ਪ੍ਰਕਾਸ਼ ਪੱਤਰ 10

10
ਸਵਰਗਦੂਤ ਅਤੇ ਛੋਟੀ ਪੋਥੀ
1ਇਸ ਤੋਂ ਬਾਅਦ ਮੈਂ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜੋ ਬੱਦਲ ਨੂੰ ਕੱਪੜੇ ਦੀ ਤਰ੍ਹਾਂ ਲਪੇਟੇ ਹੋਏ ਸੀ, ਉਸ ਦੇ ਸਿਰ ਦੇ ਉੱਪਰ ਇੱਕ ਇੰਦਰਧਨੁਸ਼ ਸੀ; ਉਸ ਦਾ ਚਿਹਰਾ ਸੂਰਜ ਵਰਗਾ ਸੀ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਵਰਗੇ ਸਨ। 2ਉਸ ਨੇ ਇੱਕ ਛੋਟੀ ਜਿਹੀ ਪੋਥੀ ਫੜ੍ਹੀ ਹੋਈ ਸੀ, ਜੋ ਉਸ ਦੇ ਹੱਥ ਵਿੱਚ ਖੁੱਲ੍ਹੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਪੈਰ ਜ਼ਮੀਨ ਤੇ ਰੱਖਿਆ, 3ਅਤੇ ਉਸ ਨੇ ਸ਼ੇਰ ਦੀ ਗਰਜ ਵਾਂਗ ਉੱਚੀ ਆਵਾਜ਼ ਦਿੱਤੀ। ਜਦੋਂ ਉਸ ਨੇ ਪੁਕਾਰਿਆ ਤਾਂ ਸੱਤ ਗਰਜਾਂ ਦੀਆਂ ਆਵਾਜ਼ਾਂ ਬੋਲੀਆਂ। 4ਅਤੇ ਜਦੋਂ ਸੱਤ ਗਰਜਾਂ ਬੋਲੀਆਂ, ਮੈਂ ਲਿਖਣ ਵਾਲਾ ਸੀ; ਪਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਸੱਤਾਂ ਗਰਜਾਂ ਨੇ ਜੋ ਕਿਹਾ ਹੈ ਉਸ ਉੱਤੇ ਮੋਹਰ ਲਗਾ ਅਤੇ ਇਸ ਨੂੰ ਨਾ ਲਿਖ।”#10:4 ਦਾਨੀ 8:26; 12:4
5ਫਿਰ ਜਿਸ ਦੂਤ ਨੂੰ ਮੈਂ ਸਮੁੰਦਰ ਅਤੇ ਜ਼ਮੀਨ ਤੇ ਖੜ੍ਹਾ ਵੇਖਿਆ ਸੀ ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉਠਾਇਆ।#10:5 ਬਿਵ 32:40 6ਅਤੇ ਉਸ ਨੇ ਪਰਮੇਸ਼ਵਰ ਦੀ ਸਹੁੰ ਖਾਧੀ ਜੋ ਸਦਾ ਅਤੇ ਸਦਾ ਲਈ ਜੀਉਂਦੇ ਹਨ, ਜਿਨ੍ਹਾਂ ਨੇ ਅਕਾਸ਼ ਅਤੇ ਉਹਨਾਂ ਵਿੱਚ ਜੋ ਕੁਝ ਹੈ, ਧਰਤੀ ਅਤੇ ਜੋ ਕੁਝ ਇਸ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਇਸ ਵਿੱਚ ਹੈ, ਬਣਾਇਆ ਅਤੇ ਕਿਹਾ, “ਹੁਣ ਹੋਰ ਦੇਰੀ ਨਹੀਂ ਹੋਵੇਗੀ! 7ਪਰ ਜਿਨ੍ਹਾਂ ਦਿਨਾਂ ਵਿੱਚ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਉਣ ਵਾਲਾ ਹੈ, ਪਰਮੇਸ਼ਵਰ ਦਾ ਭੇਤ ਪੂਰਾ ਹੋ ਜਾਵੇਗਾ, ਜਿਵੇਂ ਉਹਨਾਂ ਨੇ ਆਪਣੇ ਸੇਵਕਾਂ ਨਬੀਆਂ ਨੂੰ ਦੱਸਿਆ ਸੀ।”#10:7 ਆਮੋ 3:7; ਅਫ਼ 3:3
8ਫਿਰ ਉਹ ਆਵਾਜ਼ ਜੋ ਮੈਂ ਸਵਰਗ ਤੋਂ ਸੁਣੀ ਸੀ ਮੇਰੇ ਨਾਲ ਇੱਕ ਵਾਰ ਫਿਰ ਬੋਲੀ: “ਜਾਓ, ਉਹ ਪੱਤਰੀ ਲਵੋ ਜੋ ਉਸ ਦੂਤ ਦੇ ਹੱਥ ਵਿੱਚ ਖੁੱਲ੍ਹੀ ਹੋਈ ਹੈ ਜੋ ਸਮੁੰਦਰ ਅਤੇ ਜ਼ਮੀਨ ਉੱਤੇ ਖੜ੍ਹਾ ਹੈ।”
9ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਛੋਟੀ ਪੋਥੀ ਦੇ ਦਿਓ। ਉਸ ਨੇ ਮੈਨੂੰ ਕਿਹਾ, “ਇਸ ਨੂੰ ਲੈ ਅਤੇ ਇਸ ਨੂੰ ਖਾ। ਇਹ ਤੇਰੇ ਪੇਟ ਨੂੰ ਖੱਟਾ ਕਰ ਦੇਵੇਗੀ, ਪਰ ‘ਤੇਰੇ ਮੂੰਹ ਵਿੱਚ ਇਹ ਸ਼ਹਿਦ ਦੀ ਤਰ੍ਹਾਂ ਮਿੱਠੀ ਹੋਵੇਗੀ।’ ”#10:9 ਹਿਜ਼ 3:1-3 10ਮੈਂ ਦੂਤ ਦੇ ਹੱਥ ਤੋਂ ਛੋਟੀ ਪੋਥੀ ਲੈ ਲਈ ਅਤੇ ਇਸ ਨੂੰ ਖਾ ਲਿਆ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਸੀ, ਪਰ ਜਦੋਂ ਮੈਂ ਇਸ ਨੂੰ ਖਾ ਲਿਆ, ਮੇਰਾ ਪੇਟ ਖੱਟਾ ਹੋ ਗਿਆ। 11ਫਿਰ ਮੈਨੂੰ ਦੂਤ ਨੇ ਕਿਹਾ, “ਤੁਹਾਨੂੰ ਬਹੁਤ ਸਾਰੇ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਦੁਬਾਰਾ ਭਵਿੱਖਬਾਣੀ ਕਰਨੀ ਚਾਹੀਦੀ ਹੈ।”

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió