2 ਕੁਰਿੰਥੀਆਂ 12
12
ਪੌਲੁਸ ਦਾ ਦਰਸ਼ਨ ਅਤੇ ਕੰਡਾ
1ਮੈਂ ਤਾਂ ਮਾਣ ਕਰਨਾ ਹੀ ਹੈ: ਭਾਵੇਂ ਇਸ ਤੋਂ ਕੋਈ ਲਾਭ ਨਹੀਂ ਹੈ, ਮੈਂ ਪ੍ਰਭੂ ਦੁਆਰਾ ਦਿੱਤੇ ਗਏ ਦਰਸ਼ਨਾਂ ਅਤੇ ਪ੍ਰਕਾਸ਼ਨਾ ਦੇ ਵੱਲ ਵੱਧਦਾ ਜਾਵਾਂਗਾ। 2ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਸਰੇ ਸਵਰਗ ਉੱਤੇ ਉੱਠਾਇਆ ਗਿਆ। ਸਰੀਰ ਦੇ ਨਾਲ ਜਾਂ ਬਿਨ੍ਹਾ ਸਰੀਰ ਦੇ ਇਹ ਮੈਂ ਨਹੀਂ ਜਾਣਦਾ, ਪਰ ਪਰਮੇਸ਼ਵਰ ਜਾਣਦੇ ਹਨ। 3ਅਤੇ ਮੈਂ ਅਜਿਹੇ ਵਿਅਕਤੀ ਨੂੰ ਜਾਣਦਾ ਹਾਂ, ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ਵਰ ਜਾਣਦੇ ਹਨ। 4ਉਹ ਸਵਰਗ ਉੱਤੇ ਉਠਾਇਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਸ ਨੂੰ ਬਿਆਨ ਕਰਨਾ ਕਿਸੇ ਵੀ ਮਨੁੱਖ ਲਈ ਸੰਭਵ ਨਹੀਂ ਹੈ। 5ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ, ਪਰ ਮੈਂ ਆਪਣੇ ਉੱਤੇ ਆਪਣੀਆਂ ਕਮਜ਼ੋਰੀਆਂ ਉੱਤੇ ਮਾਣ ਨਹੀਂ ਕਰਾਂਗਾ। 6ਜੇ ਮੈਂ ਮਾਣ ਕਰਨਾ ਚਾਹਾਂ, ਤਾਂ ਵੀ ਮੂਰਖ ਨਾ ਬਣਾਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਦੇਖਦੇ ਜਾਂ ਮੇਰੇ ਕੋਲੋਂ ਸੁਣਦੇ ਹਨ। 7ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ। ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ, ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਮੈਨੂੰ ਕਸ਼ਟ ਦਿੰਦਾ ਰਹਿੰਦਾ ਹੈ।#12:7 ਗਲਾ 4:13; ਅੱਯੋ 2:6 8ਇਸ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ। 9ਉਸ ਨੇ ਮੈਨੂੰ ਆਖਿਆ ਹੈ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ, ਕਿਉਂਕਿ ਮੇਰੀ ਸ਼ਕਤੀ ਕਮਜ਼ੋਰਾਂ ਨੂੰ ਸੰਪੂਰਨ ਬਣਾਉਂਦੀ ਹੈ।” ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ। 10ਇਸ ਲਈ ਮੈਂ ਮਸੀਹ ਦੇ ਕਾਰਨ, ਕਮਜ਼ੋਰੀਆਂ ਵਿੱਚ, ਬੇਇਜ਼ਤੀ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਮੁਸ਼ਕਲਾਂ ਵਿੱਚ ਆਨੰਦ ਹਾਂ। ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ।
ਕੁਰਿੰਥੀਆਂ ਲਈ ਪੌਲੁਸ ਦੀ ਚਿੰਤਾ
11ਮੈਂ ਆਪਣੇ ਆਪ ਮੂਰਖ ਬਣਿਆ ਹਾਂ, ਪਰ ਤੁਸੀਂ ਮਜ਼ਬੂਰ ਕੀਤਾ। ਕਿਉਂਕਿ ਚਾਹੀਦਾ ਹੈ ਕਿ ਤੁਸੀਂ ਮੇਰੀ ਵਡਿਆਈ ਕਰਦੇ ਭਾਵੇਂ ਮੈਂ ਕੁਝ ਵੀ ਨਹੀਂ ਹਾਂ ਤਾਂ ਵੀ ਉਹਨਾਂ “ਮਹਾਨ ਰਸੂਲਾਂ,”#12:11 ਮਹਾਨ ਰਸੂਲਾਂ ਝੂਠੇ ਰਸੂਲ, ਜਿਹੜੇ ਝੂਠੀ ਸਿੱਖਿਆ ਦੇ ਕੇ ਰਸੂਲ ਹੋਣ ਦਾਅਵਾ ਕਰਦੇ ਹਨ ਤੋਂ ਕੁਝ ਘੱਟ ਨਹੀਂ ਹਾਂ। 12ਤੁਹਾਡੇ ਵਿੱਚ ਰਹਿੰਦੇ ਹੋਏ ਮੈਂ ਇੱਕ ਸੱਚੇ ਰਸੂਲ ਦੇ ਚਿੰਨ੍ਹ, ਪੂਰੇ ਧੀਰਜ ਨਾਲ ਨਿਸ਼ਾਨੀਆਂ, ਕਰਾਮਾਤਾਂ ਅਤੇ ਚਮਤਕਾਰ ਤੁਹਾਡੇ ਵਿੱਚ ਵਿਖਾਏ। 13ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਆ ਨਾਲੋਂ ਘੱਟ ਹੋ, ਇਸ ਤੋਂ ਇਲਾਵਾ ਕਿ ਮੈਂ ਆਪ ਤੁਹਾਡੇ ਲਈ ਬੋਝ ਨਾ ਬਣਿਆ? ਤੁਸੀਂ ਮੇਰੀਆਂ ਗਲਤੀਆਂ ਨੂੰ ਮਾਫ਼ ਕਰੋ!
14ਹੁਣ, ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ, ਅਤੇ ਤੁਹਾਡੇ ਲਈ ਬੋਝ ਨਾ ਬਣਾ, ਕਿਉਂਕਿ ਮੈਂ ਤੁਹਾਡੇ ਧਨ ਨੂੰ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ। ਇਸ ਸੰਬੰਧ ਵਿੱਚ, ਬੱਚੇ ਆਪਣੇ ਮਾਤਾ-ਪਿਤਾ ਲਈ ਧਨ ਨਹੀਂ ਜੋੜਦੇ ਸਗੋਂ ਮਾਤਾ-ਪਿਤਾ ਆਪਣੇ ਬੱਚਿਆਂ ਲਈ ਜੋੜਦੇ ਹਨ। 15ਮੈਂ ਤੁਹਾਡੇ ਆਤਮਾ ਲਈ ਬਹੁਤ ਖੁਸ਼ੀ ਨਾਲ ਖਰਚ ਕਰਾਂਗਾ ਅਤੇ ਆਪਣੇ ਆਪ ਨੂੰ ਹੀ ਤੁਹਾਡੇ ਲਈ ਖ਼ਰਚ ਕਰ ਦੇਵੇਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਕੀ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ? 16ਭਲਾ, ਇਹ ਹੋ ਸਕਦਾ ਹੈ, ਮੈਂ ਆਪ ਹੀ ਤੁਹਾਡੇ ਲਈ ਬੋਝ ਨਹੀਂ ਬਣਿਆ, ਪਰ ਕੋਈ ਕਹੇ ਮੈਂ ਚਲਾਕ ਸੀ, ਅਤੇ ਮੈਂ ਛਲ ਨਾਲ ਤੁਹਾਨੂੰ ਫੜਿਆ! 17ਜਿਨ੍ਹਾਂ ਨੂੰ ਵੀ ਮੈਂ ਤੁਹਾਡੇ ਕੋਲ ਭੇਜਿਆ, ਕੀ ਉਹਨਾਂ ਵਿੱਚੋਂ ਕਿਸੇ ਦੇ ਰਾਹੀ ਮੈਂ ਤੁਹਾਡੇ ਕੋਲੋਂ ਕੋਈ ਲਾਭ ਉਠਾਇਆ? 18ਮੈਂ ਤੀਤੁਸ ਨੂੰ ਬੇਨਤੀ ਕੀਤੀ ਕਿ ਤੁਹਾਡੇ ਕੋਲ ਜਾਵੇ ਅਤੇ ਉਸ ਦੇ ਨਾਲ ਸਾਡੇ ਭਰਾ ਨੂੰ ਭੇਜਿਆ। ਕੀ ਤੀਤੁਸ ਨੇ ਅਤੇ ਮੈਂ ਤੁਹਾਡੇ ਕੋਲੋ ਲਾਭ ਉਠਾਇਆ? ਕੀ ਤੀਤੁਸ ਅਤੇ ਮੈਂ ਇੱਕੋ ਆਤਮਾ ਦੁਆਰਾ, ਇੱਕੋ ਕਦਮਾਂ ਉੱਤੇ ਨਹੀਂ ਚੱਲੇ?
19ਕੀ ਤੁਸੀਂ ਅਜੇ ਤੱਕ ਸੋਚਦੇ ਹੋ ਕਿ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ? ਅਸੀਂ ਪਰਮੇਸ਼ਵਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ; ਅਤੇ ਸਭ ਕੁਝ ਜੋ ਅਸੀਂ ਕਰਦੇ ਹਾਂ, ਪਿਆਰੇ ਦੋਸਤੋ ਇਹ ਤੁਹਾਡੀ ਮਜ਼ਬੂਤੀ ਲਈ ਹੈ। 20ਕਿਉਂਕਿ ਮੈਂ ਡਰਦਾ ਹਾਂ ਕਿਤੇ ਇਹ ਨਾ ਹੋਵੇ ਜਦੋਂ ਮੈਂ ਆਵਾਂ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ, ਅਤੇ ਤੁਸੀਂ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ। ਮੈਨੂੰ ਡਰ ਹੈ ਕਿ ਉੱਥੇ ਝਗੜੇ, ਈਰਖਾ, ਗੁੱਸਾ, ਸੁਆਰਥੀ ਇੱਛਾਵਾਂ, ਚੁਗਲੀਆਂ, ਵਿਰੋਧ, ਹੰਕਾਰ, ਵਿਕਾਰ ਹੋ ਸਕਦੇ ਹਨ। 21ਮੈਂ ਡਰਦਾ ਹਾਂ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ਵਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ, ਅਤੇ ਮੈਂ ਉਹਨਾਂ ਵਿੱਚੋਂ ਬਹੁਤਿਆਂ ਲਈ ਦੁੱਖੀ ਹੋਵਾਂਗਾ, ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ, ਅਤੇ ਮੁੜ ਆਪਣੀ ਅਸ਼ੁੱਧਤਾ ਅਤੇ ਹਰਾਮਕਾਰੀਆ ਅਤੇ ਲੁੱਚ-ਪੁਣੇ ਤੋਂ ਤੋਬਾ ਨਾ ਕੀਤੀ।
S'ha seleccionat:
2 ਕੁਰਿੰਥੀਆਂ 12: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.