ਉਹ ਬਹੁਤ ਤਾਕਤਵਰ ਬਣ ਜਾਵੇਗਾ, ਪਰ ਆਪਣੀ ਸ਼ਕਤੀ ਨਾਲ ਨਹੀਂ। ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ। ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ।