ਉਤਪਤ 23

23
ਸਾਰਾਹ ਦੀ ਮੌਤ
1ਸਾਰਾਹ ਇੱਕ ਸੌ ਸਤਾਈ ਸਾਲ ਦੀ ਉਮਰ ਤੱਕ ਜੀਉਂਦੀ ਰਹੀ। 2ਉਹ ਕਨਾਨ ਦੇਸ਼ ਵਿੱਚ ਕਿਰਯਥ ਅਰਬਾ (ਅਰਥਾਤ ਹੇਬਰੋਨ) ਵਿੱਚ ਮਰ ਗਈ ਅਤੇ ਅਬਰਾਹਾਮ ਸਾਰਾਹ ਲਈ ਸੋਗ ਕਰਨ ਅਤੇ ਉਹ ਦੇ ਲਈ ਰੋਣ ਗਿਆ।
3ਤਦ ਅਬਰਾਹਾਮ ਆਪਣੀ ਮਰੀ ਹੋਈ ਪਤਨੀ ਦੇ ਪਾਸੋਂ ਉੱਠਿਆ ਅਤੇ ਹਿੱਤੀਆਂ#23:3 ਹਿੱਤੀਆਂ ਜਾਂ ਹੇਤ ਦੀ ਅੰਸ ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ, 4ਮੈਂ ਤੁਹਾਡੇ ਵਿੱਚ ਪਰਦੇਸੀ ਅਤੇ ਅਜਨਬੀ ਹਾਂ। ਮੈਨੂੰ ਇੱਥੇ ਦਫ਼ਨਾਉਣ ਲਈ ਕੁਝ ਜ਼ਮੀਨ ਵੇਚ ਦਿਓ ਤਾਂ ਜੋ ਮੈਂ ਆਪਣੇ ਮੁਰਦਿਆਂ ਨੂੰ ਦਫ਼ਨਾ ਸਕਾ।
5ਹਿੱਤੀਆਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ, 6“ਸ਼੍ਰੀਮਾਨ ਜੀ, ਸਾਡੀ ਗੱਲ ਸੁਣੋ। ਤੁਸੀਂ ਸਾਡੇ ਵਿੱਚ ਇੱਕ ਸ਼ਕਤੀਸ਼ਾਲੀ ਰਾਜਕੁਮਾਰ ਹੋ। ਆਪਣੇ ਮੁਰਦਿਆਂ ਨੂੰ ਸਾਡੀਆਂ ਸਭ ਤੋਂ ਪਸੰਦੀਦਾ ਕਬਰਾਂ ਵਿੱਚ ਦਫ਼ਨਾਓ। ਸਾਡੇ ਵਿੱਚੋਂ ਕੋਈ ਵੀ ਤੁਹਾਡੇ ਮੁਰਦਿਆਂ ਨੂੰ ਦਫ਼ਨਾਉਣ ਲਈ ਉਸਦੀ ਕਬਰ ਤੋਂ ਇਨਕਾਰ ਨਹੀਂ ਕਰੇਗਾ।”
7ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹਿੱਤੀਆਂ ਅੱਗੇ ਝੁੱਕਿਆ। 8ਉਸ ਨੇ ਉਹਨਾਂ ਨੂੰ ਆਖਿਆ, “ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਜ਼ੋਹਰ ਦੇ ਪੁੱਤਰ ਇਫਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ 9ਤਾਂ ਜੋ ਉਹ ਮੈਨੂੰ ਮਕਪੇਲਾਹ ਦੀ ਗੁਫ਼ਾ ਵੇਚ ਦੇਵੇ, ਜਿਹੜੀ ਉਸ ਦੀ ਹੈ ਅਤੇ ਉਹ ਦੇ ਖੇਤ ਦੇ ਸਿਰੇ ਉੱਤੇ ਹੈ। ਉਸ ਨੂੰ ਕਹੋ ਕਿ ਉਹ ਮੈਨੂੰ ਤੁਹਾਡੇ ਵਿਚਕਾਰ ਦਫ਼ਨਾਉਣ ਵਾਲੀ ਜਗ੍ਹਾ ਵਜੋਂ ਪੂਰੀ ਕੀਮਤ ਲਈ ਵੇਚ ਦੇਵੇ।”
10ਇਫਰੋਨ ਹਿੱਤੀ ਆਪਣੇ ਲੋਕਾਂ ਵਿੱਚ ਬੈਠਾ ਹੋਇਆ ਸੀ ਅਤੇ ਉਸ ਨੇ ਅਬਰਾਹਾਮ ਨੂੰ ਉਹਨਾਂ ਸਾਰੇ ਹਿੱਤੀਆਂ ਦੀ ਗੱਲ ਸੁਣ ਕੇ ਉੱਤਰ ਦਿੱਤਾ ਜਿਹੜੇ ਉਸ ਦੇ ਸ਼ਹਿਰ ਦੇ ਫਾਟਕ ਉੱਤੇ ਆਏ ਸਨ। 11ਉਸ ਨੇ ਕਿਹਾ, “ਨਹੀਂ, ਮੇਰੇ ਮਾਲਕ! ਮੇਰੀ ਗੱਲ ਸੁਣੋ; ਮੈਂ ਤੁਹਾਨੂੰ ਖੇਤ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਉਹ ਗੁਫਾ ਦਿੰਦਾ ਹਾਂ ਜੋ ਉਸ ਵਿੱਚ ਹੈ। ਮੈਂ ਤੁਹਾਨੂੰ ਇਹ ਆਪਣੇ ਲੋਕਾਂ ਦੀ ਮੌਜੂਦਗੀ ਵਿੱਚ ਦਿੰਦਾ ਹਾਂ। ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ।”
12ਫੇਰ ਅਬਰਾਹਾਮ ਨੇ ਦੇਸ਼ ਦੇ ਲੋਕਾਂ ਅੱਗੇ ਮੱਥਾ ਟੇਕਿਆ 13ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਇਫਰੋਨ ਨੂੰ ਆਖਿਆ, “ਜੇ ਤੁਸੀਂ ਚਾਹੋ ਤਾਂ ਮੇਰੀ ਗੱਲ ਸੁਣੋ, ਮੈਂ ਖੇਤ ਦੀ ਕੀਮਤ ਅਦਾ ਕਰਾਂਗਾ। ਇਸ ਨੂੰ ਮੇਰੇ ਤੋਂ ਸਵੀਕਾਰ ਕਰੋ ਤਾਂ ਕਿ ਮੈਂ ਉੱਥੇ ਆਪਣੇ ਮੁਰਦੇ ਨੂੰ ਦਫ਼ਨ ਕਰ ਸਕਾਂ।”
14ਇਫਰੋਨ ਨੇ ਅਬਰਾਹਾਮ ਨੂੰ ਉੱਤਰ ਦਿੱਤਾ, 15“ਮੇਰੇ ਸੁਆਮੀ, ਮੇਰੀ ਗੱਲ ਸੁਣੋ ਜ਼ਮੀਨ ਦੀ ਕੀਮਤ ਚਾਰ ਸੌ ਸ਼ੈਕੇਲ#23:15 ਸੌ ਸ਼ੈਕੇਲ ਲਗਭਗ 4.6 ਕਿਲੋਗ੍ਰਾਮ ਚਾਂਦੀ ਦੇ ਸਿੱਕੇ ਹੈ, ਪਰ ਤੁਹਾਡੇ ਅਤੇ ਮੇਰੇ ਵਿਚਕਾਰ ਕੀ ਹੈ? ਆਪਣੇ ਮੁਰਦੇ ਨੂੰ ਦਫ਼ਨਾ ਦਿਓ।”
16ਅਬਰਾਹਾਮ ਨੇ ਇਫਰੋਨ ਦੀਆਂ ਸ਼ਰਤਾਂ ਮੰਨ ਲਈਆਂ ਅਤੇ ਉਸ ਦੇ ਲਈ ਉਹ ਮੁੱਲ ਤੋਲਿਆ ਜੋ ਉਸ ਨੇ ਹਿੱਤੀਆਂ ਦੇ ਸੁਣਨ ਵਿੱਚ ਰੱਖਿਆ ਸੀ ਅਰਥਾਤ ਚਾਂਦੀ ਦੇ ਚਾਰ ਸੌ ਸ਼ੈਕੇਲ ਦੇ ਸਿੱਕੇ, ਵਪਾਰੀਆਂ ਦੇ ਭਾਰ ਦੇ ਅਨੁਸਾਰ ਦਿੱਤੇ।
17ਸੋ ਮਮਰੇ ਦੇ ਨੇੜੇ ਮਕਪੇਲਾਹ ਵਿੱਚ ਇਫਰੋਨ ਦਾ ਖੇਤ ਅਤੇ ਉਸ ਵਿੱਚ ਗੁਫਾ, ਖੇਤ ਦੀਆਂ ਹੱਦਾਂ ਦੇ ਅੰਦਰਲੇ ਸਾਰੇ ਰੁੱਖ 18ਸਾਰੇ ਹਿੱਤੀਆਂ ਦੀ ਹਾਜ਼ਰੀ ਵਿੱਚ ਅਤੇ ਜੋ ਸ਼ਹਿਰ ਦੇ ਦਰਵਾਜ਼ੇ ਕੋਲ ਆਏ ਸਨ, ਇਹ ਅਬਰਾਹਾਮ ਦੀ ਨਿੱਜੀ ਜ਼ਮੀਨ ਹੋ ਗਈ। 19ਤਦ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਕਨਾਨ ਦੇਸ਼ ਵਿੱਚ ਮਮਰੇ (ਜੋ ਹੇਬਰੋਨ ਵਿੱਚ ਹੈ) ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾ ਦਿੱਤਾ। 20ਸੋ ਖੇਤ ਅਤੇ ਉਹ ਦੇ ਵਿੱਚ ਦੀ ਗੁਫਾ ਹਿੱਤੀਆਂ ਨੇ ਅਬਰਾਹਾਮ ਨੂੰ ਦਫ਼ਨਾਉਣ ਦੀ ਥਾਂ ਦੇ ਦਿੱਤੀ।

S'ha seleccionat:

ਉਤਪਤ 23: PCB

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió