Logo aplikace Bible
Ikona vyhledávání

ਕੁਲੁੱਸੀਆਂ 2

2
1ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮੈਂ ਤੁਹਾਡੇ ਲਈ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਵੀ ਜਿਨ੍ਹਾਂ ਨੇ ਮੈਨੂੰ ਆਹਮੋ-ਸਾਹਮਣੇ ਨਹੀਂ ਵੇਖਿਆ#2:1 ਮੂਲ ਸ਼ਬਦ ਅਰਥ: ਸਰੀਰਕ ਰੂਪ ਵਿੱਚ ਮੇਰਾ ਮੂੰਹ ਨਹੀਂ ਵੇਖਿਆ ਕਿੰਨਾ ਸੰਘਰਸ਼ ਕਰਦਾ ਹਾਂ, 2ਤਾਂਕਿ ਉਨ੍ਹਾਂ ਦੇ ਦਿਲ ਉਤਸ਼ਾਹਿਤ ਹੋਣ ਅਤੇ ਪ੍ਰੇਮ ਵਿੱਚ ਇੱਕ ਦੂਜੇ ਨਾਲ ਜੁੜੇ ਰਹਿਣ ਜਿਸ ਨਾਲ ਉਹ ਸਮਝ ਦੀ ਪੂਰੀ ਤਸੱਲੀ ਦੇ ਸੰਪੂਰਨ ਧਨ ਨੂੰ ਪ੍ਰਾਪਤ ਕਰਨ ਅਤੇ ਪਰਮੇਸ਼ਰ#2:2 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ” ਦੇ ਸਥਾਨ 'ਤੇ “ਪਿਤਾ” ਲਿਖਿਆ ਹੈ। ਦੇ ਭੇਤ ਅਰਥਾਤ ਮਸੀਹ ਨੂੰ ਜਾਣ ਲੈਣ। 3ਉਸੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਛੁਪੇ ਹੋਏ ਹਨ।
ਝੂਠੀ ਸਿੱਖਿਆ ਦੇ ਵਿਰੁੱਧ ਚਿਤਾਵਨੀ
4ਇਹ ਮੈਂ ਇਸ ਲਈ ਕਹਿੰਦਾ ਹਾਂ ਤਾਂਕਿ ਕੋਈ ਤੁਹਾਨੂੰ ਲੁਭਾਉਣੀਆਂ ਗੱਲਾਂ ਨਾਲ ਭਰਮਾ ਨਾ ਲਵੇ। 5ਕਿਉਂਕਿ ਸਰੀਰਕ ਤੌਰ 'ਤੇ ਭਾਵੇਂ ਮੈਂ ਤੁਹਾਡੇ ਤੋਂ ਦੂਰ ਹਾਂ, ਪਰ ਆਤਮਾ ਵਿੱਚ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਅਨੁਸ਼ਾਸਨ ਅਤੇ ਮਸੀਹ ਵਿੱਚ ਤੁਹਾਡੇ ਵਿਸ਼ਵਾਸ ਦੀ ਦ੍ਰਿੜ੍ਹਤਾ ਨੂੰ ਵੇਖ ਕੇ ਪ੍ਰਸੰਨ ਹੁੰਦਾ ਹਾਂ।
6ਇਸ ਲਈ ਜਿਵੇਂ ਤੁਸੀਂ ਮਸੀਹ ਯਿਸੂ ਨੂੰ ਪ੍ਰਭੂ ਕਰਕੇ ਗ੍ਰਹਿਣ ਕੀਤਾ ਹੈ, ਉਸੇ ਤਰ੍ਹਾਂ ਉਸ ਵਿੱਚ ਚੱਲਦੇ ਰਹੋ 7ਅਤੇ ਉਸੇ ਵਿੱਚ ਜੜ੍ਹ ਫੜ ਕੇ ਉੱਸਰਦੇ ਜਾਓ; ਜਿਵੇਂ ਤੁਹਾਨੂੰ ਸਿਖਾਇਆ ਗਿਆ, ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਵਧੀਕ ਧੰਨਵਾਦ ਕਰਦੇ ਰਹੋ। 8ਸਚੇਤ ਰਹੋ ਕਿ ਕੋਈ ਤੁਹਾਨੂੰ ਉਸ ਫ਼ਲਸਫ਼ੇ ਅਤੇ ਧੋਖੇ ਦੀਆਂ ਖੋਖਲੀਆਂ ਗੱਲਾਂ ਨਾਲ ਭਰਮਾ ਨਾ ਲਵੇ ਜੋ ਮਨੁੱਖਾਂ ਦੀ ਰੀਤ ਅਤੇ ਸੰਸਾਰ ਦੇ ਮੂਲ ਸਿਧਾਂਤਾਂ ਦੇ ਅਨੁਸਾਰ ਹੈ, ਨਾ ਕਿ ਮਸੀਹ ਦੇ ਅਨੁਸਾਰ। 9ਕਿਉਂਕਿ ਉਸੇ ਵਿੱਚ ਪਰਮੇਸ਼ਰਤਾਈ ਦੀ ਸਾਰੀ ਭਰਪੂਰੀ ਸਰੀਰਕ ਤੌਰ 'ਤੇ ਵਾਸ ਕਰਦੀ ਹੈ 10ਅਤੇ ਤੁਸੀਂ ਵੀ ਉਸੇ ਵਿੱਚ ਭਰਪੂਰ ਕੀਤੇ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ। 11ਉਸੇ ਵਿੱਚ ਤੁਹਾਡੀ ਵੀ ਸੁੰਨਤ ਹੋਈ ਅਰਥਾਤ ਮਸੀਹ ਵਿੱਚ ਸੁੰਨਤ ਜੋ ਹੱਥਾਂ ਨਾਲ ਨਹੀਂ ਕੀਤੀ ਜਾਂਦੀ, ਜਿਸ ਵਿੱਚ#2:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਾਪਾਂ ਦੀ” ਲਿਖਿਆ ਹੈ। ਸਰੀਰਕ ਦੇਹ ਉਤਾਰ ਦਿੱਤੀ ਜਾਂਦੀ ਹੈ। 12ਤੁਸੀਂ ਬਪਤਿਸਮੇ ਵਿੱਚ ਉਸ ਦੇ ਨਾਲ ਦਫ਼ਨਾਏ ਗਏ ਅਤੇ ਪਰਮੇਸ਼ਰ ਦੀ ਸਮਰੱਥਾ ਉੱਤੇ ਆਪਣੇ ਵਿਸ਼ਵਾਸ ਦੇ ਰਾਹੀਂ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਉਸ ਦੇ ਨਾਲ ਜਿਵਾਏ ਵੀ ਗਏ। 13ਉਸ ਨੇ ਤੁਹਾਨੂੰ ਵੀ ਜੋ ਆਪਣੇ ਅਪਰਾਧਾਂ ਵਿੱਚ ਮੁਰਦਾ ਅਤੇ ਆਪਣੇ ਸਰੀਰ ਵਿੱਚ ਅਸੁੰਨਤੀ ਸੀ, ਮਸੀਹ ਦੇ ਨਾਲ ਜਿਵਾਇਆ। ਉਸ ਨੇ ਸਾਡੇ ਸਾਰੇ ਅਪਰਾਧਾਂ ਨੂੰ ਮਾਫ਼ ਕਰਕੇ 14ਬਿਧੀਆਂ ਦੀ ਉਸ ਲਿਖਤ ਨੂੰ ਜੋ ਸਾਡੇ ਵਿਰੁੱਧ ਸੀ, ਮਿਟਾ ਸੁੱਟਿਆ ਅਤੇ ਇਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਸਾਹਮਣਿਓਂ ਹਟਾ ਦਿੱਤਾ। 15ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਬੇਅਸਰ ਕਰਕੇ ਉਨ੍ਹਾਂ ਦਾ ਖੁੱਲ੍ਹੇਆਮ ਤਮਾਸ਼ਾ ਬਣਾਇਆ ਅਤੇ ਸਲੀਬ#2:15 ਮਸੀਹ ਦੇ ਰਾਹੀਂ ਉਨ੍ਹਾਂ ਉੱਤੇ ਜਿੱਤ ਪਾਈ।
16ਇਸ ਲਈ ਖਾਣ-ਪੀਣ ਜਾਂ ਤਿਉਹਾਰ ਜਾਂ ਨਵੇਂ ਚੰਦ ਜਾਂ ਸਬਤ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ। 17ਕਿਉਂਕਿ ਇਹ ਸਭ ਆਉਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਅਸਲੀਅਤ ਮਸੀਹ ਹੈ। 18ਕੋਈ ਮਨੁੱਖ ਆਪਣੀ ਝੂਠੀ ਦੀਨਤਾ ਅਤੇ ਦੂਤਾਂ ਦੀ ਉਪਾਸਨਾ ਦੁਆਰਾ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰ ਦੇਵੇ; ਅਜਿਹਾ ਮਨੁੱਖ ਵੇਖੀਆਂ ਹੋਈਆਂ#2:18 ਕੁਝ ਹਸਤਲੇਖਾਂ ਵਿੱਚ “ਵੇਖੀਆਂ ਹੋਈਆਂ” ਦੇ ਸਥਾਨ 'ਤੇ “ਅਣਦੇਖੀਆਂ” ਲਿਖਿਆ ਹੈ। ਗੱਲਾਂ ਵਿੱਚ ਲੱਗਾ ਰਹਿੰਦਾ ਹੈ ਅਤੇ ਆਪਣੀ ਸਰੀਰਕ ਸਮਝ ਉੱਤੇ ਵਿਅਰਥ ਘਮੰਡ ਕਰਦਾ ਹੈ। 19ਉਹ ਉਸ ਸਿਰ ਦੇ ਨਾਲ ਜੁੜਿਆ ਨਹੀਂ ਰਹਿੰਦਾ ਜਿਸ ਤੋਂ ਸਾਰੀ ਦੇਹ ਜੋੜਾਂ ਅਤੇ ਮਾਸਪੇਸ਼ੀਆਂ ਦੁਆਰਾ ਪੋਸ਼ਣ ਪ੍ਰਾਪਤ ਕਰਕੇ ਅਤੇ ਇੱਕ ਸੰਗ ਜੁੜ ਕੇ ਪਰਮੇਸ਼ਰ ਦੀ ਵੱਲੋਂ ਵਧਦੀ ਜਾਂਦੀ ਹੈ।
20ਜਦਕਿ ਤੁਸੀਂ ਮਸੀਹ ਦੇ ਨਾਲ ਇਸ ਸੰਸਾਰ ਦੇ ਮੂਲ ਸਿਧਾਂਤਾਂ ਦੇ ਵੱਲੋਂ ਮਰ ਗਏ ਤਾਂ ਸੰਸਾਰ ਵਿੱਚ ਇਸ ਤਰ੍ਹਾਂ ਕਿਉਂ ਜੀਉਂਦੇ ਹੋ ਜਿਵੇਂ ਤੁਸੀਂ ਇਨ੍ਹਾਂ ਰੀਤਾਂ ਦੇ ਗੁਲਾਮ ਹੋ? 21ਅਰਥਾਤ “ਇਹ ਨਾ ਛੂਹਣਾ, ਇਹ ਨਾ ਚੱਖਣਾ, ਇਸ ਨੂੰ ਹੱਥ ਨਾ ਲਾਉਣਾ।” 22ਇਹ ਸਭ ਰੀਤਾਂ ਮਨੁੱਖਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਦੇ ਅਨੁਸਾਰ ਹਨ ਜੋ ਇਸਤੇਮਾਲ ਹੁੰਦੇ-ਹੁੰਦੇ ਖ਼ਤਮ ਹੋ ਜਾਂਦੀਆਂ ਹਨ। 23ਇਹ ਗੱਲਾਂ ਮਨਘੜਤ ਭਗਤੀ, ਝੂਠੀ ਦੀਨਤਾ ਅਤੇ ਸਰੀਰ ਨੂੰ ਕਸ਼ਟ ਦੇਣ ਦੇ ਸੰਬੰਧ ਵਿੱਚ ਗਿਆਨ ਦਾ ਵਿਖਾਵਾ ਤਾਂ ਕਰਦੀਆਂ ਹਨ, ਪਰ ਸਰੀਰ ਦੀ ਲਾਲਸਾ ਨੂੰ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ ਹਨ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas