1
ਕੁਲੁੱਸੀਆਂ 3:13
Punjabi Standard Bible
PSB
ਜੇ ਕਿਸੇ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦਿਓ। ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਕਰੋ
Porovnat
Zkoumat ਕੁਲੁੱਸੀਆਂ 3:13
2
ਕੁਲੁੱਸੀਆਂ 3:2
ਉਤਾਂਹ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਕਿ ਧਰਤੀ ਦੀਆਂ ਗੱਲਾਂ ਉੱਤੇ।
Zkoumat ਕੁਲੁੱਸੀਆਂ 3:2
3
ਕੁਲੁੱਸੀਆਂ 3:23
ਤੁਸੀਂ ਜੋ ਵੀ ਕਰੋ ਮਨ ਤੋਂ ਕਰੋ ਜਿਵੇਂ ਕਿ ਪ੍ਰਭੂ ਦੇ ਲਈ, ਨਾ ਕਿ ਮਨੁੱਖਾਂ ਦੇ ਲਈ।
Zkoumat ਕੁਲੁੱਸੀਆਂ 3:23
4
ਕੁਲੁੱਸੀਆਂ 3:12
ਇਸ ਲਈ ਪਰਮੇਸ਼ਰ ਦੇ ਚੁਣੇ ਹੋਏ ਪਵਿੱਤਰ ਅਤੇ ਪਿਆਰੇ ਲੋਕਾਂ ਵਾਂਗ, ਦਿਲੀ ਤਰਸ, ਦਿਆਲਗੀ, ਦੀਨਤਾ, ਨਿਮਰਤਾ ਅਤੇ ਧੀਰਜ ਨੂੰ ਪਹਿਨ ਲਵੋ।
Zkoumat ਕੁਲੁੱਸੀਆਂ 3:12
5
ਕੁਲੁੱਸੀਆਂ 3:16-17
ਮਸੀਹ ਦਾ ਵਚਨ ਤੁਹਾਡੇ ਵਿੱਚ ਭਰਪੂਰੀ ਨਾਲ ਵਾਸ ਕਰੇ। ਤੁਸੀਂ ਪੂਰੇ ਗਿਆਨ ਨਾਲ ਇੱਕ ਦੂਜੇ ਨੂੰ ਸਿਖਾਉਂਦੇ ਅਤੇ ਚਿਤਾਉਂਦੇ ਰਹੋ ਅਤੇ ਆਪਣੇ ਮਨਾਂ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਜ਼ਬੂਰ, ਭਜਨ ਅਤੇ ਆਤਮਕ ਗੀਤ ਗਾਇਆ ਕਰੋ। ਤੁਸੀਂ ਕਥਨੀ ਜਾਂ ਕਰਨੀ ਵਿੱਚ ਜੋ ਕੁਝ ਵੀ ਕਰੋ, ਸਭ ਕੁਝ ਪ੍ਰਭੂ ਯਿਸੂ ਦੇ ਨਾਮ ਵਿੱਚ ਕਰੋ ਅਤੇ ਉਸ ਦੇ ਰਾਹੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ।
Zkoumat ਕੁਲੁੱਸੀਆਂ 3:16-17
6
ਕੁਲੁੱਸੀਆਂ 3:14
ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਹਿਨ ਲਵੋ ਜੋ ਸੰਪੂਰਨਤਾ ਦਾ ਬੰਧ ਹੈ।
Zkoumat ਕੁਲੁੱਸੀਆਂ 3:14
7
ਕੁਲੁੱਸੀਆਂ 3:1
ਇਸ ਲਈ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਂਹ ਦੀਆਂ ਗੱਲਾਂ ਦੀ ਖੋਜ ਵਿੱਚ ਰਹੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੈ।
Zkoumat ਕੁਲੁੱਸੀਆਂ 3:1
8
ਕੁਲੁੱਸੀਆਂ 3:15
ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਵਿੱਚ ਰਾਜ ਕਰੇ ਜਿਸ ਦੇ ਲਈ ਤੁਸੀਂ ਇੱਕ ਦੇਹ ਵਿੱਚ ਬੁਲਾਏ ਵੀ ਗਏ; ਤੁਸੀਂ ਧੰਨਵਾਦੀ ਬਣੇ ਰਹੋ।
Zkoumat ਕੁਲੁੱਸੀਆਂ 3:15
9
ਕੁਲੁੱਸੀਆਂ 3:5
ਇਸ ਲਈ ਧਰਤੀ ਉਤਲੇ ਆਪਣੇ ਅੰਗਾਂ ਨੂੰ ਮਾਰ ਸੁੱਟੋ ਅਰਥਾਤ ਵਿਭਚਾਰ, ਅਸ਼ੁੱਧਤਾ, ਕਾਮਨਾ, ਬੁਰੀ ਲਾਲਸਾ ਅਤੇ ਲੋਭ ਨੂੰ ਜੋ ਕਿ ਮੂਰਤੀ-ਪੂਜਾ ਹੈ।
Zkoumat ਕੁਲੁੱਸੀਆਂ 3:5
10
ਕੁਲੁੱਸੀਆਂ 3:3
ਕਿਉਂਕਿ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੈ।
Zkoumat ਕੁਲੁੱਸੀਆਂ 3:3
11
ਕੁਲੁੱਸੀਆਂ 3:8
ਪਰ ਹੁਣ ਤੁਸੀਂ ਇਹ ਸਾਰੀਆਂ ਗੱਲਾਂ ਅਰਥਾਤ ਕ੍ਰੋਧ, ਗੁੱਸਾ, ਬੁਰਾਈ, ਨਿੰਦਾ ਅਤੇ ਆਪਣੇ ਮੂੰਹੋਂ ਗਾਲਾਂ ਕੱਢਣੀਆਂ ਛੱਡ ਦਿਓ।
Zkoumat ਕੁਲੁੱਸੀਆਂ 3:8
12
ਕੁਲੁੱਸੀਆਂ 3:9-10
ਇੱਕ ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਪੁਰਾਣੇ ਮਨੁੱਖੀ ਸੁਭਾਅ ਨੂੰ ਉਸ ਦੇ ਕੰਮਾਂ ਸਮੇਤ ਲਾਹ ਸੁੱਟਿਆ ਹੈ ਅਤੇ ਨਵੇਂ ਮਨੁੱਖ ਨੂੰ ਪਹਿਨ ਲਿਆ ਹੈ ਜਿਹੜਾ ਆਪਣੇ ਸਿਰਜਣਹਾਰ ਦੇ ਸਰੂਪ ਅਨੁਸਾਰ ਗਿਆਨ ਵਿੱਚ ਨਵਾਂ ਬਣਦਾ ਜਾਂਦਾ ਹੈ।
Zkoumat ਕੁਲੁੱਸੀਆਂ 3:9-10
13
ਕੁਲੁੱਸੀਆਂ 3:19
ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜਾ ਵਿਹਾਰ ਨਾ ਕਰੋ।
Zkoumat ਕੁਲੁੱਸੀਆਂ 3:19
14
ਕੁਲੁੱਸੀਆਂ 3:20
ਬੱਚਿਓ, ਸਭਨਾਂ ਗੱਲਾਂ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆਕਾਰੀ ਕਰੋ, ਕਿਉਂਕਿ ਪ੍ਰਭੂ ਇਸ ਤੋਂ ਪ੍ਰਸੰਨ ਹੁੰਦਾ ਹੈ।
Zkoumat ਕੁਲੁੱਸੀਆਂ 3:20
15
ਕੁਲੁੱਸੀਆਂ 3:18
ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਜਿਵੇਂ ਪ੍ਰਭੂ ਵਿੱਚ ਉਚਿਤ ਹੈ।
Zkoumat ਕੁਲੁੱਸੀਆਂ 3:18