ਯਾਕੋਬ 1
1
1ਯਾਕੋਬ, ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਸੇਵਕ ਵੱਲੋਂ,
ਉਨ੍ਹਾਂ ਬਾਰਾਂ ਗੋਤਾਂ#1:1 ਬਾਰਾਂ ਗੋਤਾਂ 12 ਗੋਤਾਂ ਮੁੱਖ ਤੌਰ ਤੇ ਸੀਰੀਆ ਅਤੇ ਏਸ਼ੀਆ ਮਾਈਨਰ ਵਿੱਚ ਆਪਣੇ ਦੇਸ਼ ਤੋਂ ਬਾਹਰ ਰਹਿੰਦੇ ਯਹੂਦੀ ਮਸੀਹੀ ਲੋਕਾਂ ਨੂੰ ਦਰਸਾਉਂਦਾ ਹੈ। ਨੂੰ ਜਿਹੜੇ ਕੌਮਾਂ ਵਿੱਚ ਖਿੰਡੇ ਹੋਏ ਹਨ:
ਨਮਸਕਾਰ।
ਅਜ਼ਮਾਇਸ਼ਾਂ ਅਤੇ ਪਰਤਾਵੇ
2ਹੇ ਮੇਰੇ ਭਰਾਵੋ ਅਤੇ ਭੈਣੋ, ਇਸ ਨੂੰ ਸ਼ੁੱਧ ਖੁਸ਼ੀ ਸਮਝੋ, ਜਦੋਂ ਵੀ ਤੁਹਾਨੂੰ ਬਹੁਤ ਸਾਰੀਆਂ ਕਿਸਮਾਂ ਦੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, 3ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਧੀਰਜ ਨੂੰ ਪੈਦਾ ਕਰਦੀ ਹੈ। 4ਧੀਰਜ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਬਣ ਸਕੋ, ਤੁਹਾਨੂੰ ਕਿਸੇ ਵੀ ਗੱਲ ਦੀ ਘਾਟ ਨਾ ਹੋਵੇ। 5ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੈ, ਤਾਂ ਤੁਹਾਨੂੰ ਪਰਮੇਸ਼ਵਰ ਤੋਂ ਮੰਗਣਾ ਚਾਹੀਦੀ ਹੈ, ਜੋ ਬਿਨਾਂ ਕਿਸੇ ਉਲਾਂਭੇ ਦੇ ਸਭ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ, ਅਤੇ ਇਹ ਤੁਹਾਨੂੰ ਦਿੱਤੀ ਜਾਵੇਗੀ 6ਪਰ ਜਦੋਂ ਤੁਸੀਂ ਮੰਗਦੇ ਹੋ, ਤੁਹਾਨੂੰ ਵਿਸ਼ਵਾਸ ਨਾਲ ਮੰਗਣਾ ਚਾਹੀਦਾ ਹੈ ਅਤੇ ਸ਼ੱਕ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਸ਼ੱਕ ਕਰਦਾ ਹੈ ਉਹ ਸਮੁੰਦਰ ਦੀ ਲਹਿਰ ਵਰਗਾ ਹੁੰਦਾ ਹੈ, ਜਿਹੜੀ ਹਵਾ ਦੇ ਨਾਲ ਉੱਡਦੀ ਅਤੇ ਉੱਛਲਦੀ ਹੈ। 7ਅਜਿਹਾ ਵਿਅਕਤੀ ਇਹ ਉਮੀਦ ਨਾ ਕਰੇ ਕਿ ਪ੍ਰਭੂ ਕੋਲੋ ਮੈਨੂੰ ਕੁਝ ਮਿਲੇਗਾ। 8ਅਜਿਹਾ ਵਿਅਕਤੀ ਉਸ ਦੇ ਹਰ ਕੰਮ ਵਿੱਚ ਦੋਗਲਾ ਅਤੇ ਅਸਥਿਰ ਹੁੰਦਾ ਹੈ।
9ਗਰੀਬੀ ਦੇ ਮਾੜੇ ਹਾਲਾਤਾਂ ਵਿੱਚ ਮਸੀਹੀ ਵਿਸ਼ਵਾਸੀਆਂ ਨੂੰ ਆਪਣੇ ਉੱਚੇ ਅਹੁਦੇ ਤੇ ਮਾਣ ਕਰਨਾ ਚਾਹੀਦਾ ਹੈ। 10ਪਰ ਅਮੀਰਾਂ ਨੂੰ ਆਪਣੀ ਬੇਇੱਜ਼ਤੀ ਤੇ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਉਹ ਇੱਕ ਜੰਗਲੀ ਫੁੱਲ ਵਾਂਗ ਮਰ ਜਾਣਗੇ। 11ਕਿਉਂਕਿ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਜਿਹੜੀ ਘਾਹ ਨੂੰ ਮੁਰਝਾ ਦਿੰਦੀ ਹੈ; ਅਤੇ ਉਸ ਦੇ ਫੁੱਲ ਖਿੜਣੇ ਬੰਦ ਹੋ ਜਾਂਦੇ ਹਨ ਅਤੇ ਉਸ ਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਜਿਵੇਂ ਕਿ ਅਮੀਰ ਵੀ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਹੋਏ ਕੁਮਲਾ ਜਾਣਗੇ।#1:11 ਜ਼ਬੂ 102:11; ਯਸ਼ਾ 40:7-8
12ਮੁਬਾਰਕ ਉਹ ਹੈ ਜੋ ਅਜ਼ਮਾਇਸ਼ਾਂ ਦੇ ਦੌਰਾਨ ਸਬਰ ਕਰਦਾ ਹੈ ਕਿਉਂਕਿ, ਪਰੀਖਿਆ ਵਿੱਚ ਖੜ੍ਹੇ ਹੋਣ ਤੇ, ਉਹ ਵਿਅਕਤੀ ਜੀਵਨ ਦਾ ਤਾਜ ਪ੍ਰਾਪਤ ਕਰੇਗਾ ਜਿਸ ਦਾ ਪ੍ਰਭੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।
13ਜਦੋਂ ਕੋਈ ਪਰਤਾਇਆ ਜਾਂਦਾ ਹੈ, ਤਾਂ ਉਸ ਨੂੰ ਇਹ ਨਹੀਂ ਕਹਿਣਾ ਚਾਹੀਦਾ, “ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ।” ਕਿਉਂਕਿ ਪਰਮੇਸ਼ਵਰ ਬੁਰਾਈ ਨਾਲ ਪਰਤਾਇਆ ਨਹੀਂ ਜਾਂਦਾ, ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ; 14ਪਰ ਹਰੇਕ ਵਿਅਕਤੀ ਪਰਤਾਇਆ ਜਾਂਦਾ ਹੈ ਜਦਕਿ ਉਹ ਆਪਣੀਆਂ ਹੀ ਬੁਰੀਆਂ ਇੱਛਾਵਾਂ ਦੁਆਰਾ ਖਿੱਚੇ ਅਤੇ ਭਰਮਾਏ ਜਾਂਦੇ ਹਨ। 15ਫਿਰ, ਇੱਛਾ ਗਰਭ ਧਾਰਨ ਤੋਂ ਬਾਅਦ, ਪਾਪ ਨੂੰ ਜਨਮ ਦਿੰਦੀ ਹੈ; ਅਤੇ ਪਾਪ ਜਦੋਂ ਵੱਧ ਜਾਂਦਾ ਹੈ, ਉਹ ਮੌਤ ਨੂੰ ਜਨਮ ਦਿੰਦਾ ਹੈ।
16ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਧੋਖਾ ਨਾ ਖਾਓ। 17ਹਰ ਇੱਕ ਚੰਗਾ ਅਤੇ ਸੰਪੂਰਨ ਤੋਹਫ਼ਾ ਉੱਪਰ ਤੋਂ ਹੈ, ਸਵਰਗੀ ਰੌਸ਼ਨੀ ਦੇ ਪਿਤਾ ਵੱਲੋਂ ਮਿਲਦਾ ਹੈ, ਜੋ ਪਰਛਾਵੇਂ ਬਦਲਣ ਵਾਂਗ ਨਹੀਂ ਬਦਲਦਾ। 18ਪਰਮੇਸ਼ਵਰ ਨੇ ਸਾਨੂੰ ਸੱਚ ਦੇ ਬਚਨ ਦੁਆਰਾ ਜਨਮ ਦੇਣ ਦੀ ਚੋਣ ਕੀਤੀ, ਤਾਂ ਜੋ ਅਸੀਂ ਉਸ ਦੁਆਰਾ ਬਣਾਏ ਗਏ ਸਭ ਤੋਂ ਪਹਿਲੇ ਫ਼ਲ ਦੇ ਰੂਪ ਅਜਿਹੇ ਹੋ ਸਕੀਏ।
ਸੁਣਨਾ ਅਤੇ ਕਰਨਾ
19ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲ ਦਾ ਧਿਆਨ ਰੱਖੋ: ਹਰ ਮਨੁੱਖ ਸੁਣਨ ਵਿੱਚ ਤੇਜ਼, ਬੋਲਣ ਵਿੱਚ ਧੀਮਾ ਅਤੇ ਗੁੱਸਾ ਕਰਨ ਵਿੱਚ ਵੀ ਧੀਮਾ ਹੋਣਾ ਚਾਹੀਦਾ ਹੈ, 20ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ਵਰ ਦੀ ਧਾਰਮਿਕਤਾ ਪੈਦਾ ਨਹੀਂ ਕਰਦਾ ਜਿਸ ਨੂੰ ਉਹ ਚਾਹੁੰਦਾ ਹੈ। 21ਇਸ ਲਈ, ਸਾਰੀ ਗੰਦਗੀ ਅਤੇ ਵੱਧ ਰਹੇ ਵੈਰ-ਵਿਰੋਧ ਨੂੰ ਦੂਰ ਕਰਕੇ, ਨਿਮਰਤਾ ਨਾਲ ਉਸ ਬਚਨ ਨੂੰ ਸਵੀਕਾਰ ਕਰੋ ਜੋ ਤੁਹਾਡੇ ਦਿਲ ਵਿੱਚ ਬੀਜਿਆ ਗਿਆ ਹੈ ਅਤੇ ਜੋ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ।
22ਸਿਰਫ ਬਚਨ ਨੂੰ ਸੁਣਨ ਵਾਲੇ ਨਾ ਬਣੋ ਅਤੇ ਆਪਣੇ ਆਪ ਨੂੰ ਧੋਖਾ ਨਾ ਦਿਓ। ਸਗੋਂ ਉਹੀ ਕਰੋ ਜੋ ਬਚਨ ਕਹਿੰਦਾ ਹੈ। 23ਜੇ ਕੋਈ ਬਚਨ ਨੂੰ ਸੁਣਦਾ ਹੈ ਪਰ ਜੋ ਬਚਨ ਕਹਿੰਦਾ ਹੈ ਉਹ ਨਹੀਂ ਕਰਦਾ ਉਹ ਉਸ ਵਿਅਕਤੀ ਵਰਗਾ ਹੈ ਜੋ ਆਪਣੇ ਚਿਹਰੇ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। 24ਅਤੇ, ਆਪਣੇ ਆਪ ਨੂੰ ਵੇਖਣ ਤੋਂ ਬਾਅਦ, ਚਲਾ ਜਾਂਦਾ ਹੈ ਅਤੇ ਤੁਰੰਤ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਹੈ। 25ਪਰ ਜਿਹੜਾ ਵੀ ਵਿਅਕਤੀ ਸੰਪੂਰਨ ਨਿਯਮ ਨੂੰ ਧਿਆਨ ਨਾਲ ਵੇਖਦਾ ਹੈ ਜੋ ਅਜ਼ਾਦੀ ਦਿੰਦਾ ਹੈ, ਅਤੇ ਇਸ ਵਿੱਚ ਲਗਾਤਾਰ ਬਣਿਆ ਰਹਿੰਦਾ ਹੈ। ਜੋ ਉਨ੍ਹਾਂ ਨੇ ਸੁਣਿਆ ਹੈ ਅਤੇ ਉਸ ਨੂੰ ਨਹੀਂ ਭੁੱਲਦਾ, ਬਲਕਿ ਇਸ ਨੂੰ ਕਰਦੇ ਹੋਏ ਉਹ ਉਸ ਵਿੱਚ ਅਸੀਸ ਨੂੰ ਪ੍ਰਾਪਤ ਕਰਨਗੇ।
26ਜੋ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਨ ਅਤੇ ਫਿਰ ਵੀ ਆਪਣੀ ਜੀਭਾਂ ਤੇ ਲਗਾਮ ਨਹੀਂ ਲਗਾਉਂਦੇ ਉਹ ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਅਤੇ ਉਨ੍ਹਾਂ ਦਾ ਧਰਮ ਵਿਅਰਥ ਹੈ।#1:26 ਜ਼ਬੂ 34:13; 141:3 27ਉਹ ਧਰਮ ਜਿਸ ਨੂੰ ਸਾਡਾ ਪਿਤਾ ਪਰਮੇਸ਼ਵਰ ਸ਼ੁੱਧ ਅਤੇ ਨਿਰਦੋਸ਼ ਮੰਨਦਾ ਹੈ ਉਹ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੀ ਉਨ੍ਹਾਂ ਦੀ ਮੁਸੀਬਤ ਵਿੱਚ ਦੇਖਭਾਲ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੁਆਰਾ ਬੇਦਾਗ ਹੋਣ ਤੋਂ ਬਚਾਏ ਰੱਖਣਾ।
S'ha seleccionat:
ਯਾਕੋਬ 1: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.