਸ ਨੂੰ ਉਤਾਂਹ ਉਠਾ ਲਿਆ। ਉਠਾਏ ਜਾਣ ਤੋਂ ਪਹਿਲਾਂ ਉਸ ਦੇ ਵਿਖੇ ਗਵਾਹੀ ਦਿੱਤੀ ਗਈ ਕਿ ਉਸ ਨੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ। 6ਵਿਸ਼ਵਾਸ ਤੋਂ ਬਿਨਾਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਉਸ ਦੇ ਨੇੜੇ ਆਉਂਦਾ ਹੈ ਉਸ ਦੇ ਲਈ ਇਹ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ਰ ਹੈ ਅਤੇ ਉਹ ਆਪਣੇ ਖੋਜੀਆਂ ਨੂੰ ਪ੍ਰਤਿਫਲ ਦਿੰਦਾ ਹੈ।
7ਵਿਸ਼ਵਾਸ ਦੁਆਰਾ ਹੀ ਨੂਹ ਨੇ ਉਨ੍ਹਾਂ ਗੱਲਾਂ ਦੇ ਵਿਖੇ ਜੋ ਵਿਖਾਈ ਨਹੀਂ ਦਿੰਦੀਆਂ ਸਨ, ਚਿਤਾਵਨੀ ਪਾ ਕੇ ਸ਼ਰਧਾਪੂਰਣ ਭੈ ਨਾਲ ਆਪਣੇ ਪਰਿਵਾਰ ਦੇ ਬਚਾਅ ਲਈ ਕਿਸ਼ਤੀ ਬਣਾਈ। ਇਸੇ ਵਿਸ਼ਵਾਸ ਦੇ ਦੁਆਰਾ ਉਸ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਾਰਮਿਕਤਾ ਦਾ ਵਾਰਸ ਬਣਿਆ ਜਿਹੜੀ ਵਿਸ਼ਵਾਸ ਤੋਂ ਹੈ।
8ਵਿਸ਼ਵਾਸ ਦੁਆਰਾ ਹੀ, ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਆਗਿਆ ਮੰਨ ਕੇ ਉਸ ਸਥਾਨ ਵੱਲ ਨਿੱਕਲ ਤੁਰਿਆ ਜਿਹੜਾ ਉਸ ਨੂੰ ਮਿਰਾਸ ਵਿੱਚ ਮਿਲਣਾ ਸੀ; ਉਹ ਨਹੀਂ ਜਾਣਦਾ ਸੀ ਕਿ ਉਸ ਨੇ ਕਿੱਥੇ ਜਾਣਾ ਹੈ, ਫਿਰ ਵੀ ਨਿੱਕਲ ਤੁਰਿਆ।
9ਵਿਸ਼ਵਾਸ ਦੁਆਰਾ ਹੀ ਉਹ ਵਾਇਦੇ ਦੇ ਦੇਸ ਵਿੱਚ ਇੱਕ ਪਰਦੇਸੀ ਵਾਂਗ ਜਾ ਵੱਸਿਆ ਅਤੇ ਉਸੇ ਵਾਇਦੇ ਦੇ ਸੰਗੀ ਵਾਰਸਾਂ ਇਸਹਾਕ ਅਤੇ ਯਾਕੂਬ ਦੇ ਨਾਲ ਤੰਬੂਆਂ ਵਿੱਚ ਰਿਹਾ, 10ਕਿਉਂਕਿ ਉਹ ਨੀਹਾਂ ਵਾਲੇ ਉਸ ਨਗਰ ਦੀ ਉਡੀਕ ਵਿੱਚ ਸੀ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਰ ਹੈ।
11ਵਿਸ਼ਵਾਸ ਦੁਆਰਾ ਹੀ ਸਾਰਾਹ ਨੇ ਜੋ ਕਿ ਬਾਂਝ ਸੀ, ਉਮਰ ਢਲ ਜਾਣ ਦੇ ਬਾਵਜੂਦ ਵੀ ਗਰਭਵਤੀ ਹੋਣ ਦੀ ਸ਼ਕਤੀ ਪਾਈ,#11:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਬਾਲਕ ਨੂੰ ਜਨਮ ਦਿੱਤਾ” ਲਿਖਿਆ ਹੈ। ਕਿਉਂਕਿ ਉਸ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ। 12ਇਸ ਕਰਕੇ ਇੱਕ ਤੋਂ ਜੋ ਕਿ ਮੁਰਦੇ ਜਿਹਾ ਸੀ, ਅਕਾਸ਼ ਦੇ ਤਾਰਿਆਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਅੰਸ ਪੈਦਾ ਹੋਈ।
13ਇਹ ਸਭ ਵਿਸ਼ਵਾਸ ਦੀ ਦਸ਼ਾ ਵਿੱਚ ਮਰੇ; ਇਨ੍ਹਾਂ ਨੂੰ ਵਾਇਦਾ ਕੀਤੀਆਂ ਵਸਤਾਂ ਪ੍ਰਾਪਤ ਨਾ ਹੋਈਆਂ, ਪਰ ਇਨ੍ਹਾਂ ਨੇ ਦੂਰ ਤੋਂ ਹੀ ਵੇਖ ਕੇ#11:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਕੀਨ ਕੀਤਾ ਅਤੇ” ਲਿਖਿਆ ਹੈ। ਉਨ੍ਹਾਂ ਦਾ ਸੁਆਗਤ ਕੀਤਾ ਅਤੇ ਮੰਨ ਲਿਆ ਕਿ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ। 14ਇਸ ਤਰ੍ਹਾਂ ਕਹਿਣ ਵਾਲੇ ਇਹ ਪਰਗਟ ਕਰਦੇ ਹਨ ਕਿ ਉਹ ਆਪਣੇ ਦੇਸ ਦੀ ਭਾਲ ਵਿੱਚ ਹਨ। 15ਜੇ ਉਹ ਉਸ ਦੇਸ ਨੂੰ ਜਿੱਥੋਂ ਉਹ ਨਿੱਕਲੇ ਸਨ, ਯਾਦ ਰੱਖਦੇ ਤਾਂ ਉਨ੍ਹਾਂ ਕੋਲ ਵਾਪਸ ਜਾਣ ਦਾ ਮੌਕਾ ਹੁੰਦਾ। 16ਪਰ ਹੁਣ ਉਹ ਇੱਕ ਚੰਗੇ ਅਰਥਾਤ ਸਵਰਗੀ ਦੇਸ ਦੇ ਅਭਿਲਾਸ਼ੀ ਹਨ। ਇਸ ਲਈ ਪਰਮੇਸ਼ਰ ਉਨ੍ਹਾਂ ਦਾ ਪਰਮੇਸ਼ਰ ਕਹਾਉਣ ਤੋਂ ਨਹੀਂ ਸ਼ਰਮਾਉਂਦਾ ਅਤੇ ਉਸ ਨੇ ਉਨ੍ਹਾਂ ਦੇ ਲਈ ਇੱਕ ਨਗਰ ਤਿਆਰ ਕੀਤਾ ਹੈ।
17ਵਿਸ਼ਵਾਸ ਦੁਆਰਾ ਹੀ, ਅਬਰਾਹਾਮ ਨੇ ਜਦੋਂ ਪਰਖਿਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਚੜ੍ਹਾਇਆ; ਜਿਸ ਨੂੰ ਵਾਇਦੇ ਮਿਲੇ ਸਨ ਉਹ ਆਪਣੇ ਉਸ ਇਕਲੌਤੇ ਨੂੰ ਬਲੀਦਾਨ ਚੜ੍ਹਾਉਣ ਵਾਲਾ ਸੀ 18ਜਿਸ ਦੇ ਵਿਖੇ ਕਿਹਾ ਗਿਆ ਸੀ,“ਇਸਹਾਕ ਤੋਂ ਤੇਰੀ ਅੰਸ ਕਹਾਵੇਗੀ।”#ਉਤਪਤ 21:12 19ਉਸ ਨੇ ਜਾਣ ਲਿਆ ਸੀ ਕਿ ਪਰਮੇਸ਼ਰ ਮੁਰਦਿਆਂ ਵਿੱਚੋਂ ਜਿਵਾਉਣ ਦੇ ਵੀ ਸਮਰੱਥ ਹੈ ਅਤੇ ਇਹ ਇਸ ਤਰ੍ਹਾਂ ਸੀ ਜਿਵੇਂ ਉਸ ਨੇ ਇਸਹਾਕ ਨੂੰ ਮੁੜ ਪ੍ਰਾਪਤ ਕਰ ਲਿਆ ਹੋਵੇ।
20ਵਿਸ਼ਵਾਸ ਦੁਆਰਾ ਹੀ ਇਸਹਾਕ ਨੇ ਯਾਕੂਬ ਅਤੇ ਏਸਾਓ ਨੂੰ ਆਉਣ ਵਾਲੀਆਂ ਗੱਲਾਂ ਦੇ ਵਿਖੇ ਬਰਕਤ ਦਿੱਤੀ।
21ਵਿਸ਼ਵਾਸ ਦੁਆਰਾ ਹੀ ਯਾਕੂਬ ਨੇ ਮਰਦੇ ਸਮੇਂ ਯੂਸੁਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਦਾ ਸਹਾਰਾ ਲੈ ਕੇ ਪਰਮੇਸ਼ਰ ਅੱਗੇ ਸਿਰ ਨਿਵਾਇਆ।
22ਵਿਸ਼ਵਾਸ ਦੁਆਰਾ ਹੀ ਯੂਸੁਫ਼ ਨੇ ਮਰਦੇ ਸਮੇਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿੱਕਲਣ ਦਾ ਜ਼ਿਕਰ ਕੀਤਾ ਅਤੇ ਆਪਣੀਆਂ ਅਸਥੀਆਂ ਦੇ ਵਿਖੇ ਹਿਦਾਇਤ ਦਿੱਤੀ।
23ਮੂਸਾ ਜਦੋਂ ਪੈਦਾ ਹੋਇਆ ਤਾਂ ਵਿਸ਼ਵਾਸ ਦੁਆਰਾ ਹੀ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਤਿੰਨਾਂ ਮਹੀਨਿਆਂ ਤੱਕ ਲੁਕਾਈ ਰੱਖਿਆ, ਕਿਉਂਕਿ ਉਨ੍ਹਾਂ ਵੇਖਿਆ ਕਿ ਬੱਚਾ ਸੁੰਦਰ ਹੈ; ਉਹ ਰਾਜੇ ਦੇ ਹੁਕਮ ਤੋਂ ਨਾ ਡਰੇ।
24ਵਿਸ਼ਵਾਸ ਦੁਆਰਾ ਹੀ, ਮੂਸਾ ਜਦੋਂ ਵੱਡਾ ਹੋਇਆ ਤਾਂ ਉਸ ਨੇ ਫ਼ਿਰਊਨ ਦੀ ਬੇਟੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ 25ਅਤੇ ਪਾਪ ਦੇ ਥੋੜ੍ਹੇ ਸਮੇਂ ਦੇ ਅਨੰਦ ਨਾਲੋਂ ਪਰਮੇਸ਼ਰ ਦੇ ਲੋਕਾਂ ਨਾਲ ਦੁੱਖ ਸਹਿਣ ਨੂੰ ਚੁਣਿਆ। 26ਉਸ ਨੇ ਮਸੀਹ ਦੇ ਨਮਿੱਤ ਨਿੰਦਾ ਝੱਲਣ ਨੂੰ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡੀ ਦੌਲਤ ਸਮਝਿਆ, ਕਿਉਂਕਿ ਉਸ ਦਾ ਧਿਆਨ ਪ੍ਰਤਿਫਲ ਵੱਲ ਸੀ।
27ਵਿਸ਼ਵਾਸ ਦੁਆਰਾ ਹੀ ਉਸ ਨੇ ਰਾਜੇ ਦੇ ਕ੍ਰੋਧ ਤੋਂ ਨਾ ਡਰਦਿਆਂ ਮਿਸਰ ਨੂੰ ਛੱਡ ਦਿੱਤਾ, ਕਿਉਂਕਿ ਉਹ ਅਣਡਿੱਠ ਨੂੰ ਜਿਵੇਂ ਵੇਖਦੇ ਹੋਏ ਦ੍ਰਿੜ੍ਹ ਰਿਹਾ।
28ਵਿਸ਼ਵਾਸ ਦੁਆਰਾ ਹੀ ਉਸ ਨੇ ਪਸਾਹ ਅਤੇ ਲਹੂ ਦੇ ਛਿੜਕਾਓ ਦੇ ਨਿਯਮ ਦਾ ਪਾਲਣ ਕੀਤਾ ਤਾਂਕਿ ਜੇਠਿਆਂ ਨੂੰ ਨਾਸ ਕਰਨ ਵਾਲਾ ਉਨ੍ਹਾਂ ਨੂੰ ਨਾ ਛੂਹੇ।
29ਵਿਸ਼ਵਾਸ ਦੁਆਰਾ ਹੀ ਉਨ੍ਹਾਂ ਨੇ ਲਾਲ ਸਮੁੰਦਰ ਨੂੰ ਸੁੱਕੀ ਧਰਤੀ ਵਾਂਗ ਪਾਰ ਕੀਤਾ, ਪਰ ਜਦੋਂ ਮਿਸਰੀਆਂ ਨੇ ਕੋਸ਼ਿਸ਼ ਕੀਤੀ ਤਾਂ ਉਹ ਡੁੱਬ ਮਰੇ।
30ਵਿਸ਼ਵਾਸ ਦੁਆਰਾ ਹੀ ਜਦੋਂ ਸੱਤਾਂ ਦਿਨਾਂ ਤੱਕ ਯਰੀਹੋ ਦੀ ਸਫੀਲ#11:30 ਕਿਸੇ ਕਿਲ੍ਹੇ ਜਾਂ ਨਗਰ ਦੁਆਲੇ ਸੁਰੱਖਿਆ ਲਈ ਬਣਾਈ ਗਈ ਉੱਚੀ ਅਤੇ ਮਜ਼ਬੂਤ ਕੰਧ ਦੇ ਚੱਕਰ ਲਗਾਏ ਗਏ ਤਾਂ ਉਹ ਢਹਿ ਗਈ।
31ਵਿਸ਼ਵਾਸ ਦੁਆਰਾ ਹੀ ਰਹਾਬ ਵੇਸਵਾ ਆਗਿਆ ਨਾ ਮੰਨਣ ਵਾਲਿਆਂ ਦੇ ਨਾਲ ਨਾਸ ਨਾ ਹੋਈ, ਕਿਉਂਕਿ ਉਸ ਨੇ ਸਲਾਮਤੀ#11:31 ਮੂਲ ਸ਼ਬਦ ਅਰਥ: ਸ਼ਾਂਤੀ ਨਾਲ ਖੋਜੀਆਂ ਨੂੰ ਗ੍ਰਹਿਣ ਕੀਤਾ।
32ਹੁਣ ਮੈਂ ਹੋਰ ਕੀ ਕਹਾਂ? ਕਿਉਂਕਿ ਸਮਾਂ ਨਹੀਂ ਹੈ ਕਿ ਮੈਂ ਗਿਦਾਊਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਬਾਰੇ ਵਰਣਨ ਕਰਾਂ, 33ਜਿਨ੍ਹਾਂ ਨੇ ਵਿਸ਼ਵਾਸ ਦੁਆਰਾ ਹੀ ਰਿਆਸਤਾਂ ਨੂੰ ਜਿੱਤਿਆ, ਧਾਰਮਿਕਤਾ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ, 34ਅੱਗ ਦੇ ਭਾਂਬੜ ਨੂੰ ਸ਼ਾਂਤ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਨਿਰਬਲਤਾ ਵਿੱਚ ਬਲਵੰਤ ਕੀਤੇ ਗਏ, ਯੁੱਧ ਵਿੱਚ ਵੀਰਤਾ ਵਿਖਾਈ ਅਤੇ ਪਰਾਈਆਂ ਫ਼ੌਜਾਂ ਨੂੰ ਖਦੇੜ ਸੁੱਟਿਆ, 35ਔਰਤਾਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀਉਂਦੇ ਪਾਇਆ, ਕਈ ਲੋਕ ਤਸੀਹੇ ਸਹਿੰਦੇ-ਸਹਿੰਦੇ ਮਰ ਗਏ ਪਰ ਉਨ੍ਹਾਂ ਨੇ ਛੁਟਕਾਰਾ ਨਾ ਚਾਹਿਆ ਤਾਂਕਿ ਉਹ ਇੱਕ ਉੱਤਮ ਪੁਨਰ-ਉਥਾਨ ਨੂੰ ਪ੍ਰਾਪਤ ਕਰ ਸਕਣ। 36ਕਈ ਲੋਕ ਠੱਠਿਆਂ ਵਿੱਚ ਉਡਾਏ ਜਾਣ, ਕੋਰੜਿਆਂ ਦੀ ਮਾਰ ਖਾਣ ਅਤੇ ਇੱਥੋਂ ਤੱਕ ਕਿ ਜ਼ੰਜੀਰਾਂ ਵਿੱਚ ਜਕੜੇ ਜਾਣ ਅਤੇ ਕੈਦ ਕੀਤੇ ਜਾਣ ਦੁਆਰਾ ਪਰਖੇ ਗਏ। 37ਉਨ੍ਹਾਂ ਨੂੰ ਪਥਰਾਓ ਕੀਤਾ ਗਿਆ, ਆਰਿਆਂ ਨਾਲ ਚੀਰੇ ਗਏ, ਤਲਵਾਰ ਨਾਲ ਕਤਲ ਕੀਤੇ ਗਏ; ਉਹ ਭੇਡਾਂ ਅਤੇ ਬੱਕਰੀਆਂ ਦੀਆਂ ਖੱਲਾਂ ਪਹਿਨੇ ਅਤੇ ਥੁੜ੍ਹਾਂ ਅਤੇ ਕਸ਼ਟਾਂ ਵਿੱਚ ਦੁਰਵਿਹਾਰ ਨੂੰ ਸਹਿੰਦੇ ਹੋਏ ਭਟਕਦੇ ਰਹੇ; 38ਸੰਸਾਰ ਉਨ੍ਹਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਵਿੱਚ, ਪਹਾੜਾਂ ਵਿੱਚ, ਗੁਫਾਵਾਂ ਵਿੱਚ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਫਿਰੇ।
39ਭਾਵੇਂ ਵਿਸ਼ਵਾਸ ਦੇ ਕਾਰਨ ਇਨ੍ਹਾਂ ਸਭਨਾਂ ਦੀ ਚੰਗੀ ਗਵਾਹੀ ਦਿੱਤੀ ਗਈ, ਤਾਂ ਵੀ ਉਨ੍ਹਾਂ ਨੇ ਵਾਇਦਾ ਕੀਤੀਆਂ ਵਸਤਾਂ ਨੂੰ ਪ੍ਰਾਪਤ ਨਾ ਕੀਤਾ। 40ਕਿਉਂਕਿ ਪਰਮੇਸ਼ਰ ਨੇ ਸਾਡੇ ਲਈ ਪਹਿਲਾਂ ਤੋਂ ਇੱਕ ਉੱਤਮ ਗੱਲ ਠਹਿਰਾਈ ਸੀ ਤਾਂਕਿ ਉਹ ਸਾਡੇ ਤੋਂ ਬਿਨਾਂ ਸਿੱਧਤਾ ਨੂੰ ਪ੍ਰਾਪਤ ਨਾ ਕਰਨ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas