1 ਤਿਮੋਥਿਉਸ 1
1
ਸਲਾਮ
1ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਆਸ ਮਸੀਹ ਯਿਸੂ#1:1 ਕੁਝ ਹਸਤਲੇਖਾਂ ਵਿੱਚ “ਮਸੀਹ ਯਿਸੂ” ਦੇ ਸਥਾਨ 'ਤੇ “ਪ੍ਰਭੂ ਯਿਸੂ ਮਸੀਹ” ਲਿਖਿਆ ਹੈ। ਦੇ ਹੁਕਮ ਅਨੁਸਾਰ ਮੈਂ ਪੌਲੁਸ ਜੋ ਮਸੀਹ ਯਿਸੂ ਦਾ ਰਸੂਲ ਹਾਂ, 2ਮੇਰੇ ਵੱਲੋਂ ਤਿਮੋਥਿਉਸ ਨੂੰ ਜੋ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ#1:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ ਪਿਤਾ” ਲਿਖਿਆ ਹੈ। ਪਰਮੇਸ਼ਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ।
ਝੂਠੀ ਸਿੱਖਿਆ ਦੇ ਵਿਰੁੱਧ ਚਿਤਾਵਨੀ
3ਜਿਵੇਂ ਮੈਂ ਮਕਦੂਨਿਯਾ ਜਾਂਦੇ ਹੋਏ ਤੈਨੂੰ ਬੇਨਤੀ ਕੀਤੀ ਸੀ ਕਿ ਅਫ਼ਸੁਸ ਵਿੱਚ ਹੀ ਰਹੀਂ ਤਾਂਕਿ ਤੂੰ ਕੁਝ ਲੋਕਾਂ ਨੂੰ ਹਿਦਾਇਤ ਕਰੇਂ ਕਿ ਉਹ ਕੋਈ ਵੱਖਰੀ ਸਿੱਖਿਆ ਨਾ ਦੇਣ 4ਅਤੇ ਨਾ ਮਨ-ਘੜਤ ਗੱਲਾਂ ਅਤੇ ਅੰਤਹੀਣ ਕੁਲ-ਪੱਤਰੀਆਂ 'ਤੇ ਧਿਆਨ ਦੇਣ ਜਿਨ੍ਹਾਂ ਨਾਲ ਵਿਸ਼ਵਾਸ 'ਤੇ ਅਧਾਰਤ ਪਰਮੇਸ਼ਰ ਦੀ ਯੋਜਨਾ ਨਹੀਂ, ਸਗੋਂ ਵਿਅਰਥ ਵਿਵਾਦ ਪੈਦਾ ਹੁੰਦੇ ਹਨ। 5ਪਰ ਸਾਡੀ ਹਿਦਾਇਤ ਦਾ ਉਦੇਸ਼ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ, ਚੰਗੇ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ। 6ਕੁਝ ਲੋਕ ਇਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ। 7ਉਹ ਬਿਵਸਥਾ ਦੇ ਸਿਖਾਉਣ ਵਾਲੇ ਤਾਂ ਬਣਨਾ ਚਾਹੁੰਦੇ ਹਨ, ਪਰ ਜੋ ਉਹ ਕਹਿੰਦੇ ਹਨ ਅਤੇ ਜਿਨ੍ਹਾਂ ਗੱਲਾਂ 'ਤੇ ਜ਼ੋਰ ਦਿੰਦੇ ਹਨ, ਆਪ ਉਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ।
8ਅਸੀਂ ਜਾਣਦੇ ਹਾਂ ਕਿ ਬਿਵਸਥਾ ਚੰਗੀ ਹੈ, ਪਰ ਤਾਂ ਹੀ ਜੇ ਕੋਈ ਇਸ ਨੂੰ ਉਚਿਤ ਢੰਗ ਨਾਲ ਇਸਤੇਮਾਲ ਕਰੇ। 9ਅਸੀਂ ਇਹ ਵੀ ਜਾਣਦੇ ਹਾਂ ਕਿ ਬਿਵਸਥਾ ਧਰਮੀ ਦੇ ਲਈ ਨਹੀਂ, ਸਗੋਂ ਬਿਵਸਥਾਹੀਣਾਂ, ਵਿਦਰੋਹੀਆਂ, ਕੁਧਰਮੀਆਂ, ਪਾਪੀਆਂ, ਅਪਵਿੱਤਰ ਅਤੇ ਅਸ਼ੁੱਧ ਲੋਕਾਂ, ਮਾਤਾ-ਪਿਤਾ ਦੇ ਹੱਤਿਆਰਿਆਂ, ਕਾਤਲਾਂ, 10ਜ਼ਨਾਹਕਾਰੀਆਂ, ਸਮਲਿੰਗੀਆਂ, ਅਗਵਾਕਾਰੀਆਂ#1:10 ਅਰਥਾਤ ਗੁਲਾਮ ਬਣਾਉਣ ਲਈ ਅਗਵਾ ਕਰਨ ਵਾਲੇ, ਝੂਠਿਆਂ, ਝੂਠੀ ਗਵਾਹੀ ਦੇਣ ਵਾਲਿਆਂ ਅਤੇ ਉਸ ਹਰੇਕ ਗੱਲ ਦੇ ਲਈ ਹੈ ਜੋ ਖਰੀ ਸਿੱਖਿਆ ਦੇ ਵਿਰੁੱਧ ਹੈ। 11ਇਹ ਸਿੱਖਿਆ ਪਰਮਧੰਨ ਪਰਮੇਸ਼ਰ ਦੀ ਮਹਿਮਾ ਦੀ ਉਸ ਖੁਸ਼ਖ਼ਬਰੀ ਦੇ ਅਨੁਸਾਰ ਹੈ ਜੋ ਮੈਨੂੰ ਸੌਂਪੀ ਗਈ।
ਪੌਲੁਸ ਦੀ ਗਵਾਹੀ
12ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਬਲ ਦਿੱਤਾ, ਕਿਉਂਕਿ ਉਸ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਆਪਣੀ ਸੇਵਕਾਈ ਲਈ ਨਿਯੁਕਤ ਕੀਤਾ। 13ਮੈਂ ਪਹਿਲਾਂ ਇੱਕ ਮਸੀਹ-ਨਿੰਦਕ, ਸਤਾਉਣ ਵਾਲਾ ਅਤੇ ਦੁਰਵਿਹਾਰ ਕਰਨ ਵਾਲਾ ਮਨੁੱਖ ਸੀ, ਪਰ ਮੇਰੇ ਉੱਤੇ ਦਇਆ ਹੋਈ ਕਿਉਂਕਿ ਮੈਂ ਅਵਿਸ਼ਵਾਸੀ ਹੋਣ ਕਰਕੇ ਅਣਜਾਣਪੁਣੇ ਵਿੱਚ ਇਹ ਕੀਤਾ; 14ਅਤੇ ਸਾਡੇ ਪ੍ਰਭੂ ਦੀ ਕਿਰਪਾ ਜਿਹੜੀ ਮਸੀਹ ਯਿਸੂ ਵਿੱਚ ਹੈ, ਵਿਸ਼ਵਾਸ ਅਤੇ ਪ੍ਰੇਮ ਸਹਿਤ ਮੇਰੇ ਉੱਤੇ ਬਹੁਤਾਇਤ ਨਾਲ ਹੋਈ। 15ਇਹ ਗੱਲ ਸੱਚ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ਕਿ ਮਸੀਹ ਯਿਸੂ ਸੰਸਾਰ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ। 16ਪਰ ਮੇਰੇ ਉੱਤੇ ਦਇਆ ਇਸ ਲਈ ਹੋਈ ਕਿ ਮਸੀਹ ਯਿਸੂ ਮੇਰੇ ਵਿੱਚ ਜੋ ਸਭ ਤੋਂ ਵੱਡਾ ਪਾਪੀ ਹਾਂ, ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂਕਿ ਇਹ ਉਨ੍ਹਾਂ ਲਈ ਇੱਕ ਨਮੂਨਾ ਬਣੇ ਜਿਹੜੇ ਸਦੀਪਕ ਜੀਵਨ ਪਾਉਣ ਲਈ ਉਸ ਉੱਤੇ ਵਿਸ਼ਵਾਸ ਕਰਦੇ ਹਨ।
17ਹੁਣ ਉਸ ਸਦੀਪਕ ਰਾਜਾ, ਅਵਿਨਾਸੀ, ਅਦਿੱਖ ਅਤੇ ਇੱਕੋ-ਇੱਕ#1:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਬੁੱਧੀਮਾਨ” ਲਿਖਿਆ ਹੈ। ਪਰਮੇਸ਼ਰ ਦਾ ਆਦਰ ਅਤੇ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
ਚੰਗੀ ਲੜਾਈ ਲੜ
18ਹੇ ਮੇਰੇ ਪੁੱਤਰ ਤਿਮੋਥਿਉਸ, ਮੈਂ ਤੈਨੂੰ ਹਿਦਾਇਤ ਦਿੰਦਾ ਹਾਂ ਕਿ ਤੂੰ ਉਨ੍ਹਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਤੇਰੇ ਵਿਖੇ ਪਹਿਲਾਂ ਕੀਤੀਆਂ ਗਈਆਂ, ਚੰਗੀ ਲੜਾਈ ਲੜ 19ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਉੱਤੇ ਕਾਇਮ ਰਹਿ, ਜਿਸ ਨੂੰ ਤਿਆਗ ਕੇ ਕੁਝ ਲੋਕਾਂ ਨੇ ਆਪਣੇ ਵਿਸ਼ਵਾਸ ਦੀ ਬੇੜੀ ਡੋਬ ਲਈ। 20ਉਨ੍ਹਾਂ ਵਿੱਚੋਂ ਹੀ ਹੁਮਿਨਾਯੁਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ, ਤਾਂਕਿ ਉਨ੍ਹਾਂ ਨੂੰ ਸਿਖਾਇਆ ਜਾਵੇ ਕਿ ਪਰਮੇਸ਼ਰ ਦੀ ਨਿੰਦਾ ਨਹੀਂ ਕਰਨੀ ਚਾਹੀਦੀ।
Právě zvoleno:
1 ਤਿਮੋਥਿਉਸ 1: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative