ਪ੍ਰਕਾਸ਼ ਪੱਤਰ 1

1
ਅਰੰਭ
1ਯਿਸ਼ੂ ਮਸੀਹ ਦਾ ਪ੍ਰਕਾਸ਼, ਜੋ ਪਰਮੇਸ਼ਵਰ ਨੇ ਆਪਣੇ ਦਾਸਾਂ ਉੱਤੇ ਪ੍ਰਗਟ ਕਰਨ ਲਈ ਦਿੱਤਾ, ਓਹ ਗੱਲਾਂ ਜਿਹੜੀਆਂ ਜਲਦੀ ਹੀ ਹੋਣ ਵਾਲੀਆਂ ਹਨ। ਉਸ ਨੇ ਆਪਣੇ ਦਾਸ ਯੋਹਨ ਨੂੰ ਆਪਣਾ ਦੂਤ ਭੇਜ ਕੇ ਇਹ ਗੱਲਾਂ ਪ੍ਰਗਟ ਕੀਤੀਆਂ।#1:1 ਪ੍ਰਕਾ 22:6 2ਇਸ ਲਈ ਯੋਹਨ ਨੇ ਪਰਮੇਸ਼ਵਰ ਦਾ ਬਚਨ ਅਤੇ ਯਿਸ਼ੂ ਮਸੀਹ ਦੀ ਗਵਾਹੀ ਦੇਖ ਕੇ ਉਹਨਾਂ ਬਾਰੇ ਗਵਾਹੀ ਦਿੱਤੀ। 3ਧੰਨ ਹੈ ਉਹ ਜਿਹੜਾ ਇਸ ਭਵਿੱਖਬਾਣੀ ਨੂੰ ਪੜਦਾ ਅਤੇ ਉਹ ਜਿਹੜੇ ਇਸ ਨੂੰ ਸੁਣਦੇ ਹਨ ਅਤੇ ਜੋ ਕੁਝ ਇਸ ਵਿੱਚ ਲਿਖਿਆ ਹੈ ਉਸ ਨੂੰ ਆਪਣੇ ਮਨ ਵਿੱਚ ਰੱਖਦੇ ਹਨ, ਕਿਉਂਕਿ ਸਮਾਂ ਨੇੜੇ ਹੈ।
ਨਮਸਕਾਰ ਅਤੇ ਸੰਬੋਧਨ
4ਯੋਹਨ ਦੇ ਵੱਲੋਂ,
ਉਹਨਾਂ ਸੱਤ ਕਲੀਸਿਆਵਾਂ ਨੂੰ ਜਿਹੜੀਆਂ ਏਸ਼ੀਆ ਪ੍ਰਦੇਸ਼ ਵਿੱਚ ਹਨ।
ਉਸ ਵੱਲੋਂ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਹੋਵੇ, ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਅਤੇ ਨਾਲੇ ਸੱਤ ਆਤਮਾਵਾਂ ਵੱਲੋਂ ਜਿਹੜੀਆਂ ਉਸ ਦੇ ਸਿੰਘਾਸਣ ਦੇ ਅੱਗੇ ਹਨ। 5ਅਤੇ ਯਿਸ਼ੂ ਮਸੀਹ ਵੱਲੋ, ਜੋ ਵਫ਼ਾਦਾਰ ਗਵਾਹ, ਮਰੇ ਹੋਇਆ ਵਿੱਚੋਂ ਜੀ ਉੱਠਣ ਵਾਲਾ ਪਲੌਠਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਹੈ।
ਜੋ ਹਮੇਸ਼ਾ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਬਲੀਦਾਨ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕੀਤਾ ਹੈ।#1:5 ਕੁਲੁੱ 1:8 6ਅਤੇ ਮਸੀਹ ਨੇ ਸਾਨੂੰ ਆਪਣੀ ਪਰਜਾ ਅਤੇ ਪਿਤਾ ਪਰਮੇਸ਼ਵਰ ਦੀ ਸੇਵਾ ਕਰਨ ਲਈ ਇੱਕ ਜਾਜਕ ਬਣਾਇਆ ਹੈ, ਉਸ ਦੀ ਮਹਿਮਾ ਅਤੇ ਸ਼ਕਤੀ ਸਦਾ ਅਤੇ ਸਦਾ ਲਈ ਹੋਵੇ! ਆਮੀਨ।#1:6 ਕੂਚ 19:6; ਯਸ਼ਾ 61:6
7“ਵੇਖੋ, ਉਹ ਬੱਦਲਾਂ ਦੇ ਨਾਲ ਆ ਰਿਹਾ ਹੈ,”
ਅਤੇ “ਹਰੇਕ ਅੱਖ ਉਸ ਨੂੰ ਵੇਖੇਗੀ,
ਉਹ ਵੀ ਜਿਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਸੀ।”
ਅਤੇ ਧਰਤੀ ਦੇ ਸਾਰੇ ਲੋਕ “ਉਸ ਦੇ ਕਾਰਨ ਸੋਗ ਮਨਾਉਣਗੇ।”
ਇਸ ਤਰ੍ਹਾਂ ਹੀ ਹੋਵੇਗਾ! ਆਮੀਨ।#1:7 ਜ਼ਕ 12:10
8ਪ੍ਰਭੂ ਪਰਮੇਸ਼ਵਰ ਕਹਿੰਦਾ ਹੈ, “ਮੈਂ ਅਲਫਾ ਅਤੇ ਓਮੇਗਾ ਹਾਂ, ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”
ਯੋਹਨ ਨੂੰ ਮਸੀਹ ਦਾ ਦਰਸ਼ਨ
9ਮੈਂ ਯੋਹਨ, ਮਸੀਹ ਵਿੱਚ ਤੁਹਾਡਾ ਭਰਾ ਅਤੇ ਮਸੀਹ ਯਿਸ਼ੂ ਲਈ ਦੁੱਖ ਝੱਲਣ ਵਿੱਚ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਤੇ ਸਬਰ ਵਿੱਚ ਤੁਹਾਡਾ ਸਾਥੀ ਹਾਂ, ਮੈ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਮਸੀਹ ਯਿਸ਼ੂ ਦੇ ਗਵਾਹ ਦੀ ਵਜੋਂ ਪਾਤਮੁਸ ਟਾਪੂ ਉੱਤੇ ਭੇਜਿਆ ਗਿਆ ਸੀ। 10ਪ੍ਰਭੂ ਦੇ ਦਿਨ ਮੈਂ ਆਤਮਾ ਵਿੱਚ ਸੀ, ਅਤੇ ਮੈਂ ਆਪਣੇ ਪਿੱਛੇ ਇੱਕ ਤੁਰ੍ਹੀ ਦੀ ਉੱਚੀ ਆਵਾਜ਼ ਸੁਣੀ, 11ਜਿਸ ਨੇ ਮੈਨੂੰ ਆਖਿਆ, “ਜੋ ਕੁਝ ਤੂੰ ਦੇਖ ਰਿਹਾ ਹੈ ਉਸ ਨੂੰ ਇੱਕ ਪੋਥੀ ਵਿੱਚ ਲਿਖ ਲੈ, ਅਤੇ ਸੱਤ ਕਲੀਸਿਆਵਾਂ ਨੂੰ ਭੇਜਦੇ; ਅਰਥਾਤ ਅਫ਼ਸੁਸ ਦੇ ਇਹਨਾਂ ਸਾਰੇ ਸ਼ਹਿਰਾਂ ਨੂੰ, ਸਮੁਰਨੇ ਨੂੰ, ਪਰਗਮੁਮ ਨੂੰ, ਥੂਆਤੀਰੇ ਨੂੰ, ਸਾਰਦੀਸ ਨੂੰ, ਫ਼ਿਲਦਲਫ਼ੀਏ ਨੂੰ ਅਤੇ ਲਾਉਦਿਕੀਏ ਨੂੰ।”
12ਫਿਰ ਮੈਂ ਇਹ ਵੇਖਣ ਲਈ ਪਿੱਛੇ ਮੁੜਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਪਿੱਛੇ ਮੁੜਦੇ ਹੀ ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ, 13ਅਤੇ ਸ਼ਮਾਦਾਨਾਂ ਦੇ ਵਿੱਚ ਮਨੁੱਖ ਦੇ ਪੁੱਤਰ ਵਰਗਾ ਕੋਈ ਵਿਅਕਤੀ ਸੀ, ਜਿਸ ਨੇ ਇੱਕ ਚੋਗਾ ਪਹਿਨਿਆ ਹੋਇਆ ਸੀ ਜੋ ਉਸ ਦੇ ਪੈਰਾਂ ਤੱਕ ਪਹੁੰਚਦਾ ਸੀ ਅਤੇ ਛਾਤੀ ਦੇ ਦੁਆਲੇ ਇੱਕ ਸੋਨੇ ਦੀ ਚਾਦਰ ਸੀ।#1:13 ਦਾਨੀ 7:13; ਹਿਜ਼ 1:26 14ਉਸ ਦੇ ਸਿਰ ਦੇ ਵਾਲ ਉੱਨ ਵਰਗੇ ਅਤੇ ਬਰਫ਼ ਵਰਗੇ ਚਿੱਟੇ ਸਨ, ਅਤੇ ਉਸ ਦੀਆਂ ਅੱਖਾਂ ਬਲਦੀ ਅੱਗ ਵਰਗੀਆਂ ਸਨ।#1:14 ਦਾਨੀ 7:9; 10:6 15ਉਸ ਦੇ ਪੈਰ ਭੱਠੀ ਵਿੱਚ ਚਮਕਦੇ ਪਿੱਤਲ ਵਰਗੇ ਸਨ, ਅਤੇ ਉਸ ਦੀ ਆਵਾਜ਼ ਤੇਜ਼ ਪਾਣੀ ਦੀ ਆਵਾਜ਼ ਵਰਗੀ ਸੀ।#1:15 ਹਿਜ਼ 1:7; 43:2 16ਉਸ ਦੇ ਸੱਜੇ ਹੱਥ ਵਿੱਚ ਉਸ ਨੇ ਸੱਤ ਤਾਰੇ ਫੜੇ ਹੋਏ ਸਨ, ਅਤੇ ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਅਤੇ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਸ ਦਾ ਚਿਹਰਾ ਸੂਰਜ ਵਰਗਾ ਸੀ ਜੋ ਆਪਣੇ ਤੇਜ਼ ਨਾਲ ਚਮਕ ਰਿਹਾ ਸੀ।#1:16 ਮੱਤੀ 17:2; ਪ੍ਰਕਾ 19:15
17ਜਦੋਂ ਮੈਂ ਉਸ ਨੂੰ ਵੇਖਿਆ, ਮੈਂ ਉਸ ਦੇ ਪੈਰਾਂ ਵਿੱਚ ਡਿੱਗਿਆ ਜਿਵੇਂ ਕਿ ਮੈਂ ਮਰ ਗਿਆ ਹੋਵਾਂ। ਫਿਰ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ: “ਨਾ ਡਰ। ਮੈਂ ਪਹਿਲਾਂ ਅਤੇ ਆਖਰੀ ਹਾਂ।#1:17 ਯਸ਼ਾ 44:6; ਦਾਨੀ 8:17 18ਮੈਂ ਜੀਉਂਦਾ ਹਾਂ; ਮੈਂ ਮਰ ਗਿਆ ਸੀ, ਅਤੇ ਹੁਣ ਵੇਖ, ਮੈਂ ਸਦਾ ਲਈ ਜੀਉਂਦਾ ਹਾਂ! ਅਤੇ ਮੇਰੇ ਕੋਲ ਮੌਤ ਅਤੇ ਪਤਾਲ ਦੀਆਂ ਚਾਬੀਆਂ ਹਨ।#1:18 ਰੋਮਿ 6:9; 14:9
19“ਇਸ ਲਈ, ਜੋ ਕੁਝ ਤੂੰ ਵੇਖਿਆ ਹੈ ਉਸ ਨੂੰ ਲਿਖ, ਜੋ ਕੁਝ ਹੋ ਰਿਹਾ ਹੈ ਅਤੇ ਜੋ ਕੁਝ ਇਸ ਤੋਂ ਬਾਅਦ ਵਿੱਚ ਹੋਣ ਵਾਲਾ ਹੈ। 20ਸੱਤ ਤਾਰੇ ਜੋ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਅਤੇ ਸੱਤ ਸੋਨੇ ਦੇ ਸ਼ਮਾਦਾਨਾਂ ਦਾ ਭੇਤ ਇਹ ਹੈ: ਸੱਤ ਤਾਰੇ ਸੱਤ ਕਲੀਸਿਆਵਾਂ ਦੇ ਦੂਤ ਹਨ, ਅਤੇ ਸੱਤ ਸ਼ਮਾਦਾਨ ਸੱਤ ਕਲੀਸਿਆਵਾਂ ਹਨ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió