1 ਤਿਮੋਥਿਉਸ 2
2
ਭਗਤੀ ਸੰਬੰਧੀ ਹਿਦਾਇਤਾਂ
1ਇਸ ਲਈ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਦਾ ਹਾਂ ਕਿ ਨਿਵੇਦਨ, ਪ੍ਰਾਰਥਨਾਵਾਂ, ਅਰਜ਼ੋਈਆਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਦੇ ਲਈ 2ਅਤੇ ਰਾਜਿਆਂ ਤੇ ਸਭਨਾਂ ਅਧਿਕਾਰੀਆਂ ਦੇ ਲਈ ਕੀਤੇ ਜਾਣ ਕਿ ਅਸੀਂ ਪੂਰੀ ਭਗਤੀ ਅਤੇ ਗੰਭੀਰਤਾ ਨਾਲ ਚੈਨ ਅਤੇ ਸ਼ਾਂਤੀ ਦਾ ਜੀਵਨ ਜੀ ਸਕੀਏ। 3ਇਹ ਸਾਡੇ ਉਸ ਮੁਕਤੀਦਾਤਾ ਪਰਮੇਸ਼ਰ ਦੇ ਸਨਮੁੱਖ ਭਲਾ ਅਤੇ ਗ੍ਰਹਿਣਯੋਗ ਹੈ 4ਜਿਹੜਾ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਸੱਚ ਦੇ ਗਿਆਨ ਤੱਕ ਪਹੁੰਚਣ।
5ਕਿਉਂਕਿ ਪਰਮੇਸ਼ਰ ਇੱਕੋ ਹੈ
ਅਤੇ ਪਰਮੇਸ਼ਰ ਅਤੇ ਮਨੁੱਖਾਂ ਵਿਚਕਾਰ ਵਿਚੋਲਾ ਵੀ ਇੱਕੋ ਮਨੁੱਖ ਹੈ
ਅਰਥਾਤ ਮਸੀਹ ਯਿਸੂ,
6ਜਿਸ ਨੇ ਆਪਣੇ ਆਪ ਨੂੰ ਸਭਨਾਂ ਦੇ ਲਈ ਫਿਰੌਤੀ ਦੇ ਤੌਰ 'ਤੇ ਦੇ ਦਿੱਤਾ
ਜੋ ਸਹੀ ਸਮੇਂ 'ਤੇ ਦਿੱਤੀ ਗਈ ਇੱਕ ਗਵਾਹੀ ਹੈ।
7ਇਸੇ ਕਾਰਨ ਮੈਂ ਇੱਕ ਪ੍ਰਚਾਰਕ, ਰਸੂਲ ਅਤੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਅਤੇ ਸਚਾਈ ਦਾ ਸਿੱਖਿਅਕ ਨਿਯੁਕਤ ਕੀਤਾ ਗਿਆ; ਮੈਂ#2:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ ਵਿੱਚ” ਲਿਖਿਆ ਹੈ। ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ।
ਆਦਮੀਆਂ ਅਤੇ ਔਰਤਾਂ ਲਈ ਹਿਦਾਇਤਾਂ
8ਇਸ ਲਈ ਮੈਂ ਚਾਹੁੰਦਾ ਹਾਂ ਕਿ ਹਰ ਜਗ੍ਹਾ ਆਦਮੀ ਕ੍ਰੋਧ ਅਤੇ ਵਿਵਾਦ ਤੋਂ ਬਿਨਾਂ ਪਵਿੱਤਰ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਨ। 9ਇਸੇ ਤਰ੍ਹਾਂ ਔਰਤਾਂ ਵੀ ਸਾਦਗੀ ਅਤੇ ਸੰਜੀਦਗੀ ਸਹਿਤ ਸਲੀਕੇ ਵਾਲੇ ਪਹਿਰਾਵੇ ਨਾਲ ਆਪਣੇ ਆਪ ਨੂੰ ਸਵਾਰਨ, ਨਾ ਕਿ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਵਸਤਰਾਂ ਨਾਲ। 10ਸਗੋਂ ਉਹ ਭਲੇ ਕੰਮਾਂ ਨਾਲ ਆਪਣੇ ਆਪ ਨੂੰ ਸਵਾਰਨ, ਕਿਉਂਕਿ ਪਰਮੇਸ਼ਰ ਦੀ ਭਗਤੀ ਕਰਨ ਵਾਲੀਆਂ ਔਰਤਾਂ ਲਈ ਇਹੋ ਉਚਿਤ ਹੈ।
11ਔਰਤ ਪੂਰੀ ਅਧੀਨਤਾ ਨਾਲ ਚੁੱਪਚਾਪ ਸਿੱਖੇ। 12ਮੈਂ ਔਰਤ ਨੂੰ ਇਹ ਅਨੁਮਤੀ ਨਹੀਂ ਦਿੰਦਾ ਕਿ ਉਹ ਸਿੱਖਿਆ ਦੇਵੇ ਜਾਂ ਆਦਮੀ ਉੱਤੇ ਅਧਿਕਾਰ ਰੱਖੇ, ਬਲਕਿ ਉਹ ਚੁੱਪ ਰਹੇ। 13ਕਿਉਂਕਿ ਪਹਿਲਾਂ ਆਦਮ ਸਿਰਜਿਆ ਗਿਆ, ਫੇਰ ਹੱਵਾਹ; 14ਆਦਮ ਨਹੀਂ ਭਰਮਾਇਆ ਗਿਆ, ਬਲਕਿ ਔਰਤ ਭਰਮਾਈ ਗਈ ਅਤੇ ਉਸ ਨੇ ਅਪਰਾਧ ਕੀਤਾ। 15ਪਰ ਔਰਤ ਸੰਤਾਨ ਪੈਦਾ ਕਰਨ ਦੁਆਰਾ ਬਚਾਈ ਜਾਵੇਗੀ, ਜੇ ਉਹ ਸੰਜੀਦਗੀ ਨਾਲ ਵਿਸ਼ਵਾਸ, ਪ੍ਰੇਮ ਅਤੇ ਪਵਿੱਤਰਤਾ ਵਿੱਚ ਬਣੀ ਰਹੇ।
Právě zvoleno:
1 ਤਿਮੋਥਿਉਸ 2: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative