ਇਬਰਾਨੀਆਂ 12
12
1ਇਸ ਲਈ, ਕਿਉਂਕਿ ਅਸੀਂ ਗਵਾਹਾਂ ਦੇ ਇੰਨੇ ਵੱਡੇ ਬੱਦਲ ਨਾਲ ਘਿਰੇ ਹੋਏ ਹਾਂ, ਆਓ ਅਸੀਂ ਹਰ ਉਹ ਚੀਜ਼ ਸੁੱਟ ਦੇਈਏ ਜੋ ਰੁਕਾਵਟ ਪਾਉਂਦੀ ਹੈ ਅਤੇ ਉਹ ਪਾਪ ਜੋ ਅਸਾਨੀ ਨਾਲ ਫਸਾ ਲੈਂਦਾ ਹੈ। ਅਤੇ ਆਓ ਅਸੀਂ ਜੋ ਸਾਡੇ ਲਈ ਨਿਰਧਾਰਤ ਦੌੜ ਹੈ ਉਸ ਨੂੰ ਦ੍ਰਿੜਤਾ ਨਾਲ ਦੌੜਦੇ ਰਹੀਏ। 2ਯਿਸ਼ੂ ਵੱਲ ਤੱਕਦੇ ਰਹੀਏ, ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਜਿਸ ਨੇ ਸਾਹਮਣੇ ਰੱਖੀ ਖੁਸ਼ੀ ਨੂੰ ਛੱਡ ਕੇ ਸਲੀਬ ਦੇ ਦੁੱਖ ਨੂੰ ਸਹਿਣ ਕੀਤਾ, ਇਸ ਦੀ ਸ਼ਰਮ ਨੂੰ ਝੰਜੋੜਦਿਆਂ, ਅਤੇ ਪਰਮੇਸ਼ਵਰ ਦੇ ਸਿੰਘਾਸਣ ਦੇ ਸੱਜੇ ਹੱਥ ਪਾਸੇ ਬੈਠ ਗਿਆ।#12:2 1 ਪਤ 2:23-24; ਤੀਤੁ 2:13-14 3ਉਸ ਉੱਤੇ ਵਿਚਾਰ ਕਰੋ ਜਿਸ ਨੇ ਪਾਪੀਆਂ ਦੇ ਅਜਿਹੇ ਵਿਰੋਧ ਦਾ ਸਾਹਮਣਾ ਕੀਤਾ, ਤਾਂ ਜੋ ਤੁਸੀਂ ਥੱਕ ਕੇ ਹੌਂਸਲਾ ਨਾ ਹਾਰੋ।
ਪਰਮੇਸ਼ਵਰ ਆਪਣੇ ਬੱਚਿਆਂ ਨੂੰ ਅਨੁਸ਼ਾਸਿਤ ਕਰਦਾ ਹੈ
4ਪਾਪ ਨਾਲ ਲੜਦੇ ਹੋਏ, ਯਿਸ਼ੂ ਵੱਲ ਤੱਕਦੇ ਰਹੀਏ, ਜਿਹੜਾ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਤੁਸੀਂ ਅਜੇ ਤੱਕ ਆਪਣਾ ਲਹੂ ਵਹਾਉਣ ਦੀ ਸਥਿਤੀ ਦਾ ਵਿਰੋਧ ਨਹੀਂ ਕੀਤਾ ਹੈ। 5ਅਤੇ ਕੀ ਤੁਸੀਂ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਸ਼ਬਦਾ ਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ ਜੋ ਤੁਹਾਨੂੰ ਆਪਣੇ ਪਿਤਾ ਦੇ ਪੁੱਤਰ ਦੇ ਰੂਪ ਵਿੱਚ ਸੰਬੋਧਿਤ ਕਰਦਾ ਹੈ? ਇਹ ਕਹਿੰਦਾ ਹੈ,
“ਹੇ ਮੇਰੇ ਪੁੱਤਰ, ਪ੍ਰਭੂ ਦੀ ਸਿੱਖਿਆ ਨੂੰ ਤੁੱਛ ਨਾ ਜਾਣ,
ਅਤੇ ਜਦੋਂ ਉਹ ਝਿੜਕੇ ਤਾਂ ਹੌਂਸਲਾ ਨਾ ਹਾਰ ਜਾਣਾ,
6ਕਿਉਂਕਿ ਪ੍ਰਭੂ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ,
ਅਤੇ ਉਹ ਉਹਨਾਂ ਸਾਰਿਆਂ ਨੂੰ ਤਾੜਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ।”#12:6 ਕਹਾ 3:11-12 (ਸੈਪਟੁਜਿੰਟ ਦੇਖੋ)
7ਮੁਸ਼ਕਲਾਂ ਨੂੰ ਅਨੁਸ਼ਾਸਨ ਸਮਝ ਕੇ ਸਹਿਣਾ; ਪਰਮੇਸ਼ਵਰ ਤੁਹਾਡੇ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕਰਦਾ ਹੈ। ਕਿ ਭਲਾ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੁਆਰਾ ਅਨੁਸ਼ਾਸਿਤ ਨਹੀਂ ਕੀਤਾ ਜਾਂਦਾ? 8ਅਨੁਸ਼ਾਸਨ ਵਿੱਚੋਂ ਸਾਰੇ ਲੰਘਦੇ ਹਨ ਜੇ ਕੋਈ ਅਨੁਸ਼ਾਸਨ ਵਿੱਚੋਂ ਨਹੀਂ ਲੰਘਦਾ ਹੈ ਤਾਂ ਤੁਸੀਂ ਜਾਇਜ਼ ਨਹੀਂ, ਨਾ ਹੀ ਸੱਚੇ ਪੁੱਤਰ ਅਤੇ ਧੀਆਂ ਹੋ। 9ਇਸ ਤੋਂ ਇਲਾਵਾ, ਸਾਡੇ ਸਾਰਿਆਂ ਦੇ ਮਨੁੱਖੀ ਪਿਤਾ ਹਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ ਅਤੇ ਅਸੀਂ ਇਸ ਦੇ ਲਈ ਉਹਨਾਂ ਦਾ ਆਦਰ ਕਰਦੇ ਹਾਂ। ਸਾਨੂੰ ਆਤਮਾਵਾਂ ਦੇ ਪਿਤਾ ਦੇ ਅੱਗੇ ਕਿੰਨਾ ਜ਼ਿਆਦਾ ਅਧੀਨ ਹੋਣਾ ਚਾਹੀਦਾ ਹੈ ਅਤੇ ਜੀਉਣਾ ਚਾਹੀਦਾ ਹੈ! 10ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਥੋੜ੍ਹੇ ਸਮੇਂ ਲਈ ਸਾਨੂੰ ਅਨੁਸ਼ਾਸਿਤ ਕੀਤਾ; ਪਰ ਪਰਮੇਸ਼ਵਰ ਸਾਡੇ ਭਲੇ ਲਈ ਸਾਨੂੰ ਤਾੜਦਾ ਹੈ, ਤਾਂ ਜੋ ਅਸੀਂ ਉਸ ਦੀ ਪਵਿੱਤਰਤਾਈ ਵਿੱਚ ਭਾਗੀ ਬਣੀਏ। 11ਕੋਈ ਵੀ ਅਨੁਸ਼ਾਸਨ ਉਸ ਸਮੇਂ ਚੰਗਾ ਨਹੀਂ ਲੱਗਦਾ, ਪਰ ਦੁਖਦਾਈ ਲੱਗਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਉਹਨਾਂ ਲਈ ਧਾਰਮਿਕਤਾ ਅਤੇ ਸ਼ਾਂਤੀ ਦਾ ਫ਼ਲ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਾਇਆ ਗਿਆ ਹੈ।
12ਇਸ ਲਈ, ਆਪਣੀਆਂ ਕਮਜ਼ੋਰ ਬਾਹਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ।#12:12 ਯਸ਼ਾ 35:3 13“ਆਪਣੇ ਪੈਰਾਂ ਲਈ ਸਿੱਧਾ ਮਾਰਗ ਬਣਾਉ,” ਤਾਂ ਜੋ ਲੰਗੜਾ ਅਪਾਹਜ ਨਾ ਹੋਵੇ, ਬਲਕਿ ਚੰਗਾ ਹੋ ਜਾਵੇ।#12:13 ਕਹਾ 4:26
ਚੇਤਾਵਨੀ ਅਤੇ ਉਤਸ਼ਾਹ
14ਸਾਰਿਆਂ ਦੇ ਨਾਲ ਸ਼ਾਂਤੀ ਨਾਲ ਰਹਿਣ ਅਤੇ ਪਵਿੱਤਰ ਹੋਣ ਦੀ ਹਰ ਕੋਸ਼ਿਸ਼ ਕਰੋ; ਪਵਿੱਤਰਤਾਈ ਤੋਂ ਬਿਨ੍ਹਾਂ ਕੋਈ ਵੀ ਪ੍ਰਭੂ ਨੂੰ ਨਹੀਂ ਵੇਖੇਗਾ।#12:14 1 ਪਤ 3:11; ਜ਼ਬੂ 34:14 15ਇਸ ਵੱਲ ਧਿਆਨ ਦਿਓ ਕਿ ਕੋਈ ਵੀ ਪਰਮੇਸ਼ਵਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਕੌੜੀ ਜੜ੍ਹ ਉੱਗ ਕੇ ਮੁਸੀਬਤਾਂ ਦਾ ਕਾਰਨ ਨਾ ਬਣੇ ਅਤੇ ਬਹੁਤਿਆਂ ਨੂੰ ਅਸ਼ੁੱਧ ਕਰੇ।#12:15 2 ਯੋਹ 1:8; ਬਿਵ 9:18 16ਵੇਖੋ ਕਿ ਕੋਈ ਵੀ ਵਿਭਚਾਰੀ ਨਾ ਹੋਵੇ, ਜਾਂ ਏਸਾਓ ਵਰਗਾ ਅਧਰਮੀ ਨਾ ਹੋਵੇ, ਜਿਸ ਨੇ ਇੱਕ ਰੋਟੀ ਲਈ ਆਪਣੇ ਜੇਠੇ ਪੁੱਤਰ ਹੋਣ ਵਜੋਂ ਵਿਰਾਸਤ ਦੇ ਅਧਿਕਾਰ ਨੂੰ ਵੇਚ ਦਿੱਤਾ।#12:16 ਉਤ 25:33-34; ਕੁਲੁੱ 3:5 17ਬਾਅਦ ਵਿੱਚ, ਜਿਵੇਂ ਕਿ ਤੁਸੀਂ ਜਾਣਦੇ ਹੋ, ਜਦੋਂ ਏਸਾਓ ਇਸ ਅਸੀਸ ਦਾ ਵਾਰਸ ਬਣਨਾ ਚਾਹੁੰਦਾ ਸੀ, ਉਸਨੂੰ ਰੱਦ ਕਰ ਦਿੱਤਾ ਗਿਆ। ਭਾਵੇਂ ਉਸ ਨੇ ਹੰਝੂਆਂ ਨਾਲ ਬਰਕਤਾਂ ਨੂੰ ਮੰਗਿਆ, ਉਹ ਆਪਣੇ ਕੀਤੇ ਨੂੰ ਨਹੀਂ ਬਦਲ ਸਕਿਆ।#12:17 ਉਤ 27:30-40
ਡਰ ਦਾ ਪਹਾੜ ਅਤੇ ਖੁਸ਼ੀ ਦਾ ਪਹਾੜ
18ਤੁਸੀਂ ਉਸ ਪਹਾੜ ਤੇ ਨਹੀਂ ਆਏ ਜਿਸ ਨੂੰ ਛੂਹਿਆ ਜਾਂ ਸਕੇ ਅਤੇ ਜੋ ਅੱਗ ਨਾਲ ਸੜ ਰਿਹਾ ਹੋਵੇ; ਹਨੇਰੇ, ਕਾਲੀ ਘਟਾ ਅਤੇ ਤੂਫਾਨ ਲਈ;#12:18 ਕੂਚ 10:21-22; 19:12-22; 20:18-21; ਬਿਵ 4:11-12; 5:22-27 19ਤੁਰ੍ਹੀ ਵਜਾਉਣ ਜਾਂ ਅਜਿਹੀ ਆਵਾਜ਼ ਬੋਲਣ ਵਾਲੇ ਸ਼ਬਦਾਂ ਲਈ ਜਿਨ੍ਹਾਂ ਇਸਰਾਏਲੀਆਂ ਨੇ ਇਹ ਸੁਣਿਆ ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਹੋਰ ਕੋਈ ਸ਼ਬਦ ਨਾ ਬੋਲਿਆ ਜਾਵੇ,#12:19 ਕੂਚ 20:18-21; ਬਿਵ 5:23-25 20ਕਿਉਂਕਿ ਉਹਨਾਂ ਲਈ ਪਰਮੇਸ਼ਵਰ ਦੀ ਇਹ ਆਗਿਆ ਸਹਿਣ ਜੋਗ ਨਹੀਂ ਸੀ: “ਕਿ ਜੇ ਕੋਈ ਪਸ਼ੂ ਵੀ ਪਹਾੜ ਨੂੰ ਛੂਹੇ, ਤਾਂ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ।”#12:20 ਕੂਚ 19:12-13; ਬਿਵ 5:23-25 21ਇਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਮੋਸ਼ੇਹ ਨੇ ਕਿਹਾ, “ਮੈਂ ਡਰ ਨਾਲ ਕੰਬ ਰਿਹਾ ਹਾਂ।”#12:21 ਬਿਵ 9:19
22ਪਰ ਤੁਸੀਂ ਸੀਯੋਨ ਪਹਾੜ ਉੱਤੇ, ਜੀਉਂਦੇ ਪਰਮੇਸ਼ਵਰ ਦੇ ਸ਼ਹਿਰ, ਸਵਰਗੀ ਯੇਰੂਸ਼ਲੇਮ ਵਿੱਚ ਹਜ਼ਾਰਾਂ ਸਵਰਗਦੂਤਾਂ ਦੇ ਨਾਲ ਖੁਸ਼ੀ ਭਰੀ ਸਭਾ ਵਿੱਚ, 23ਪਰਮੇਸ਼ਵਰ ਦੇ ਜੇਠੇ ਬੱਚਿਆਂ ਦੀ ਕਲੀਸਿਆ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ ਅਤੇ ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ਵਰ ਦੇ ਕੋਲ ਆਏ ਹੋ। ਸਿੱਧ ਕਰ ਦਿੱਤੇ ਗਏ ਧਰਮੀਆਂ ਦੀਆਂ ਆਤਮਾਵਾਂ ਦੇ ਕੋਲ,#12:23 ਜ਼ਬੂ 50:6; ਕੁਲੁੱ 1:12 24ਇੱਕ ਨਵੇਂ ਨੇਮ ਦੇ ਵਿਚੋਲੇ ਯਿਸ਼ੂ ਲਈ ਅਤੇ ਛਿੜਕੇ ਹੋਏ ਲਹੂ ਲਈ ਜੋ ਹਾਬਿਲ ਦੇ ਲਹੂ ਨਾਲੋਂ ਵਧੀਆ ਸ਼ਬਦ ਬੋਲਦਾ ਹੈ।
25ਇਸ ਦਾ ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਤੋਂ ਮੂੰਹ ਨਾ ਫੇਰੋ। ਕਿਉਂਕਿ ਜਦੋਂ ਉਹ ਲੋਕ ਧਰਤੀ ਤੇ ਚੇਤਾਵਨੀ ਦੇਣ ਵਾਲਿਆਂ ਤੋਂ ਮੂੰਹ ਮੋੜ ਕੇ ਨਾ ਬਚ ਸਕੇ, ਤਾਂ ਅਸੀਂ ਸਵਰਗ ਤੋਂ ਚੇਤਾਵਨੀ ਦੇਣ ਵਾਲੇ ਤੋਂ ਮੂੰਹ ਮੋੜ ਕੇ ਕਿਵੇਂ ਬੱਚ ਸਕਾਂਗੇ? 26ਉਸ ਸਮੇਂ ਪਰਮੇਸ਼ਵਰ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਦਿੱਤਾ ਸੀ, ਪਰ ਹੁਣ ਉਸ ਨੇ ਵਾਅਦਾ ਕੀਤਾ ਹੈ, “ਮੈਂ ਇੱਕ ਵਾਰ ਫਿਰ ਸਿਰਫ ਧਰਤੀ ਨੂੰ ਹੀ ਨਹੀਂ, ਬਲਕਿ ਅਕਾਸ਼ ਨੂੰ ਵੀ ਹਿਲਾ ਦੇਵਾਂਗਾ।”#12:26 ਹਾਗੱ 2:6 27ਇੱਕ ਵਾਰ ਫਿਰ ਇਹ ਸ਼ਬਦ ਇਸ ਗੱਲ ਨੂੰ ਪ੍ਰਗਟ ਕਰਦੇ ਹਨ ਕਿ ਜੋ ਚੀਜ਼ਾ ਹਿਲਾਈਆਂ ਜਾ ਸਕਦੀਆਂ ਹਨ ਉਹ ਸਿਰਜੀਆਂ ਚੀਜ਼ਾਂ ਹੋਣ ਦੇ ਕਾਰਨ ਟਲ ਜਾਣਗੀਆਂ, ਤਾਂ ਕੇ ਜੋ ਚੀਜ਼ਾਂ ਹਿਲਾਈਆਂ ਨਹੀਂ ਜਾਂਦੀਆਂ ਉਹ ਸਦਾ ਲਈ ਬਣੀਆਂ ਰਹਿਣ।#12:27 ਹਾਗੱ 2:6
28ਇਸ ਲਈ, ਕਿਉਂਕਿ ਅਸੀਂ ਇੱਕ ਅਜਿਹਾ ਰਾਜ ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਆਓ ਅਸੀਂ ਪਰਮੇਸ਼ਵਰ ਦੇ ਧੰਨਵਾਦੀ ਹੋਈਏ ਅਤੇ ਇਸ ਲਈ ਸ਼ਰਧਾ ਅਤੇ ਭੈ ਨਾਲ ਪਰਮੇਸ਼ਵਰ ਦੇ ਸਵੀਕਾਰ ਯੋਗ ਅਰਾਧਨਾ ਕਰੀਏ, 29ਕਿਉਂਕਿ ਸਾਡਾ “ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਹੈ।”#12:29 ਬਿਵ 4:24; 9:3; ਯਸ਼ਾ 33:14
S'ha seleccionat:
ਇਬਰਾਨੀਆਂ 12: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.