1
ਕੁਲੁੱਸੀਆਂ 2:6-7
Punjabi Standard Bible
PSB
ਇਸ ਲਈ ਜਿਵੇਂ ਤੁਸੀਂ ਮਸੀਹ ਯਿਸੂ ਨੂੰ ਪ੍ਰਭੂ ਕਰਕੇ ਗ੍ਰਹਿਣ ਕੀਤਾ ਹੈ, ਉਸੇ ਤਰ੍ਹਾਂ ਉਸ ਵਿੱਚ ਚੱਲਦੇ ਰਹੋ ਅਤੇ ਉਸੇ ਵਿੱਚ ਜੜ੍ਹ ਫੜ ਕੇ ਉੱਸਰਦੇ ਜਾਓ; ਜਿਵੇਂ ਤੁਹਾਨੂੰ ਸਿਖਾਇਆ ਗਿਆ, ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਵਧੀਕ ਧੰਨਵਾਦ ਕਰਦੇ ਰਹੋ।
Porovnat
Zkoumat ਕੁਲੁੱਸੀਆਂ 2:6-7
2
ਕੁਲੁੱਸੀਆਂ 2:8
ਸਚੇਤ ਰਹੋ ਕਿ ਕੋਈ ਤੁਹਾਨੂੰ ਉਸ ਫ਼ਲਸਫ਼ੇ ਅਤੇ ਧੋਖੇ ਦੀਆਂ ਖੋਖਲੀਆਂ ਗੱਲਾਂ ਨਾਲ ਭਰਮਾ ਨਾ ਲਵੇ ਜੋ ਮਨੁੱਖਾਂ ਦੀ ਰੀਤ ਅਤੇ ਸੰਸਾਰ ਦੇ ਮੂਲ ਸਿਧਾਂਤਾਂ ਦੇ ਅਨੁਸਾਰ ਹੈ, ਨਾ ਕਿ ਮਸੀਹ ਦੇ ਅਨੁਸਾਰ।
Zkoumat ਕੁਲੁੱਸੀਆਂ 2:8
3
ਕੁਲੁੱਸੀਆਂ 2:13-14
ਉਸ ਨੇ ਤੁਹਾਨੂੰ ਵੀ ਜੋ ਆਪਣੇ ਅਪਰਾਧਾਂ ਵਿੱਚ ਮੁਰਦਾ ਅਤੇ ਆਪਣੇ ਸਰੀਰ ਵਿੱਚ ਅਸੁੰਨਤੀ ਸੀ, ਮਸੀਹ ਦੇ ਨਾਲ ਜਿਵਾਇਆ। ਉਸ ਨੇ ਸਾਡੇ ਸਾਰੇ ਅਪਰਾਧਾਂ ਨੂੰ ਮਾਫ਼ ਕਰਕੇ ਬਿਧੀਆਂ ਦੀ ਉਸ ਲਿਖਤ ਨੂੰ ਜੋ ਸਾਡੇ ਵਿਰੁੱਧ ਸੀ, ਮਿਟਾ ਸੁੱਟਿਆ ਅਤੇ ਇਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਸਾਹਮਣਿਓਂ ਹਟਾ ਦਿੱਤਾ।
Zkoumat ਕੁਲੁੱਸੀਆਂ 2:13-14
4
ਕੁਲੁੱਸੀਆਂ 2:9-10
ਕਿਉਂਕਿ ਉਸੇ ਵਿੱਚ ਪਰਮੇਸ਼ਰਤਾਈ ਦੀ ਸਾਰੀ ਭਰਪੂਰੀ ਸਰੀਰਕ ਤੌਰ 'ਤੇ ਵਾਸ ਕਰਦੀ ਹੈ ਅਤੇ ਤੁਸੀਂ ਵੀ ਉਸੇ ਵਿੱਚ ਭਰਪੂਰ ਕੀਤੇ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ।
Zkoumat ਕੁਲੁੱਸੀਆਂ 2:9-10
5
ਕੁਲੁੱਸੀਆਂ 2:16-17
ਇਸ ਲਈ ਖਾਣ-ਪੀਣ ਜਾਂ ਤਿਉਹਾਰ ਜਾਂ ਨਵੇਂ ਚੰਦ ਜਾਂ ਸਬਤ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ। ਕਿਉਂਕਿ ਇਹ ਸਭ ਆਉਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਅਸਲੀਅਤ ਮਸੀਹ ਹੈ।
Zkoumat ਕੁਲੁੱਸੀਆਂ 2:16-17