Logo YouVersion
Ikona vyhledávání

ਹਾਗੱਈ 1

1
ਯਾਹਵੇਹ ਦੇ ਘਰ ਨੂੰ ਬਣਾਉਣ ਦਾ ਸੱਦਾ
1ਦਾਰਾ ਰਾਜੇ ਦੇ ਸ਼ਾਸਨ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ, ਯਹੂਦਾਹ ਦੇ ਹਾਕਮ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਕੋਲ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਕੋਲ ਯਾਹਵੇਹ ਦੀ ਬਾਣੀ ਹੱਗਈ ਨਬੀ ਦੇ ਰਾਹੀਂ ਆਈ:
2ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਇਹ ਲੋਕ ਆਖਦੇ ਹਨ, ‘ਯਾਹਵੇਹ ਦੇ ਭਵਨ ਨੂੰ ਦੁਬਾਰਾ ਬਣਾਉਣ ਦਾ ਅਜੇ ਸਮਾਂ ਨਹੀਂ ਆਇਆ ਹੈ।’ ”
3ਫਿਰ ਯਾਹਵੇਹ ਦਾ ਬਚਨ ਹੱਗਈ ਨਬੀ ਦੇ ਰਾਹੀਂ ਆਇਆ: 4“ਕੀ, ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਬਣਾਏ ਹੋਏ ਘਰਾਂ ਵਿੱਚ ਰਹੋ, ਜਦ ਕਿ ਇਹ ਮੇਰਾ ਭਵਨ ਬਰਬਾਦ ਪਿਆ ਹੈ?”
5ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੇ ਚਾਲ-ਚਲਣ ਬਾਰੇ ਧਿਆਨ ਨਾਲ ਸੋਚੋ। 6ਤੁਸੀਂ ਬਹੁਤ ਬੀਜਿਆ ਹੈ, ਪਰ ਥੋੜਾ ਵੱਢਿਆ ਹੈ। ਤੁਸੀਂ ਖਾਂਦੇ ਹੋ, ਪਰ ਰੱਜਦੇ ਨਹੀਂ ਹੋ, ਤੁਸੀਂ ਪੀਂਦੇ ਹੋ, ਪਰ ਪਿਆਸ ਨਹੀਂ ਬੁੱਝਦੀ। ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ।”
7ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੇ ਚਾਲ-ਚਲਣ ਬਾਰੇ ਧਿਆਨ ਨਾਲ ਸੋਚੋ। 8ਪਹਾੜਾਂ ਉੱਤੇ ਚੜ੍ਹੋ ਅਤੇ ਲੱਕੜਾਂ ਨੂੰ ਹੇਠਾਂ ਲਿਆਓ ਅਤੇ ਮੇਰਾ ਘਰ ਬਣਾਓ, ਤਾਂ ਜੋ ਮੈਂ ਇਸ ਵਿੱਚ ਅਨੰਦ ਮਾਣਾਂ ਅਤੇ ਆਦਰ ਪ੍ਰਾਪਤ ਕਰਾਂ,” ਯਾਹਵੇਹ ਆਖਦਾ ਹੈ। 9“ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜ੍ਹਾ ਮਿਲਿਆ ਅਤੇ ਜਦੋਂ ਤੁਸੀਂ ਉਸ ਨੂੰ ਆਪਣੇ ਘਰ ਲਿਆਏ, ਤਾਂ ਮੈਂ ਉਸ ਨੂੰ ਵੀ ਉਡਾ ਦਿੱਤਾ। ਕਿਉਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ-ਆਪਣੇ ਘਰਾਂ ਨੂੰ ਭੱਜ ਜਾਂਦੇ ਹੋ। 10ਇਸ ਕਾਰਨ ਹੀ ਅਕਾਸ਼ ਨੇ ਤੁਹਾਡੇ ਲਈ ਤ੍ਰੇਲ ਰੋਕੀ ਅਤੇ ਧਰਤੀ ਨੇ ਆਪਣੀ ਉਪਜਾਊ ਸ਼ਕਤੀ ਨੂੰ ਰੋਕਿਆ ਹੈ। 11ਮੈਂ ਖੇਤਾਂ ਅਤੇ ਪਹਾੜਾਂ ਉੱਤੇ, ਅਨਾਜ ਉੱਤੇ, ਨਵੀਂ ਦਾਖਰਸ ਉੱਤੇ, ਜ਼ੈਤੂਨ ਦੇ ਤੇਲ ਉੱਤੇ ਅਤੇ ਜ਼ਮੀਨ ਦੀ ਪੈਦਾਵਾਰ ਉੱਤੇ, ਮਨੁੱਖਾਂ ਅਤੇ ਪਸ਼ੂਆਂ ਉੱਤੇ ਅਤੇ ਤੁਹਾਡੇ ਹੱਥਾਂ ਦੀ ਸਾਰੀ ਮਿਹਨਤ ਉੱਤੇ ਵੀ ਕਾਲ ਨੂੰ ਪਾ ਦਿੱਤਾ ਹੈ।”
12ਤਦ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਚੇ ਹੋਏ ਸਾਰੇ ਲੋਕਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦੀ ਆਵਾਜ਼ ਨੂੰ ਧਿਆਨ ਨਾਲ ਸੁਣਿਆ। ਪਰਮੇਸ਼ਵਰ ਯਾਹਵੇਹ ਦੇ ਭੇਜੇ ਹੋਏ ਨਬੀ ਹੱਗਈ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਲੋਕ ਯਾਹਵੇਹ ਤੋਂ ਡਰੇ।
13ਤਦ ਯਾਹਵੇਹ ਦੇ ਦੂਤ ਹੱਗਈ ਨੇ ਯਾਹਵੇਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਾਹਵੇਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ। 14ਸੋ ਯਾਹਵੇਹ ਨੇ ਯਹੂਦਾਹ ਦੇ ਰਾਜਪਾਲ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਦੀ ਆਤਮਾ ਅਤੇ ਮਹਾਂ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੀ ਆਤਮਾ ਅਤੇ ਲੋਕਾਂ ਦੇ ਸਾਰੇ ਬਕੀਏ ਦੀ ਆਤਮਾ ਨੂੰ ਪਰੇਰਿਆ। ਉਹ ਆਏ ਅਤੇ ਛੇਵੇਂ ਮਹੀਨੇ ਦੇ ਚੌਵੀਵੇਂ ਦਿਨ ਸਰਬਸ਼ਕਤੀਮਾਨ ਯਾਹਵੇਹ, ਉਨ੍ਹਾਂ ਦੇ ਪਰਮੇਸ਼ਵਰ, ਦੇ ਘਰ ਵਿੱਚ ਕੰਮ ਕਰਨ ਲੱਗੇ। 15ਅਤੇ ਇਹ ਕੰਮ ਰਾਜਾ ਦਾਰਾ ਦੇ ਰਾਜ ਦੇ ਛੇਵੇਂ ਮਹੀਨੇ ਦੇ ਚੌਵੀ ਤਰੀਕ ਨੂੰ ਸ਼ੁਰੂ ਹੋਇਆ।
ਵਾਅਦਾ ਕੀਤੇ ਹੋਏ ਮੰਦਰ ਦੀ ਸ਼ਾਨ
ਦਾਰਾ ਦੇ ਰਾਜ ਦੇ ਦੂਜੇ ਸਾਲ ਵਿੱਚ,

Právě zvoleno:

ਹਾਗੱਈ 1: PCB

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas