1
ਮਾਰਕਸ 5:34
ਪੰਜਾਬੀ ਮੌਜੂਦਾ ਤਰਜਮਾ
PCB
ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਵਾਪਸ ਚਲੀ ਜਾ ਅਤੇ ਤੂੰ ਆਪਣੀ ਬੀਮਾਰੀ ਤੋਂ ਬਚੀ ਰਹਿ।”
Porovnat
Zkoumat ਮਾਰਕਸ 5:34
2
ਮਾਰਕਸ 5:25-26
ਅਤੇ ਉੱਥੇ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। ਉਸਨੇ ਬਹੁਤ ਸਾਰੇ ਡਾਕਟਰਾਂ ਦੀ ਦੇਖ-ਰੇਖ ਵਿੱਚ ਬਹੁਤ ਵੱਡਾ ਦੁੱਖ ਝੱਲਿਆ ਸੀ ਅਤੇ ਉਸਦੇ ਕੋਲ ਜੋ ਕੁਝ ਵੀ ਸੀ ਉਸਨੇ ਆਪਣੇ ਇਲਾਜ ਲਈ ਖ਼ਰਚ ਦਿੱਤਾ ਸੀ, ਫਿਰ ਵੀ ਚੰਗੀ ਹੋਣ ਦੀ ਬਜਾਏ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ।
Zkoumat ਮਾਰਕਸ 5:25-26
3
ਮਾਰਕਸ 5:29
ਅਤੇ ਉਸੇ ਵੇਲੇ ਲਹੂ ਵਗਣਾ ਬੰਦ ਹੋ ਗਿਆ ਅਤੇ ਉਸਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਉਸ ਬਿਮਾਰੀ ਤੋਂ ਚੰਗੀ ਹੋ ਗਈ ਹੈ।
Zkoumat ਮਾਰਕਸ 5:29
4
ਮਾਰਕਸ 5:41
ਯਿਸ਼ੂ ਨੇ ਉਸ ਲੜਕੀ ਦਾ ਹੱਥ ਫੜਿਆ ਅਤੇ ਉਸਨੂੰ ਕਿਹਾ, “ਤਾਲੀਥਾ ਕੌਉਮ” (ਜਿਸਦਾ ਅਰਥ ਇਹ ਹੈ, “ਹੇ ਕੰਨਿਆ, ਮੈਂ ਤੈਨੂੰ ਕਹਿੰਦਾ ਹਾਂ, ਉੱਠ!”)।
Zkoumat ਮਾਰਕਸ 5:41
5
ਮਾਰਕਸ 5:35-36
ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਕੁਝ ਲੋਕ ਜਾਇਰੂਸ ਦੇ ਘਰੋਂ ਆਏ ਜੋ ਪ੍ਰਾਰਥਨਾ ਸਥਾਨ ਦਾ ਆਗੂ ਸੀ, ਉਹਨਾਂ ਨੇ ਕਿਹਾ, “ਤੇਰੀ ਧੀ ਮਰ ਗਈ ਹੈ। ਗੁਰੂ ਨੂੰ ਹੁਣ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਹੈ?” ਉਹਨਾਂ ਦੀ ਗੱਲ ਯਿਸ਼ੂ ਨੇ ਅਣਸੁਣੀ ਕਰ ਕੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਕਿਹਾ, “ਨਾ ਡਰ; ਕੇਵਲ ਵਿਸ਼ਵਾਸ ਕਰ।”
Zkoumat ਮਾਰਕਸ 5:35-36
6
ਮਾਰਕਸ 5:8-9
ਕਿਉਂਕਿ ਯਿਸ਼ੂ ਨੇ ਉਸ ਨੂੰ ਕਿਹਾ ਸੀ, “ਹੇ ਅਸ਼ੁੱਧ ਆਤਮਾ, ਤੂੰ ਇਸ ਮਨੁੱਖ ਤੋਂ ਬਾਹਰ ਆ ਜਾ!” ਤਦ ਯਿਸ਼ੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?” ਉਸਨੇ ਜਵਾਬ ਦਿੱਤਾ, “ਮੇਰਾ ਨਾਮ ਲਸ਼ਕਰ ਹੈ, ਕਿਉਂਕਿ ਅਸੀਂ ਬਹੁਤ ਸਾਰੇ ਹਾਂ।”
Zkoumat ਮਾਰਕਸ 5:8-9
Domů
Bible
Plány
Videa