ਪ੍ਰਕਾਸ਼ ਪੱਤਰ 13
13
ਅਜਗਰ ਅਤੇ ਦਰਿੰਦਾ
1ਇਸ ਦੇ ਬਾਅਦ ਅਜਗਰ ਸਮੁੰਦਰ ਦੇ ਕੰਢੇ ਤੇ ਖੜ੍ਹਾ ਸੀ ਅਤੇ ਮੈਂ ਇੱਕ ਜਾਨਵਰ ਨੂੰ ਸਮੁੰਦਰ ਵਿੱਚੋਂ ਨਿਕਲਦੇ ਵੇਖਿਆ। ਇਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ, ਇਸ ਦੇ ਸਿੰਗਾਂ ਉੱਤੇ ਦਸ ਮੁਕਟ ਸਨ ਅਤੇ ਹਰੇਕ ਸਿਰ ਉੱਤੇ ਇੱਕ ਕੁਫ਼ਰ ਦਾ ਨਾਮ ਸੀ।#13:1 ਦਾਨੀ 7:3; ਪ੍ਰਕਾ 12:3 2ਜਿਸ ਜਾਨਵਰ ਨੂੰ ਮੈਂ ਵੇਖਿਆ ਉਹ ਚੀਤੇ ਵਰਗਾ ਸੀ, ਪਰ ਉਸ ਦੇ ਪੈਰ ਰਿੱਛ ਵਰਗੇ ਸਨ ਅਤੇ ਉਸ ਦਾ ਮੂੰਹ ਸ਼ੇਰ ਵਰਗਾ ਸੀ। ਅਜਗਰ ਨੇ ਦਰਿੰਦੇ ਨੂੰ ਆਪਣੀ ਸ਼ਕਤੀ, ਆਪਣਾ ਸਿੰਘਾਸਣ ਅਤੇ ਮਹਾਨ ਅਧਿਕਾਰ ਸੌਂਪ ਦਿੱਤਾ। 3ਦਰਿੰਦੇ ਦੇ ਸਿਰਾਂ ਵਿੱਚੋਂ ਇੱਕ ਨੂੰ ਘਾਤਕ ਜ਼ਖਮ ਲੱਗਿਆ ਸੀ, ਪਰ ਘਾਤਕ ਜ਼ਖਮ ਚੰਗਾ ਹੋ ਗਿਆ ਸੀ। ਸਾਰਾ ਸੰਸਾਰ ਅਚੰਭੇ ਨਾਲ ਭਰਿਆ ਹੋਇਆ ਸੀ ਅਤੇ ਉਸ ਦਰਿੰਦੇ ਦਾ ਪਿੱਛਾ ਕਰ ਰਿਹਾ ਸੀ। 4ਲੋਕ ਅਜਗਰ ਦੀ ਪੂਜਾ ਕਰਦੇ ਸਨ ਕਿਉਂਕਿ ਉਸ ਨੇ ਜਾਨਵਰ ਨੂੰ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਜਾਨਵਰ ਦੀ ਪੂਜਾ ਵੀ ਕੀਤੀ ਅਤੇ ਕਹਿਣ ਲੱਗੇ, “ਇਸ ਜਾਨਵਰ ਵਰਗਾ ਕੌਣ ਹੈ? ਕੌਣ ਇਸ ਦੇ ਵਿਰੁੱਧ ਜੰਗ ਛੇੜ ਸਕਦਾ ਹੈ?”
5ਦਰਿੰਦੇ ਨੂੰ ਘੁਮੰਡੀ ਸ਼ਬਦਾਂ ਅਤੇ ਕੁਫ਼ਰ ਬੋਲਣ ਅਤੇ ਬਤਾਲੀ ਮਹੀਨਿਆਂ#13:5 ਸਾਡੇ ਤਿੰਨ ਸਾਲ ਤੱਕ ਮਤਲਬ ਸਾਢੇ ਤਿੰਨ ਸਾਲਾਂ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਇੱਕ ਮੂੰਹ ਦਿੱਤਾ ਗਿਆ ਸੀ। 6ਇਸ ਨੇ ਆਪਣਾ ਮੂੰਹ ਪਰਮੇਸ਼ਵਰ ਦੀ ਨਿੰਦਿਆ ਕਰਨ ਅਤੇ ਉਸ ਦੇ ਨਾਮ ਅਤੇ ਉਸ ਦੇ ਨਿਵਾਸ ਸਥਾਨ ਅਤੇ ਸਵਰਗ ਵਿੱਚ ਰਹਿਣ ਵਾਲਿਆਂ ਦੀ ਬਦਨਾਮੀ ਕਰਨ ਲਈ ਖੋਲ੍ਹਿਆ। 7ਇਸ ਨੂੰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਵਿਰੁੱਧ ਲੜਾਈ ਲੜਨ ਅਤੇ ਉਹਨਾਂ ਨੂੰ ਜਿੱਤਣ ਦੀ ਸ਼ਕਤੀ ਦਿੱਤੀ ਗਈ ਸੀ। ਅਤੇ ਇਸ ਨੂੰ ਹਰ ਕਬੀਲੇ, ਲੋਕਾਂ, ਭਾਸ਼ਾ ਅਤੇ ਕੌਮ ਉੱਤੇ ਅਧਿਕਾਰ ਦਿੱਤਾ ਗਿਆ ਸੀ।#13:7 ਦਾਨੀ 7:21 8ਅਤੇ ਧਰਤੀ ਦੇ ਸਾਰੇ ਵਸਨੀਕ ਜਾਨਵਰ ਦੀ ਪੂਜਾ ਕਰਨਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਸੰਸਾਰ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।
9ਜਿਸ ਦੇ ਵੀ ਕੰਨ ਹਨ, ਉਹ ਸੁਣ ਲਵੇ।
10“ਜੇ ਕਿਸੇ ਨੂੰ ਕੈਦ ਵਿੱਚ ਜਾਣਾ ਹੈ,
ਤਾਂ ਕੈਦ ਵਿੱਚ ਉਹ ਜਾਣਗੇ।
ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ,
ਤਾਂ ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।”
ਇਸ ਲਈ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਅਤੇ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਹੈ।#13:10 ਯਿਰ 15:2; 43:11
ਦਰਿੰਦਾ ਧਰਤੀ ਵਿੱਚੋਂ
11ਫਿਰ ਮੈਂ ਇੱਕ ਦੂਸਰਾ ਦਰਿੰਦਾ ਦੇਖਿਆ, ਜੋ ਧਰਤੀ ਤੋਂ ਬਾਹਰ ਆ ਰਿਹਾ ਸੀ। ਇਸ ਦੇ ਲੇਲੇ ਵਰਗੇ ਦੋ ਸਿੰਗ ਸਨ, ਪਰ ਇਹ ਅਜਗਰ ਵਾਂਗ ਬੋਲਦਾ ਸੀ। 12ਇਸ ਨੇ ਪਹਿਲੇ ਜਾਨਵਰ ਦੇ ਸਾਰੇ ਅਧਿਕਾਰਾਂ ਦੀ ਵਰਤੋਂ ਆਪਣੀ ਤਰਫੋਂ ਕੀਤੀ ਅਤੇ ਧਰਤੀ ਅਤੇ ਇਸ ਦੇ ਵਾਸੀਆਂ ਨੂੰ ਪਹਿਲੇ ਜਾਨਵਰ ਦੀ ਪੂਜਾ ਕਰਨ ਲਈ ਮਜਬੂਰ ਕੀਤਾ, ਜਿਸ ਦਾ ਘਾਤਕ ਜ਼ਖਮ ਭਰ ਗਿਆ ਸੀ। 13ਅਤੇ ਇਸ ਨੇ ਮਹਾਨ ਸੰਕੇਤ ਦਿੱਤੇ, ਇੱਥੋ ਤੱਕ ਕਿ ਲੋਕਾਂ ਦੇ ਦੇਖਦੇ ਹੀ ਉਹ ਸਵਰਗ ਤੋਂ ਧਰਤੀ ਤੇ ਅੱਗ ਬਰਸਾ ਦਿੰਦਾ ਸੀ।#13:13 1 ਰਾਜਾ 18:24-29 14ਚਿੰਨ੍ਹਾਂ ਦੇ ਕਾਰਨ ਇਸ ਨੂੰ ਪਹਿਲੇ ਜਾਨਵਰ ਦੀ ਤਰਫੋਂ ਪ੍ਰਦਰਸ਼ਨ ਕਰਨ ਦੀ ਸ਼ਕਤੀ ਦਿੱਤੀ ਗਈ ਸੀ, ਇਸ ਨੇ ਧਰਤੀ ਦੇ ਵਾਸੀਆਂ ਨੂੰ ਧੋਖਾ ਦਿੱਤਾ। ਇਸ ਨੇ ਉਹਨਾਂ ਨੂੰ ਉਸ ਦਰਿੰਦੇ ਦੇ ਸਨਮਾਨ ਵਿੱਚ ਇੱਕ ਚਿੱਤਰ ਸਥਾਪਤ ਕਰਨ ਦਾ ਆਦੇਸ਼ ਦਿੱਤਾ ਜੋ ਤਲਵਾਰ ਨਾਲ ਜ਼ਖਮੀ ਹੋਇਆ ਸੀ ਅਤੇ ਫਿਰ ਵੀ ਜੀਉਂਦਾ ਰਿਹਾ। 15ਦੂਜੇ ਦਰਿੰਦੇ ਨੂੰ ਪਹਿਲੇ ਦਰਿੰਦੇ ਦੇ ਚਿੱਤਰ ਨੂੰ ਸਾਹ ਦੇਣ ਦੀ ਸ਼ਕਤੀ ਦਿੱਤੀ ਗਈ ਸੀ, ਤਾਂ ਜੋ ਇਹ ਮੂਰਤ ਬੋਲ ਸਕੇ ਅਤੇ ਉਹਨਾਂ ਸਾਰਿਆਂ ਨੂੰ ਮਾਰੇ ਜਾਣ ਦਾ ਕਾਰਨ ਬਣ ਸਕੇ ਜਿਨ੍ਹਾਂ ਨੇ ਮੂਰਤੀ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ ਸੀ।#13:15 ਦਾਨੀ 3:5-6 16ਇਸ ਨੇ ਸਾਰੇ ਲੋਕਾਂ, ਵੱਡੇ ਅਤੇ ਛੋਟੇ, ਅਮੀਰ ਅਤੇ ਗਰੀਬ, ਅਜ਼ਾਦ ਅਤੇ ਗੁਲਾਮ, ਨੂੰ ਆਪਣੇ ਸੱਜੇ ਹੱਥਾਂ ਜਾਂ ਮੱਥੇ ਉੱਤੇ ਨਿਸ਼ਾਨ ਪ੍ਰਾਪਤ ਕਰਨ ਲਈ ਮਜ਼ਬੂਰ ਕੀਤਾ। 17ਤਾਂ ਜੋ ਉਹ ਉਦੋਂ ਤੱਕ ਖਰੀਦ ਜਾਂ ਵੇਚ ਨਾ ਸਕਣ ਜਦੋਂ ਤੱਕ ਉਹਨਾਂ ਦੇ ਕੋਲ ਨਿਸ਼ਾਨ ਨਾ ਹੋਵੇ, ਜੋ ਕਿ ਜਾਨਵਰ ਦਾ ਨਾਮ ਹੈ ਜਾਂ ਇਸ ਦੇ ਨਾਮ ਦੀ ਸੰਖਿਆ ਹੈ।
18ਇਹ ਬੁੱਧੀ ਦੀ ਮੰਗ ਕਰਦਾ ਹੈ। ਜਿਸ ਵਿਅਕਤੀ ਨੂੰ ਸੂਝ ਹੈ ਉਸ ਨੂੰ ਦਰਿੰਦੇ ਦੀ ਗਿਣਤੀ ਦਾ ਹਿਸਾਬ ਲਗਾਉਣ ਦਿਓ, ਕਿਉਂਕਿ ਇਹ ਸੰਖਿਆ ਮਨੁੱਖ ਦੇ ਨਾਮ ਦੀ ਹੈ, ਇਹ ਗਿਣਤੀ ਦਾ ਜੋੜ 666 ਹੈ।
S'ha seleccionat:
ਪ੍ਰਕਾਸ਼ ਪੱਤਰ 13: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.