ਪਹਾੜਾਂ ਉੱਤੇ ਚੜ੍ਹੋ ਅਤੇ ਲੱਕੜਾਂ ਨੂੰ ਹੇਠਾਂ ਲਿਆਓ ਅਤੇ ਮੇਰਾ ਘਰ ਬਣਾਓ, ਤਾਂ ਜੋ ਮੈਂ ਇਸ ਵਿੱਚ ਅਨੰਦ ਮਾਣਾਂ ਅਤੇ ਆਦਰ ਪ੍ਰਾਪਤ ਕਰਾਂ,” ਯਾਹਵੇਹ ਆਖਦਾ ਹੈ। “ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜ੍ਹਾ ਮਿਲਿਆ ਅਤੇ ਜਦੋਂ ਤੁਸੀਂ ਉਸ ਨੂੰ ਆਪਣੇ ਘਰ ਲਿਆਏ, ਤਾਂ ਮੈਂ ਉਸ ਨੂੰ ਵੀ ਉਡਾ ਦਿੱਤਾ। ਕਿਉਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ-ਆਪਣੇ ਘਰਾਂ ਨੂੰ ਭੱਜ ਜਾਂਦੇ ਹੋ।