ਇਬਰਾਨੀਆਂ 8

8
ਨਵੀਂ ਵਾਚਾ ਦਾ ਮਹਾਂ ਜਾਜਕ
1ਹੁਣ ਜੋ ਅਸੀਂ ਕਹਿ ਰਹੇ ਹਾਂ, ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ: ਸਾਡੇ ਕੋਲ ਅਜਿਹਾ ਮਹਾਂ ਜਾਜਕ ਹੈ, ਜੋ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਸਿੰਘਾਸਣ ਦੇ ਸੱਜੇ ਹੱਥ ਬੈਠਾ ਹੈ,#8:1 ਜ਼ਬੂ 110:1; ਇਬ 10:12 2ਅਤੇ ਜੋ ਪਵਿੱਤਰ ਸਥਾਨ ਵਿੱਚ ਅਤੇ ਉਸ ਤੰਬੂ ਵਿੱਚ ਸੇਵਾ ਕਰਦਾ ਹੈ, ਜਿਸਦੀ ਸਥਾਪਨਾ ਮਨੁੱਖ ਦੁਆਰਾ ਨਹੀਂ ਬਲਕਿ ਪ੍ਰਭੂ ਦੁਆਰਾ ਕੀਤੀ ਗਈ ਹੈ।
3ਹਰ ਮਹਾਂ ਜਾਜਕ ਨੂੰ ਭੇਂਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਸੀ ਕਿ ਇਸ ਕੋਲ ਵੀ ਪਰਮੇਸ਼ਵਰ ਨੂੰ ਕੁਝ ਚੜ੍ਹਾਉਣ ਲਈ ਹੋਵੇ। 4ਜੇ ਮਸੀਹ ਧਰਤੀ ਉੱਤੇ ਹੁੰਦਾ, ਤਾਂ ਉਹ ਜਾਜਕ ਨਹੀਂ ਹੁੰਦਾ, ਕਿਉਂਕਿ ਪਹਿਲਾਂ ਤੋਂ ਹੀ ਜਾਜਕ ਹਨ ਜੋ ਬਿਵਸਥਾ ਅਨੁਸਾਰ ਭੇਂਟ ਚੜ੍ਹਾਉਣ ਲਈ ਨਿਯੁਕਤ ਕੀਤੇ ਗਏ ਹਨ। 5ਉਹ ਇੱਕ ਪਵਿੱਤਰ ਅਸਥਾਨ ਤੇ ਸੇਵਾ ਕਰਦੇ ਹਨ ਜਿਸ ਦੀ ਨਕਲ ਅਤੇ ਪਰਛਾਵਾਂ ਸਵਰਗ ਵਿੱਚ ਹੈ। ਇਸੇ ਲਈ ਮੋਸ਼ੇਹ ਨੂੰ ਚੇਤਾਵਨੀ ਦਿੱਤੀ ਗਈ ਸੀ ਜਦੋਂ ਉਹ ਤੰਬੂ ਬਣਾਉਣ ਲੱਗਾ ਸੀ: “ਧਿਆਨ ਰੱਖ ਕਿ ਤੂੰ ਪਹਾੜ ਉੱਤੇ ਵਿਖਾਏ ਗਏ ਨਮੂਨੇ ਦੇ ਅਨੁਸਾਰ ਹਰ ਚੀਜ਼ ਬਣਾਓ।”#8:5 ਕੂਚ 25:40 6ਪਰ ਹੁਣ ਯਿਸ਼ੂ ਨੇ ਉਹਨਾਂ ਜਾਜਕਾਂ ਨਾਲੋਂ ਉੱਤਮ ਸੇਵਕਾਈ ਨੂੰ ਪ੍ਰਾਪਤ ਕਰ ਲਿਆ ਹੈ ਕਿਉਂਕਿ ਉਹ ਨਵੇਂ ਨੇਮ ਦਾ ਵਿਚੋਲਾ ਹੈ ਜੋ ਪੁਰਾਣੇ ਨਾਲੋਂ ਉੱਤਮ ਹੈ, ਕਿਉਂ ਜੋ ਨਵਾਂ ਨੇਮ ਬਿਹਤਰ ਵਾਅਦਿਆਂ ਉੱਤੇ ਸਥਾਪਤ ਕੀਤਾ ਗਿਆ ਹੈ।
7ਕਿਉਂਕਿ ਜੇ ਉਸ ਪਹਿਲੀ ਵਾਚਾ ਵਿੱਚ ਕੁਝ ਗਲਤ ਨਾ ਹੁੰਦਾ, ਤਾਂ ਕਿਸੇ ਦੂਸਰੀ ਵਾਚਾ ਦੀ ਭਾਲ ਨਹੀਂ ਕੀਤੀ ਜਾਣੀ ਸੀ। 8ਪਰ ਪਰਮੇਸ਼ਵਰ ਨੇ ਆਪਣੇ ਲੋਕਾਂ ਵਿੱਚ ਦੋਸ਼ ਪਾਇਆ ਅਤੇ ਉਹਨਾਂ ਨੂੰ ਕਿਹਾ:
“ਉਹ ਦਿਨ ਆ ਰਹੇ ਹਨ, ਪ੍ਰਭੂ ਦਾ ਵਾਕ ਹੈ,
ਜਦੋਂ ਮੈਂ ਇਸਰਾਏਲ ਦੇ ਲੋਕਾਂ
ਅਤੇ ਯਹੂਦਾਹ ਦੇ ਲੋਕਾਂ ਨਾਲ
ਇੱਕ ਨਵੀਂ ਵਾਚਾ ਬੰਨ੍ਹਾਂਗਾ।
9ਇਹ ਉਸ ਵਾਚਾ ਵਰਗਾ ਨਹੀਂ ਹੋਵੇਗੀ
ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ
ਜਦੋਂ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਉਣ ਲਈ
ਉਹਨਾਂ ਦਾ ਹੱਥ ਫੜਿਆ ਸੀ,
ਕਿਉਂਕਿ ਉਹ ਮੇਰੇ ਵਾਚਾ ਦੇ ਪ੍ਰਤੀ ਵਫ਼ਾਦਾਰ ਨਹੀਂ ਰਹੇ,
ਅਤੇ ਮੈਂ ਉਹਨਾਂ ਤੋਂ ਮੂੰਹ ਮੋੜ ਲਿਆ,
ਇਹ ਪ੍ਰਭੂ ਦਾ ਕਹਿਣਾ ਹੈ।#8:9 ਲੇਵਿ 26:12
10ਪਰਮੇਸ਼ਵਰ ਨੇ ਕਿਹਾ ਇਹ ਉਹ ਵਾਚਾ ਹੈ ਜੋ ਮੈਂ ਇਸਰਾਏਲ ਦੇ ਲੋਕਾਂ ਨਾਲ ਉਸ ਸਮੇਂ ਤੋਂ ਬਾਅਦ ਸਥਾਪਿਤ ਕਰਾਂਗਾ,
ਪ੍ਰਭੂ ਆਖਦਾ ਹੈ।
ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ
ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ।
ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ,
ਅਤੇ ਉਹ ਮੇਰੇ ਲੋਕ ਹੋਣਗੇ।
11ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ,
ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਪ੍ਰਭੂ ਨੂੰ ਜਾਣੋ,’
ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ,
ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ।#8:11 ਯਿਰ 31:14
12ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾ,
ਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”
13ਇਸ ਵਾਚਾ ਨੂੰ “ਨਵਾਂ” ਕਹਿ ਕੇ, ਉਸ ਨੇ ਪਹਿਲੇ ਨੂੰ ਪੁਰਾਣਾ ਬਣਾ ਦਿੱਤਾ ਹੈ; ਅਤੇ ਜੋ ਪੁਰਾਣਾ ਹੈ ਉਹ ਜਲਦੀ ਹੀ ਅਲੋਪ ਹੋ ਜਾਵੇਗਾ।#8:13 ਯਿਰ 31:31-34

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió